Entertainment News LIVE: ਬਾਲੀਵੁੱਡ ਐਕਟਰ ਸ਼੍ਰੇਅਸ ਤਲਪੜੇ ਨੂੰ ਆਇਆ ਹਾਰਟ ਅਟੈਕ, ਸ਼ਾਹਰੁਖ ਖਾਨ ਦੀ 'ਡੰਕੀ' ਨੇ ਰਿਲੀਜ਼ ਤੋਂ ਪਹਿਲਾਂ ਕਮਾਏ ਕਰੋੜਾਂ, ਪੜ੍ਹੋ ਮਨੋਰੰਜਨ ਦੀ ਹਰ ਅਪਡੇਟ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ....
Karan Aujla New Song: ਕਰਨ ਔਜਲਾ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਕਰਨ ਔਜਲਾ ਦੀ ਐਲਬਮ 'ਮੇਕਿੰਗ ਮੈਮੋਰੀਜ਼' ਇਸ ਸਾਲ ਕਾਫੀ ਚਰਚਾ 'ਚ ਰਹੀ ਸੀ। ਇਸ ਐਲਬਮ ਨੇ ਕਰਨ ਔਜਲਾ ਨੂੰ ਗਲੋਬਲ ਸਟਾਰ ਬਣਾਇਆ। ਕਰਨ ਦੇ ਗੀਤਾਂ ਨੂੰ 184 ਦੇਸ਼ਾਂ 'ਚ ਲੋਕਾਂ ਨੇ ਸੁਣਿਆ। ਇੱਥੋਂ ਤੱਕ ਕਿ ਉਸ ਦੇ ਗਾਣਿਆਂ 'ਤੇ ਵਿਦੇਸ਼ੀ ਗੋਰੇ ਵੀ ਥਿਰਕਦੇ ਨਜ਼ਰ ਆਏ ਸੀ।
Maavan Thandiyan Chhavan Ranjit Bawa: ਰਣਜੀਤ ਬਾਵਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਬਾਵਾ ਨੇ ਆਪਣੇ ਕਰੀਅਰ 'ਚ ਪੰਜਾਬੀ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਬਾਵਾ ਨੂੰ ਉਸ ਦੀ ਸਾਫ ਸੁਥਰੀ ਤੇ ਵਿਰਸੇ ਨਾਲ ਜੁੜੀ ਗਾਇਕੀ ਦੇ ਲਈ ਜਾਣਿਆ ਜਾਂਦਾ ਹੈ। ਵੈਸੇ ਤਾਂ ਬਾਵਾ ਜ਼ਿਆਦਾ ਸੁਰਖੀਆਂ 'ਚ ਰਹਿਣਾ ਪਸੰਦ ਨਹੀਂ ਕਰਦਾ, ਪਰ ਆਂਪਣੇ ਨਵੇਂ ਗੀਤ ਕਰਕੇ ਗਾਇਕ ਕਾਫੀ ਚਰਚਾ ਵਿੱਚ ਹੈ।
Ranjit Bawa: ਪੰਜਾਬੀ ਗਾਇਕ ਰਣਜੀਤ ਬਾਵਾ ਦਾ ਗੀਤ 'ਮਾਵਾਂ ਠੰਢੀਆਂ ਛਾਵਾਂ' ਰਿਲੀਜ਼, ਗੀਤ ਸੁਣ ਅੱਖਾਂ 'ਚ ਆ ਜਾਣਗੇ ਹੰਝੂ
Brazilian Singer Pedro Henrique Death: ਬ੍ਰਾਜ਼ੀਲ ਦੇ ਗੌਸਪਲ ਯਾਨਿ ਕ੍ਰਿਸ਼ਚੀਅਨ ਗਾਇਕ ਪੇਡਰੋ ਹੈਨਰੀਕ ਦਾ ਦਿਹਾਂਤ ਹੋ ਗਿਆ ਹੈ। 13 ਦਸੰਬਰ ਨੂੰ ਸਟੇਜ 'ਤੇ ਲਾਈਵ ਪਰਫਾਰਮੈਂਸ ਦਿੰਦੇ ਹੋਏ ਉਨ੍ਹਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗਾਇਕ ਦੀ ਅਚਾਨਕ ਸਟੇਜ 'ਤੇ ਡਿੱਗ ਕੇ ਮੌਤ ਹੋ ਗਈ। ਉਹ 30 ਸਾਲਾਂ ਦਾ ਸੀ। ਪੇਡਰੋ ਹੈਨਰੀਕ ਦੇ ਪ੍ਰਸ਼ੰਸਕ ਅਤੇ ਪਰਿਵਾਰ ਉਸ ਦੀ ਮੌਤ ਤੋਂ ਸਦਮੇ ਵਿੱਚ ਹਨ।
Shreyas Talpade Heart Attack: ਬਾਲੀਵੁੱਡ ਅਦਾਕਾਰ ਸ਼੍ਰੇਅਸ ਤਲਪੜੇ ਨੂੰ ਵੀਰਵਾਰ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਇਸ ਸਮੇਂ ਮੁੰਬਈ ਦੇ ਇੱਕ ਹਸਪਤਾਲ ਵਿੱਚ ਦਾਖਲ ਹਨ। ਹਸਪਤਾਲ ਪਹੁੰਚਦੇ ਹੀ ਅਦਾਕਾਰ ਦੀ ਐਂਜੀਓਪਲਾਸਟੀ ਕਰਵਾਈ ਗਈ। ਸ਼੍ਰੇਅਸ ਦੇ ਪ੍ਰਸ਼ੰਸਕ ਅਭਿਨੇਤਾ ਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਤ ਹਨ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ। ਅਜਿਹੇ 'ਚ ਹੁਣ ਅਭਿਨੇਤਾ ਦੀ ਪਤਨੀ ਦੀਪਤੀ ਨੇ ਇਕ ਅਧਿਕਾਰਤ ਬਿਆਨ ਜਾਰੀ ਕਰਕੇ ਸ਼੍ਰੇਅਸ ਦੀ ਹੈਲਥ ਅਪਡੇਟ ਦਿੱਤੀ ਹੈ।
Fighter Video Song: ਪ੍ਰਸ਼ੰਸਕ ਰਿਤਿਕ ਰੋਸ਼ਨ ਅਤੇ ਦੀਪਿਕਾ ਪਾਦੁਕੋਣ ਦੀ ਆਉਣ ਵਾਲੀ ਏਰੀਅਲ ਐਕਸ਼ਨ ਫਿਲਮ 'ਫਾਈਟਰ' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲ ਹੀ 'ਚ ਇਸ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਦਾ ਜ਼ਬਰਦਸਤ ਹੁੰਗਾਰਾ ਮਿਲਿਆ ਸੀ।
Sugandha - Sanket Welcome Baby Girl: ਮਸ਼ਹੂਰ ਕਾਮੇਡੀਅਨ ਸੁਗੰਧਾ ਮਿਸ਼ਰਾ ਅਤੇ ਡਾ. ਸੰਕੇਤ ਭੌਸਲੇ ਦੇ ਘਰ ਖੁਸ਼ੀਆਂ ਆਈਆਂ ਹਨ। ਦਰਅਸਲ ਇਹ ਜੋੜਾ ਮਾਤਾ-ਪਿਤਾ ਬਣ ਗਿਆ ਹੈ। 35 ਸਾਲ ਦੀ ਸੁਗੰਧਾ ਨੇ ਇੱਕ ਪਿਆਰੀ ਬੇਟੀ ਨੂੰ ਜਨਮ ਦਿੱਤਾ ਹੈ। ਸੁਗੰਧਾ ਦੇ ਪਤੀ ਡਾਕਟਰ ਸੰਕੇਤ ਭੌਂਸਲੇ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ।
Year Ender 2023: ਸਾਲ 2023 ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਮਹਿਜ਼ 15 ਦਿਨਾਂ 'ਚ ਨਵਾਂ ਸਾਲ ਯਾਨਿ 2024 ਸ਼ੁਰੂ ਹੋ ਜਾਵੇਗਾ। ਇਸ ਤੋਂ ਪਹਿਲਾਂ ਚੱਲੋ ਇੱਕ ਝਾਤ ਮਾਰਦੇ ਹਾਂ 2023 ਦੀਆਂ ਪੁਰਾਣੀਆਂ ਯਾਦਾਂ 'ਤੇ। ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਿਆ ਸੀ ਕਿ ਸਾਲ 2023 ਦੀਆਂ ਸੁਪਰਹਿੱਟ ਫਿਲਮਾਂ ਕਿਹੜੀਆ ਸੀ। ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਸਾਲ 2023 ਦੀਆਂ ਮਹਾਫਲੌਪ ਫਿਲਮਾਂ ਬਾਰੇ, ਜਿਹੜੀਆਂ ਕਰੋੜਾਂ ਦੇ ਬਜਟ ਨਾਲ ਬਣੀਆਂ, ਪਰ ਬਾਕਸ ਆਫਿਸ 'ਤੇ ਲੱਖਾਂ 'ਚ ਸਿਮਟ ਕੇ ਰਹਿ ਗਈਆਂ। ਦੇਖੋ ਲਿਸਟ:
Navjot Singh Virk Murder Case: ਮੋਹਾਲੀ ਦੇ ਡੇਰਾਬਸੀ 'ਚ ਗਾਇਕ ਨਵਜੋਤ ਸਿੰਘ ਵਿਰਕ ਦੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਪੁਲਿਸ ਨੇ ਇਸ ਮਾਮਲੇ 'ਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਡੀਜੀਪੀ ਨੇ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਦਿੱਤੀ ਹੈ। ਛੇ ਸਾਲ ਪਹਿਲਾਂ ਉਸ ਦਾ ਪੰਜ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੂੰ ਇਸ ਮਾਮਲੇ ਵਿੱਚ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ। ਉਸ ਸਮੇਂ ਉਸ ਦੇ ਕਤਲ ਦਾ ਸਬੰਧ ਪ੍ਰੇਮ ਕੋਣ (ਲਵ ਟਰਾਇੰਗਲ) ਅਤੇ ਜਾਇਦਾਦ ਨੂੰ ਲੈ ਕੇ ਮੰਨਿਆ ਜਾ ਰਿਹਾ ਸੀ। ਦੱਸ ਦਈਏ ਕਿ ਇਸ ਕਤਲ ਦੀ ਗੱੁਥੀ ਨੂੰ ਸੁਲਝਾਉਂਦਿਆਂ ਮੋਹਾਲੀ ਪੁਲਿਸ ਨੂੰ 6 ਸਾਲ ਦੇ ਕਰੀਬ ਸਮਾਂ ਲੱਗਾ।
Sunny Deol On Animal: ਰਣਬੀਰ ਕਪੂਰ ਸਟਾਰਰ ਫਿਲਮ 'ਐਨੀਮਲ' ਸਾਲ ਦੀ ਸਭ ਤੋਂ ਵੱਡੀ ਬਲਾਕਬਸਟਰ ਫਿਲਮਾਂ ਵਿੱਚੋਂ ਇੱਕ ਬਣ ਗਈ ਹੈ। ਇਹ ਕ੍ਰਾਈਮ ਥ੍ਰਿਲਰ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਸਿਨੇਮਾਘਰਾਂ 'ਚ ਧਮਾਲ ਮਚਾ ਰਹੀ ਹੈ ਅਤੇ ਰਿਕਾਰਡ ਤੋੜ ਰਹੀ ਹੈ।'ਐਨੀਮਲ' 'ਚ ਰਣਬੀਰ ਕਪੂਰ ਅਤੇ ਬੌਬੀ ਦਿਓਲ ਦੀ ਐਕਟਿੰਗ ਦੀ ਕਾਫੀ ਤਾਰੀਫ ਹੋ ਰਹੀ ਹੈ। ਹੁਣ 'ਗਦਰ 2' ਦੇ ਅਭਿਨੇਤਾ ਸੰਨੀ ਦਿਓਲ ਨੇ ਸੰਦੀਪ ਰੈਡੀ ਵਾਂਗਾ ਦੁਆਰਾ ਨਿਰਦੇਸ਼ਿਤ ਫਿਲਮ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
Diljit Dosanjh Illuminati: ਦਿਲਜੀਤ ਦੋਸਾਂਝ 'ਤੇ ਇਹ ਇਲਜ਼ਾਮ ਲੱਗ ਰਹੇ ਹਨ ਕਿ ਉਹ ਸ਼ੈਤਾਨ ਦੀ ਪੂਜਾ ਕਰਦੇ ਹਨ ਅਤੇ ਸ਼ੈਤਾਨ ਨੇ ਹੀ ਉਨ੍ਹਾਂ ਨੂੰ ਇੰਨੀਂ ਜ਼ਿਆਦਾ ਦੌਲਤ ਤੇ ਸ਼ੋੋਹਰਤ ਅਤੇ ਪ੍ਰਸਿੱਧੀ ਦਿੱਤੀ ਹੈ। ਦਿਲਜੀਤ ਦਾ ਨਾਮ ਇਲੂਮਿਨਾਟੀ ਦੇ ਨਾਲ ਜੋੜਿਆ ਜਾ ਰਿਹਾ ਹੈ। ਦਿਲਜੀਤ 'ਤੇ ਇਹ ਇਲਜ਼ਾਮ ਹਨ ਕਿ ਉਹ ਇਲੂਮਿਨਾਟੀ ਨੂੰ ਪ੍ਰਮੋਟ ਕਰ ਰਹੇ ਹਨ ਅਤੇ ਇਲੂਮਿਨਾਟੀ ਨੇ ਹੀ ਉਨ੍ਹਾਂ ਨੂੰ ਇੰਨੀਂ ਜ਼ਿਆਦਾ ਪ੍ਰਸਿੱਧੀ ਤੇ ਦੌਲਤ ਦਿੱਤੀ ਹੈ। ਹਾਲਾਂਕਿ ਕੁੱਝ ਸਮੇਂ ਪਹਿਲਾਂ ਦਿਲਜੀਤ ਨੇ ਖੁਦ ਸਾਹਮਣੇ ਆ ਕੇ ਕਲੀਅਰ ਕੀਤਾ ਸੀ ਕਿ ਉਨ੍ਹਾਂ ਦਾ ਇਲੂਮਿਨਾਟੀ ਨਾਲ ਕੋਈ ਲੈਣਦੇਣ ਨਹੀਂ ਹੈ।
Dunki Overseas Advance Booking Report: ਸ਼ਾਹਰੁਖ ਖਾਨ ਦੀ ਇਸ ਸਾਲ ਦੀ ਆਉਣ ਵਾਲੀ ਅਤੇ ਤੀਜੀ ਫਿਲਮ 'ਡੰਕੀ' 21 ਦਸੰਬਰ ਨੂੰ ਰਿਲੀਜ਼ ਲਈ ਤਿਆਰ ਹੈ। ਰਿਲੀਜ਼ ਤੋਂ ਪਹਿਲਾਂ ਹੀ ਵਿਦੇਸ਼ਾਂ 'ਚ ਫਿਲਮ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ। ਐਡਵਾਂਸ ਬੁਕਿੰਗ 'ਚ ਫਿਲਮ ਕਾਫੀ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਖਬਰਾਂ ਮੁਤਾਬਕ ਫਿਲਮ ਨੇ ਵੀਰਵਾਰ ਨੂੰ 300 ਹਜ਼ਾਰ ਅਮਰੀਕੀ ਡਾਲਰ ਯਾਨੀ 2 ਕਰੋੜ ਤੋਂ 50 ਲੱਖ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ।
Shreyas Talpade Heart Attack: ਅਦਾਕਾਰ ਸ਼੍ਰੇਅਸ ਤਲਪੜੇ ਨੂੰ ਦਿਲ ਦਾ ਦੌਰਾ ਪਿਆ ਹੈ। ਉਸਨੇ ਹਿੰਦੀ ਦੇ ਨਾਲ-ਨਾਲ ਮਰਾਠੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। 47 ਸਾਲਾ ਸ਼੍ਰੇਅਸ ਨੂੰ ਵੀਰਵਾਰ ਦੀ ਸ਼ਾਮ ਮੁੰਬਈ ਦੇ ਅੰਧੇਰੀ ਦੇ ਬੇਲੇਵਿਊ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦਿਲ ਦਾ ਦੌਰਾ ਪੈਣ ਤੋਂ ਬਾਅਦ ਸ਼੍ਰੇਅਸ ਦੀ ਐਂਜੀਓਪਲਾਸਟੀ ਵੀ ਕੀਤੀ ਗਈ। ਹਸਪਤਾਲ ਨੇ ਪੁਸ਼ਟੀ ਕੀਤੀ ਹੈ ਕਿ ਸ਼੍ਰੇਅਸ ਹਸਪਤਾਲ ਵਿੱਚ ਹੈ ਅਤੇ ਉਸ ਦੀ ਐਂਜੀਓਪਲਾਸਟੀ ਹੋਈ ਹੈ।
ਪਿਛੋਕੜ
Entertainment News Today Latest Updates 15 December: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
ਬਾਲੀਵੁੱਡ ਐਕਟਰ ਸ਼ੇ੍ਰਅਸ ਤਲਪੜੇ ਨੂੰ 47 ਦੀ ਉਮਰ 'ਚ ਆਇਆ ਹਾਰਟ ਅਟੈਕ, ਹਾਲਤ ਨਾਜ਼ੁਕ, ਸ਼ਾਹਰੁਖ ਖਾਨ ਨਾਲ ਕਰ ਚੁੱਕੇ ਕੰਮ
Shreyas Talpade Heart Attack: ਅਦਾਕਾਰ ਸ਼੍ਰੇਅਸ ਤਲਪੜੇ ਨੂੰ ਦਿਲ ਦਾ ਦੌਰਾ ਪਿਆ ਹੈ। ਉਸਨੇ ਹਿੰਦੀ ਦੇ ਨਾਲ-ਨਾਲ ਮਰਾਠੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। 47 ਸਾਲਾ ਸ਼੍ਰੇਅਸ ਨੂੰ ਵੀਰਵਾਰ ਦੀ ਸ਼ਾਮ ਮੁੰਬਈ ਦੇ ਅੰਧੇਰੀ ਦੇ ਬੇਲੇਵਿਊ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦਿਲ ਦਾ ਦੌਰਾ ਪੈਣ ਤੋਂ ਬਾਅਦ ਸ਼੍ਰੇਅਸ ਦੀ ਐਂਜੀਓਪਲਾਸਟੀ ਵੀ ਕੀਤੀ ਗਈ। ਹਸਪਤਾਲ ਨੇ ਪੁਸ਼ਟੀ ਕੀਤੀ ਹੈ ਕਿ ਸ਼੍ਰੇਅਸ ਹਸਪਤਾਲ ਵਿੱਚ ਹੈ ਅਤੇ ਉਸ ਦੀ ਐਂਜੀਓਪਲਾਸਟੀ ਹੋਈ ਹੈ।
ਹਸਪਤਾਲ ਨੇ ਪੁਸ਼ਟੀ ਕੀਤੀ ਕਿ ਸ਼੍ਰੇਅਸ ਹਸਪਤਾਲ ਵਿੱਚ ਸੀ ਅਤੇ ਉਸ ਦੀ ਐਂਜੀਓਪਲਾਸਟੀ ਕੀਤੀ ਗਈ ਸੀ। ਤੁਹਾਨੂੰ ਦੱਸ ਦਈਏ ਕਿ ਸ਼੍ਰੇਅਸ ਤਲਪੜੇ ਅੱਜਕਲ ਆਪਣੀ ਨਵੀਂ ਫਿਲਮ ''ਵੈਲਕਮ ਟੂ ਦ ਜੰਗਲ'' ਦੀ ਸ਼ੂਟਿੰਗ ਕਰ ਰਹੇ ਸਨ। ਸ਼ੂਟਿੰਗ ਖਤਮ ਹੋਣ ਤੋਂ ਬਾਅਦ ਜਦੋਂ ਉਹ ਘਰ ਪਹੁੰਚਿਆ ਤਾਂ ਉਸ ਨੂੰ ਛਾਤੀ 'ਚ ਦਰਦ ਮਹਿਸੂਸ ਹੋਇਆ ਅਤੇ ਤੁਰੰਤ ਹਸਪਤਾਲ ਲਿਜਾਇਆ ਗਿਆ। ਫਿਲਹਾਲ ਐਂਜੀਓਪਲਾਸਟੀ ਤੋਂ ਬਾਅਦ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ, ਪਰ ਹਸਪਤਾਲ ਨੇ ਫਿਲਹਾਲ ਕੋਈ ਮੈਡੀਕਲ ਬੁਲੇਟਿਨ ਜਾਰੀ ਨਹੀਂ ਕੀਤਾ ਹੈ।
ਇਨ੍ਹਾਂ ਫਿਲਮਾਂ 'ਚ ਕੀਤਾ ਕੰਮ
ਸ਼੍ਰੇਅਸ ਤਲਪੜੇ ਨੇ ਕਈ ਬਾਲੀਵੁੱਡ ਫਿਲਮਾਂ 'ਚ ਕੰਮ ਕੀਤਾ ਹੈ। ਉਸਨੇ ਦਿਲ ਦੋਸਤੀ ਐਕਸਟਰਾ, ਗੋਲਮਾਲ, ਹਮ ਤੁਮ ਸ਼ਬਾਨਾ, ਪੋਸਟਰ ਬੁਆਏਜ਼, ਵਿਲ ਯੂ ਮੈਰੀ ਵਰਗੀਆਂ ਕਈ ਫਿਲਮਾਂ ਵਿੱਚ ਕੰਮ ਕੀਤਾ। ਫਿਲਮ ਇਕਬਾਲ ਲਈ ਉਨ੍ਹਾਂ ਦੀ ਕਾਫੀ ਤਾਰੀਫ ਹੋਈ ਸੀ। ਉਹ ਨਸੀਰੂਦੀਨ ਸ਼ਾਹ ਨਾਲ ਫਿਲਮ ਵਿੱਚ ਨਜ਼ਰ ਆਏ ਸਨ। ਇਸ ਦੇ ਨਾਲ ਨਾਲ ਸ਼੍ਰੇਅਸ ਨੇ 'ਓਮ ਸ਼ਾਂਤੀ ਓਮ' 'ਚ ਸ਼ਾਹਰੁਖ ਖਾਨ ਨਾਲ ਵੀ ਸਕ੍ਰੀਨ ਸ਼ੇਅਰ ਕੀਤੀ ਸੀ।
'ਵੈਲਕਮ ਟੂ ਦਾ ਜੰਗਲ' ਅਗਲੇ ਸਾਲ ਹੋਵੇਗੀ ਰਿਲੀਜ਼
ਤੁਹਾਨੂੰ ਦੱਸ ਦੇਈਏ ਕਿ 'ਵੈਲਕਮ ਟੂ ਦ ਜੰਗਲ' ਵੈਲਕਮ ਫ੍ਰੈਂਚਾਇਜ਼ੀ ਦਾ ਸੀਕਵਲ ਹੈ। ਇਹ ਫਿਲਮ ਅਗਲੇ ਸਾਲ 20 ਦਸੰਬਰ ਨੂੰ ਕ੍ਰਿਸਮਸ ਦੇ ਮੌਕੇ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫਿਲਮ 'ਚ ਅਕਸ਼ੈ ਕੁਮਾਰ, ਰਵੀਨਾ ਟੰਡਨ, ਦਿਸ਼ਾ ਪਟਾਨੀ, ਜੈਕਲੀਨ ਫਰਨਾਂਡੀਜ਼, ਲਾਰਾ ਦੱਤਾ, ਸੁਨੀਲ ਸ਼ੈੱਟੀ ਅਤੇ ਸੰਜੇ ਦੱਤ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਪਰੇਸ਼ ਰਾਵਲ, ਅਰਸ਼ਦ ਵਾਰਸੀ, ਤੁਸ਼ਾਰ ਕਪੂਰ, ਰਾਜਪਾਲ ਯਾਦਵ, ਜੌਨੀ ਲੀਵਰ, ਕੀਕੂ ਸ਼ਾਰਦਾ, ਕ੍ਰਿਸ਼ਨਾ ਅਭਿਸ਼ੇਕ ਵੀ ਫਿਲਮ ਦਾ ਹਿੱਸਾ ਹੋਣਗੇ।
- - - - - - - - - Advertisement - - - - - - - - -