Parineeti Chopra-Raghav Chadha wedding: ਪੰਜਾਬ ਦੇ CM ਭਗਵੰਤ ਮਾਨ ਵੀ ਪਰਿਣੀਤੀ ਚੋਪੜਾ-ਰਾਘਵ ਚੱਢਾ ਦੇ ਵਿਆਹ ਦੇ ਜਸ਼ਨ 'ਚ ਆਏ ਨਜ਼ਰ , ਦੇਖੋ ਤਸਵੀਰ
Parineeti Chopra-Raghav Chadha wedding:ਇਸ ਵਿਚਾਲੇ ਸਿਆਸੀ ਜਗਤ ਦੇ ਨਾਲ-ਨਾਲ ਫਿਲਮੀ ਅਤੇ ਖੇਡ ਜਗਤ ਦੇ ਸਿਤਾਰੇ ਵੀ ਇਸ ਜਸ਼ਨ ਦਾ ਹਿੱਸਾ ਬਣੇ ਹਨ। ਵਿਆਹ ਦੇ ਪ੍ਰੋਗਰਾਮ ਤੋਂ ਪੰਜਾਬ ਦੇ CM ਮਾਨ ਦੀ ਇੱਕ ਤਸਵੀਰ ਸਾਹਮਣੇ ਆਈ ਹੈ।
Parineeti Chopra-Raghav Chadha wedding: ਕੁਝ ਹੀ ਸਮੇਂ ਵਿੱਚ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਇੱਕ-ਦੂਜੇ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਇਹ ਜੋੜਾ ਅੱਜ ਯਾਨੀ 24 ਸਤੰਬਰ ਨੂੰ ਉਦੈਪੁਰ ਦੇ ਹੋਟਲ ਲੀਲਾ ਅਤੇ ਤਾਜ ਪੈਲੇਸ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇਗਾ। 23 ਸਤੰਬਰ ਨੂੰ ਜੋੜੇ ਦੀ ਹਲਦੀ, ਮਹਿੰਦੀ ਅਤੇ ਸੰਗੀਤ ਦੀਆਂ ਰਸਮਾਂ ਪੂਰੀਆਂ ਹੋ ਗਈਆਂ ਹਨ । ਇਸ ਵਿਚਾਲੇ ਸਿਆਸੀ ਜਗਤ ਦੇ ਨਾਲ-ਨਾਲ ਫਿਲਮੀ ਅਤੇ ਖੇਡ ਜਗਤ ਦੇ ਸਿਤਾਰੇ ਵੀ ਇਸ ਜਸ਼ਨ ਦਾ ਹਿੱਸਾ ਬਣੇ ਹਨ। ਹਰ ਕੋਈ ਇਸ ਵਿਆਹ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ।
ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੀ ਜੋੜੇ ਨੂੰ ਵਧਾਈ ਦੇਣ ਪਹੁੰਚੇ
ਇਸ ਜੋੜੇ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਦੈਪੁਰ ਕੱਲ੍ਹ ਹੀ ਪਹੁੰਚ ਗਏ ਸੀ। ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡਆ ਉੱਤੇ ਕਾਫੀ ਵਾਇਰਲ ਹੋਇਆ ਸੀ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਸੁਰੱਖਿਆ ਕਰਮੀਆਂ ਨਾਲ ਏਅਰਪੋਰਟ ਤੋਂ ਬਾਹਰ ਜਾਂਦੇ ਦੇਖਿਆ ਗਿਆ। ਇਹ ਦੱਸਣ ਦੀ ਲੋੜ ਨਹੀਂ ਕਿ ਇਨ੍ਹਾਂ ਦੋਵਾਂ ਦੀ ਮੌਜੂਦਗੀ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਦੇ ਖੂਬਸੂਰਤ ਮੌਕੇ ਨੂੰ ਹੋਰ ਵਧਾ ਦੇਵੇਗੀ।
View this post on Instagram
ਬਰਾਤ ਦੇ ਵਿੱਚ ਸੀਐਮ ਮਾਨ ਵੀ ਆਏ ਨਜ਼ਰ
ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਫੈਨਜ਼ ਵੀ ਇਸ ਵਿਆਹ ਨੂੰ ਲੈ ਕੇ ਕਾਫੀ ਉਤਸੁਕ ਹਨ। ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਵਿੱਚ ਉਹ ਵਿਆਹ ਦੇ ਜਸ਼ਨ ਦਾ ਆਨੰਦ ਲੈਂਦੇ ਹੋਏ ਨਜ਼ਰ ਆ ਰਹੇ ਹਨ।
View this post on Instagram
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।