Entertainment Live: ਐਸ਼ਵਰਿਆ ਨੇ ਤਲਾਕ ਦੀਆਂ ਖਬਰਾਂਂ ਤੇ ਲਗਾਇਆ ਵਿਰਾਮ, ਗਾਇਕ ਸਿੰਗਾ ਨੇ ਇੰਡਸਟਰੀ ਦੀਆਂ ਔਰਤਾਂ ਬਾਰੇ ਕਹੀ ਘਟੀਆ ਗੱਲ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
LIVE
Background
Entertainment News Live Today: ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਵੀ ਬਾਲੀਵੁੱਡ ਦੀਆਂ ਆਦਰਸ਼ ਜੋੜੀਆਂ ਵਿੱਚੋਂ ਇੱਕ ਹਨ। ਉਨ੍ਹਾਂ ਦੀ ਲਵ ਸਟੋਰੀ ਫਿਲਮ ਦੇ ਸੈੱਟ ਦੇ ਦੌਰਾਨ ਸ਼ੁਰੂ ਹੋਈ ਅਤੇ ਕੁਝ ਸਾਲਾਂ ਵਿੱਚ ਹੀ ਉਨ੍ਹਾਂ ਨੇ ਵਿਆਹ ਕਰਵਾ ਲਿਆ। ਐਸ਼ਵਰਿਆ ਅਤੇ ਅਭਿਸ਼ੇਕ ਵੀ ਪਰਿਵਾਰ ਨਾਲ ਵੱਖ-ਵੱਖ ਤਿਉਹਾਰਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਸਨ। ਕੁੱਲ ਮਿਲਾ ਕੇ ਦੋਵਾਂ ਨੇ ਇਕ-ਦੂਜੇ ਦੇ ਪਰਿਵਾਰ ਨੂੰ ਬਹੁਤ ਸਤਿਕਾਰ ਦਿੱਤਾ ਜਾਂਦਾ। ਹਾਲਾਂਕਿ ਲੰਬੇ ਸਮੇਂ ਤੋਂ ਦੋਵਾਂ ਦੇ ਤਲਾਕ ਨੂੰ ਲੈ ਖਬਰਾਂ ਸਾਹਮਣੇ ਆ ਰਹੀਆਂ ਸਨ। ਪਰ ਇਸ ਵਿਚਾਲੇ ਕੁਝ ਅਜਿਹਾ ਹੋਇਆ ਕਿ ਤਲਾਕ ਦੀਆਂ ਖਬਰਾਂ ਉੱਪਰ ਵਿਰਾਮ ਲੱਗ ਗਿਆ।
ਦਰਅਸਲ, ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਦਾ ਬੀਤੇ ਦਿਨ ਯਾਨੀ 20 ਅਪ੍ਰੈਲ ਨੂੰ ਵਿਆਹ ਦੀ ਵਰ੍ਹੇਗੰਢ ਸੀ। ਇਸ ਮੌਕੇ ਉਨ੍ਹਾਂ ਦੋਵਾਂ ਨੇ ਇੱਕ-ਦੂਜੇ ਨੂੰ ਖਾਸ ਤਰੀਕੇ ਨਾਲ ਵਧਾਈਆਂ ਨਹੀਂ ਦਿੱਤੀਆਂ। ਜਿਸ ਤੋਂ ਬਾਅਦ ਕਿਆਸ ਲਗਾਏ ਜਾਣ ਲੱਗੇ ਕਿ ਦੋਵਾਂ ਵਿਚਾਲੇ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ। ਦੋਵੇਂ ਜਲਦ ਹੀ ਤਲਾਕ ਲੈ ਵੱਖ ਹੋ ਜਾਣਗੇ। ਇਸ ਵਿਚਾਲੇ ਹੁਣ ਐਸ਼ਵਰਿਆ ਰਾਏ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਖਾਸ ਪੋਸਟ ਸ਼ੇਅਰ ਕਰ ਇਨ੍ਹਾਂ ਖਬਰਾਂ ਉੱਪਰ ਵਿਰਾਮ ਲਗਾ ਦਿੱਤਾ ਹੈ।
View this post on Instagram
ਐਸ਼ਵਰਿਆ ਰਾਏ ਨੇ ਸ਼ੇਅਰ ਕੀਤੀ ਪੋਸਟ
ਦੱਸ ਦੇਈਏ ਕਿ ਅਦਾਕਾਰਾ ਐਸ਼ਵਰਿਆ ਰਾਏ ਨੇ ਅਭਿਸ਼ੇਕ ਬੱਚਨ ਅਤੇ ਧੀ ਅਰਾਧਿਆ ਨਾਲ ਆਪਣੀ ਇੱਕ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ। ਜਿਸ ਵਿੱਚ ਤਿੰਨਾਂ ਦੇ ਖਿੱਲ੍ਹੇ ਚਿਹਰੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੇ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਦੇ ਤਲਾਕ ਦੀਆਂ ਅਫਵਾਹਾਂ ਨੂੰ ਖਤਮ ਕਰ ਦਿੱਤਾ ਹੈ।
ਇੰਝ ਹੋਈ ਦੋਸਤੀ...
ਸਾਲ 2000 'ਚ ਫਿਲਮ 'ਢਾਈ ਅਕਸ਼ਰ ਪ੍ਰੇਮ ਕੇ' ਰਿਲੀਜ਼ ਹੋਈ ਸੀ, ਜੋ ਬਾਕਸ ਆਫਿਸ 'ਤੇ ਫਲਾਪ ਹੋ ਗਈ ਸੀ। ਪਰ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਪਹਿਲੀ ਵਾਰ ਇਸ ਫਿਲਮ ਦੇ ਸੈੱਟ 'ਤੇ ਮਿਲੇ ਸਨ ਕਿਉਂਕਿ ਉਹ ਦੋਵੇਂ ਉਸ ਫਿਲਮ ਦੇ ਮੁੱਖ ਅਦਾਕਾਰ ਅਤੇ ਅਭਿਨੇਤਰੀ ਸਨ। ਦੋਵਾਂ ਨੇ ਇਕੱਠੇ ਇੱਕ ਹੋਰ ਫਿਲਮ ਕੁਛ ਨਾ ਕਹੋ (2003) ਕੀਤੀ ਅਤੇ ਇਹ ਫਿਲਮ ਵੀ ਫਲਾਪ ਰਹੀ। ਇਸ ਫਿਲਮ ਦੀ ਸ਼ੂਟਿੰਗ ਦੌਰਾਨ ਅਭਿਸ਼ੇਕ-ਐਸ਼ਵਰਿਆ ਦੀ ਦੋਸਤੀ ਹੋ ਗਈ ਸੀ।
ਦੋਹਾਂ ਨੇ ਇਕ-ਦੂਜੇ ਦੇ ਪਰਿਵਾਰ ਵਾਲਿਆਂ ਨੂੰ ਮਿਲ ਕੇ 20 ਅਪ੍ਰੈਲ 2007 ਨੂੰ ਵਿਆਹ ਕਰਵਾ ਲਿਆ। ਸਾਲ 2011 ਵਿੱਚ ਐਸ਼ਵਰਿਆ ਨੇ ਆਰਾਧਿਆ ਨੂੰ ਜਨਮ ਦਿੱਤਾ ਜੋ ਬੱਚਨ ਅਤੇ ਰਾਏ ਪਰਿਵਾਰ ਦੀ ਜਾਨ ਹੈ। ਅਭਿਸ਼ੇਕ ਅਤੇ ਐਸ਼ਵਰਿਆ ਨੇ 'ਧੂਮ 2', 'ਬੰਟੀ ਔਰ ਬਬਲੀ', 'ਗੁਰੂ', 'ਸਰਕਾਰ ਰਾਜ' ਅਤੇ 'ਰਾਵਣ' ਵਰਗੀਆਂ ਫਿਲਮਾਂ ਇਕੱਠੀਆਂ ਕੀਤੀਆਂ ਹਨ।
Entertainment Live Today: Parmjit Hans: ਹੰਸ ਰਾਜ ਹੰਸ ਦੇ ਭਰਾ ਪਰਮਜੀਤ ਨੇ ਜੋਤੀ ਨੂਰਾਂ ਦੀ ਵਾਇਰਲ ਵੀਡੀਓ 'ਤੇ ਕੱਢਿਆ ਗੁੱਸਾ, ਜਾਣੋ ਕਿਉਂ ਹੋਏ ਅੱਗ ਬਬੂਲਾ
Parmjit Hans on Jyoti Nooran Viral Video: ਪੰਜਾਬੀ ਗਾਇਕ ਹੰਸ ਰਾਜ ਹੰਸ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਮਿਊਜ਼ਿਕ ਇੰਡਸਟਰੀ ਨੂੰ ਇੱਕ ਤੋਂ ਵੱਧ ਇੱਕ ਕਈ ਸੁਪਰਹਿੱਟ ਗੀਤ ਦਿੱਤੇ। ਇਸ ਤੋਂ ਇਲਾਵਾ ਉਹ ਸਿਆਸਤ ਦੀ ਰਾਹ ਉੱਪਰ ਵੀ ਕਾਫੀ ਅੱਗੇ ਵੱਧ ਚੁੱਕੇ ਹਨ। ਪਰ ਅੱਜ ਅਸੀ ਗੱਲ ਕਰਾਂਗੇ ਹੰਸ ਰਾਜ ਹੰਸ ਦੇ ਭਰਾ ਪਰਮਜੀਤ ਹੰਸ ਬਾਰੇ। ਦਰਅਸਲ, ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਸੂਫੀ ਗਾਇਕਾ ਜੋਤੀ ਨੂਰਾਂ ਦੀ ਵਾਇਰਲ ਵੀਡੀਓ ਉੱਪਰ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਉੱਪਰ ਪ੍ਰਸ਼ੰਸਕ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਆਖਿਰ ਇਸ ਵੀਡੀਓ ਵਿੱਚ ਕੀ ਹੈ, ਤੁਸੀ ਵੀ ਵੇਖੋ...
Read More: Parmjit Hans: ਹੰਸ ਰਾਜ ਹੰਸ ਦੇ ਭਰਾ ਪਰਮਜੀਤ ਨੇ ਜੋਤੀ ਨੂਰਾਂ ਦੀ ਵਾਇਰਲ ਵੀਡੀਓ 'ਤੇ ਕੱਢਿਆ ਗੁੱਸਾ, ਜਾਣੋ ਕਿਉਂ ਹੋਏ ਅੱਗ ਬਬੂਲਾ
Entertainment Live: Sapna Choudhary: ਸੁਸ਼ਮਿਤਾ ਸੇਨ ਕਾਰਨ ਸਪਨਾ ਚੌਧਰੀ ਦੇ ਘਰ ਪਿਆ ਕਲੇਸ਼! ਹਰਿਆਣਵੀ ਡਾਂਸਰ ਨੇ ਕੀਤਾ ਵੱਡਾ ਖੁਲਾਸਾ
Sapna Choudhary: ਸਪਨਾ ਚੌਧਰੀ ਮਨੋਰੰਜਨ ਜਗਤ ਦਾ ਜਾਣਿਆ-ਪਛਾਣਿਆ ਨਾਂ ਹੈ। ਸਪਨਾ ਦੇ ਡਾਂਸ ਦਾ ਹਰ ਕੋਈ ਦੀਵਾਨਾ ਹੈ। ਛੋਟੇ ਜਿਹੇ ਪਿੰਡ ਤੋਂ ਆਈ ਸਪਨਾ ਅੱਜ ਵੱਡੀ ਸਟਾਰ ਬਣ ਚੁੱਕੀ ਹੈ।
Read More: Sapna Choudhary: ਸੁਸ਼ਮਿਤਾ ਸੇਨ ਕਾਰਨ ਸਪਨਾ ਚੌਧਰੀ ਦੇ ਘਰ ਪਿਆ ਕਲੇਸ਼! ਹਰਿਆਣਵੀ ਡਾਂਸਰ ਨੇ ਕੀਤਾ ਵੱਡਾ ਖੁਲਾਸਾ
Entertainment Live Today: Singer Singga: ਗਾਇਕ ਸਿੰਗਾ ਨੇ ਪੰਜਾਬੀ ਇੰਡਸਟਰੀ ਦੀਆਂ ਔਰਤਾਂ ਬਾਰੇ ਕਹੀ ਘਟੀਆ ਗੱਲ, ਪੋਸਟ ਵੇਖ ਉੱਡ ਜਾਣਗੇ ਹੋਸ਼
Singer Singga Post on Punjabi industry Women: ਪੰਜਾਬੀ ਗਾਇਕ ਸਿੰਗਾ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਆਪਣੀ ਗਾਇਕੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਵੱਖਰੀ ਥਾਂ ਬਣਾਈ ਹੈ। ਸਿੰਗਾ ਉਨ੍ਹਾਂ ਗਾਇਕਾ ਵਿੱਚੋਂ ਇੱਕ ਹੈ, ਜੋ ਆਪਣੀ ਪੇਸ਼ੇਵਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚਲਦਿਆਂ ਸੁਰਖੀਆਂ ਵਿੱਚ ਰਹਿੰਦਾ ਹੈ। ਇਸ ਦੌਰਾਨ ਸਿੰਗਾ ਕਈ ਵਾਰ ਵਿਵਾਦਾਂ ਦੇ ਚਲਦਿਆਂ ਵੀ ਚਰਚਾ ਵਿੱਚ ਰਿਹਾ ਹੈ। ਦੱਸ ਦੇਈਏ ਕਿ ਸਿੰਗਾ ਆਪਣੀ ਨਵੀਂ ਲੁੱਕ ਦੇ ਚਲਦਿਆਂ ਹਰ ਪਾਸੇ ਛਾਏ ਹੋਏ ਹਨ, ਹਾਲ ਹੀ ਵਿੱਚ ਕਲਾਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਵਿੱਚ ਇੱਕ ਸਟੋਰੀ ਸਾਂਝੀ ਕੀਤੀ ਹੈ। ਜਿਸ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ।
Read More: Singer Singga: ਗਾਇਕ ਸਿੰਗਾ ਨੇ ਪੰਜਾਬੀ ਇੰਡਸਟਰੀ ਦੀਆਂ ਔਰਤਾਂ ਬਾਰੇ ਕਹੀ ਘਟੀਆ ਗੱਲ, ਪੋਸਟ ਵੇਖ ਉੱਡ ਜਾਣਗੇ ਹੋਸ਼
Entertainment Live: Aishwarya Rai: ਐਸ਼ਵਰਿਆ ਰਾਏ ਨੇ ਅਭਿਸ਼ੇਕ ਬੱਚਨ ਨਾਲ ਸ਼ੇਅਰ ਕੀਤੀ ਪੋਸਟ ? ਤਲਾਕ ਦੀਆਂ ਖਬਰਾਂ 'ਤੇ ਇੰਝ ਲਗਾਇਆ ਵਿਰਾਮ
Abhishek Bachchan Aishwarya Rai Relationship: ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਵੀ ਬਾਲੀਵੁੱਡ ਦੀਆਂ ਆਦਰਸ਼ ਜੋੜੀਆਂ ਵਿੱਚੋਂ ਇੱਕ ਹਨ। ਉਨ੍ਹਾਂ ਦੀ ਲਵ ਸਟੋਰੀ ਫਿਲਮ ਦੇ ਸੈੱਟ ਦੇ ਦੌਰਾਨ ਸ਼ੁਰੂ ਹੋਈ ਅਤੇ ਕੁਝ ਸਾਲਾਂ ਵਿੱਚ ਹੀ ਉਨ੍ਹਾਂ ਨੇ ਵਿਆਹ ਕਰਵਾ ਲਿਆ। ਐਸ਼ਵਰਿਆ ਅਤੇ ਅਭਿਸ਼ੇਕ ਵੀ ਪਰਿਵਾਰ ਨਾਲ ਵੱਖ-ਵੱਖ ਤਿਉਹਾਰਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਸਨ। ਕੁੱਲ ਮਿਲਾ ਕੇ ਦੋਵਾਂ ਨੇ ਇਕ-ਦੂਜੇ ਦੇ ਪਰਿਵਾਰ ਨੂੰ ਬਹੁਤ ਸਤਿਕਾਰ ਦਿੱਤਾ ਜਾਂਦਾ। ਹਾਲਾਂਕਿ ਲੰਬੇ ਸਮੇਂ ਤੋਂ ਦੋਵਾਂ ਦੇ ਤਲਾਕ ਨੂੰ ਲੈ ਖਬਰਾਂ ਸਾਹਮਣੇ ਆ ਰਹੀਆਂ ਸਨ। ਪਰ ਇਸ ਵਿਚਾਲੇ ਕੁਝ ਅਜਿਹਾ ਹੋਇਆ ਕਿ ਤਲਾਕ ਦੀਆਂ ਖਬਰਾਂ ਉੱਪਰ ਵਿਰਾਮ ਲੱਗ ਗਿਆ।
Read More: Aishwarya Rai: ਐਸ਼ਵਰਿਆ ਰਾਏ ਨੇ ਅਭਿਸ਼ੇਕ ਬੱਚਨ ਨਾਲ ਸ਼ੇਅਰ ਕੀਤੀ ਪੋਸਟ ? ਤਲਾਕ ਦੀਆਂ ਖਬਰਾਂ 'ਤੇ ਇੰਝ ਲਗਾਇਆ ਵਿਰਾਮ
Entertainment Live Today: Sidhu Moose Wala: ਸਿੱਧੂ ਮੂਸੇਵਾਲਾ ਦੇ ਦੋਸਤ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ, ਪੰਜਾਬੀ ਗਾਇਕ ਨੇ ਮੰਗੀ ਸੁਰੱਖਿਆ
Jaskaran Grewal️ Received Death Threats: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਖਾਸ ਦੋਸਤ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਗਾਇਕ ਅਤੇ ਮੂਸੇਵਾਲਾ ਦਾ ਦੋਸਤ ਜਸਕਰਨ ਸਿੰਘ ਗਰੇਵਾਲ ਲਗਾਤਾਰ ਸੁਰਖੀਆਂ ਬਟੋਰ ਰਿਹਾ ਹੈ। ਜਾਣਕਾਰੀ ਮੁਤਾਬਕ ਗਾਇਕ ਜਸਕਰਨ ਸਿੰਘ ਗਰੇਵਾਲ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਦੌਰਾਨ ਗਾਇਕ ਨੇ
Read More: Sidhu Moose Wala: ਸਿੱਧੂ ਮੂਸੇਵਾਲਾ ਦੇ ਦੋਸਤ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ, ਪੰਜਾਬੀ ਗਾਇਕ ਨੇ ਮੰਗੀ ਸੁਰੱਖਿਆ