Diljit Dosanjh: ਦਿਲਜੀਤ ਦੋਸਾਂਝ ਨੇ ਪੁਰਾਣੇ ਹਿੰਦੀ ਗਾਣੇ ਤੇ ਬਣਾਈ ਰੀਲ, ਫ਼ੈਨਜ਼ ਹੱਸ ਹੱਸ ਹੋਏ ਲੋਟਪੋਟ
Diljit Dosanjh: ਦਿਲਜੀਤ ਦੋਸਾਂਝ ਨੇ ਇੱਕ ਵੀਡੀਓ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਪੁਰਾਣੇ ਹਿੰਦੀ ਗਾਣੇ `ਪਿਆ ਤੂ ਅਬ ਤੋ ਆਜਾ` ਤੇ ਰੀਲ ਬਣਾਈ ਹੈ। ਇਸ ਰੀਲ ਤੇ ਦਿਲਜੀਤ ਡਾਂਸ ਕਰਦੇ ਵੀ ਨਜ਼ਰ ਆ ਰਹੇ ਹਨ

Diljit Dosanjh New Video: ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਦੀ ਦੇਸ਼ਾਂ ਵਿਦੇਸ਼ਾਂ `ਚ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਇਸ ਦੇ ਨਾਲ ਹੀ ਦਿਲਜੀਤ ਦੇ ਸੋਸ਼ਲ ਮੀਡੀਆ `ਤੇ ਸਭ ਤੋਂ ਵੱਧ ਫ਼ਾਲੋਅਰ ਹਨ। ਇਕੱਲੇ ਇੰਸਟਾਗ੍ਰਾਮ ਤੇ ਹੀ ਦੋਸਾਂਝ ਦੇ 13.9 ਮਿਲੀਅਨ ਯਾਨਿ 1 ਕਰੋੜ 39 ਲੱਖ ਫ਼ਾਲੋਅਰਜ਼ ਹਨ। ਇਸ ਸਮੇਂ ਦਿਲਜੀਤ ਦੋਸਾਂਝ ਆਪਣੇ `ਬੋਰਨ ਟੂ ਸ਼ਾਈਨ` ਵਰਲਡ ਟੂਰ ਤੇ ਹਨ। ਇਸ ਦੌਰਾਨ ਦਿਲਜੀਤ ਕਾਫ਼ੀ ਬਿਜ਼ੀ ਹਨ, ਪਰ ਇਸ ਦੇ ਬਾਵਜੂਦ ਉਹ ਸੋਸ਼ਲ ਮੀਡੀਆ `ਤੇ ਆਪਣੇ ਫ਼ੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ।
ਦਿਲਜੀਤ ਦੋਸਾਂਝ ਨੇ ਇੱਕ ਵੀਡੀਓ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਪੁਰਾਣੇ ਹਿੰਦੀ ਗਾਣੇ `ਪਿਆ ਤੂ ਅਬ ਤੋ ਆਜਾ` ਤੇ ਰੀਲ ਬਣਾਈ ਹੈ। ਇਸ ਰੀਲ ਤੇ ਦਿਲਜੀਤ ਡਾਂਸ ਕਰਦੇ ਵੀ ਨਜ਼ਰ ਆ ਰਹੇ ਹਨ। ਉਹ ਇੱਕ ਬੋਟ ਯਾਨਿ ਕਿਸ਼ਤੀ ਤੇ ਸਵਾਰ ਹਨ। ਉੱਥੇ ਉਨ੍ਹਾਂ ਨੇ ਇਹ ਰੀਲ ਬਣਾਈ ਹੈ। ਫ਼ੈਨਜ਼ ਉਨ੍ਹਾਂ ਦੀ ਇਸ ਵੀਡੀਓ ਨੂੰ ਖੂਬ ਪਿਆਰ ਵੀ ਦੇ ਰਹੇ ਹਨ ਤੇ ਨਾਲ ਹੀ ਹੱਸ ਹੱਸ ਦੂਹਰੇ ਵੀ ਹੋ ਰਹੇ ਹਨ। ਕਿਉਂਕਿ ਇਸ ਵੀਡੀਓ `ਚ ਦਿਲਜੀਤ ਬੇਹੱਦ ਫ਼ਨੀ ਅੰਦਾਜ਼ `ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਨਾਲ ਦਿਲਜੀਤ ਕੈਜ਼ੂਅਲ ਲੁੱਕ `ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਲਾਲ ਰੰਗ ਦੀ ਕੂਲ ਸ਼ਰਟ, ਕਾਲੀ ਪੈਂਟ ਤੇ ਕਾਲੇ ਬੂਟ ਪਹਿਨੇ ਹੋਏ ਹਨ। ਇਸ ਵੀਡੀਓ ਨੂੰ ਉਨ੍ਹਾਂ ਦੇ ਫ਼ੈਨਜ਼ ਕਾਫ਼ੀ ਪਸੰਦ ਕਰ ਰਹੇ ਹਨ।
View this post on Instagram
ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਵਰਲਡ ਟੂਰ ਤੇ ਹਨ। ਉਹ ਹੁਣ ਤੱਕ ਕੈਨੇਡਾ, ਅਮਰੀਕਾ ਤੇ ਇੰਗਲੈਂਡ `ਚ ਟੂਰ ਕਰ ਚੁੱਕੇ ਹਨ। ਉਨ੍ਹਾਂ ਨੇ ਇੰਡੀਆ ਟੂਰ ਦਾ ਵੀ ਜਲਦ ਐਲਾਨ ਕਰ ਦਿਤਾ ਹੈ। ਉਨ੍ਹਾਂ ਨੇ ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਪੋਸਟ ਪਾ ਜਾਣਕਾਰੀ ਦਿਤੀ ਸੀ ਕਿ ਉਹ ਜਲਦ ਹੀ ਮੁੰਬਈ ;ਚ ਮਿਊਜ਼ਿਕ ਸ਼ੋਅ ਕਰਨ ਜਾ ਰਹ ਹਨ। ਇਸ ਦੇ ਨਾਲ ਨਾਲ ਦਿਲਜੀਤ ਦੀ ਫ਼ਿਲਮ `ਜੋਗੀ` 16 ਸਤੰਬਰ ਨੂੰ ਨੈੱਟਫ਼ਲਕਿਸ ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ `ਚ ਦਿਲਜੀਤ ਪਹਿਲੀ ਵਾਰ ਬਿਨਾਂ ਪੱਗ ਦੇ ਦਿਖਾਈ ਦੇਣਗੇ।






















