Parineeti-Raghav Wedding: ਪਰਿਣੀਤੀ ਦੇ ਹੱਥਾਂ 'ਚ ਰਾਘਵ ਦੇ ਨਾਂਅ ਦੀ ਅੱਜ ਲੱਗੇਗੀ ਮਹਿੰਦੀ, ਉਦੈਪੁਰ ਤੋਂ ਸਾਹਮਣੇ ਆਈ ਮਹਿਮਾਨਾਂ ਦੀ ਖਾਸ ਝਲਕ
Parineeti-Raghav Wedding Live: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਪ੍ਰਸ਼ੰਸਕ ਇਸ ਜੋੜੀ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਜਦੋਂ ਤੋਂ ਪਰਿਣੀਤੀ ਅਤੇ ਰਾਘਵ
Parineeti-Raghav Wedding Live: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਪ੍ਰਸ਼ੰਸਕ ਇਸ ਜੋੜੀ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਜਦੋਂ ਤੋਂ ਪਰਿਣੀਤੀ ਅਤੇ ਰਾਘਵ ਦੀ ਮੰਗਣੀ ਹੋਈ ਹੈ, ਪ੍ਰਸ਼ੰਸਕ ਇਹ ਜਾਣਨਾ ਚਾਹੁੰਦੇ ਸਨ ਕਿ ਇਹ ਜੋੜੀ ਕਦੋਂ ਵਿਆਹ ਕਰਨ ਜਾ ਰਹੀ ਹੈ। ਹੁਣ ਆਖਰਕਾਰ ਉਹ ਦਿਨ ਆ ਹੀ ਗਿਆ ਹੈ। ਇਸ ਜੋੜੇ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ ਅਤੇ 24 ਸਤੰਬਰ ਨੂੰ ਪਰਿਣੀਤੀ-ਰਾਘਵ ਇੱਕ ਦੂਜੇ ਦੇ ਹੋ ਜਾਣਗੇ। ਵਿਆਹ ਉਦੈਪੁਰ ਵਿੱਚ ਹੋਣ ਜਾ ਰਿਹਾ ਹੈ ਅਤੇ ਲਾੜਾ-ਲਾੜੀ ਦੇ ਪਰਿਵਾਰ ਉਦੈਪੁਰ ਪਹੁੰਚ ਚੁੱਕੇ ਹਨ। ਉਦੈਪੁਰ 'ਚ ਅੱਜ ਤੋਂ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਜਾਣਗੀਆਂ। ਆਓ ਤੁਹਾਨੂੰ ਦੱਸਦੇ ਹਾਂ ਵਿਆਹ ਦੀ ਜਾਣਕਾਰੀ।
ਪਰਿਣੀਤੀ-ਰਾਘਵ ਦੇ ਫੰਕਸ਼ਨ ਦਿੱਲੀ 'ਚ ਹੀ ਸ਼ੁਰੂ ਹੋ ਗਏ ਸਨ। ਦਿੱਲੀ ਵਿਖੇ ਸੂਫੀ ਨਾਈਟ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੂਰੇ ਪਰਿਵਾਰ ਨੇ ਸ਼ਿਰਕਤ ਕੀਤੀ। ਇਸ ਤੋਂ ਪਹਿਲਾਂ ਕੀਰਤਨ ਰੱਖਿਆ ਗਿਆ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ।
View this post on Instagram
ਇਸ ਵਿਚਾਲੇ ਮਹਿਮਾਨ ਉਦੈਪੁਰ ਪਹੁੰਚ ਕਿਸ਼ਤੀ ਵਿੱਚ ਆਨੰਦ ਲੈਂਦੇ ਹੋਏ ਦਿਖਾਈ ਦਿੱਤੇ। ਇੱਥੇ ਵੇਖੋ ਵਿਆਹ ਦੇ ਸਥਾਨ ਅਤੇ ਮਹਿਮਾਨਾਂ ਦੀਆਂ ਝਲਕੀਆਂ...
View this post on Instagram
ਅੱਜ ਚੂੜੇ ਦੀ ਰਸਮ ਹੋਵੇਗੀ
ਉਦੈਪੁਰ 'ਚ ਅੱਜ ਤੋਂ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਜਾਣਗੀਆਂ। ਅੱਜ ਚੂੜੇ ਦੀ ਰਸਮ ਹੋਵੇਗੀ। ਜਿਸ ਵਿੱਚ ਪਰਿਣੀਤੀ ਨੂੰ ਚੂੜੀਆਂ ਪਹਿਨਾਈਆਂ ਜਾਣਗੀਆਂ। ਇਹ ਸਮਾਗਮ 23 ਸਤੰਬਰ ਨੂੰ ਕਰਵਾਇਆ ਗਿਆ ਹੈ। ਚੁਰਾਸੀ ਦੀ ਰਸਮ ਉਪਰੰਤ ਦੁਪਹਿਰ ਦੇ ਖਾਣੇ ਦਾ ਆਯੋਜਨ ਕੀਤਾ ਗਿਆ ਹੈ।
View this post on Instagram
24 ਸਤੰਬਰ ਨੂੰ ਲੇਣਗੇ ਲਾਂਵਾਂ
ਪਰਿਣੀਤੀ ਅਤੇ ਰਾਘਵ 24 ਸਤੰਬਰ ਨੂੰ ਲਾਂਵਾਂ ਲੈਣ ਜਾ ਰਹੇ ਹਨ। ਦੁਪਹਿਰ 1 ਵਜੇ ਰਾਘਵ ਦੇ ਸਹਿਰਾ ਬੰਨਿਆ ਜਾਵੇਗਾ। ਇਸ ਤੋਂ ਬਾਅਦ ਉਹ ਆਪਣੀ ਦੁਲਹਨ ਨੂੰ ਲੈਣ ਲਈ ਕਿਸ਼ਤੀ ਰਾਹੀਂ ਵੈਨਿਊ ਸਥਾਨ 'ਤੇ ਜਾਵੇਗਾ। ਜਿੱਥੇ 3 ਵਜੇ ਜੈਮਾਲਾ ਅਤੇ 4 ਵਜੇ ਲਾਂਵਾਂ ਹੋਣਗੀਆਂ। ਪਰਿਣੀਤੀ ਨੂੰ ਸ਼ਾਮ ਨੂੰ ਵਿਦਾਈ ਦਿੱਤੀ ਜਾਵੇਗੀ ਅਤੇ ਰਾਤ ਨੂੰ ਸ਼ਾਨਦਾਰ ਰਿਸੈਪਸ਼ਨ ਦਾ ਆਯੋਜਨ ਕੀਤਾ ਜਾਵੇਗਾ।
View this post on Instagram
ਪਰਿਣੀਤੀ ਅਤੇ ਰਾਘਵ ਦਾ ਵਿਆਹ ਉਦੈਪੁਰ ਦੇ ਲੀਲਾ ਪੈਲੇਸ 'ਚ ਹੋਣ ਜਾ ਰਿਹਾ ਹੈ। ਇਹ ਹੋਟਲ ਬਹੁਤ ਖੂਬਸੂਰਤ ਹੈ। ਚਾਰੇ ਪਾਸਿਓਂ ਪਿਚੋਲਾ ਝੀਲ ਪਿਚੋਲਾ ਅਤੇ ਅਰਾਵਲੀ ਪਹਾੜਾਂ ਨਾਲ ਘਿਰਿਆ ਹੋਇਆ ਹੈ। ਜੋ ਇਸ ਦੀ ਖੂਬਸੂਰਤੀ ਨੂੰ ਹੋਰ ਵਧਾ ਦਿੰਦਾ ਹੈ। ਵਿਆਹ ਦੇ ਮੇਨੂ ਦੀ ਗੱਲ ਕਰੀਏ ਤਾਂ ਇਸ ਵਿੱਚ ਪੰਜਾਬੀ ਦੇ ਨਾਲ-ਨਾਲ ਕੁਝ ਰਾਜਸਥਾਨੀ ਪਕਵਾਨ ਵੀ ਰੱਖੇ ਗਏ ਹਨ।