Shahid Kapoor: ਸ਼ਾਹਿਦ ਕਪੂਰ ਨੇ ਫੈਨਜ਼ ਨੂੰ ਦਿੱਤਾ ਖਾਸ ਸਰਪ੍ਰਾਈਜ਼, ਆਪਣੀ ਨਵੀਂ ਫਿਲਮ 'ਦੇਵਾ' ਨੂੰ ਲੈ ਕੇ ਕੀਤਾ ਵੱਡਾ ਐਲਾਨ
Shahid Kapoor s upcoming film Deva: ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਵੱਲੋਂ ਆਪਣੀ ਅਪਕਮਿੰਗ ਫਿਲਮ ਦਾ ਐਲਾਨ ਕਰ ਦਿੱਤਾ ਗਿਆ ਹੈ। ਅਦਾਕਾਰ ਨੇ ਫਿਲਮ ਤੋਂ ਆਪਣਾ ਸ਼ਾਨਦਾਰ ਲੁੱਕ ਸ਼ੇਅਰ ਕਰਦੇ ਹੋਏ ਫਿਲਮ
Shahid Kapoor s upcoming film Deva: ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਵੱਲੋਂ ਆਪਣੀ ਅਪਕਮਿੰਗ ਫਿਲਮ ਦਾ ਐਲਾਨ ਕਰ ਦਿੱਤਾ ਗਿਆ ਹੈ। ਅਦਾਕਾਰ ਨੇ ਫਿਲਮ ਤੋਂ ਆਪਣਾ ਸ਼ਾਨਦਾਰ ਲੁੱਕ ਸ਼ੇਅਰ ਕਰਦੇ ਹੋਏ ਫਿਲਮ ਦੀ ਰਿਲੀਜ਼ ਨੂੰ ਲੈ ਵੱਡਾ ਅਪਡੇਟ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸ਼ਾਹਿਦ ਕਪੂਰ ਨੇ ਦੁਸਹਿਰੇ ਦੇ ਖਾਸ ਮੌਕੇ 'ਤੇ ਆਪਣੀ ਆਉਣ ਵਾਲੀ ਫਿਲਮ ਦਾ ਐਲਾਨ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਤੁਸੀ ਵੀ ਵੇਖੋ ਫਿਲਮ ਵਿੱਚੋਂ ਸ਼ਾਹਿਦ ਕਪੂਰ ਦਾ ਧਮਾਕੇਦਾਰ ਲੁੱਕ...
View this post on Instagram
ਸ਼ਾਹਿਦ ਕਪੂਰ ਨੇ ਆਪਣੇ ਸੋਸ਼ਲ ਮੀਡਿਆ ਹੈਂਡਲ ਉੱਪਰ ਫਿਲਮ ਦੇਵਾ ਤੋਂ ਆਪਣਾ ਲੁੱਕ ਸ਼ੇਅਰ ਕਰ ਇਸਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਫਿਲਮ ਨੂੰ ਕੈਪਸ਼ਨ ਦਿੰਦੇ ਹੋਏ ਅਦਾਕਾਰ ਨੇ ਲਿਖਿਆ 'ਦੇਵਾ' ਅਗਲੇ ਸਾਲ ਦੁਸਹਿਰੇ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
ਸ਼ਾਹਿਦ ਦੀ ਲੁੱਕ ਦੀ ਤਾਰੀਫ ਕਰ ਰਹੇ ਫੈਨਜ਼
ਸ਼ਾਹਿਦ ਨੇ 'ਦੇਵਾ' ਤੋਂ ਆਪਣੇ ਕਿਰਦਾਰ ਦਾ ਲੁੱਕ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਤਸਵੀਰ 'ਚ ਸ਼ਾਹਿਦ ਨੇ ਖਾਕੀ ਪੈਂਟ ਦੇ ਨਾਲ ਚਿੱਟੇ ਰੰਗ ਦੀ ਕਮੀਜ਼ ਵਿੱਚ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸ਼ਾਹਿਦ ਦੇ ਇਸ ਲੁੱਕ ਦੀ ਫੈਨਜ਼ ਕਾਫੀ ਤਾਰੀਫ ਕਰ ਰਹੇ ਹਨ। ਦੱਸ ਦੇਈਏ ਕਿ 'ਕਬੀਰ ਸਿੰਘ', 'ਜਬ ਵੀ ਮੈਟ', 'ਹੈਦਰ', 'ਉੜਤਾ ਪੰਜਾਬ' ਵਰਗੀਆਂ ਹਿੱਟ ਫਿਲਮਾਂ ਕਰਨ ਤੋਂ ਬਾਅਦ ਮਸ਼ਹੂਰ ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਨੇ ਆਪਣੀ ਆਉਣ ਵਾਲੀ ਫਿਲਮ 'ਦੇਵਾ' ਨੂੰ ਲੈ ਸੁਰਖੀਆਂ ਬਟੋਰ ਰਿਹਾ ਹੈ। ਫਿਲਹਾਲ ਇਸ ਫਿਲਮ ਰਾਹੀਂ ਅਦਾਕਾਰ ਸਿਨੇਮਾਘਰਾਂ ਵਿੱਚ ਕੀ ਧਮਾਕਾ ਕਰੇਗਾ, ਇਸਦਾ ਪ੍ਰਸ਼ੰਸਕ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।