(Source: ECI/ABP News)
Malaika Arora: ਮਲਾਇਕਾ ਅਰੋੜਾ ਨੇ ਪਿਤਾ ਦੀ ਖੁਦਕੁਸ਼ੀ ਦੇ 20 ਦਿਨ ਬਾਅਦ ਕਰਵਾਇਆ ਮੇਕਓਵਰ, ਯੂਜ਼ਰ ਬੋਲੇ- ਇੰਝ ਕੌਣ ਕਰਦਾ...?
Malaika Arora New Hairstyle: ਮਸ਼ਹੂਰ ਅਦਾਕਾਰਾ ਮਲਾਇਕਾ ਅਰੋੜਾ ਇਨ੍ਹੀਂ ਦਿਨੀਂ ਮੁਸ਼ਕਿਲ ਦੌਰ 'ਚੋਂ ਗੁਜ਼ਰ ਰਹੀ ਹੈ। ਉਨ੍ਹਾਂ ਦੇ ਪਿਤਾ ਦੀ 11 ਸਤੰਬਰ ਨੂੰ ਮੌਤ ਹੋ ਗਈ ਸੀ। ਦਰਅਸਲ, ਉਨ੍ਹਾਂ ਦੇ ਪਿਤਾ ਅਨਿਲ ਮਹਿਤਾ ਨੇ ਛੱਤ ਤੋਂ ਛਾਲ ਮਾਰ

Malaika Arora New Hairstyle: ਮਸ਼ਹੂਰ ਅਦਾਕਾਰਾ ਮਲਾਇਕਾ ਅਰੋੜਾ ਇਨ੍ਹੀਂ ਦਿਨੀਂ ਮੁਸ਼ਕਿਲ ਦੌਰ 'ਚੋਂ ਗੁਜ਼ਰ ਰਹੀ ਹੈ। ਉਨ੍ਹਾਂ ਦੇ ਪਿਤਾ ਦੀ 11 ਸਤੰਬਰ ਨੂੰ ਮੌਤ ਹੋ ਗਈ ਸੀ। ਦਰਅਸਲ, ਉਨ੍ਹਾਂ ਦੇ ਪਿਤਾ ਅਨਿਲ ਮਹਿਤਾ ਨੇ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਇਸ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ। ਆਪਣੇ ਪਿਤਾ ਦੀ ਮੌਤ ਤੋਂ ਬਾਅਦ ਮਲਾਇਕਾ ਨੇ ਵੀ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਪ੍ਰਸ਼ੰਸਕਾਂ ਤੋਂ ਪ੍ਰਾਈਵੇਸੀ ਦੀ ਬੇਨਤੀ ਕੀਤੀ ਸੀ।
ਮਲਾਇਕਾ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੋਂ ਦੂਰ ਹੈ। ਉਸ ਨੇ ਆਪਣੀਆਂ ਵੀਡੀਓਜ਼ ਅਤੇ ਫੋਟੋਆਂ ਪੋਸਟ ਨਹੀਂ ਕੀਤੀਆਂ ਹਨ। ਹੁਣ ਹਾਲ ਹੀ ਵਿੱਚ ਅਦਾਕਾਰਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਅਭਿਨੇਤਰੀ ਆਪਣੇ ਨਵੇਂ ਹੇਅਰਸਟਾਈਲ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਮਲਾਇਕਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਉੱਪਰ ਪ੍ਰਸ਼ੰਸਕ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਮਲਾਇਕਾ ਦਾ ਨਵਾਂ ਹੇਅਰ ਸਟਾਈਲ
ਮਲਾਇਕਾ ਨੇ ਖੁਦ ਇਸ ਵੀਡੀਓ ਨੂੰ ਸ਼ੇਅਰ ਨਹੀਂ ਕੀਤਾ ਹੈ। ਸਗੋਂ ਇੱਕ ਹੇਅਰ ਸਟਾਈਲਿਸਟ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਮੰਗਲਵਾਰ ਨੂੰ ਹੇਅਰ ਸਟਾਈਲਿਸਟ ਅਮਿਤ ਯਸ਼ਵੰਤ ਨੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕੀਤੀ ਹੈ। ਇਸ 'ਚ ਮਲਾਇਕਾ ਟੈਂਕ ਟਾਪ ਪਾਈ ਨਜ਼ਰ ਆ ਰਹੀ ਹੈ। ਉਸ ਨੇ ਆਪਣੇ ਲੁੱਕ ਨੂੰ ਕਾਫੀ ਸਿੰਪਲ ਰੱਖਿਆ ਹੈ। ਉਸ ਦਾ ਕੋਈ ਮੇਕਅੱਪ ਲੁੱਕ ਨਜ਼ਰ ਨਹੀਂ ਆਇਆ। ਅਮਿਤ ਨੇ ਮਲਾਇਕਾ ਨੂੰ ਵੀ ਟੈਗ ਕੀਤਾ ਹੈ। ਅਮਿਤ ਮਲਾਇਕਾ ਦੇ ਵਾਲ ਠੀਕ ਕਰਦੇ ਵੀ ਨਜ਼ਰ ਆ ਰਹੇ ਹਨ। ਵੀਡੀਓ 'ਚ ਮਲਾਇਕਾ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਲੰਬੇ ਸਮੇਂ ਬਾਅਦ ਮਲਾਇਕਾ ਨੂੰ ਸੋਸ਼ਲ ਮੀਡੀਆ 'ਤੇ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਹਨ ਅਤੇ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ।
View this post on Instagram
ਇਸ ਉੱਪਰ ਪ੍ਰਸ਼ੰਸਕ ਲਗਾਤਾਰ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਪਿਤਾ ਜੀ ਦੇ ਮਰਨ ਤੋਂ ਬਾਅਦ ਇੰਝ ਕਰਦੇ ਆ ਕੀ...? ਹਾਲਾਂਕਿ ਕਈ ਲੋਕ ਅਦਾਕਾਰਾ ਦੇ ਇਸ ਅੰਦਾਜ਼ ਨੂੰ ਪਸੰਦ ਕਰ ਰਹੇ ਹਨ ਅਤੇ ਹਾਰਟ ਵਾਲੇ ਇਮੋਜ਼ੀ ਸ਼ੇਅਰ ਕਰ ਰਹੇ ਹਨ।
ਮਲਾਇਕਾ ਦਾ ਨਵਾਂ ਡਾਂਸ ਨੰਬਰ
ਵਰਕ ਫਰੰਟ ਦੀ ਗੱਲ ਕਰੀਏ ਤਾਂ ਮਲਾਇਕਾ ਦਾ ਮਰਾਠੀ ਆਈਟਮ ਗੀਤ 'ਮਾਝਾ ਯੇਕ ਨਾਬਰ' ਰਿਲੀਜ਼ ਹੋ ਗਿਆ ਹੈ। ਟੀ-ਸੀਰੀਜ਼ ਨੇ ਅਦਾਕਾਰਾ ਦਾ ਡਾਂਸ ਵੀਡੀਓ ਸ਼ੇਅਰ ਕੀਤਾ ਹੈ। ਇਸ 'ਚ ਮਲਾਇਕਾ ਦਾ ਮਰਾਠੀ ਲੁੱਕ ਦੇਖਣ ਨੂੰ ਮਿਲਿਆ। ਮਲਾਇਕਾ ਕਾਫੀ ਖੂਬਸੂਰਤ ਲੱਗ ਰਹੀ ਹੈ। ਮਲਾਇਕਾ ਵੀ ਆਪਣੇ ਡਾਂਸ ਨਾਲ ਸੁਰਖੀਆਂ ਬਟੋਰ ਰਹੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
