ਕਿਸਾਨਾਂ ਨੂੰ ਅੱਤਵਾਦੀ ਕਹਿਣ ਕਰਕੇ ਫਿਰ ਮੁਸ਼ਕਲਾਂ 'ਚ ਫਸੀ ਕੰਗਨਾ ਰਣੌਤ, ਅਦਾਲਤ ਨੇ ਪੁਲਿਸ ਨੂੰ ਦਿੱਤਾ ਹੁਕਮ
ਦਿੱਲੀ ਦੀ ਅਦਾਲਤ ਨੇ ਪੁਲਿਸ ਨੂੰ 24 ਅਪਰੈਲ ਤੱਕ ਇਹ ਦੱਸਣ ਲਈ ਕਿਹਾ ਕਿ ਇਸ ਕੇਸ ਵਿੱਚ ਕੀ ਹੋਇਆ ਹੈ। ਇਹ ਆਦੇਸ਼ ਅਦਾਲਤ ਵੱਲੋਂ ਦਿੱਲੀ ਦੇ ਨੌਰਥ ਐਵੇਨਿਓ ਥਾਣੇ ਨੂੰ ਦਿੱਤਾ ਗਿਆ ਹੈ।
ਮੁੰਬਈ: ਬਾਲੀਵੁੱਡ ਐਕਟਰਸ ਕੰਗਨਾ ਰਣੌਤ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਅੱਤਵਾਦੀ ਦੱਸਣ ਕਰਕੇ ਮੁਸੀਬਤ ਵਿੱਚ ਫਸ ਗਈ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਸ਼ਿਕਾਇਤ ‘ਤੇ ਦਿੱਲੀ ਦੀ ਜ਼ਿਲ੍ਹਾ ਅਦਾਲਤ ਨੇ ਪੁਲਿਸ ਨੂੰ ਐਕਸ਼ਨ ਟੇਕਨ ਰਿਪੋਰਟ (ਏਟੀਆਰ) ਦਾਇਰ ਕਰਨ ਦੇ ਆਦੇਸ਼ ਦਿੱਤੇ ਹਨ।
ਅਦਾਲਤ ਨੇ ਪੁਲਿਸ ਨੂੰ ਕਿਹਾ ਕਿ ਉਹ 24 ਅਪਰੈਲ ਤੱਕ ਦੱਸਣ ਕਿ ਇਸ ਮਾਮਲੇ ਵਿੱਚ ਕੀ-ਕੀ ਵਾਪਰਿਆ ਹੈ। ਇਹ ਆਦੇਸ਼ ਅਦਾਲਤ ਵਲੋਂ ਦਿੱਲੀ ਦੇ ਨੌਰਥ ਐਵੇਨਿਊ ਥਾਣੇ ਨੂੰ ਦਿੱਤਾ ਗਿਆ ਹੈ।
ਕੰਗਨਾ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕਰਦਿਆਂ ਦਿੱਲੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਪਟੀਸ਼ਨ ਵਿਚ ਇਹ ਦੋਸ਼ ਲਾਇਆ ਗਿਆ ਹੈ ਕਿ ਅਪਮਾਨਜਨਕ ਟਵੀਟ ਰਾਹੀਂ ਵੱਖ-ਵੱਖ ਸਮੂਹਾਂ ਵਿਚ ਨਫਰਤ ਫੈਲਾਈ ਜਾ ਰਹੀ ਹੈ।
ਇਹ ਵੀ ਪੜ੍ਹੋ: ਕੀ ਹੁਣ ਮੰਨ ਜਾਣਗੇ ਨਵਜੋਤ ਸਿੱਧੂ? ਹਰੀਸ਼ ਰਾਵਤ ਨੇ ਕੀਤੀ ਮੀਟਿੰਗ, ਇਸ ਗੱਲ 'ਤੇ ਫਸਿਆ ਪੇਚ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904