ਹਾਲੀਵੁੱਡ ਫਿਲਮ 'ਐਂਟਮੈਨ ਐਂਡ ਦ ਵਾਸਪ' ਸਾਹਮਣੇ ਨਹੀਂ ਚੱਲਿਆ ਕਾਰਤਿਕ ਆਰੀਅਨ ਦਾ ਜਾਦੂ, ਪਠਾਨ 'ਤੇ ਵੀ ਭਾਰੀ ਪਈ 'ਐਂਟਮੈਨ'
17 ਫਰਵਰੀ ਨੂੰ ਸ਼ਾਹਰੁਖ ਖਾਨ ਦੀ ਫਿਲਮ ਪਠਾਨ ਦੀ ਟਿਕਟ ਮਹਿਜ਼ 110 ਰੁਪਏ 'ਚ ਵਿਕੀ, ਪਰ ਇਸ ਦਾ ਫਿਲਮ ਨੂੰ ਕੋਈ ਖਾਸ ਫਾਇਦਾ ਨਹੀਂ ਹੋਇਆ ਅਤੇ ਸਾਰੀ ਲਾਈਮਲਾਈਟ ਹਾਲੀਵੁੱਡ ਫਿਲਮ 'ਐਂਟਮੈਨ' ਨੂੰ ਮਿਲੀ।
Antman And The Wasp Vs Shehzada Vs Pathaan: 17 ਫਰਵਰੀ ਸ਼ੁੱਕਰਵਾਰ ਦਾ ਦਿਨ ਬਾਲੀਵੁੱਡ ਲਈ ਬੇਹੱਦ ਖਾਸ ਰਿਹਾ। ਕਿਉਂਕਿ ਇਸ ਦਿਨ ਕਾਰਤਿਕ ਆਰੀਅਨ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ 'ਸ਼ਹਿਜ਼ਾਦਾ' ਰਿਲੀਜ਼ ਹੋਈ। ਇਸ ਦੇ ਨਾਲ ਨਾਲ ਮਾਰਵਲ ਸਟੂਡੀਓਜ਼ ਦੀ ਫਿਲਮ 'ਐਂਟਮੈਨ ਐਂਡ ਦ ਵਾਸਪ: ਕੁਆਂਟਮੇਨੀਆ' ਵੀ ਰਿਲੀਜ਼ ਹੋਈ। ਆਖਰਕਾਰ ਹੋਈ ਗੱਲ ਜਿਸਾ ਦਾ ਸਭ ਨੂੰ ਡਰ ਸੀ। ਹਾਲੀਵੁੱਡ ਫਿਲਮ ਦੇ ਸਾਹਮਣੇ ਕਾਰਤਿਕ ਆਰੀਅਨ ਦਾ ਜਾਦੂ ਚੱਲ ਨਹੀਂ ਸਕਿਆ। ਇਹੀ ਨਹੀਂ ਐਂਟਮੈਨ ਦੇ ਸਾਹਮਣੇ ਸ਼ਾਹਰੁਖ ਖਾਨ ਦੀ ਪਠਾਨ ਦੀ ਰਫਤਾਰ ਵੀ ਹੌਲੀ ਹੋ ਗਈ।
ਹਾਲਾਂਕਿ ਬੀਤੇ ਦਿਨ ਯਾਨਿ 17 ਫਰਵਰੀ ਨੂੰ ਸ਼ਾਹਰੁਖ ਖਾਨ ਦੀ ਫਿਲਮ ਪਠਾਨ ਦੀ ਟਿਕਟ ਮਹਿਜ਼ 110 ਰੁਪਏ 'ਚ ਵਿਕੀ, ਪਰ ਇਸ ਦਾ ਫਿਲਮ ਨੂੰ ਕੋਈ ਖਾਸ ਫਾਇਦਾ ਨਹੀਂ ਹੋਇਆ ਅਤੇ ਸਾਰੀ ਲਾਈਮਲਾਈਟ ਹਾਲੀਵੁੱਡ ਫਿਲਮ 'ਐਂਟਮੈਨ' ਨੂੰ ਮਿਲੀ। ਪਰ ਸ਼ਹਿਜ਼ਾਦਾ ਦੇ ਮੁਕਾਬਲੇ 'ਪਠਾਨ' ਕਾਫੀ ਮਜ਼ਬੂਤ ਰਹੀ ਹੈ। ਕਿਉਂਕਿ ਪਹਿਲੇ ਦਿਨ ਸ਼ਹਿਜ਼ਾਦਾ ਦੀਆਂ 25 ਹਜ਼ਾਰ ਤੋਂ ਵੱਧ ਟਿਕਟਾਂ ਵਿਕੀਆਂ, ਜਦਕਿ ਪਠਾਨ ਦੀਆਂ 17 ਹਜ਼ਾਰ ਦੇ ਕਰੀਬ ਟਿਕਟਾਂ ਵਿਕੀਆਂ। ਚੌਥੇ ਹਫਤੇ ਦੇ ਹਿਸਾਬ ਨਾਲ ਪਠਾਨ ਹਾਲੇ ਵੀ ਕਾਫੀ ਮਜ਼ਬੂਤ ਹੈ।
ਐਂਟਮੈਨ ਦੀਆਂ ਪਹਿਲੇ ਦਿਨ ਲੱਖ ਤੋਂ ਵੱਧ ਟਿਕਟਾਂ ਵਿਕੀਆਂ
ਮਾਰਵਲ ਸਿਨੇਮੈਟਿਕ ਯੂਨੀਵਰਸ ਦੀ 'ਐਂਟਮੈਨ 3' ਫੇਜ਼ 5 ਵਿੱਚ ਪਹਿਲੀ ਫਿਲਮ ਹੈ, ਕਿਉਂਕਿ ਫੇਜ਼ 4 ਦੀਆਂ ਮਾਰਵਲ ਫਿਲਮਾਂ ਤੇ ਵੈੱਬ ਸੀਰੀਜ਼ ਨੂੰ ਠੀਕ ਠਾਕ ਰਿਸਪੌਂਸ ਹੀ ਮਿੱਲਿਆ ਸੀ। ਇਸ ਕਰਕੇ ਮਾਰਵਲ ਸਟੂਡੀਓਜ਼ ਨੂੰ ਫੇਜ਼ 5 ਦੀ ਪਹਿਲੀ ਫਿਲਮ 'ਐਂਟ ਮੈਨ' ਤੋਂ ਕਾਫੀ ਉਮੀਦਾਂ ਸੀ। ਫਿਲਮ ਟਰੇਡ ਐਨਾਲਿਸਟ ਤਰਨ ਆਦਰਸ਼ ਦੇ ਅਨੁਸਾਰ, 'ਐਂਟ ਮੈਨ' 3 ਦੀਆਂ ਸ਼ੁੱਕਰਵਾਰ ਦੇ ਸ਼ੋਅ ਲਈ ਲਗਭਗ 1,06,500 ਟਿਕਟਾਂ ਵਿਕੀਆਂ, ਜਦਕਿ ਸ਼ਹਿਜ਼ਾਦਾ ਦੀਆਂ 25,825 ਟਿਕਟਾਂ ਵਿਕੀਆਂ ਅਤੇ ਪਠਾਨ ਦੀਆਂ ਚੌਥੇ ਹਫ਼ਤੇ ਵਿੱਚ 17,400 ਟਿਕਟਾਂ ਵਿਕੀਆਂ।
[blurb]
‘ANT MAN 3’, ‘SHEHZADA’, ‘PATHAAN’ ADVANCE BOOKING STATUS…
— taran adarsh (@taran_adarsh) February 17, 2023
NOTE: Tickets sold for *Friday* at NATIONAL CHAINS [#PVR, #INOX and #Cinepolis]… Update: Thursday, 11 pm…
Total…
⭐️ #AntManAndTheWasp: 1,06,500
⭐️ #Shehzada: 25,825
⭐️ #Pathaan [Week 4; Friday]: 17,400 pic.twitter.com/CEA87bP4ln
[/blurb]
'ਐਂਟ ਮੈਨ' ਤੇ 'ਸ਼ਹਿਜ਼ਾਦਾ' ਦਾ ਕਲੈਕਸ਼ਨ
ਐਂਟ ਮੈਨ ਨੇ ਪਹਿਲੇ ਦਿਨ 10.55 ਕਰੋੜ ਦਾ ਸ਼ਾਨਦਾਰ ਕਲੈਕਸ਼ਨ ਕੀਤਾ। ਜਦਕਿ 'ਸ਼ਹਿਜ਼ਾਦਾ' ਨੇ 7 ਕਰੋੜ ਰੁਪਏ ਦੀ ਕਮਾਈ ਕੀਤੀ। ਗੱਲ ਪਠਾਨ ਦੀ ਕਰੀਏ ਤਾਂ ਚੌਥੇ ਹਫਤੇ ਸ਼ੁੱਕਰਵਾਰ ਦੇ ਦਿਨ 'ਪਠਾਨ' ਨੇ 2 ਕਰੋੜ ਰੁਪਏ ਦੀ ਕਮਾਈ ਕੀਤੀ। ਚੌਥੇ ਹਫਤੇ ਹਿਸਾਬ ਨਾਲ ਵੀ ਇਹ ਕਲੈਕਸ਼ਨ ਵਧੀਆ ਮੰਨਿਆ ਜਾ ਰਿਹਾ ਹੈ।