![ABP Premium](https://cdn.abplive.com/imagebank/Premium-ad-Icon.png)
Karan Johar Action Movie: ਜਨਮਦਿਨ 'ਤੇ ਕਰਨ ਜੌਹਰ ਨੇ ਕੀਤਾ ਵੱਡਾ ਐਲਾਨ, ਪਹਿਲੀ ਵਾਰ ਡਾਇਰੈਕਟ ਕਰਨਗੇ ਐਕਸ਼ਨ ਫਿਲਮ
Karan Johar Action Movie: ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਨੇ ਹਾਲ ਹੀ ਵਿੱਚ ਆਪਣੇ ਅਗਲੇ ਪ੍ਰੋਜੈਕਟ ਦੀ ਘੋਸ਼ਣਾ ਦੇ ਨਾਲ ਹੀ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ।
![Karan Johar Action Movie: ਜਨਮਦਿਨ 'ਤੇ ਕਰਨ ਜੌਹਰ ਨੇ ਕੀਤਾ ਵੱਡਾ ਐਲਾਨ, ਪਹਿਲੀ ਵਾਰ ਡਾਇਰੈਕਟ ਕਰਨਗੇ ਐਕਸ਼ਨ ਫਿਲਮ Karan Johar announce his upcoming action film and Rocky Aur Rani Ki Prem Kahani release date Karan Johar Action Movie: ਜਨਮਦਿਨ 'ਤੇ ਕਰਨ ਜੌਹਰ ਨੇ ਕੀਤਾ ਵੱਡਾ ਐਲਾਨ, ਪਹਿਲੀ ਵਾਰ ਡਾਇਰੈਕਟ ਕਰਨਗੇ ਐਕਸ਼ਨ ਫਿਲਮ](https://feeds.abplive.com/onecms/images/uploaded-images/2022/05/25/e43d571edbe0d3f452fd14bc12e87b28_original.jpg?impolicy=abp_cdn&imwidth=1200&height=675)
Karan Johar Action Movie: ਬਾਲੀਵੁੱਡ ਇੰਡਸਟਰੀ ਦੇ ਦਿੱਗਜ ਨਿਰਦੇਸ਼ਕ ਕਰਨ ਜੌਹਰ ਨੇ ਪਿਛਲੇ 27 ਸਾਲਾਂ 'ਚ ਕਈ ਸੁਪਰਹਿੱਟ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸ ਦੀਆਂ ਫਿਲਮਾਂ ਵਿਚ ਹਮੇਸ਼ਾ ਵੱਖਰਾ ਕੰਟੈਂਟ ਦੇਖਣ ਨੂੰ ਮਿਲਦਾ ਹੈ, ਜਿਸ ਨੂੰ ਲੋਕ ਕਾਫੀ ਪਸੰਦ ਕਰਦੇ ਹਨ। ਹਾਲ ਹੀ 'ਚ ਆਪਣੇ ਜਨਮਦਿਨ 'ਤੇ ਕਰਨ ਨੇ ਆਪਣੀ ਇਕ ਹੋਰ ਫਿਲਮ ਦਾ ਐਲਾਨ ਕੀਤਾ ਹੈ।
ਦਰਅਸਲ, 25 ਮਈ 2022 ਨੂੰ ਕਰਨ ਜੌਹਰ ਆਪਣਾ 50ਵਾਂ ਜਨਮਦਿਨ ਮਨਾ ਰਹੇ ਹਨ। ਜਨਮਦਿਨ 'ਤੇ ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ ਦਾ ਐਲਾਨ ਕੀਤਾ। ਉਸ ਨੇ ਦੋ ਨੋਟ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੇ ਨੋਟ 'ਚ ਜਿੱਥੇ ਉਨ੍ਹਾਂ ਨੇ ਫਿਲਮ ਇੰਡਸਟਰੀ 'ਚ ਆਪਣੇ 27 ਸਾਲਾਂ ਦੇ ਖੂਬਸੂਰਤ ਸਫਰ ਨੂੰ ਸਾਂਝਾ ਕੀਤਾ ਹੈ, ਉੱਥੇ ਹੀ ਦੂਜੀ ਨੋਟ ਤਸਵੀਰ 'ਚ ਉਨ੍ਹਾਂ ਨੇ ਆਪਣੇ ਅਗਲੇ ਪ੍ਰੋਜੈਕਟ ਅਤੇ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਦੀ ਰਿਲੀਜ਼ ਡੇਟ ਦਾ ਖੁਲਾਸਾ ਕੀਤਾ ਹੈ।
ਕਰਨ ਜੌਹਰ ਨੇ ਆਪਣੇ ਨੋਟ 'ਚ ਲਿਖਿਆ, ''ਇੱਕ ਪਹਿਲੂ ਜਿਸ 'ਤੇ ਮੈਨੂੰ ਭਰੋਸਾ ਹੈ ਕਿ ਮੈਂ ਫਿਲਮ ਨਿਰਮਾਤਾ ਹਾਂ। ਇਸ ਤੋਂ ਪਹਿਲਾਂ, ਮੈਂ ਆਪਣੀਆਂ ਫਿਲਮਾਂ ਵਿੱਚ ਹਮੇਸ਼ਾ ਇੱਕ ਲੰਮਾ ਗੈਪ ਰੱਖਿਆ, ਪਰ ਅੱਜ ਇਸ ਖਾਸ ਦਿਨ, ਮੈਂ ਆਪਣੇ ਅਗਲੇ ਨਿਰਦੇਸ਼ਕ ਉੱਦਮ ਦਾ ਐਲਾਨ ਕਰ ਰਿਹਾ ਹਾਂ।" ਅੱਗੇ ਉਨ੍ਹਾਂ ਨੇ ਦੱਸਿਆ ਕਿ, ਉਹ ਅਪ੍ਰੈਲ 2023 ਤੋਂ ਆਪਣੀ ਆਉਣ ਵਾਲੀ ਐਕਸ਼ਨ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ। ਇੰਨਾ ਹੀ ਨਹੀਂ, ਕਰਨ ਜੌਹਰ ਨੇ ਆਪਣੀ ਆਉਣ ਵਾਲੀ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਦੀ ਰਿਲੀਜ਼ ਡੇਟ 10 ਫਰਵਰੀ 2023 ਦੱਸੀ ਹੈ।
ਕਰਨ ਜੌਹਰ ਨੇ ਬਤੌਰ ਨਿਰਦੇਸ਼ਕ ਫਿਲਮ 'ਕੁਛ ਕੁਛ ਹੋਤਾ ਹੈ' ਨਾਲ ਡੈਬਿਊ ਕੀਤਾ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ 'ਮੈਂ ਹੂੰ ਨਾ', 'ਕੇਸਰੀ', 'ਦਿਲਵਾਲੇ ਦੁਲਹਨੀਆ ਲੇ ਜਾਏਂਗੇ', 'ਸ਼ੇਰ ਸ਼ਾਹ' 2 ਸਟੇਟਸ'', 'ਸਟੂਡੈਂਟ ਆਫ ਦ ਈਅਰ', 'ਕਭੀ ਖੁਸ਼ੀ ਕਭੀ ਗਮ' ਅਤੇ 'ਐ ਦਿਲ ਹੈ ਮੁਸ਼ਕਿਲ' ਸਮੇਤ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)