ਮੋਦੀ ਦੀ ਜਿੱਤ, ਬਾਲੀਵੁੱਡ ਦੇ ਨਾਲ ਸਲਮਾਨ-ਸ਼ਿਲਪਾ ਵੀ ਦਿੱਤੀ ਵਧਾਈ
ਐਨਡੀਏ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਕਈ ਬਾਲੀਵੁੱਡ ਸਟਾਰਸ ਨੇ ਪੀਐਮ ਮੋਦੀ ਨੂੰ ਉਨ੍ਹਾਂ ਦੀ ਸ਼ਾਨਦਾਰ ਜਿੱਤ ਦੀ ਵਧਾਈ ਦਿੱਤੀ ਹੈ। ਅਜੇ ਦੇਵਗਨ, ਸੋਫੀ ਚੌਧਰੀ, ਵਰੁਣ ਧਵਨ, ਹੇਮਾ ਮਾਲਿਨੀ ਤੋਂ ਇਲਾਵਾ ਮੋਦੀ ਨੂੰ ਜਿੱਤ ਦੀ ਵਧਾਈ ਸਲਮਾਨ ਖ਼ਾਨ ਅਤੇ ਸ਼ਿਲਪਾ ਸ਼ੈੱਟੀ ਨੇ ਵੀ ਦਿੱਤੀ ਹੈ।
ਮੁੰਬਈ: ਐਨਡੀਏ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਕਈ ਬਾਲੀਵੁੱਡ ਸਟਾਰਸ ਨੇ ਪੀਐਮ ਮੋਦੀ ਨੂੰ ਉਨ੍ਹਾਂ ਦੀ ਸ਼ਾਨਦਾਰ ਜਿੱਤ ਦੀ ਵਧਾਈ ਦਿੱਤੀ ਹੈ। ਅਜੇ ਦੇਵਗਨ, ਸੋਫੀ ਚੌਧਰੀ, ਵਰੁਣ ਧਵਨ, ਹੇਮਾ ਮਾਲਿਨੀ ਤੋਂ ਇਲਾਵਾ ਮੋਦੀ ਨੂੰ ਜਿੱਤ ਦੀ ਵਧਾਈ ਸਲਮਾਨ ਖ਼ਾਨ ਅਤੇ ਸ਼ਿਲਪਾ ਸ਼ੈੱਟੀ ਨੇ ਵੀ ਦਿੱਤੀ ਹੈ। ਸਲਮਾਨ ਖ਼ਾਨ ਨੇ ਪੀਐਮ ਮੋਦੀ ਦੀ ਇਤਿਹਾਸਕ ਜਿੱਤ ‘ਤੇ ਟਵੀਟ ਕੀਤਾ ਹੈ ਅਤੇ ਲਿਖੀਆ ਹੈ ਕਿ ਅਸੀਂ ਇੱਕ ਮਜਬੂਤ ਭਾਰਤ ਲਈ ਤੁਹਾਡੇ ਨਾਲ ਖੜ੍ਹੇ ਹਾਂ।
Many congratulations Hon. Prime Minister @narendramodi on your decisive victory. We stand by you in building a stronger India.
— Salman Khan (@BeingSalmanKhan) 23 May 2019
ਸਲਮਾਨ ਤੋਂ ਇਲਾਵਾ ਸ਼ਿਲਪਾ ਰਾਜ ਕੁੰਦਰਾ ਨੇ ਵੀ ਪੀਐਮ ਮੋਦੀ ਨੂੰ ਆਪਣੇ ਹੀ ਅੰਦਾਜ਼ ‘ਚ ਟਵੀਟਰ ‘ਤੇ ਵਧਾਈ ਦਿੱਤੀ। ਉਸ ਨੇ ਟਵੀਟ ਕਰਦੇ ਹੋਏ ਲਿਖੀਆ, “ਦੇਖਿਆ ਯੋਗਾ ਤੋਂ ਹੀ ਹੋਵੇਗਾ। ਇ ਸਨੂੰ ਕਹਿੰਦੇ ਹਾਂ, ਭੁਮਿ ਭਮਜਨ ਇਲੈਕਸ਼ਨ ਪ੍ਰਦਰਸ਼ਨ। ਬਹੁਤ ਬਹੁਤ ਵਧਾਈ ਤੁਹਾਨੂੰ ਨਰੇਂਦਰ ਮੋਦੀ ਜੀ। ਤੁਹਾਨੂੰ ਮੇਰਾ ਨਮਸਤੇ”।
Dekha Yoga se hi hoga! Isse kehtey hai. Bhoomi Bhanjan election Pradarshan! Bahut Bahut badhaai aapko @narendramodi ji . Aapko mera saashtaang dandvat pranaam ???? #ModiTsunami pic.twitter.com/rzt5JKpd1l
— SHILPA SHETTY KUNDRA (@TheShilpaShetty) 23 May 2019
ਸਲਮਾਨ ਦੇ ਨਰੇਂਦਰ ਮੋਦੀ ਨੂੰ ਵਧਾਈ ਵਾਲੇ ਪੋਸਟ ਨੂੰ ਉਨ੍ਹਾਂ ਦੇ ਫੈਨਸ ਨੇ ਕਾਫੀ ਪਸੰਦ ਕੀਤਾ ਹੈ। ਸਲਮਾਨ-ਮੋਦੀ ਦੇ ਨਾਲ ਆਪਣੀ ਨਜ਼ਦੀਕੀਆਂ ਕਰਕੇ ਜਾਣੇ ਜਾਂਦੇ ਹਨ। ਇਸ ਤੋਂ ਪਹਿਲਾਂ ਵੀ ਸਲਮਾਨ ਨੇ ਇੱਕ ਸ਼ਰਟਲੈਸ ਫੋਟੋ ਨੂੰ ਟਵੀਟ ਕਰ ਉਸ ਨੂੰ ਕੈਪਸ਼ਨ ਦਿੱਤਾ ਸੀ।
Chilling and watching the news Swachch Bharat Fit Bharat pic.twitter.com/zsG3rNqyiF
— Salman Khan (@BeingSalmanKhan) 23 May 2019
ਸਲਮਾਨ ਦੀ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ ਫ਼ਿਲਮਾਂ ਦੀ ਲੰਬੀ ਲਾਈਨ ਹੈ। ਜਿਸ ‘ਚ ਉਨ੍ਹਾਂ ਦੀ ਫ਼ਿਲਮ ‘ਭਾਰਤ’ ਅਗਲੇ ਮਹੀਨੇ 5 ਜੂਨ ਨੂੰ ਈਦ ‘ਤੇ ਰਿਲੀਜ਼ ਹੋ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ‘ਦਬੰਗ-3’ ਦੀ ਸ਼ੁਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਜਿਸ ਤੋਂ ਬਾਅਦ ਉਹ ‘ਇੰਸ਼ਾਅੱਲ੍ਹਾ’ ਅਤੇ ‘ਕਿੱਕ-2’ ਜਿਹੀਆਂ ਫ਼ਿਲਮਾਂ ‘ਚ ਵੀ ਨਜ਼ਰ ਆਉਣਗੇ।