ਪੜਚੋਲ ਕਰੋ

ਬਾਲੀਵੁੱਡ ਸਮੀਖਿਆ 2017: ਕਿਸ ਫ਼ਿਲਮ ਨੇ ਕੀਤੀ ਵੱਧ ਕਮਾਈ..?

ਸਾਲ 2017 ਵੈਸੇ ਤਾਂ ਬਾਲੀਵੁੱਡ ਲਈ ਬਹੁਤਾ ਵਧੀਆ ਨਹੀਂ ਰਿਹਾ। ਇਸ ਸਾਲ ਬਾਲੀਵੁੱਡ ਦੀਆਂ 4 ਦਰਜਨ ਤੋਂ ਵੱਧ ਫ਼ਿਲਮਾਂ ਰਿਲੀਜ਼ ਹੋਈਆਂ। ਇਨ੍ਹਾਂ ਵਿੱਚੋਂ ਜ਼ਿਆਦਾਤਰ ਫਲਾਪ ਰਹੀਆਂ ਪਰ ਇਸ ਸਾਲ ਕੁੱਲ 10 ਫ਼ਿਲਮਾਂ ਅਜਿਹੀਆਂ ਰਹੀਆਂ ਜਿਨ੍ਹਾਂ ਨੇ ਭਾਰਤ ਵਿੱਚ ਆਪਣੀ ਕਮਾਈ ਨਾਲ 100 ਕਰੋੜ ਕਲੱਬ ਵਿੱਚ ਆਪਣੀ ਥਾਂ ਬਣਾ ਲਈ। 1- 'ਬਾਹੂਬਲੀ: ਦ ਕਨਕਲੂਜ਼ਨ' ਨੇ ਬਾਕਸ ਆਫਿਸ ਦੇ ਸਾਰੇ ਰਿਕਾਰਡ ਤੋੜ ਦਿੱਤੇ। ਫ਼ਿਲਮ ਨੇ ਦੇਸ਼ ਵਿੱਚ ਹੀ ਕੁੱਲ 511 ਕਰੋੜ ਦੀ ਕਮਾਈ ਕਰ ਲਈ। ਰਾਜਾਮੌਲੀ ਦੇ ਨਿਰਦੇਸ਼ਨ ਵਿੱਚ ਬਣੀ ਇਸ ਫ਼ਿਲਮ ਵਿੱਚ ਪ੍ਰਭਾਸ, ਰਾਣਾ ਦੱਗੂਬਾਤੀ, ਤਮੰਨਾ ਭਾਟੀਆ, ਅਨੁਸ਼ਕਾ ਸ਼ੈੱਟੀ ਤੇ ਰਾਮਿਆ ਕ੍ਰਿਸ਼ਨਨ ਨੇ ਮੁੱਖ ਭੂਮਿਕਾਵਾਂ ਨਿਭਾਈਆਂ। 2- 'ਟਾਈਗਰ ਜ਼ਿੰਦਾ ਹੈ'- ਬਾਹੂਬਲੀ ਤੋਂ ਬਾਅਦ ਬਾਲੀਵੁੱਡ ਦੇ ਦਬੰਗ ਖ਼ਾਨ ਦਾ ਜਾਦੂ ਖ਼ੂਬ ਚੱਲਿਆ। ਸਾਲ ਦੇ ਅੰਤਮ ਦਿਨ ਫ਼ਿਲਮ ਨੇ ਤਕਰੀਬਨ 216 ਕਰੋੜ ਦੀ ਕਮਾਈ ਕਰ ਲਈ ਸੀ। ਅਲੀ ਅੱਬਾਸ ਜ਼ਫਰ ਦੇ ਨਿਰਦੇਸ਼ਨ ਵਿੱਚ ਲੰਮੇ ਸਮੇਂ ਬਾਅਦ ਵੱਡੇ ਪਰਦੇ 'ਤੇ ਆਈ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਦੀ ਜੋੜੀ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। 3- ਗੋਲਮਾਲ ਲੜੀ ਦੀ ਚੌਥੀ ਫ਼ਿਲਮ 'ਗੋਲਮਾਲ ਅਗੇਨ' ਇਸ ਸਾਲ ਦੀ ਤੀਜੀ ਸਭ ਤੋਂ ਵੱਡੀ ਫ਼ਿਲਮ ਰਹੀ, ਜਿਸ ਨੇ ਟਿਕਟ ਖਿੜਕੀ 'ਤੇ 205 ਕਰੋੜ ਰੁਪਏ ਦੀ ਕਮਾਈ ਕਰ ਲਈ। ਰੋਹਿਤ ਸ਼ੈਟੀ ਵੱਲੋਂ ਨਿਰਦੇਸ਼ਤ ਇਸ ਫ਼ਿਲਮ ਵਿੱਚ ਅਜੈ ਦੇਵਗਨ, ਅਰਸ਼ਦ ਵਾਰਸੀ, ਤੁਸ਼ਾਰ ਕਪੂਰ, ਕੁਣਾਲ ਖੇਮੂ, ਪਰਿਣਿਤੀ ਚੋਪੜਾ, ਸ਼੍ਰੇਅਸ ਤਲਪੜੇ ਤੇ ਤੱਬੂ ਵਰਗੇ ਕਈ ਵੱਡੇ ਕਲਾਕਾਰ ਸ਼ਾਮਲ ਸਨ। 4-ਸਲਮਾਨ ਖ਼ਾਨ ਦੀ ਫ਼ਿਲਮ 'ਜੁੜਵਾ' ਨੂੰ ਵਰੁਣ ਧਵਨ ਦੀ ਅਦਾਕਾਰੀ ਹੇਠ ਮੁੜ ਬਣਾਈ 'ਜੁੜਵਾ-2' ਨੇ ਬਾਕਸ ਆਫਿਸ 'ਤੇ 138 ਕਰੋੜ ਰੁਪਏ ਦੀ ਕਮਾਈ ਕੀਤੀ। ਡੇਵਿਡ ਧਵਨ ਦੇ ਨਿਰਦੇਸ਼ਨ ਵਿੱਚ ਬਣੀ ਇਸ ਫ਼ਿਲਮ ਵਿੱਚ ਤਾਪਸੀ ਪੰਨੂੰ ਤੇ ਜੈਕਲਿਨ ਫਰਨਾਂਡਿਸ ਨੇ ਵੀ ਮੁੱਖ ਕਿਰਦਾਰ ਨਿਭਾਏ ਸਨ। 5-ਕਿੰਗ ਖ਼ਾਨ ਦੀ 'ਰਈਸ' ਨੇ ਕਮਾਈ ਦੇ ਮਾਮਲੇ ਵਿੱਚ ਆਪਣੇ ਨਾਂਅ ਨੂੰ ਝੂਠਾ ਨਹੀਂ ਪੈਣ ਦਿੱਤਾ। ਟਿਕਟ ਖਿੜਕੀ 'ਤੇ ਫ਼ਿਲਮ ਨੇ 137 ਕਰੋੜ ਰੁਪਏ ਬਟੋਰੇ। ਨਿਰਦੇਸ਼ਕ ਰਾਹੁਲ ਠੋਲਕਿਆ ਨੇ ਆਪਣੀ ਇਸ ਫ਼ਿਲਮ ਵਿੱਚ ਸ਼ਾਹਰੁਖ ਖ਼ਾਨ, ਨਵਾਜ਼ੁਦੀਨ ਸਿੱਦਕੀ ਤੇ ਪਾਕਿਸਤਾਨੀ ਅਦਾਕਾਰਾ ਮਾਹਿਰਾ ਖ਼ਾਨ ਦੇ ਅਦਾਕਾਰੀ ਦੇ ਜੌਹਰ ਨੂੰ ਪਰਦੇ ਉੱਪਰ ਬਾਖ਼ੂਬੀ ਦਿਖਾਇਆ ਹੈ। 6-ਸਮਾਜ ਸੁਧਾਰਕ ਵਿਸ਼ੇ 'ਤੇ ਬਣੀ ਫ਼ਿਲਮ 'ਟੌਇਲਟ-ਏਕ ਪ੍ਰੇਮ ਕਥਾ' ਨੇ ਜਿੱਥੇ ਆਮ ਲੋਕਾਂ ਦੇ ਨਾਲ-ਨਾਲ ਬਿਲ ਗੇਟਸ ਵਰਗੇ ਵੱਡੇ ਕਾਰੋਬਾਰੀ ਨੂੰ ਪ੍ਰਭਾਵਿਤ ਕੀਤਾ ਉੱਥੇ ਟਿਕਟ ਖਿੜਕੀ 'ਤੇ ਵੀ ਚੰਗਾ ਪ੍ਰਦਰਸ਼ਨ ਕੀਤਾ। ਫ਼ਿਲਮ ਨੇ ਕੁੱਲ 134 ਕਰੋੜ ਰੁਪਏ ਕਮਾਏ। ਸ਼੍ਰੀ ਨਾਰਾਇਣ ਸਿੰਘ ਦੀ ਨਿਰਦੇਸ਼ਨਾ ਅਧੀਨ ਬਣੀ ਫ਼ਿਲਮ ਵਿੱਚ ਅਕਸ਼ੈ ਕੁਮਾਰ ਤੇ ਭੂਮੀ ਪੇਡਨੇਕਰ ਨੇ ਪ੍ਰਮੁੱਖ ਕਿਰਦਾਰ ਨਿਭਾਏ। 7-ਰਿਤਿਕ ਰੌਸ਼ਨ ਤੇ ਯਾਮੀ ਗੌਤਮ ਦੇ ਵੱਖਰੇ ਕਿਰਦਾਰਾਂ ਵਾਲੀ ਫ਼ਿਲਮ 'ਕਾਬਿਲ' ਬੇਸ਼ੱਕ 126 ਕਰੋੜ ਦੀ ਕਮਾਈ ਕੀਤੀ। ਸੰਜੇ ਗੁਪਤਾ ਦੇ ਨਿਰਦੇਸ਼ਨ ਵਿੱਚ ਬਣੀ ਫ਼ਿਲਮ ਵਿੱਚ ਰੌਨਿਤ ਰਾਏ ਤੇ ਰੋਹਿਤ ਰਾਏ ਵਰਗੇ ਵੱਡੇ ਅਦਾਕਾਰ ਸਨ। 8-ਇਸ ਸਾਲ ਸਲਮਾਨ ਖ਼ਾਨ ਦੀ ਦੂਜੀ ਫ਼ਿਲਮ 100 ਕਰੋੜੀ ਕਲੱਬ ਵਿੱਚ ਸ਼ਾਮਲ ਹੋ ਗਈ। ਬੇਸ਼ੱਕ 'ਟਿਊਬਲਾਈਟ' ਨੇ 121 ਕਰੋੜ ਦੀ ਕਮਾਈ ਕੀਤੀ ਪਰ ਫਿਰ ਵੀ ਨਿਰਮਾਤਾ ਨੂੰ ਘਾਟਾ ਦੇ ਕੇ ਗਈ। ਨਿਰਦੇਸ਼ਕ ਕਬੀਰ ਖ਼ਾਨ ਦੀ ਫ਼ਿਲਮ ਵਿੱਚ ਸੋਹੇਲ ਖ਼ਾਨ ਨੇ ਵੀ ਅਦਾਕਾਰੀ ਕੀਤੀ। ਇਸ ਦਾ ਕੁੱਲ ਬਜਟ 135 ਕਰੋੜ ਰੁਪਏ ਸੀ। 9-ਅਕਸ਼ੈ ਕੁਮਾਰ ਦੀ 100 ਕਰੋੜੀ ਕਲੱਬ ਵਿੱਚ ਇਹ ਦੂਜੀ ਫ਼ਿਲਮ ਸ਼ਾਮਲ ਹੋਈ। ਸੁਭਾਸ਼ ਕਪੂਰ ਦੇ ਨਿਰਦੇਸ਼ਨ ਵਿੱਚ ਬਣੀ 'ਜੌਲੀ ਐਲ.ਐਲ.ਬੀ.-2' 'ਚ ਹੁਮਾ ਕੁਰੈਸ਼ੀ, ਅੰਨੂੰ ਕਪੂਰ ਤੇ ਸੌਰਭ ਸ਼ੁਕਲਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ। ਫ਼ਿਲਮ ਨੇ ਟਿਕਟ ਖਿੜਕੀ 'ਤੇ 117 ਕਰੋੜ ਦੀ ਕਮਾਈ ਕੀਤੀ। 10-ਸ਼ਸ਼ਾਂਕ ਖੇਤਾਨ ਦੇ ਨਿਰਦੇਸ਼ਨ ਅਧੀਨ ਬਣੀ ਫ਼ਿਲਮ 'ਬਦਰੀਨਾਥ ਕੀ ਦੁਲਹਨੀਆ' ਵਿੱਚ ਆਲੀਆ ਭੱਟ ਤੇ ਵਰੁਣ ਧਵਨ ਦੀ ਹਿੱਟ ਜੋੜੀ ਨਜ਼ਰ ਆਈ। ਇਸ ਫ਼ਿਲਮ ਨੇ 116 ਕਰੋੜ ਦੀ ਕਮਾਈ ਕੀਤੀ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-07-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-07-2024)
Weather: ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਦਾ ਆਰੇਂਜ ਅਲਰਟ, ਜਾਣੋ ਆਪਣੇ ਸ਼ਹਿਰ 'ਚ ਮੌਸਮ ਦਾ ਹਾਲ
Weather: ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਦਾ ਆਰੇਂਜ ਅਲਰਟ, ਜਾਣੋ ਆਪਣੇ ਸ਼ਹਿਰ 'ਚ ਮੌਸਮ ਦਾ ਹਾਲ
Amritpal Singh: ਅੱਜ ਸੰਸਦ 'ਚ ਸਹੁੰ ਚੁੱਕਣਗੇ ਅੰਮ੍ਰਿਤਪਾਲ ਸਿੰਘ, ਆਰਮੀ ਪਲੇਨ 'ਚ ਲਿਆਂਦਾ ਜਾਵੇਗਾ ਦਿੱਲੀ, ਸਹੁੰ ਚੁੱਕਦਿਆਂ ਹੀ ਹੋੋਵੇਗੀ ਵਾਪਸੀ
Amritpal Singh: ਅੱਜ ਸੰਸਦ 'ਚ ਸਹੁੰ ਚੁੱਕਣਗੇ ਅੰਮ੍ਰਿਤਪਾਲ ਸਿੰਘ, ਆਰਮੀ ਪਲੇਨ 'ਚ ਲਿਆਂਦਾ ਜਾਵੇਗਾ ਦਿੱਲੀ, ਸਹੁੰ ਚੁੱਕਦਿਆਂ ਹੀ ਹੋੋਵੇਗੀ ਵਾਪਸੀ
Health: ਲੀਵਰ ਕੈਂਸਰ ਦੇ ਸ਼ੁਰੂਆਤੀ ਸਟੇਜ 'ਤੇ ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
Health: ਲੀਵਰ ਕੈਂਸਰ ਦੇ ਸ਼ੁਰੂਆਤੀ ਸਟੇਜ 'ਤੇ ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
Advertisement
ABP Premium

ਵੀਡੀਓਜ਼

Beas water Level alert | ਬਿਆਸ ਨਦੀ 'ਚ ਆਇਆ ਹੜ੍ਹ -  70 ਸਾਲਾ ਬਜ਼ੁਰਗ ਔਰਤ ਰੁੜ੍ਹੀBarnala Roadways Bus Accident | ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਦੀ ਟਰੱਕ ਨਾਲ ਟੱਕਰ, ਕਈ ਜਖ਼ਮੀShambhu Farmer Death |ਅੰਦੋਲਨ ਤੋਂ ਘਰ ਪਰਤ ਰਹੇ ਕਿਸਾਨਾਂ ਨਾਲ ਹੋਇਆ ਭਿਆਨਕ ਹਾਦਸਾ, 1 ਦੀ ਮੌਤJalalabad News |ਪਿੰਡ 'ਚ ਘੁਸਪੈਠੀਏ ਦੀ ਲਾਸ਼ ਦਫਨਾਉਣ ਆਈ ਪੁਲਿਸ ਨੂੰ ਲੋਕਾਂ ਨੇ ਮੋੜਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-07-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-07-2024)
Weather: ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਦਾ ਆਰੇਂਜ ਅਲਰਟ, ਜਾਣੋ ਆਪਣੇ ਸ਼ਹਿਰ 'ਚ ਮੌਸਮ ਦਾ ਹਾਲ
Weather: ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਦਾ ਆਰੇਂਜ ਅਲਰਟ, ਜਾਣੋ ਆਪਣੇ ਸ਼ਹਿਰ 'ਚ ਮੌਸਮ ਦਾ ਹਾਲ
Amritpal Singh: ਅੱਜ ਸੰਸਦ 'ਚ ਸਹੁੰ ਚੁੱਕਣਗੇ ਅੰਮ੍ਰਿਤਪਾਲ ਸਿੰਘ, ਆਰਮੀ ਪਲੇਨ 'ਚ ਲਿਆਂਦਾ ਜਾਵੇਗਾ ਦਿੱਲੀ, ਸਹੁੰ ਚੁੱਕਦਿਆਂ ਹੀ ਹੋੋਵੇਗੀ ਵਾਪਸੀ
Amritpal Singh: ਅੱਜ ਸੰਸਦ 'ਚ ਸਹੁੰ ਚੁੱਕਣਗੇ ਅੰਮ੍ਰਿਤਪਾਲ ਸਿੰਘ, ਆਰਮੀ ਪਲੇਨ 'ਚ ਲਿਆਂਦਾ ਜਾਵੇਗਾ ਦਿੱਲੀ, ਸਹੁੰ ਚੁੱਕਦਿਆਂ ਹੀ ਹੋੋਵੇਗੀ ਵਾਪਸੀ
Health: ਲੀਵਰ ਕੈਂਸਰ ਦੇ ਸ਼ੁਰੂਆਤੀ ਸਟੇਜ 'ਤੇ ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
Health: ਲੀਵਰ ਕੈਂਸਰ ਦੇ ਸ਼ੁਰੂਆਤੀ ਸਟੇਜ 'ਤੇ ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
Hair Oiling : ਆਓ ਜਾਣਦੇ ਹਾਂ ਕਿ  ਮਾਨਸੂਨ ਦੌਰਾਨ ਵਾਲਾਂ 'ਚ ਤੇਲ ਲਗਾਉਣਾ ਚਾਹੀਦਾ ਹੈ ਜਾਂ ਨਹੀਂ
Hair Oiling : ਆਓ ਜਾਣਦੇ ਹਾਂ ਕਿ ਮਾਨਸੂਨ ਦੌਰਾਨ ਵਾਲਾਂ 'ਚ ਤੇਲ ਲਗਾਉਣਾ ਚਾਹੀਦਾ ਹੈ ਜਾਂ ਨਹੀਂ
Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ
Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ
Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ
Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ
Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ
Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ
Embed widget