ਪੜਚੋਲ ਕਰੋ

Ludhiana News: 10 ਫਰਵਰੀ ਤੱਕ ਡੀਸੀ ਦਫਤਰਾਂ ਸਾਹਮਣੇ ਡਟੇ ਰਹਿਣਗੇ ਕਿਸਾਨ, ਮੰਗਾਂ ਨਾ ਮੰਨੀਆਂ ਤਾਂ ਹੋਏਗਾ ਤਿੱਖਾ ਸੰਘਰਸ਼

Ludhiana News: ਮੰਗਲਵਾਰ ਤੋਂ ਸ਼ੁਰੂ ਹੋਏ ਇਹ ਧਰਨੇ 10 ਫਰਵਰੀ ਤੱਕ ਜਾਰੀ ਰਹਿਣਗੇ। ਕਿਸਾਨ ਲੀਡਰਾਂ ਨੇ ਕਿਹਾ ਕਿ ਜਦੋਂ ਪੰਜਾਬ ਸਰਕਾਰ ਸੱਤਾ ’ਚ ਆਈ ਸੀ ਤਾਂ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਪੱਖ ਲਈ ਖੇਤੀ ਨੀਤੀ ਬਣਾਈ ਜਾਵੇਗੀ, ਜਿਸ ਨਾਲ ਪੱਕਾ ਰੁਜ਼ਗਾਰ ਮਿਲਗਾ ਪਰ ਸਰਕਾਰ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ। 

Ludhiana News: ਕਿਸਾਨਾਂ ਨੇ ਸਰਕਾਰ ਖਿਲਾਫ ਮੁੜ ਮੋਰਚਾ ਖੋਲ੍ਹ ਦਿੱਤੀ ਹੈ। ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਿਸਾਨਾਂ ਦੇ ਮਸਲਿਆਂ ਸਬੰਧੀ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਪੰਜ ਰੋਜ਼ਾ ਧਰਨੇ ਲਾਏ ਜਾ ਰਹੇ ਹਨ। ਮੰਗਲਵਾਰ ਤੋਂ ਸ਼ੁਰੂ ਹੋਏ ਇਹ ਧਰਨੇ 10 ਫਰਵਰੀ ਤੱਕ ਜਾਰੀ ਰਹਿਣਗੇ। ਕਿਸਾਨ ਲੀਡਰਾਂ ਨੇ ਕਿਹਾ ਕਿ ਜਦੋਂ ਪੰਜਾਬ ਸਰਕਾਰ ਸੱਤਾ ’ਚ ਆਈ ਸੀ ਤਾਂ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਪੱਖ ਲਈ ਖੇਤੀ ਨੀਤੀ ਬਣਾਈ ਜਾਵੇਗੀ, ਜਿਸ ਨਾਲ ਪੱਕਾ ਰੁਜ਼ਗਾਰ ਮਿਲਗਾ ਪਰ ਸਰਕਾਰ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ। 

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਸਾਹਮਣੇ ਸੈਂਕੜੇ ਕਿਸਾਨ ਧਰਨੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਤੇ ਰਾਸ਼ਨ ਪਾਣੀ ਦਾ ਪ੍ਰਬੰਧ ਕਰਕੇ ਪੁੱਜੇ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ 22 ਤੋਂ 26 ਜਨਵਰੀ ਤੱਕ ਪ੍ਰਦਰਸ਼ਨ ਪੂਰੇ ਪੰਜਾਬ ’ਚ ਕੀਤੇ ਜਾਣੇ ਸਨ, ਪਰ ਠੰਢ ਜ਼ਿਆਦਾ ਹੋਣ ਕਾਰਨ ਇਹ ਧਰਨੇ ਮੁਲਤਵੀ ਕਰ ਦਿੱਤੇ ਗਏ ਸਨ। ਹੁਣ ਕਿਸਾਨਾਂ ਵੱਲੋਂ 6 ਤੋਂ 10 ਫਰਵਰੀ ਤੱਕ ਪੰਜ ਦਿਨ ਪੂਰੇ ਪੰਜਾਬ ’ਚ ਡੀਸੀ ਦਫ਼ਤਰਾਂ ਦੇ ਬਾਹਰ ਪੱਕੇ ਮੋਰਚੇ ਲਾਏ ਜਾਣਗੇ। 

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪਰਾ ਤੇ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਪੰਜਾਬ ਸਰਕਾਰ ਤੋਂ ਨਵੀ ਕਿਸਾਨ ਪੱਖੀ ਨੀਤੀ ਬਣਾਉਣ, ਸਾਰੀਆਂ ਫਸਲਾਂ ’ਤੇ ਐਮਐਸਪੀ ਲਾਗੂ ਕਰਵਾਉਣ, ਵਿਸ਼ਵ ਵਪਾਰ ਸੰਸਥਾ ਵਿਚੋਂ ਬਾਹਰ ਆਉਣ, ਕਿਸਾਨਾਂ-ਮਜ਼ਦੂਰਾਂ ਦੇ ਕਰਜ਼ਿਆਂ ਨੂੰ ਖ਼ਤਮ ਕਰਨ, ਹੜ੍ਹਾਂ ਤੇ ਗੁਲਾਬੀ ਸੁੰਡੀ ਨਾਲ ਬਰਬਾਦ ਹੋਈਆਂ ਫਸਲਾਂ ਦਾ ਮੁਆਵਜ਼ਾ ਦੇਣ, ਪਰਾਲੀ ਆਦਿ ’ਤੇ ਪਾਏ ਕੇਸ ਰੱਦ ਕਰਨ, ਫ਼ਸਲੀ ਬੀਮਾ ਯੋਜਨਾ ਲਾਗੂ ਕਰਵਾਉਣ, ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਨ ਤੇ ਬੇਰੁਜ਼ਗਾਰਾਂ ਨੂੰ ਭੱਤਾ ਦੇਣ ਤੇ ਨਹਿਰੀ ਪਾਣੀ ਨੂੰ ਟੇਲਾਂ ਤੱਕ ਪਹੁੰਚਦਾ ਕਰਨ ਦੀ ਮੰਗ ਕੀਤੀ।

ਮੁੱਖ ਮੰਤਰੀ ਦੇ ਜ਼ਿਲ੍ਹੇ ਸੰਗਰੂਰ ਵਿੱਚ ਵੱਡਾ ਪ੍ਰਦਰਸ਼ਨ
ਸੰਗਰੂਰ:  ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪੰਜਾਬ ਵੱਲੋਂ ਦਿੱਤੇ ਗਏ ਜ਼ਿਲ੍ਹਾ ਹੈੱਡਕੁਆਰਟਾਂ ਉੱਤੇ ਪੰਜ ਰੋਜ਼ਾ ਪੱਕੇ ਮੋਰਚਿਆਂ ਦੇ ਸੱਦੇ ਤਹਿਤ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸੈਂਕੜੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਕਿਸਾਨ ਜਥੇਬੰਦੀ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਵਾਅਦਿਆਂ ਤੋਂ ਭੱਜ ਕੇ ਅੱਜ ਮਜ਼ਦੂਰ ਤੇ ਕਿਸਾਨ ਵਿਰੋਧੀ ਫੈਸਲੇ ਲੈ ਰਹੇ ਹਨ। 

ਉਨ੍ਹਾਂ ਮੰਗ ਰੱਖੀ ਕਿ ਮਜ਼ਦੂਰਾਂ ਤੇ ਕਿਸਾਨਾਂ ਦਾ ਕਰਜ਼ਾ ਬਿਨਾਂ ਸ਼ਰਤ ਮੁਆਫ ਕੀਤਾ ਜਾਵੇ, ਨਹਿਰੀ ਪਾਣੀ ਹਰ ਖੇਤ ਤੱਕ ਅੱਪੜਦਾ ਕੀਤਾ ਜਾਵੇ, ਪੰਜਾਬ ’ਚ ਬੇਰੁਜ਼ਗਾਰੀ ਨੂੰ ਠੱਲ੍ਹ ਪਾ ਕੇ ਪੱਕਾ ਰੁਜ਼ਗਾਰ ਦਿੱਤਾ ਜਾਵੇ, ਸਸਤੇ ਖੇਤੀ ਕਰਜ਼ਿਆਂ ਦਾ ਪ੍ਰਬੰਧ ਕੀਤਾ ਜਾਵੇ, ਜ਼ਮੀਨੀ ਕੁਰਕੀਆਂ ਤੇ ਕਬਜ਼ਾ ਵਾਰੰਟਾਂ ਨੂੰ ਰੱਦ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਆਉਂਦੇ ਸਮੇਂ ’ਚ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਇਨ੍ਹਾਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਹੋਰ ਤਿੱਖਾ ਵਿੱਢਿਆ ਜਾਵੇਗਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Stubble Burning: ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨ ਨਹੀਂ ਜ਼ਿੰਮੇਵਾਰ...ਐਨਜੀਟੀ ਮੈਂਬਰ ਨੇ ਦੱਸੀ ਹਕੀਕਤ, ਸਰਕਾਰਾਂ ਤੇ ਲੀਡਰਾਂ ਦੀ ਖੁੱਲ੍ਹ ਗਈ ਪੋਲ
Stubble Burning: ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨ ਨਹੀਂ ਜ਼ਿੰਮੇਵਾਰ...ਐਨਜੀਟੀ ਮੈਂਬਰ ਨੇ ਦੱਸੀ ਹਕੀਕਤ, ਸਰਕਾਰਾਂ ਤੇ ਲੀਡਰਾਂ ਦੀ ਖੁੱਲ੍ਹ ਗਈ ਪੋਲ
Weather Update: ਇਨ੍ਹਾਂ 18 ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ, ਜਾਣੋ ਆਪਣੇ ਸੂਬੇ 'ਚ ਮੌਸਮ ਦਾ ਹਾਲ
Weather Update: ਇਨ੍ਹਾਂ 18 ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ, ਜਾਣੋ ਆਪਣੇ ਸੂਬੇ 'ਚ ਮੌਸਮ ਦਾ ਹਾਲ
Amritsar News: ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ਦਾ ਰਾਹ ਪੱਧਰਾ! ਹੁਣ ਐਕਸ਼ਨ ਮੋਡ 'ਚ ਪੰਜਾਬ ਸਰਕਾਰ
Amritsar News: ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ਦਾ ਰਾਹ ਪੱਧਰਾ! ਹੁਣ ਐਕਸ਼ਨ ਮੋਡ 'ਚ ਪੰਜਾਬ ਸਰਕਾਰ
Jalandhar News: ਸੀਐਮ ਭਗਵੰਤ ਮਾਨ ਨੇ ਜਲੰਧਰ 'ਚ ਕਿਉਂ ਲਿਆ ਘਰ? ਬਾਜਵਾ ਦੇ ਦਾਅਵੇ 'ਚ ਕਿੰਨੀ ਸੱਚਾਈ? ਜਾਣੋ
Jalandhar News: ਸੀਐਮ ਭਗਵੰਤ ਮਾਨ ਨੇ ਜਲੰਧਰ 'ਚ ਕਿਉਂ ਲਿਆ ਘਰ? ਬਾਜਵਾ ਦੇ ਦਾਅਵੇ 'ਚ ਕਿੰਨੀ ਸੱਚਾਈ? ਜਾਣੋ
Advertisement
ABP Premium

ਵੀਡੀਓਜ਼

Delhi Pollution| ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨ ਨਹੀਂ ਜ਼ਿੰਮੇਵਾਰ, NGT ਮੈਂਬਰ ਨੇ ਦੱਸੀ ਹਕੀਕਤKulwinder Kaur| ਕੁਲਵਿੰਦਰ ਕੌਰ ਦਾ ਹੋਇਆ ਤਬਾਦਲਾ ?Amarnath Yatra |Bus Brakes Fail | ਬੱਸ ਦੀਆ ਬ੍ਰੇਕਾਂ ਹੋਈਆਂ ਫੇਲ ,ਚਲਦੀ ਬੱਸ ਤੋਂ ਛਾਲ ਮਾਰਕੇ ਲੋਕਾਂ ਨੇ ਬਚਾਈ ਆਪਣੀ ਜਾਨ ,10 ਜ਼ਖਮੀ |J&KKarnal Murder| ਪੁਲਿਸ ਮੁਲਾਜ਼ਮ ਨੂੰ ਮਾਰੀਆਂ ਗੋਲੀਆਂ, ਹੋਈ ਮੌਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Stubble Burning: ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨ ਨਹੀਂ ਜ਼ਿੰਮੇਵਾਰ...ਐਨਜੀਟੀ ਮੈਂਬਰ ਨੇ ਦੱਸੀ ਹਕੀਕਤ, ਸਰਕਾਰਾਂ ਤੇ ਲੀਡਰਾਂ ਦੀ ਖੁੱਲ੍ਹ ਗਈ ਪੋਲ
Stubble Burning: ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨ ਨਹੀਂ ਜ਼ਿੰਮੇਵਾਰ...ਐਨਜੀਟੀ ਮੈਂਬਰ ਨੇ ਦੱਸੀ ਹਕੀਕਤ, ਸਰਕਾਰਾਂ ਤੇ ਲੀਡਰਾਂ ਦੀ ਖੁੱਲ੍ਹ ਗਈ ਪੋਲ
Weather Update: ਇਨ੍ਹਾਂ 18 ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ, ਜਾਣੋ ਆਪਣੇ ਸੂਬੇ 'ਚ ਮੌਸਮ ਦਾ ਹਾਲ
Weather Update: ਇਨ੍ਹਾਂ 18 ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ, ਜਾਣੋ ਆਪਣੇ ਸੂਬੇ 'ਚ ਮੌਸਮ ਦਾ ਹਾਲ
Amritsar News: ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ਦਾ ਰਾਹ ਪੱਧਰਾ! ਹੁਣ ਐਕਸ਼ਨ ਮੋਡ 'ਚ ਪੰਜਾਬ ਸਰਕਾਰ
Amritsar News: ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ਦਾ ਰਾਹ ਪੱਧਰਾ! ਹੁਣ ਐਕਸ਼ਨ ਮੋਡ 'ਚ ਪੰਜਾਬ ਸਰਕਾਰ
Jalandhar News: ਸੀਐਮ ਭਗਵੰਤ ਮਾਨ ਨੇ ਜਲੰਧਰ 'ਚ ਕਿਉਂ ਲਿਆ ਘਰ? ਬਾਜਵਾ ਦੇ ਦਾਅਵੇ 'ਚ ਕਿੰਨੀ ਸੱਚਾਈ? ਜਾਣੋ
Jalandhar News: ਸੀਐਮ ਭਗਵੰਤ ਮਾਨ ਨੇ ਜਲੰਧਰ 'ਚ ਕਿਉਂ ਲਿਆ ਘਰ? ਬਾਜਵਾ ਦੇ ਦਾਅਵੇ 'ਚ ਕਿੰਨੀ ਸੱਚਾਈ? ਜਾਣੋ
Jasprit Bumrah: ਰੋਹਿਤ-ਕੋਹਲੀ-ਜਡੇਜਾ ਤੋਂ ਬਾਅਦ ਬੁਮਰਾਹ ਕ੍ਰਿਕਟ ਪ੍ਰੇਮੀਆਂ ਨੂੰ ਦੇਣਗੇ ਝਟਕਾ, ਜਾਣੋ ਕਿਉਂ ਲੈਣਗੇ ਸੰਨਿਆਸ ?
ਰੋਹਿਤ-ਕੋਹਲੀ-ਜਡੇਜਾ ਤੋਂ ਬਾਅਦ ਬੁਮਰਾਹ ਕ੍ਰਿਕਟ ਪ੍ਰੇਮੀਆਂ ਨੂੰ ਦੇਣਗੇ ਝਟਕਾ, ਜਾਣੋ ਕਿਉਂ ਲੈਣਗੇ ਸੰਨਿਆਸ ?
Punjab News: ਨਹੀਂ ਬਦਲੇਗਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ! ਸੁਖਬੀਰ ਬਾਦਲ ਨੇ ਅੰਦਰੋਂ-ਅੰਦਰੀ ਕਰ ਲਿਆ ਜੋੜ-ਤੋੜ, ਬਦਲੇ ਸਾਰੇ ਸਮੀਕਰਨ
Punjab News: ਨਹੀਂ ਬਦਲੇਗਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ! ਸੁਖਬੀਰ ਬਾਦਲ ਨੇ ਅੰਦਰੋਂ-ਅੰਦਰੀ ਕਰ ਲਿਆ ਜੋੜ-ਤੋੜ, ਬਦਲੇ ਸਾਰੇ ਸਮੀਕਰਨ
ਕੀ ਤੁਸੀਂ ਵੀ ਦਿਨ ਭਰ ਕਮਜ਼ੋਰੀ ਮਹਿਸੂਸ ਕਰਦੇ ਹੋ? ਆਪਣੀ ਡਾਈਟ 'ਚ ਸ਼ਾਮਲ ਕਰੋ ਇਹ 3 ਚੀਜ਼ਾਂ, ਫਿਰ ਦੇਖੋ ਕਮਾਲ
ਕੀ ਤੁਸੀਂ ਵੀ ਦਿਨ ਭਰ ਕਮਜ਼ੋਰੀ ਮਹਿਸੂਸ ਕਰਦੇ ਹੋ? ਆਪਣੀ ਡਾਈਟ 'ਚ ਸ਼ਾਮਲ ਕਰੋ ਇਹ 3 ਚੀਜ਼ਾਂ, ਫਿਰ ਦੇਖੋ ਕਮਾਲ
Monsoon News: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿਚ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ 5 ਦਿਨਾਂ ਲਈ ਅਲਰਟ ਜਾਰੀ
Monsoon News: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿਚ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ 5 ਦਿਨਾਂ ਲਈ ਅਲਰਟ ਜਾਰੀ
Embed widget