ਪੜਚੋਲ ਕਰੋ
Advertisement
ਇੰਤਜ਼ਾਰ ਖ਼ਤਮ, ਇਸ ਦਿਨ ਆ ਰਿਹਾ ‘ਰੇਸ-3’ ਦਾ ਟ੍ਰੇਲਰ
ਮੁੰਬਈ: ਸਲਮਾਨ ਖਾਨ ਦੀ ਇਸ ਈਦ ‘ਤੇ ਰਿਲੀਜ਼ ਹੋਣ ਵਾਲੀ ਫ਼ਿਲਮ ਆਪਣੀ ਤੈਅ ਤਾਰੀਖ ‘ਤੇ ਹੀ ਰਿਲੀਜ਼ ਹੋਵੇਗੀ। ਪਹਿਲਾਂ ਖ਼ਬਰ ਸੀ ਕਿ ਸਲਮਾਨ ਦੀ ‘ਰੇਸ-3’ ਦਾ ਟ੍ਰੇਲਰ 5 ਮਈ ਨੂੰ ਆਵੇਗਾ, ਪਰ ਅਜਿਹਾ ਨਹੀਂ ਹੋਇਆ। ਹੁਣ ਖ਼ਬਰ ਹੈ ਕਿ ਸਲਮਾਨ ਦੀ ਇਸ ਫ਼ਿਲਮ ਦਾ ਟ੍ਰੇਲਰ 15 ਮਈ ਨੂੰ ਰਿਲੀਜ਼ ਹੋਵੇਗਾ।
ਬੀਤੇ ਦਿਨ ਸਲਮਾਨ ਨੇ ਆਪਣੀ ਅੱਪ-ਕਮਿੰਗ ਫ਼ਿਲਮ ਦਾ ਇੱਕ ਹੋਰ ਪੋਸਟਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਇਸ ਪੋਸਟਰ ‘ਚ 'ਰੇਸ-3' ਦੀ ਸਾਰੀ ਸਟਾਰ-ਕਾਸਟ ਨਜ਼ਰ ਆ ਰਹੀ ਹੈ। ਪੋਸਟਰ ਸ਼ੇਅਰ ਕਰਦੇ ਹੋਏ ਸਲਮਾਨ ਨੇ ਲਿਖਿਆ, "ਸੱਚ ਦੱਸਾਂ…ਅਸੀਂ 'ਰੇਸ-3' ਦੇ ਟ੍ਰੇਲਰ ਨੂੰ ਲੈ ਕੇ ਅਜੇ ਤਿਆਰ ਨਹੀਂ ਹਾਂ…ਇਸ ਲਈ ਇੰਨੇ ਪੋਸਟਰ ਬਣਾਏ… 'ਰੇਸ-3' ਦਾ ਟ੍ਰੇਲਰ 15 ਮਈ ਨੂੰ ਆ ਰਿਹਾ ਹੈ ਤੇ ਮੈਂ ਤੁਹਾਡੇ ਨਾਲ ਵਾਆਦਾ ਕਰਦਾ ਹਾਂ ਕਿ ਤੁਹਾਡਾ ਇੰਤਜ਼ਾਰ ਬੇਕਾਰ ਨਹੀਂ ਜਾਵੇਗਾ।" ਫ਼ਿਲਮ ਦੇ ਨਵੇਂ ਪੋਸਟਰ ਨੂੰ ਤੁਸੀਂ ਹੇਠ ਦੇਖ ਸਕਦੇ ਹੋ।
ਜਿਸ ਦਿਨ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਵੇਗਾ, ਉਸ ਤੋਂ ਠੀਕ ਇੱਕ ਮਹੀਨਾ ਬਾਅਦ ਫ਼ਿਲਮ ਵੀ ਰਿਲੀਜ਼ ਹੋ ਜਾਵੇਗੀ। ਜਦੋਂ ਦੀ ਇਸ ਫ਼ਿਲਮ ‘ਚ ਸਲਮਾਨ ਦੀ ਐਂਟਰੀ ਦੀ ਖ਼ਬਰ ਮਿਲੀ ਸੀ ਸਲਮਾਨ ਦੇ ਫੈਨਸ ਇਸ ਫ਼ਿਲਮ ਨੂੰ ਲੈ ਕੇ ਕਾਫੀ ਐਕਸਾਇਟੀਡ ਹਨ।
ਸਲਮਾਨ ਦੇ ਐਕਸ਼ਨ ਰੂਪ ਦੇ ਨਾਲ-ਨਾਲ ਇਸ ਟ੍ਰੇਲਰ ‘ਚ ਜੈਕਲੀਨ ਦਾ ਗਲੈਮਰਸ ਵੀ ਤੁਹਾਨੂੰ ਨਜ਼ਰ ਆਵੇਗਾ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਪੰਜਾਬ
ਪੰਜਾਬ
Advertisement