ਸਿਆਸਤ ਦੇ ਅਪਰਾਧੀ: ਪੰਜਾਬ 'ਚ ਅਕਾਲੀ ਉਮੀਦਵਾਰਾਂ ਖਿਲਾਫ ਸਭ ਤੋਂ ਵੱਧ ਮੁਕੱਦਮੇ, 'ਆਪ' ਦੂਜੇ ਤੇ ਕਾਂਗਰਸ ਦਾ ਤੀਜਾ ਨੰਬਰ
ਭਾਰਤ ਦੀ ਸਿਆਸਤ ਵਿੱਚ 'ਅਪਰਾਧੀਆਂ' ਦਾ ਹਮੇਸ਼ਾਂ ਦਬਦਬਾ ਰਿਹਾ ਹੈ। ਬੇਸ਼ੱਕ ਬਹੁਤੇ ਲੀਡਰ ਇਹੀ ਦਾਅਵਾ ਕਰਦੇ ਹਨ ਕਿ ਉਨ੍ਹਾਂ ਖਿਲਾਫ ਸਿਆਸੀ ਬਦਲੇਖੋਰੀ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ ਪਰ ਇਹ ਹਕੀਕਤ ਹੈ ਕਿ ਸਿਆਸਤ ਵਿੱਚ ਅਪਰਾਧੀ ਪਿਛੋਕੜ ਵਾਲਿਆਂ ਦੀ ਭਰਮਾਰ ਹੈ।
ਚੰਡੀਗੜ੍ਹ: ਭਾਰਤ ਦੀ ਸਿਆਸਤ ਵਿੱਚ 'ਅਪਰਾਧੀਆਂ' ਦਾ ਹਮੇਸ਼ਾਂ ਦਬਦਬਾ ਰਿਹਾ ਹੈ। ਬੇਸ਼ੱਕ ਬਹੁਤੇ ਲੀਡਰ ਇਹੀ ਦਾਅਵਾ ਕਰਦੇ ਹਨ ਕਿ ਉਨ੍ਹਾਂ ਖਿਲਾਫ ਸਿਆਸੀ ਬਦਲੇਖੋਰੀ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ ਪਰ ਇਹ ਹਕੀਕਤ ਹੈ ਕਿ ਸਿਆਸਤ ਵਿੱਚ ਅਪਰਾਧੀ ਪਿਛੋਕੜ ਵਾਲਿਆਂ ਦੀ ਭਰਮਾਰ ਹੈ। ਅਹਿਮ ਗੱਲ ਹੈ ਕਿ ਇਸ ਮਾਮਲੇ ਵਿੱਚ ਕੋਈ ਵੀ ਰਾਜਸੀ ਧਿਰ ਬਰੀ ਨਹੀਂ ਹੈ।
ਹਾਸਲ ਜਾਣਕਾਰੀ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ’ਤੇ ਸਭ ਤੋਂ ਵੱਧ ਪੁਲਿਸ ਕੇਸ ਦਰਜ ਹਨ ਜਦੋਂਕਿ ਕਾਂਗਰਸੀ ਉਮੀਦਵਾਰ ਇਸ ਮਾਮਲੇ ’ਚ ਕੁਝ ਹੱਦ ਤੱਕ ਬਚੇ ਹਨ। ਚੋਣ ਕਮਿਸ਼ਨ ਕੋਲ ਫਾਰਮੈਟ ਸੀ-ਟੂ ਤਹਿਤ ਜੋ ਸਿਆਸੀ ਪਾਰਟੀਆਂ ਨੇ ਵੇਰਵੇ ਨਸ਼ਰ ਕੀਤੇ ਹਨ, ਉਨ੍ਹਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਪਿੜ ’ਚ ਉੱਤਰੇ 97 ਉਮੀਦਵਾਰਾਂ ’ਚੋਂ 68 ਉਮੀਦਵਾਰਾਂ ’ਤੇ ਪੁਲਿਸ ਕੇਸ ਦਰਜ ਹਨ ਜੋ 70.10 ਫੀਸਦੀ ਬਣਦੇ ਹਨ।
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ 117 ਉਮੀਦਵਾਰਾਂ ’ਚੋਂ 53 ਉਮੀਦਵਾਰਾਂ ’ਤੇ ਪੁਲਿਸ ਕੇਸ ਦਰਜ ਹਨ ਜਿਨ੍ਹਾਂ ਦੀ ਦਰ 45.29 ਬਣਦੀ ਹੈ। ਕਾਂਗਰਸ ਪਾਰਟੀ ਵੱਲੋਂ ਉਤਾਰੇ ਗਏ 117 ਉਮੀਦਵਾਰਾਂ ’ਚੋਂ 15 ’ਤੇ ਮੁਕੱਦਮੇ ਦਰਜ ਹਨ ਜਿਨ੍ਹਾਂ ਦੀ ਦਰ 12.82 ਬਣਦੀ ਹੈ। ਚੋਣ ਅਖਾੜੇ ’ਚ ਡਟੀਆਂ ਤਿੰਨੋਂ ਪ੍ਰਮੁੱਖ ਪਾਰਟੀਆਂ ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ’ਤੇ ਕਰੀਬ 46 ਫੀਸਦੀ ਕੇਸ ਦਰਜ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ’ਤੇ ਕੁੱਲ 160 ਪੁਲਿਸ ਕੇਸ ਦਰਜ ਹਨ ਜਦੋਂਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ’ਤੇ 66 ਕੇਸ ਦਰਜ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਸੱਤ ਕੇਸ ਦਰਜ ਹਨ ਜਦੋਂਕਿ ‘ਆਪ’ ਦੇ ਕਨਵੀਨਰ ਭਗਵੰਤ ਮਾਨ ’ਤੇ ਇੱਕ ਕੇਸ ਦਰਜ ਹੈ।
ਇਹ ਵੀ ਪੜ੍ਹੋ: Punjab Election 2022: ਸਿਆਸੀ ਮੈਦਾਨ ਵਿੱਚ ਨਿੱਤਰੀ ਬਾਦਲ ਪਰਿਵਾਰ ਦੀ ਅਗਲੀ ਪੀੜ੍ਹੀ, ਦਾਦੇ ਦੇ ਹਲਕੇ 'ਚ ਸਰਗਰਮ ਅਨੰਤਵੀਰ ਬਾਦਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin