Patiala News: ਹਲਕਾ ਸ਼ੁਤਰਾਣਾ 'ਚ ਹੜ੍ਹਾਂ ਦਾ ਕਹਿਰ, ਕਈ ਪਿੰਡ ਪਾਣੀ 'ਚ ਡੁੱਬੇ
ਘੱਗਰ ਦਰਿਆ ਤੇ ਸਾਗਰੇ ਵਾਲੇ ਪਾੜੇ ਵਿੱਚ ਦੋਵੇਂ ਪਾਸੇ ਕਈ ਪਾੜ ਪੈ ਗਏ ਹਨ। ਇਸ ਕਾਰਨ ਹਰਚੰਦਪੁਰਾ, ਬਾਦਸ਼ਾਹਪੁਰ, ਸਿਉਨਾ, ਜਲਾਲਪੁਰ, ਅਰਨੇਟੂ, ਸਧਾਰਨਪੁਰ, ਝੀਲ, ਭੂੰਡਥੇਹ, ਕਰਤਾਰਪੁਰ, ਚਿਚੜਵਾਲ, ਰਸੌਲੀ, ਸ਼ੁਤਰਾਣਾ, ਨਾਈਵਾਲਾ, ਜੋਗੇਵਾਲ, ਗੁਲਾੜ ਆਦਿ ਪਿੰਡਾਂ ਦੀਆਂ ਫਸਲਾਂ ਡੁੱਬ ਗਈਆਂ ਹਨ।
Patiala News: ਘੱਗਰ ਦਰਿਆ ਨੇ ਪਟਿਆਲਾ ਜ਼ਿਲ੍ਹੇ ਦੇ ਸੈਂਕੜੇ ਪਿੰਡਾਂ ਵਿੱਚ ਤਬਾਹੀ ਮਚਾਈ ਹੋਈ ਹੈ। ਹਲਕਾ ਸ਼ੁਤਰਾਣਾ ਦੇ ਕਈ ਪਿੰਡਾਂ ਹੜ੍ਹ ਵਿੱਚ ਡੁੱਬੇ ਹੋਏ ਹੈ। ਬਿਜਲੀ ਗਰਿੱਡਾਂ ਵਿੱਚ ਪਾਣੀ ਭਰਨ ਨਾਲ ਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਵੀ ਬੰਦ ਹੈ। ਪਿੰਡਾਂ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਤੋਂ ਇਲਾਵਾ ਹਨੇਰੇ ਵਿੱਚ ਰਾਤਾਂ ਕੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਧਰ, ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਬਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਦਰਅਸਲ ਘੱਗਰ ਦਰਿਆ ਤੇ ਸਾਗਰੇ ਵਾਲੇ ਪਾੜੇ ਵਿੱਚ ਦੋਵੇਂ ਪਾਸੇ ਕਈ ਪਾੜ ਪੈ ਗਏ ਹਨ। ਇਸ ਕਾਰਨ ਹਰਚੰਦਪੁਰਾ, ਬਾਦਸ਼ਾਹਪੁਰ, ਸਿਉਨਾ, ਜਲਾਲਪੁਰ, ਅਰਨੇਟੂ, ਸਧਾਰਨਪੁਰ, ਝੀਲ, ਭੂੰਡਥੇਹ, ਕਰਤਾਰਪੁਰ, ਚਿਚੜਵਾਲ, ਰਸੌਲੀ, ਸ਼ੁਤਰਾਣਾ, ਨਾਈਵਾਲਾ, ਜੋਗੇਵਾਲ, ਗੁਲਾੜ ਆਦਿ ਪਿੰਡਾਂ ਦੀਆਂ ਫਸਲਾਂ ਡੁੱਬ ਗਈਆਂ ਹਨ।
ਇਹ ਵੀ ਪੜ੍ਹੋ: SDRF: ਹੜ੍ਹਾਂ ਨਾਲ ਨਜਿੱਠਣ ਲਈ ਕੇਂਦਰ ਨੇ ਜਾਰੀ ਕੀਤੇ ਫੰਡ, ਦੇਖੋ ਪੰਜਾਬ ਹਿੱਸੇ ਕਿੰਨੇ ਕਰੋੜ ਆਏ
ਹਾਸਲ ਜਾਣਕਾਰੀ ਮੁਤਾਬਕ ਹਲਕਾ ਸ਼ੁਤਰਾਣਾ ਦੇ ਤਕਰੀਬਨ 50 ਹਜ਼ਾਰ ਏਕੜ ਫ਼ਸਲਾਂ ਡੁੱਬਣ ਦੇ ਨਾਲ ਦਰਜਨ ਭਰ ਪਿੰਡਾਂ ਦਾ ਸੜਕੀ ਸੰਪਰਕ ਟੁੱਟ ਗਿਆ ਹੈ। ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ ਪਿੰਡਾਂ ਤੋਂ ਬਾਹਰ ਡੇਰਿਆਂ ’ਤੇ ਬੈਠੇ ਲੋਕਾਂ ਨੂੰ ਪਸ਼ੂ ਤਕ ਨਹੀਂ ਸੰਭਾਲਣ ਦਿੱਤੇ। ਲੋਕ ਪਸ਼ੂ ਤੇ ਕੀਮਤੀ ਸਾਮਾਨ ਸੁਰੱਖਿਅਤ ਥਾਵਾਂ ’ਤੇ ਲਿਜਾਣ ਲਈ ਮਜਬੂਰ ਹਨ।
ਇਹ ਵੀ ਪੜ੍ਹੋ: Punjab News: ਸੰਗਰੂਰ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਿਲਣਗੇ ਸੀਐਮ ਭਗਵੰਤ ਮਾਨ, ਬੋਲੇ, 'ਲੋਕਾਂ ਦੀ ਸਰਕਾਰ, ਲੋਕਾਂ ਦੇ ਨਾਲ'
ਉਧਰ, ਪ੍ਰਸਾਸ਼ਨ ਦਾ ਕਹਿਣਾ ਹੈ ਕਿ ਪਾਣੀ ਦੇ ਪੱਧਰ ਵਿੱਚ ਵਾਧਾ ਹੋਣ ਤੇ ਕਿਸੇ ਸੰਭਾਵੀ ਖ਼ਤਰੇ ਤੋਂ ਬਚਾਉਣ ਲਈ ਕਿਸ਼ਤੀਆਂ ਤੇ ਲੰਗਰ ਦੇ ਪ੍ਰਬੰਧ ਸਣੇ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਫ਼ੌਜ ਦੀ ਮਦਦ ਦੀ ਮੰਗੀ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।