Punjab News: ਪੰਜਾਬ ਦੇ ਇਸ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ, ਰਾਤਾਂ ਜਾਗ ਕੇ ਕੱਟ ਰਹੇ ਲੋਕ, ਪੜ੍ਹੋ ਪੂਰਾ ਮਾਮਲਾ
Ludhiana News: ਇਸ ਸਮੇਂ ਸ਼ਹਿਰ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਪਿਆ ਹੈ। ਦਰਅਸਲ, ਲੋਕ ਘਰੋਂ ਨਿਕਲਣ ਤੋਂ ਵੀ ਡਰਦੇ ਹਨ ਅਤੇ ਰਾਤਾਂ ਜਾਗ ਕੇ ਕੱਟ ਰਹੇ ਹਨ। ਅਸਲ ਵਿੱਚ ਇੱਕ ਬਾਂਦਰ ਨੇ ਸ਼ਹਿਰ ਵਿੱਚ ਦਹਿਸ਼ਤ
Ludhiana News: ਇਸ ਸਮੇਂ ਸ਼ਹਿਰ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਪਿਆ ਹੈ। ਦਰਅਸਲ, ਲੋਕ ਘਰੋਂ ਨਿਕਲਣ ਤੋਂ ਵੀ ਡਰਦੇ ਹਨ ਅਤੇ ਰਾਤਾਂ ਜਾਗ ਕੇ ਕੱਟ ਰਹੇ ਹਨ। ਅਸਲ ਵਿੱਚ ਇੱਕ ਬਾਂਦਰ ਨੇ ਸ਼ਹਿਰ ਵਿੱਚ ਦਹਿਸ਼ਤ ਮਚਾ ਦਿੱਤੀ ਹੈ ਅਤੇ ਲੋਕ ਆਪਣੇ ਬੱਚਿਆਂ ਨੂੰ ਘਰੋਂ ਕੱਢਣ ਤੋਂ ਵੀ ਡਰਦੇ ਹਨ। ਹੁਣ ਤੱਕ ਬਾਂਦਰ 3 ਬੱਚਿਆਂ ਨੂੰ ਵੱਢ ਚੁੱਕਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਦੀ ਲੇਬਰ ਕਲੋਨੀ ਵਿੱਚ ਅਚਾਨਕ ਇੱਕ ਬਾਂਦਰ ਦਾਖਲ ਹੋ ਗਿਆ, ਜਿਸ ਨੇ ਮੁਹੱਲਾ ਜਵਾਹਰ ਨਗਰ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਬਾਂਦਰ ਪਿਛਲੇ 2 ਦਿਨਾਂ ਤੋਂ ਮੁਹੱਲੇ ਵਿੱਚ ਹੈ। ਅਧਿਕਾਰੀਆਂ ਨੂੰ ਸੂਚਿਤ ਕਰਨ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਬਾਂਦਰ ਦੇ ਡਰ ਕਾਰਨ ਲੋਕ ਸਾਰਾ ਦਿਨ ਘਰਾਂ ਦੇ ਅੰਦਰ ਹੀ ਬੰਦ ਰਹੇ ਅਤੇ ਬਾਂਦਰ ਪੂਰੇ ਮੁਹੱਲੇ ਵਿੱਚ ਘੁੰਮਦਾ ਰਿਹਾ ਅਤੇ ਹੜਕੰਪ ਮਚਾਉਂਦਾ ਰਿਹਾ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ 2 ਦਿਨਾਂ ਤੋਂ ਉਨ੍ਹਾਂ ਦੇ ਮੁਹੱਲੇ 'ਚ ਆਇਆ ਬਾਂਦਰ 3 ਬੱਚਿਆਂ ਨੂੰ ਚੁੱਕ ਕੇ ਲੈ ਗਿਆ ਹੈ ਅਤੇ ਲੋਕ ਜਾਗ ਕੇ ਰਾਤਾਂ ਕੱਟ ਰਹੇ ਹਨ। ਖੁਸ਼ਕਿਸਮਤੀ ਰਹੀ ਕਿ ਬੱਚੇ ਬਚ ਗਏ।