Aishwarya Rai: ਜਯਾ ਬੱਚਨ ਨੇ ਨੂੰਹ ਐਸ਼ਵਰਿਆ ਲਈ ਬੋਲੇ ਤਿੱਖੇ ਸ਼ਬਦ! ਗੱਲਾਂ-ਗੱਲਾਂ 'ਚ ਕਿਹਾ- 'ਉਹ ਮੇਰੀ ਧੀ ਨਹੀਂ, ਕਿਉਂਕਿ...'
Jaya Bachchan on Aishwarya Rai: ਮਸ਼ਹੂਰ ਅਦਾਕਾਰਾ ਐਸ਼ਵਰਿਆ ਰਾਏ ਦੀ ਨਿੱਜੀ ਜ਼ਿੰਦਗੀ ਨੂੰ ਲੈ ਲਗਾਤਾਰ ਕਈ ਖਬਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਦਰਅਸਲ, ਅਦਾਕਾਰਾ ਦੀ ਵਿਆਹੁਤਾ ਜ਼ਿੰਦਗੀ ਵਿੱਚ ਇਸ ਸਮੇਂ ਕਾਫੀ
Jaya Bachchan on Aishwarya Rai: ਮਸ਼ਹੂਰ ਅਦਾਕਾਰਾ ਐਸ਼ਵਰਿਆ ਰਾਏ ਦੀ ਨਿੱਜੀ ਜ਼ਿੰਦਗੀ ਨੂੰ ਲੈ ਲਗਾਤਾਰ ਕਈ ਖਬਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਦਰਅਸਲ, ਅਦਾਕਾਰਾ ਦੀ ਵਿਆਹੁਤਾ ਜ਼ਿੰਦਗੀ ਵਿੱਚ ਇਸ ਸਮੇਂ ਕਾਫੀ ਉਥਲ-ਪੁਥਲ ਮੱਚੀ ਹੋਈ ਹੈ। ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਦੇ ਤਲਾਕ ਦੀਆਂ ਖਬਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਐਸ਼ ਨਾਲ ਬੱਚਨ ਪਰਿਵਾਰ ਵਿਚਾਲੇ ਦੂਰੀਆਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ।
ਪਰ ਇਨ੍ਹਾਂ ਖ਼ਬਰਾਂ ਵਿੱਚ ਕਿੰਨੀ ਸੱਚਾਈ ਹੈ, ਇਸ ਬਾਰੇ ਕਿਸੇ ਨੂੰ ਪੱਕਾ ਪਤਾ ਨਹੀਂ ਹੈ। ਤਲਾਕ ਦੀਆਂ ਖਬਰਾਂ ਵਿਚਾਲੇ ਐਸ਼ਵਰਿਆ ਇਕ ਤੋਂ ਬਾਅਦ ਇਕ ਈਵੈਂਟ 'ਚ ਸ਼ਿਰਕਤ ਕਰਦੀ ਨਜ਼ਰ ਆ ਰਹੀ ਹੈ। ਐਸ਼ਵਰਿਆ ਨੂੰ ਆਪਣੀ ਬੇਟੀ ਆਰਾਧਿਆ ਨੂੰ ਹਰ ਈਵੈਂਟ 'ਚ ਆਪਣੇ ਨਾਲ ਲੈ ਕੇ ਜਾਣ ਲਈ ਵੀ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਪਰ ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਜਯਾ ਆਪਣੇ ਅਤੇ ਐਸ਼ ਦੇ ਰਿਸ਼ਤੇ ਬਾਰੇ ਗੱਲ ਕਰਦੀ ਨਜ਼ਰ ਆ ਰਹੀ ਹੈ।
Read MOre: Shocking: 'ਪ੍ਰਸਾਦ 'ਚ ਮਿਲਾਈਆਂ ਜਾ ਰਹੀਆਂ ਗਰਭ ਨਿਰੋਧਕ ਗੋਲੀਆਂ', ਨਿਰਦੇਸ਼ਕ ਦੇ ਬਿਆਨ ਨੇ ਮਚਾਈ ਤਰਥੱਲੀ
ਜਯਾ ਨੇ ਐਸ਼ ਨੂੰ ਲੈ ਕਹੀ ਅਜਿਹੀ ਗੱਲ
ਜਯਾ ਬੱਚਨ ਦਾ ਵਾਇਰਲ ਵੀਡੀਓ ਕਾਫੀ ਪੁਰਾਣਾ ਹੈ। ਇਸ ਕਲਿੱਪ ਵਿੱਚ ਜਯਾ ਕਹਿੰਦੀ ਹੈ ਕਿ ਧੀ ਅਤੇ ਨੂੰਹ ਵਿੱਚ ਫਰਕ ਇਹ ਹੈ ਕਿ ਇੱਕ ਮਾਂ ਹੋਣ ਦੇ ਨਾਤੇ ਮੈਂ ਬਹੁਤ ਸਖਤ ਹਾਂ। ਫਿਰ ਜਯਾ ਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਸੱਸ ਵਾਂਗ ਹੀ ਸਖਤ ਹੋ। ਇਸ ਸਵਾਲ ਦਾ ਜਵਾਬ ਦਿੰਦੇ ਹੋਏ ਜਯਾ ਕਹਿੰਦੀ ਹੈ, ਪਰ ਉਹ ਮੇਰੀ ਬੇਟੀ ਨਹੀਂ ਹੈ..ਉਹ ਮੇਰੀ ਨੂੰਹ ਹੈ। ਕੁਝ ਯੂਜ਼ਰਸ ਜਯਾ ਦੇ ਇਸ ਅਧੂਰੇ ਜਵਾਬ 'ਤੇ ਆਪਣੀ ਸਹਿਮਤੀ ਜ਼ਾਹਰ ਕਰਦੇ ਹੋਏ ਨਜ਼ਰ ਆ ਰਹੇ ਹਨ, ਜਦਕਿ ਕੁਝ ਲੋਕ ਕਹਿ ਰਹੇ ਹਨ ਕਿ ਉਨ੍ਹਾਂ ਨੇ ਐਸ਼ ਨੂੰ ਕਦੇ ਵੀ ਆਪਣੀ ਬੇਟੀ ਨਹੀਂ ਮੰਨਿਆ। ਇੱਕ ਹੋਰ ਯੂਜ਼ਰ ਨੇ ਲਿਖਿਆ, ਸਾਰੀਆਂ ਸੱਸਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ, ਭਾਵੇਂ ਉਹ ਸੈਲੀਬ੍ਰਿਟੀ ਕਿਉਂ ਨਾ ਹੋਣ।
View this post on Instagram
ਜਯਾ ਬੱਚਨ ਅਤੇ ਐਸ਼ਵਰਿਆ ਰਾਏ ਦਾ ਰਿਸ਼ਤਾ
ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਵੀਡੀਆ ਵਾਇਰਲ ਹੋ ਰਹੀਆਂ ਹਨ। ਐਸ਼ਵਰਿਆ ਰਾਏ ਅਤੇ ਜਯਾ ਬੱਚਨ ਦੇ ਰਿਸ਼ਤੇ ਨੂੰ ਲੈ ਕੇ ਕਈ ਖਬਰਾਂ ਵੀ ਲਿਖੀਆਂ ਗਈਆਂ ਹਨ। ਕਈ ਵਾਰ ਦੇਖਿਆ ਗਿਆ ਹੈ ਕਿ ਜਦੋਂ ਪੂਰਾ ਬੱਚਨ ਪਰਿਵਾਰ ਇਕੱਠਾ ਨਜ਼ਰ ਆਉਂਦਾ ਹੈ ਤਾਂ ਐਸ਼ਵਰਿਆ ਅਤੇ ਉਨ੍ਹਾਂ ਦੀ ਬੇਟੀ ਪਰਿਵਾਰ 'ਚ ਸ਼ਾਮਲ ਨਹੀਂ ਹੁੰਦੀ ਹੈ। ਜਯਾ ਆਪਣੀ ਨੂੰਹ ਨਾਲ ਘੱਟ ਹੀ ਨਜ਼ਰ ਆਉਂਦੀ ਹੈ ਅਤੇ ਆਪਣੀ ਧੀ ਸ਼ਵੇਤਾ ਨਾਲ ਅਕਸਰ ਦੇਖੀ ਜਾਂਦੀ ਹੈ।
Read MOre: Most Horror Movies and Series: ਲਾਈਟਾਂ ਬੰਦ ਕਰਕੇ ਇਹ ਫਿਲਮਾਂ ਵੇਖਣਾ ਖਤਰਨਾਕ, ਇੱਕ ਸ਼ਖਸ਼ ਨੂੰ ਆਇਆ ਸੀ ਹਾਰਟ ਅਟੈਕ