ਪੜਚੋਲ ਕਰੋ
Advertisement
ਬਰਥਡੇ ਸਪੈਸ਼ਲ: ਕਰਨ ਦਾ ਸਟੂਡੈਂਟ ਹੋਇਆ 30ਆਂ ਦਾ
ਮੁੰਬਈ: ਆਪਣੇ ਫ਼ਿਲਮੀ ਕਰੀਅਰ ਦੇ ਸਭ ਤੋਂ ਉੱਚੇ ਮੁਕਾਮ ‘ਤੇ ਇਸ ਸਮੇਂ ਬਾਲੀਵੁੱਡ ਦਾ ਮਸਤਮੌਲਾ ਐਕਟਰ ਵਰੁਣ ਧਵਨ ਖੜਿਆ ਹੈ। ਵਰੁਣ 24 ਅਪ੍ਰੈਲ ਨੂੰ ਆਪਣਾ 30ਵਾਂ ਬਰਥਡੇ ਸੈਲੀਬ੍ਰੈਟ ਕਰ ਰਿਹਾ ਹੈ। ਵਰੁਣ ਨੇ ਆਪਣੇ ਫ਼ਿਲਮੀ ਕਰੀਅਰ ‘ਚ ਹੁਣ ਤੱਕ 11 ਫ਼ਿਲਮਾਂ ‘ਚ ਕੰਮ ਕੀਤਾ ਜਿਨ੍ਹਾਂ ‘ਚ ਜ਼ਿਆਦਾਤਰ ਫ਼ਿਲਮਾਂ ਨੇ ਬਾਕਸ ਆਫਿਸ ‘ਤੇ ਕਾਫੀ ਚੰਗੀ ਕਮਾਈ ਕੀਤੀ ਹੈ।
ਹਾਲ ਹੀ ‘ਚ ਵਰੁਣ ਦੀ ਫ਼ਿਲਮ ‘ਅਕਤੂਬਰ’ ਰਿਲੀਜ਼ ਹੋਈ ਜਿਸ ਨੇ ਬਾਕਸ ਆਫਿਸ ‘ਤੇ ਬੇਸ਼ੱਕ ਕੋਈ ਧਮਾਕਾ ਨਹੀਂ ਕੀਤਾ ਪਰ ਇਸ ਫ਼ਿਲਮ ‘ਚ ਵਰੁਣ ਦੀ ਐਕਟਿੰਗ ਨੇ ਸਭ ਨੂੰ ਹੈਰਾਨ ਜ਼ਰੂਰ ਕੀਤਾ ਹੈ। ਵਰੁਣ ਨੇ ਬਾਲੀਵੁੱਡ ‘ਚ ਕੰਮ ਕਰਨ ਦੀ ਸ਼ੁਰੂਆਤ ਕਰਨ ਜੌਹਰ ਦੀ ‘ਸਟੂਡੈਂਟ ਆਫ ਦ ਈਅਰ’ ਤੋਂ ਕੀਤੀ ਸੀ। ਉਸ ਨਾਲ ਆਲੀਆ ਭੱਟ ਤੇ ਸਿਧਾਰਥ ਮਲਹੋਤਰਾ ਨੇ ਵੀ ਬਾਲੀਵੁੱਡ ‘ਚ ਕਦਮ ਰੱਖਿਆ। ਇਸ ਤੋਂ ਬਾਅਦ ਵਰੁਣ ਨੇ ਆਲੀਆ ਨਾਲ 3 ਸੁਪਰਹਿੱਟ ਮੂਵੀਜ਼ ‘ਚ ਕੰਮ ਕੀਤਾ। ਇੱਕ ਵਾਰ ਫੇਰ ਇਹ ਜੋੜੀ ਫ਼ਿਲਮ ‘ਕਲੰਕ’ ਕਰਨ ਲਈ ਤਿਆਰ ਹੈ।
ਆਪਣੀ ਚਾਕਲੇਟੀ ਇਮੇਜ਼ ਤੋਂ ਬਾਹਰ ਨਿਕਲਣ ਲਈ ਵਰੁਣ ਨੇ 2015 ‘ਚ ਸ਼੍ਰੀਰਾਮ ਰਾਘਵਨ ਦੀ ਫ਼ਿਲਮ ‘ਬਦਲਾਪੁਰ’ ‘ਚ 40 ਸਾਲ ਦੇ ਰਘੂ ਦਾ ਰੋਲ ਪਲੇ ਕਰਕੇ ਕ੍ਰਿਟੀਕਸ ਨੂੰ ਵੀ ਆਪਣਾ ਫੈਨ ਬਣਾ ਲਿਆ। ਇਸ ਫ਼ਿਲਮ ਨੇ ਸਾਬਤ ਕਰ ਦਿੱਤਾ ਕਿ ਡਾਇਰੈਕਟਰ ਡੇਵਿਡ ਧਵਨ ਦਾ ਬੇਟਾ ਸਿਰਫ ਕਾਮੇਡੀ ਤੇ ਰੋਮਾਂਟਿਕ ਫ਼ਿਲਮਾਂ ਹੀ ਨਹੀਂ ਸਗੋਂ ਸੀਰੀਅਲ ਰੋਲ ਵੀ ਕਰ ਸਕਦਾ ਹੈ।
ਬਚਪਨ ‘ਚ ਰੈਸਲਰ ਬਣਨ ਦੀ ਚਾਹ ਰੱਖਣ ਵਾਲਾ ਵਰੁਨ WWE ਦੇ ਰੈਸਲਰ ਰੌਕ (ਡੇਵਿਨ ਜਾਨਸਨ) ਦਾ ਕਾਫੀ ਵੱਡਾ ਫੈਨ ਹੈ। ਜੇਕਰ ਵਰੁਣ ਦੀ ਆਉਣ ਵਾਲੀ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਵਰੁਣ ਅਨੁਸ਼ਕਾ ਸ਼ਰਮਾ ਦੇ ਨਾਲ ਵੂਮਨ ਇੰਪਾਵਰਮੈਂਟ ਨੂੰ ਪ੍ਰਮੋਟ ਕਰਨ ਵਾਲੀ ਫ਼ਿਲਮ ‘ਸੂਈ ਧਾਗਾ’, ‘ਨਵਾਬਜ਼ਾਦੇ’ ਤੇ ‘ਕਲੰਕ’ ‘ਚ ਨਜ਼ਰ ਆਉਣਗੇ। ਅਸੀਂ ਉਮੀਦ ਕਰਦੇ ਹਾਂ ਕਿ ਵਰੁਣ ਦੀਆਂ ਆਉਣ ਵਾਲੀਆਂ ਫ਼ਿਲਮਾਂ ਵੀ ਉਸ ਦੇ ਕਰੀਅਰ ਲਈ ਨਵੇਂ ਮੁਕਾਮ ਹਾਸਲ ਕਰਨ ‘ਚ ਉਸ ਦੀ ਸਹਾਇਕ ਸਾਬਤ ਹੋਣ ਤੇ ਸਾਡੀ ਸਾਰੀ ਟੀਮ ਵੱਲੋਂ ਪੱਪੂ ਨੂੰ ਯਾਨੀ ਵਰੁਨ ਧਵਨ ਨੂੰ ਵੈਰੀ ਹੈੱਪੀ ਬਰਥਡੇ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਧਰਮ
Advertisement