ਪੜਚੋਲ ਕਰੋ
Advertisement
ਨੇਹਾ ਧੂਪੀਆ ਨੇ ਕਰਵਾਇਆ ਬਿਸ਼ਨ ਸਿੰਘ ਬੇਦੀ ਦੇ ਬੇਟੇ ਨਾਲ ਵਿਆਹ
ਮੁੰਬਈ: ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਅਨਿਲ ਕਪੂਰ ਦੀ ਧੀ ਸੋਨਮ ਕਪੂਰ ਤੇ ਆਨੰਦ ਆਹੂਜਾ ਦੇ ਵਿਆਹ ਦੇ ਚਰਚੇ ਹੋ ਰਹੇ ਸੀ। ਇਸੇ ਦੌਰਾਨ ਅਚਾਨਕ ਬਾਲੀਵੁੱਡ ਦੀ ਇੱਕ ਹੋਰ ਐਕਟਰਸ ਨੇ ਵੀ ਵਿਆਹ ਕਰ ਲਿਆ ਹੈ। ਇਸ ਦਾ ਖੁਲਾਸਾ ਸਿੱਧਾ ਸੋਸ਼ਲ ਮੀਡੀਆ ‘ਤੇ ਹੀ ਹੋਇਆ ਹੈ।
ਅਦਾਕਾਰਾ ਨੇਹਾ ਧੂਪੀਆ ਨੇ ਐਕਟਰ ਅੰਗਦ ਬੇਦੀ ਨਾਲ ਵਿਆਹ ਕਰ ਲਿਆ ਹੈ। ਖਾਸ ਗੱਲ਼ ਹੈ ਕਿ ਇਸ ਜੋੜੇ ਨੇ ਸਿੱਖ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ ਹੈ। ਅੰਗਦ ਬੇਦੀ ਸਾਬਕਾ ਕ੍ਰਿਕਟ ਖਿਡਾਰੀ ਬਿਸ਼ਨ ਸਿੰਘ ਬੇਦੀ ਦੇ ਬੇਟੇ ਹਨ।
ਪੰਜਾਬੀ ਅੰਦਾਜ਼ ‘ਚ ਹੋਈ ਇਸ ਸ੍ਰਪ੍ਰਾਈਜਿੰਗ ਵੈਡਿੰਗ ‘ਤੇ ਡਾਇਰੈਕਟਰ ਕਰਨ ਜੌਹਰ ਨੇ ਆਪਣੀ ਦੋਸਤ ਨੇਹਾ ਨੂੰ ਟਵਿੱਟਰ ‘ਤੇ ਵਧਾਈ ਦਿੱਤੀ ਤੇ ਲਿਖਿਆ, "ਮੇਰੀ ਸਪੈਸ਼ਲ ਦੋਸਤ ਨੇਹਾ ਧੂਪੀਆ, ਜਿਸ ਨੂੰ ਮੈਂ ਬੇਹੱਦ ਪਿਆਰ ਕਰਦਾ ਹਾਂ, ਨੇ ਟੈਲੈਂਟਿਡ ਤੇ ਜੈਨਟਲਮੈਨ ਅੰਗਦ ਬੇਦੀ ਨਾਲ ਵਿਆਹ ਕਰ ਲਿਆ ਹੈ। ਮੈਂ ਇਨ੍ਹਾਂ ਨੂੰ ਪਿਆਰ ਭਰੀਆਂ ਦੁਆਵਾਂ ਦਿੰਦਾ ਹਾਂ।"
ਉਧਰ ਦੂਜੇ ਪਾਸੇ ਨੇਹਾ ਨੇ ਆਪਣੀ ਇੱਕ ਫੋਟੋ ਸ਼ੇਅਰ ਕਰਦੇ ਹੋਏ ਕਿਹਾ, "ਮੇਰੀ ਜ਼ਿੰਦਗੀ ਦਾ ਸਭ ਤੋਂ ਚੰਗਾ ਫੈਸਲਾ...ਅੱਜ ਮੈਂ ਆਪਣੇ ਸਭ ਤੋਂ ਚੰਗੇ ਦੋਸਤ ਨਾਲ ਵਿਆਹ ਕਰ ਲਿਆ ਹੈ।"
ਨੇਹਾ ਤੇ ਅੰਗਦ ਇੱਕ-ਦੂਜੇ ਨੂੰ ਕਾਫੀ ਲੰਬੇ ਸਮੇਂ ਤੋਂ ਡੇਟ ਕਰ ਰਹੇ ਸੀ। ਅੱਜਕੱਲ੍ਹ ਨੇਹਾ ਐਮ ਟੀਵੀ ਦੇ ਸ਼ੋਅ ‘ਰੋਡੀਜ਼ ਐਕਸਟ੍ਰੀਮ’ ‘ਚ ਗੈਂਗ ਲੀਡਰ ਬਣ ਹੋਈ ਹੈ। ਅੰਗਦ ਨੇ ਬਾਲੀਵੁੱਡ ਫ਼ਿਲਮ ‘ਪਿੰਕ’ ਨਾਲ ਕਦਮ ਰੱਖਿਆ ਤੇ ਹਾਲ ਹੀ ‘ਚ ਉਹ ਸਲਮਾਨ ਦੀ ਫ਼ਿਲਮ ‘ਟਾਈਗਰ ਜਿੰਦਾ ਹੈ’ ‘ਚ ਵੀ ਨਜ਼ਰ ਆਏ ਸੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਪੰਜਾਬ
ਪੰਜਾਬ
Advertisement