ਪੜਚੋਲ ਕਰੋ
(Source: ECI/ABP News)
Sangrur News : ਛੁੱਟੀ ’ਤੇ ਆਏ ਫੌਜੀ ਦੀ ਨਹਿਰ ਵਿਚ ਡੁੱਬਣ ਕਾਰਨ ਹੋਈ ਮੌਤ ,ਪਰਿਵਾਰ 'ਚ ਛਾਇਆ ਮਾਤਮ
Sangrur News : ਲਹਿਰਾਗਗਾ ਦੇ ਨੇੜਲੇ ਪਿੰਡ ਗੁਰਨੇ ਖੁਰਦ ਵਿਖੇ ਆਪਣੇ ਘਰ ਛੁੱਟੀ ਕੱਟਣ ਆਏ ਫੌਜੀ ਦੀ ਮੋਟਰਸਾਇਕਲ ਤੋਂ ਨਹਿਰ ਵਿਚ ਡਿੱਗਣ ਕਾਰਨ ਦੁਖਦਾਈ ਮੌਤ ਹੋ ਗਈ ਹੈ। 22 ਸਾਲਾਂ ਗੁਰਪ੍ਰੀਤ ਸਿੰਘ ਅਜੇ ਕੁਆਰਾ ਸੀ ਅਤੇ ਮਿਲਟਰੀ ਵਿਚ ਨੌਕਰੀ ਕ
![Sangrur News : ਛੁੱਟੀ ’ਤੇ ਆਏ ਫੌਜੀ ਦੀ ਨਹਿਰ ਵਿਚ ਡੁੱਬਣ ਕਾਰਨ ਹੋਈ ਮੌਤ ,ਪਰਿਵਾਰ 'ਚ ਛਾਇਆ ਮਾਤਮ Army jawan died due to drowning in the Canal in Gurne Khurd village near Lehragaga Sangrur News : ਛੁੱਟੀ ’ਤੇ ਆਏ ਫੌਜੀ ਦੀ ਨਹਿਰ ਵਿਚ ਡੁੱਬਣ ਕਾਰਨ ਹੋਈ ਮੌਤ ,ਪਰਿਵਾਰ 'ਚ ਛਾਇਆ ਮਾਤਮ](https://feeds.abplive.com/onecms/images/uploaded-images/2023/05/09/27048eaf7d1f5be662fae97c0367eacc1683638720738345_original.jpg?impolicy=abp_cdn&imwidth=1200&height=675)
Lehragaga
Sangrur News : ਲਹਿਰਾਗਗਾ ਦੇ ਨੇੜਲੇ ਪਿੰਡ ਗੁਰਨੇ ਖੁਰਦ ਵਿਖੇ ਆਪਣੇ ਘਰ ਛੁੱਟੀ ਕੱਟਣ ਆਏ ਫੌਜੀ ਦੀ ਮੋਟਰਸਾਇਕਲ ਤੋਂ ਨਹਿਰ ਵਿਚ ਡਿੱਗਣ ਕਾਰਨ ਦੁਖਦਾਈ ਮੌਤ ਹੋ ਗਈ ਹੈ। 22 ਸਾਲਾਂ ਗੁਰਪ੍ਰੀਤ ਸਿੰਘ ਅਜੇ ਕੁਆਰਾ ਸੀ ਅਤੇ ਮਿਲਟਰੀ ਵਿਚ ਨੌਕਰੀ ਕਰਦਾ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਇਹ ਵੀ ਪੜ੍ਹੋ : ਸ਼ਰੇਆਮ ਗੁੰਡਾਗਰਦੀ! ਸ਼ਰੇਆਮ ਕੀਤਾ ਨੌਜਵਾਨ ਨੂੰ ਅਗਵਾ
ਜਾਣਕਾਰੀ ਅਨੁਸਾਰ ਉਹ ਕੁਝ ਦਿਨ ਪਹਿਲਾਂ ਹੀ ਛੁੱਟੀ ਲੈ ਕੇ ਆਪਣੇ ਘਰ ਆਇਆ ਸੀ ਅਤੇ 17 ਮਈ ਨੂੰ ਉਸ ਨੇ ਵਾਪਿਸ ਆਪਣੀ ਡਿਊਟੀ ਤੇ ਪਰਤਣਾ ਸੀ। ਮ੍ਰਿਤਕ ਦੇ ਪਿਤਾ ਗੁਰਜੀਤ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਸਦਾ ਲੜਕਾ ਗੁਰਪ੍ਰੀਤ ਸਿੰਘ ਅਤੇ ਲਖਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਗੁਰਨੇ ਖੁਰਦ ਆਪਣੇ ਮੋਟਰਸਾਇਕਲ ’ਤੇ ਸਵਾਰ ਹੋ ਕੇ ਅਲੀਸ਼ੇਰ ਤੋਂ ਨਹਿਰ ਦੀ ਪਟੜੀ-ਪਟੜੀ ਗੁਰਨੇ ਖੁਰਦ ਨੂੰ ਆ ਰਿਹਾ ਸੀ। ਉਸ ਦੇ ਪਿੱਛੇ ਦੂਸਰੇ ਮੋਟਰਸਾਇਕਲ ’ਤੇ ਜਗਸੀਰ ਸਿੰਘ ਦੀਪਾ ਪੁੱਤਰ ਮਿੱਠੂ ਸਿੰਘ ਵਾਸੀ ਗੁਰਨੇ ਖੁਰਦ ਵੀ ਆ ਰਹੇ ਸੀ।
ਇਹ ਵੀ ਪੜ੍ਹੋ : ਜੋਤੀ ਨੂਰਾਂ ਨੇ ਸਾਂਝਾ ਕੀਤਾ ਹੋਸ਼ ਉਡਾਉਣ ਵਾਲਾ ਵੀਡੀਓ, ਸੂਫੀ ਗਾਇਕਾ ਨੂੰ 'ਕੁਨਾਲ ਪਾਸੀ ਤੋਂ ਜਾਨ ਦਾ ਖਤਰਾ'
ਜਦੋਂ ਫੌਜੀ ਗੁਰਪ੍ਰੀਤ ਸਿੰਘ ਅਤੇ ਉਸ ਦਾ ਦੋਸਤ ਲਖਵਿੰਦਰ ਸਿੰਘ ਪਿੰਡ ਅਲੀਸ਼ੇਰ ਨਹਿਰ ਦੇ ਪੁਲ ਕੋਲ ਪਹੁੰਚੇ ਤਾਂ ਅਚਾਨਕ ਮੋਟਰਸਾਇਕਲ ਸਲਿੱਪ ਕਰ ਗਿਆ। ਜਿਸ ਕਾਰਨ ਫੌਜੀ ਗੁਰਪ੍ਰੀਤ ਸਿੰਘ ਨਹਿਰ ਵਿਚ ਡਿੱਗ ਪਿਆ। ਜਿਸ ਦੀ ਲਾਸ਼ ਅੱਜ ਪਿੰਡ ਖੁਡਾਲ ਕਲਾਂ ਨਹਿਰ ਦੇ ਪੁਲ ਕੋਲੋਂ ਮਿਲ ਗਈ ਹੈ। ਪੁਲਸ ਚੌਕੀ ਚੋਟੀਆਂ ਦੇ ਇੰਚਾਰਜ ਹਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਗੁਰਜੀਤ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਕਰਵਾਉਣ ਮਗਰੋਂ ਵਾਰਿਸਾਂ ਨੂੰ ਸੌਂਪ ਦਿੱਤੀ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਵਿਸ਼ਵ
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)