Entertainment News LIVE: ਸਾਊਥ ਸਟਾਰ ਨਯਨਤਾਰਾ ਨੇ ਅੰਨਪੂਰਨੀ ਵਿਵਾਦ 'ਤੇ ਮੰਗੀ ਮੁਆਫੀ, ਦਿਓਲ ਪਰਿਵਾਰ 'ਚ ਹੋਵੇਗਾ ਇੱਕ ਹੋਰ ਵਿਆਹ, ਪੜ੍ਹੋ ਮਨੋਰੰਜਨ ਦੀਆਂ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ABP Sanjha Last Updated: 19 Jan 2024 04:49 PM
Entertainment News Live: ਮਨਕੀਰਤ ਔਲਖ ਨੇ ਦਿਖਾਈ ਆਪਣੀ ਸ਼ਾਨਦਾਰ ਹਵੇਲੀ ਦੀ ਝਲਕ, ਵੀਡੀਓ ਦੇਖ ਕੇ ਹੋ ਜਾਓਗੇ ਹੈਰਾਨ

Mankit Aulakh Video: ਮਨਕੀਰਤ ਔਲਖ ਪੰਜਾਬੀ ਇੰਡਸਟਰੀ ਦਾ ਸਟਾਰ ਗਾਇਕ ਹੈ। ਉਹ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਰਹਿੰਦਾ ਹੈ। ਉਹ ਇੰਨੀਂ ਦਿਨੀਂ ਆਪਣੇ ਗੀਤ 'ਕੋਕਾ' ਕਰਕੇ ਚਰਚਾ ਵਿੱਚ ਹੈ। ਇਹ ਗੀਤ ਜ਼ਬਰਦਸਤ ਹਿੱਟ ਹੋਇਆ ਹੈ ਅਤੇ ਇੰਸਟਾਗ੍ਰਾਮ 'ਤੇ ਵੀ ਇਹ ਗਾਣਾ ਖੂਬ ਵਾਇਰਲ ਹੋ ਰਿਹਾ ਹੈ। ਇਸ ਗਾਣੇ 'ਤੇ 1.5 ਮਿਲੀਅਨ ਤੋਂ ਜ਼ਿਆਦਾ ਲੋਕ ਰੀਲਾਂ ਬਣਾ ਚੁੱਕੇ ਹਨ।    


Mankirt Aulakh: ਮਨਕੀਰਤ ਔਲਖ ਨੇ ਦਿਖਾਈ ਆਪਣੀ ਸ਼ਾਨਦਾਰ ਹਵੇਲੀ ਦੀ ਝਲਕ, ਵੀਡੀਓ ਦੇਖ ਕੇ ਹੋ ਜਾਓਗੇ ਹੈਰਾਨ

Entertainment News Live Today: ਪੰਜਾਬੀ ਗਾਇਕ ਬੱਬਲ ਰਾਏ ਨੇ ਮਾਡਲ ਸਾਰਾ ਗੁਰਪਾਲ ਦੀ ਕੀਤੀ ਕਰਾਰੀ ਬੇਇੱਜ਼ਤੀ, ਵੀਡੀਓ ਹੋ ਰਿਹਾ ਵਾਇਰਲ

Babbal Rai Sara Gurpal Video: ਪੰਜਾਬੀ ਗਾਇਕ ਤੇ ਅਦਾਕਾਰ ਬੱਬਲ ਰਾਏ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਹ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਲੰਬੜਾਂ ਦਾ ਲਾਣਾ' ਨੂੰ ਲੈਕੇ ਸੁਰਖੀਆਂ 'ਚ ਹੈ। ਇਸ ਫਿਲਮ 'ਚ ਬੱਬਲ ਪੰਜਾਬੀ ਮਾਡਲ ਤੇ ਅਦਾਕਾਰਾ ਸਾਰਾ ਗੁਰਪਾਲ ਨਾਲ ਰੋਮਾਂਸ ਕਰਦਾ ਨਜ਼ਰ ਆਵੇਗਾ। ਇਸ ਫਿਲਮ 'ਚ ਬੱਬਲ ਤੇ ਸਾਰਾ ਦੇ ਨਾਲ ਨਾਲ ਨਿਰਮਲ ਰਿਸ਼ੀ, ਅਨੀਤਾ ਦੇਵਗਨ ਤੇ ਸਰਦਾਰ ਸੋਹੀ ਵੀ ਮੁੱਖ ਕਿਰਦਾਰਾਂ 'ਚ ਨਜ਼ਰ ਆਉਣ ਵਾਲੇ ਹਨ। ਇਸ ਦਰਮਿਆਨ ਬੱਬਲ ਰਾਏ ਦਾ ਸਾਰਾ ਗੁਰਪਾਲ ਨਾਲ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।    


Babbal Rai: ਪੰਜਾਬੀ ਗਾਇਕ ਬੱਬਲ ਰਾਏ ਨੇ ਮਾਡਲ ਸਾਰਾ ਗੁਰਪਾਲ ਦੀ ਕੀਤੀ ਕਰਾਰੀ ਬੇਇੱਜ਼ਤੀ, ਵੀਡੀਓ ਹੋ ਰਿਹਾ ਵਾਇਰਲ

Entertainment News Live: ਪੰਜਾਬੀ ਗਾਇਕ ਜੈਜ਼ੀ ਬੀ 48 ਦੀ ਉਮਰ 'ਚ ਵੀ ਫੁੱਲ ਐਕਟਿਵ, ਜਿੰਮ 'ਚ ਕੀਤਾ ਜ਼ਬਰਦਸਤ ਵਰਕ ਆਊਟ, ਦੇਖੋ ਵੀਡੀਓ

Jazzy B Workout Video: ਪੰਜਾਬੀ ਗਾਇਕ ਜੈਜ਼ੀ ਬੀ 31 ਸਾਲਾਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਐਕਟਿਵ ਹਨ। ਉਹ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਉਨ੍ਹਾਂ ਨੇ ਹਾਲ ਹੀ 'ਚ ਆਪਣੇ ਨਵੇਂ ਗਾਣੇ ਦਾ ਐਲਾਨ ਕੀਤਾ ਹੈ। ਉਹ ਇਸ ਗਾਣੇ 'ਚ ਕਰਨ ਔਜਲਾ ਤੇ ਯੋ ਯੋ ਹਨੀ ਸਿੰਘ ਨਾਲ ਕੋਲੈਬ ਕਰਨ ਜਾ ਰਹੇ ਹਨ। ਫੈਨਜ਼ ਇਸ ਗਾਣੇ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦਰਮਿਆਨ ਜੈਜ਼ੀ ਬੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 


Jazzy B: ਪੰਜਾਬੀ ਗਾਇਕ ਜੈਜ਼ੀ ਬੀ 48 ਦੀ ਉਮਰ 'ਚ ਵੀ ਫੁੱਲ ਐਕਟਿਵ, ਜਿੰਮ 'ਚ ਕੀਤਾ ਜ਼ਬਰਦਸਤ ਵਰਕ ਆਊਟ, ਦੇਖੋ ਵੀਡੀਓ

Entertainment News Live Today: ਸਰਗੁਣ ਮਹਿਤਾ ਤੇ ਰਵੀ ਦੂਬੇ ਸਾਲਾਂ ਬਾਅਦ ਫਿਰ ਸਕ੍ਰੀਨ 'ਤੇ ਰੋਮਾਂਸ ਕਰਦੇ ਆਉਣਗੇ ਨਜ਼ਰ, ਜਾਣੋ ਕਦੋਂ ਰਿਲੀਜ਼ ਹੋਵੇਗਾ ਗਾਣਾ

Sargun Mehta Ravie Dubey: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੀ ਹੋਈ ਹੈ। ਅਦਾਕਾਰਾ ਦੀ ਫਿਲਮ 'ਜੱਟ ਨੂੰ ਚੁੜੈਲ ਟੱਕਰੀ' 15 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਸਰਗੁਣ ਨੇ ਸੋਸ਼ਲ ਮੀਡੀਆ 'ਤੇ ਫਿਲਮ ਦਾ ਪ੍ਰਚਾਰ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਹਾਲ ਹੀ 'ਚ ਫਿਲਮ ਦਾ ਪੋਸਟਰ ਵੀ ਰਿਲੀਜ਼ ਹੋਇਆ ਹੈ। ਇਸ ਦਰਮਿਆਨ ਸਰਗੁਣ ਮਹਿਤਾ ਨਾਲ ਜੁੜੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। 


Sargun Mehta: ਸਰਗੁਣ ਮਹਿਤਾ ਤੇ ਰਵੀ ਦੂਬੇ ਸਾਲਾਂ ਬਾਅਦ ਫਿਰ ਸਕ੍ਰੀਨ 'ਤੇ ਰੋਮਾਂਸ ਕਰਦੇ ਆਉਣਗੇ ਨਜ਼ਰ, ਜਾਣੋ ਕਦੋਂ ਰਿਲੀਜ਼ ਹੋਵੇਗਾ ਗਾਣਾ

Entertainment News Live: ਪੰਜਾਬੀ ਗਾਇਕਾ ਜੈਨੀ ਜੌਹਲ ਦਾ ਨਵਾਂ ਗਾਣਾ 'U & Me' ਹੋਇਆ ਰਿਲੀਜ਼, ਰੋਮਾਂਸ ਨਾਲ ਭਰਪੂਰ ਗਾਣਾ ਜਿੱਤ ਰਿਹਾ ਦਿਲ

Jenny Johal New Song U & Me Out Now: ਜੈਨੀ ਜੌਹਲ ਜੋ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਉੱਭਰਦਾ ਹੋਇਆ ਸਿਤਾਰਾ ਹੈ। ਉਸ ਨੂੰ ਆਪਣੇ ਤੱਤੇ ਗਾਣਿਆਂ ਤੇ ਤਿੱਖੇ ਬੋਲਾਂ ਕਰਕੇ ਜਾਣਿਆ ਜਾਂਦਾ ਹੈ। ਉਸ ਦੀ ਪੰਜਾਬੀ ਇੰਡਸਟਰੀ 'ਚ ਐਂਗਰੀ ਯੰਗ ਵੂਮੈਨ ਦੀ ਇਮੇਜ ਬਣੀ ਹੋਈ ਹੈ, ਪਰ ਹੁਣ ਲੱਗਦਾ ਹੈ ਕਿ ਗਾਇਕਾ ਨੇ ਇਸ ਇਮੇਜ ਨੂੰ ਅਲਵਿਦਾ ਕਹਿਣ ਦਾ ਫੈਸਲਾ ਕੀਤਾ ਹੈ। 


Jenny Johal: ਪੰਜਾਬੀ ਗਾਇਕਾ ਜੈਨੀ ਜੌਹਲ ਦਾ ਨਵਾਂ ਗਾਣਾ 'U & Me' ਹੋਇਆ ਰਿਲੀਜ਼, ਰੋਮਾਂਸ ਨਾਲ ਭਰਪੂਰ ਗਾਣਾ ਜਿੱਤ ਰਿਹਾ ਦਿਲ

Entertainment News Live Today: ਪੰਜਾਬੀ ਸਿੰਗਰ ਰਣਜੀਤ ਬਾਵਾ ਨੇ ਕੀਤਾ ਨਵੀਂ ਐਲਬਮ 'ਓਵਰ ਦ ਮੂਨ' ਦਾ ਐਲਾਨ, ਜਾਣੋ ਕਦੋਂ ਹੋ ਰਹੀ ਹੈ ਰਿਲੀਜ਼

Ranjit Bawa Announced New EP: ਰਣਜੀਤ ਬਾਵਾ ਪੰਜਾਬੀ ਇੰਡਸਟਰੀ ਦੇ ਉਨ੍ਹਾਂ ਗਾਇਕਾਂ ਵਿੱਚੋਂ ਇੱਕ ਹੈ, ਜਿਸ ਨੂੰ ਆਪਣੀ ਸਾਫ ਸੁਥਰੀ ਗਾਇਕੀ ਦੇ ਲਈ ਜਾਣਿਆ ਜਾਂਦਾ ਹੈ। ਰਣਜੀਤ ਬਾਵਾ ਉਹ ਗੀਤ ਗਾਉਂਦਾ ਹੈ, ਜੋ ਤੁਹਾਨੂੰ ਜ਼ਿੰਦਗੀ 'ਚ ਕੁੱਝ ਵਧੀਆ ਕਰਨ ਦੀ ਪ੍ਰੇਰਨਾ ਦਿੰਦੇ ਹਨ। ਹੁਣ ਰਣਜੀਤ ਬਾਵਾ ਨੇ ਨਵੇਂ ਸਾਲ 'ਤੇ ਪਹਿਲੀ ਐਲਬਮ ਦਾ ਐਲਾਨ ਵੀ ਕਰ ਦਿੱਤਾ ਹੈ।   


Ranjit Bawa: ਪੰਜਾਬੀ ਸਿੰਗਰ ਰਣਜੀਤ ਬਾਵਾ ਨੇ ਕੀਤਾ ਨਵੀਂ ਐਲਬਮ 'ਓਵਰ ਦ ਮੂਨ' ਦਾ ਐਲਾਨ, ਜਾਣੋ ਕਦੋਂ ਹੋ ਰਹੀ ਹੈ ਰਿਲੀਜ਼

Entertainment News Live: ਅਨਮੋਲ ਕਵਾਤਰਾ ਨੇ ਪੰਜਾਬ ਸਰਕਾਰ 'ਤੇ ਫਿਰ ਕੱਸਿਆ ਤਿੱਖਾ ਤੰਜ, ਗਰੀਬ ਪਰਿਵਾਰ ਦੀ ਹਾਲਤ ਦੇਖ ਬੋਲੇ- 'ਵੱਡੇ ਵੱਡੇ ਬੋਰਡ ਲਾਉਣ ਨਾਲ ਕੁੱਝ ਨਹੀਂ ਹੋਣਾ'

Anmol Kwatra Slams Punjab Govt: ਸਮਾਜ ਸੇਵੀ ਅਨਮੋਲ ਕਵਾਤਰਾ (Anmol Kwatra) ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਉਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਦੇ ਨਾਲ ਨਾਲ ਉਹ ਕਿਸੇ ਵੀ ਮੁੱਦੇ 'ਤੇ ਆਪਣੀ ਰਾਏ ਬੇਬਾਕੀ ਨਾਲ ਰੱਖਣ ਤੋਂ ਵੀ ਪਿੱਛੇ ਨਹੀਂ ਹਟਦਾ। ਫਿਰ ਭਾਵੇਂ ਉਹ ਪੰਜਾਬ ਸਰਕਾਰ (Punjab Govt) ਨੂੰ ਸ਼ੀਸ਼ਾ ਦਿਖਾਉਣਾ ਹੀ ਕਿਉਂ ਨਾ ਹੋਵੇ। 


Anmol Kwatra: ਅਨਮੋਲ ਕਵਾਤਰਾ ਨੇ ਪੰਜਾਬ ਸਰਕਾਰ 'ਤੇ ਫਿਰ ਕੱਸਿਆ ਤਿੱਖਾ ਤੰਜ, ਗਰੀਬ ਪਰਿਵਾਰ ਦੀ ਹਾਲਤ ਦੇਖ ਬੋਲੇ- 'ਵੱਡੇ ਵੱਡੇ ਬੋਰਡ ਲਾਉਣ ਨਾਲ ਕੁੱਝ ਨਹੀਂ ਹੋਣਾ'

Entertainment News Live Today: ਪੰਜਾਬੀ ਅਦਾਕਾਰਾ ਤਾਨੀਆ ਨੇ ਜੂਆ ਖੇਡਣ ਵਾਲੀ ਐਪ ਦਾ ਕੀਤਾ ਪ੍ਰਮੋਸ਼ਨ, ਲੋਕਾਂ ਨੇ ਰੱਜ ਕੇ ਲਾਈ ਕਲਾਸ, ਬੋਲੇ- 'ਸ਼ਰਮ ਕਰੋ...'

Tania Trolled For Promoting Gambling App: ਪੰਜਾਬੀ ਅਦਾਕਾਰਾ ਤਾਨੀਆ ਅਕਸਰ ਹੀ ਸੁਰਖੀਆਂ 'ਚ ਰਹਿੰਦੀ ਹੈ। ਉਹ ਇੰਨੀਂ ਦਿਨੀਂ ਐਕਟਰ ਤੇ ਡਾਇਰੈਕਟਰ ਅੰਬਰਦੀਪ ਸਿੰਘ ਦੀ ਫਿਲਮ 'ਮਿੱਠੜੇ' ਕਰਕੇ ਚਰਚਾ ਵਿੱਚ ਹੈ। ਪਰ ਹੁਣ ਤਾਨੀਆ ਨੈਗਟਿਵ ਕਾਰਨਾਂ ਕਰਕੇ ਸੁਰਖੀਆਂ 'ਚ ਆ ਗਈ ਹੈ। ਦਰਅਸਲ, ਅਦਾਕਾਰਾ ਤਾਨੀਆ ਨੇ ਸੋਸ਼ਲ ਮੀਡੀਆ 'ਤੇ ਇੱਕ ਅਜਿਹੀ ਪੋਸਟ ਸ਼ੇਅਰ ਕਰ ਦਿੱਤੀ ਹੈ, ਜਿਸ ਕਰਕੇ ਹੁਣ ਉਸ ਨੂੰ ਬੁਰੀ ਤਰ੍ਹਾਂ ਟਰੋਲ ਕੀਤਾ ਜਾ ਰਿਹਾ ਹੈ। 


Tania: ਪੰਜਾਬੀ ਅਦਾਕਾਰਾ ਤਾਨੀਆ ਨੇ ਜੂਆ ਖੇਡਣ ਵਾਲੀ ਐਪ ਦਾ ਕੀਤਾ ਪ੍ਰਮੋਸ਼ਨ, ਲੋਕਾਂ ਨੇ ਰੱਜ ਕੇ ਲਾਈ ਕਲਾਸ, ਬੋਲੇ- 'ਸ਼ਰਮ ਕਰੋ...'

Entertainment News Live: ਦਿਓਲ ਪਰਿਵਾਰ 'ਚ ਫਿਰ ਆਉਣ ਵਾਲੀਆਂ ਹਨ ਖੁਸ਼ੀਆਂ, ਹੋਵੇਗਾ ਇੱਕ ਹੋਰ ਵਿਆਹ, ਰਾਜਸਥਾਨ 'ਚ ਵੈਡਿੰਗ ਵੈਨਿਊ ਲੱਭ ਰਹੇ ਹਨ ਸੰਨੀ ਦਿਓਲ

Sunny Deol Video: ਰਾਜਸਥਾਨ 'ਚ ਝੀਲਾਂ ਦਾ ਸ਼ਹਿਰ ਉਦੈਪੁਰ ਆਪਣੀ ਖੂਬਸੂਰਤੀ ਲਈ ਦੁਨੀਆ 'ਚ ਮਸ਼ਹੂਰ ਹੈ। ਇਸ ਤੋਂ ਇਲਾਵਾ ਇਹ ਸ਼ਹਿਰ ਡੈਸਟੀਨੇਸ਼ਨ ਵੈਡਿੰਗਜ਼ ਲਈ ਵੀ ਬਹੁਤ ਮਸ਼ਹੂਰ ਹੈ। ਡੈਸਟੀਨੇਸ਼ਨ ਅਤੇ ਸ਼ਾਹੀ ਵਿਆਹ ਇੱਥੇ ਨਿਯਮਿਤ ਤੌਰ 'ਤੇ ਹੁੰਦੇ ਹਨ। ਇੱਥੇ 10 ਦਿਨ ਪਹਿਲਾਂ ਫਿਲਮ ਇੰਡਸਟਰੀ ਨਾਲ ਜੁੜੇ ਇੱਕ ਪਰਿਵਾਰ ਦਾ ਡੈਸਟੀਨੇਸ਼ਨ ਵਿਆਹ ਹੋਇਆ ਸੀ ਅਤੇ ਹੁਣ ਇੱਕ ਹੋਰ ਵਿਆਹ ਹੋਣ ਜਾ ਰਿਹਾ ਹੈ। ਇਹ ਵਿਆਹ ਫਿਲਮੀ ਦੁਨੀਆ ਦੇ ਮਸ਼ਹੂਰ 'ਦਿਓਲ ਪਰਿਵਾਰ' 'ਚ ਹੋਣ ਜਾ ਰਿਹਾ ਹੈ। ਇਸ ਸ਼ਾਹੀ ਵਿਆਹ ਲਈ ਅਭਿਨੇਤਾ ਸੰਨੀ ਦਿਓਲ ਅੱਜ ਉਦੈਪੁਰ ਪਹੁੰਚੇ, ਜਿੱਥੇ ਉਨ੍ਹਾਂ ਨੇ ਵਿਆਹ ਸਮਾਗਮ ਵਾਲੀ ਥਾਂ ਦਾ ਦੌਰਾ ਕੀਤਾ। 


Sunny Deol: ਦਿਓਲ ਪਰਿਵਾਰ 'ਚ ਫਿਰ ਆਉਣ ਵਾਲੀਆਂ ਹਨ ਖੁਸ਼ੀਆਂ, ਹੋਵੇਗਾ ਇੱਕ ਹੋਰ ਵਿਆਹ, ਰਾਜਸਥਾਨ 'ਚ ਵੈਡਿੰਗ ਵੈਨਿਊ ਲੱਭ ਰਹੇ ਹਨ ਸੰਨੀ ਦਿਓਲ

Entertainment News Live Today: ਸਾਊਥ ਸਟਾਰ ਨਯਨਤਾਰਾ ਨੇ 'ਅੰਨਪੂਰਨੀ' ਵਿਵਾਦ 'ਤੇ ਤੋੜੀ ਚੁੱਪੀ, ਫਿਲਮ ਨੂੰ ਲੈਕੇ ਮੰਗੀ ਮੁਆਫੀ, ਕਹੀ ਇਹ ਗੱਲ

Annapoorani Controversy: ਨਯਨਥਾਰਾ (Nayanthara) ਦੀ ਫਿਲਮ 'ਅੰਨਪੂਰਣੀ' (Annapoorani) ਨੂੰ ਲੈ ਕੇ ਪਿਛਲੇ ਦਿਨੀਂ ਕਾਫੀ ਵਿਵਾਦ ਹੋਏ ਸਨ। ਜਦੋਂ ਇਹ ਫਿਲਮ 1 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ, ਇਹ 29 ਦਸੰਬਰ ਨੂੰ OTT ਪਲੇਟਫਾਰਮ ਨੈੱਟਫਲਿਕਸ (Netflix) 'ਤੇ ਆਈ ਸੀ, ਜਿਸ ਨੇ ਹਲਚਲ ਮਚਾ ਦਿੱਤੀ ਸੀ। ਫਿਲਮ 'ਤੇ 'ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ' ਦਾ ਦੋਸ਼ ਲਗਾਇਆ ਗਿਆ ਸੀ, ਜਿਸ ਤੋਂ ਬਾਅਦ ਫਿਲਮ ਨੂੰ OTT ਤੋਂ ਹਟਾ ਦਿੱਤਾ ਗਿਆ ਸੀ।        


Nayanthara: ਸਾਊਥ ਸਟਾਰ ਨਯਨਤਾਰਾ ਨੇ 'ਅੰਨਪੂਰਨੀ' ਵਿਵਾਦ 'ਤੇ ਤੋੜੀ ਚੁੱਪੀ, ਫਿਲਮ ਨੂੰ ਲੈਕੇ ਮੰਗੀ ਮੁਆਫੀ, ਕਹੀ ਇਹ ਗੱਲ

Entertainment News Live: ਪੰਜਾਬੀ ਸਿੰਗਰ ਐਮੀ ਵਿਰਕ ਨੇ ਸੋਸ਼ਲ ਮੀਡੀਆ ਤੋਂ ਡਿਲੀਟ ਕੀਤੀਆਂ ਸਾਰੀਆਂ ਪੋਸਟਾਂ, ਨਵੀਂ ਫੋਟੋ ਸ਼ੇਅਰ ਕਰ ਕਹੀ ਇਹ ਗੱਲ

Ammy Virk Deletes All His Instagram Posts: ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਅਕਸਰ ਹੀ ਸੁਰਖੀਆਂ 'ਚ ਰਹਿੰਦਾ ਹੈ। ਉਹ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕੁੜੀ ਹਰਿਆਣੇ ਵੱਲ ਦੀ' ਕਰਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਐਮੀ ਇਸ ਫਿਲਮ ਦੀ ਸ਼ੂਟਿੰਗ ਕਰ ਰਿਹਾ ਹੈ। ਇਸ ਫਿਲਮ 'ਚ ਉਹ ਸੋਨਮ ਬਾਜਵਾ ਨਾਲ ਰੋਮਾਂਸ ਕਰਦਾ ਨਜ਼ਰ ਆਉਣ ਵਾਲਾ ਹੈ। ਇਸ ਦਰਮਿਆਨ ਐਮੀ ਵਿਰਕ ਨੂੰ ਲੈਕੇ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ।  


Ammy Virk: ਪੰਜਾਬੀ ਸਿੰਗਰ ਐਮੀ ਵਿਰਕ ਨੇ ਸੋਸ਼ਲ ਮੀਡੀਆ ਤੋਂ ਡਿਲੀਟ ਕੀਤੀਆਂ ਸਾਰੀਆਂ ਪੋਸਟਾਂ, ਨਵੀਂ ਫੋਟੋ ਸ਼ੇਅਰ ਕਰ ਕਹੀ ਇਹ ਗੱਲ

Entertainment News Live Today: ਪੰਜਾਬੀ ਐਕਟਰ ਬੀਨੂੰ ਢਿੱਲੋਂ ਇੱਕ ਫਿਲਮ ਲਈ ਲੈਂਦਾ ਹੈ ਕਰੋੜਾਂ 'ਚ ਫੀਸ, 4 ਮਿਲੀਅਨ ਡਾਲਰ ਜਾਇਦਾਦ ਦਾ ਹੈ ਮਾਲਕ

Binnu Dhillon Net Worth: ਬੀਨੂੰ ਢਿੱਲੋਂ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਬੀਨੂੰ ਢਿੱਲੋਂ ਬਿਨਾਂ ਕੋਈ ਵੀ ਪੰਜਾਬੀ ਫਿਲਮ ਅਧੂਰੀ ਹੈ। ਉਨ੍ਹਾਂ ਨੂੰ ਆਪਣੀ ਦਮਦਾਰ ਐਕਟਿੰਗ ਤੇ ਸ਼ਾਨਦਾਰ ਕਾਮਿਕ ਟਾਈਮਿੰਗ ਲਈ ਜਾਣਿਆ ਜਾਂਦਾ ਹੈ। ਬੀਨੂੰ ਢਿੱਲੋਂ ਅੱਜ ਜਿਸ ਮੁਕਾਮ 'ਤੇ ਹਨ, ਉਥੇ ਤੱਕ ਪਹੁੰਚਣ ਲਈ ਉਨ੍ਹਾਂ ਨੇ ਬਹੁਤ ਮੇਹਨਤ ਕੀਤੀ ਹੈ। ਉਹ ਪਹਿਲਾਂ ਭਗਵੰਤ ਮਾਨ ਦੇ ਨਾਲ ਉਨ੍ਹਾਂ ਦੇ ਕਮੇਡੀ ਸ਼ੋਅ 'ਜੁਗਨੂੰ ਕਹਿੰਦਾ ਹੈ' ਤੇ ਹੋਰ ਕਮੇਡੀ ਸੀਰੀਜ਼ 'ਚ ਨਜ਼ਰ ਆਉਂਦੇ ਸੀ। ਬਾਅਦ 'ਚ ਉਨ੍ਹਾਂ ਨੇ ਐਕਟਰ ਬਣਨ ਦਾ ਫੈਸਲਾ ਲਿਆ। ਬੀਨੂੰ ਢਿੱਲੋਂ ਨੂੰ ਪਛਾਣ ਮਿਲੀ ਸੀ 'ਜਿਹਨੇ ਮੇਰਾ ਦਿਲ ਲੁੱਟਿਆ ਤੋਂ'। ਇਸ ਫਿਲਮ 'ਚ ਬੀਨੂੰ ਨੇ ਵਿਲੇਨ ਦਾ ਕਿਰਦਾਰ ਨਿਭਾਇਆ ਸੀ। ਫਿਲਮ ਸੁਪਰਹਿੱਟ ਰਹੀ ਸੀ ਤੇ ਨਾਲ ਹੀ ਇਸ ਫਿਲਮ ਨੇ ਬੀਨੂੰ ਨੂੰ ਸਟਾਰ ਬਣਾ ਦਿੱਤਾ ਸੀ।   


Binnu Dhillon: ਪੰਜਾਬੀ ਐਕਟਰ ਬੀਨੂੰ ਢਿੱਲੋਂ ਇੱਕ ਫਿਲਮ ਲਈ ਲੈਂਦਾ ਹੈ ਕਰੋੜਾਂ 'ਚ ਫੀਸ, 4 ਮਿਲੀਅਨ ਡਾਲਰ ਜਾਇਦਾਦ ਦਾ ਹੈ ਮਾਲਕ

Entertainment News Live: ਦਿੱਗਜ ਅਦਾਕਾਰਾ ਨਿਰਮਲ ਰਿਸ਼ੀ ਨੇ ਬਿਆਨ ਕੀਤਾ ਪੰਜਾਬੀ ਫਿਲਮ ਇੰਡਸਟਰੀ ਦਾ ਕਾਲਾ ਸੱਚ, ਬੋਲੀ- 'ਭਿਖਾਰੀਆਂ ਵਾਂਗ ਮੰਗਣੇ ਪੈਂਦੇ ਆਪਣੇ ਪੈਸੇ'

Nirmal Rishi On Punjabi Film Industry: ਨਿਰਮਲ ਰਿਸ਼ੀ ਉਹ ਨਾਮ ਹੈ, ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਹ ਪੰਜਾਬ ਦੀ ਲੈਜੇਂਡਰੀ ਅਦਾਕਾਰਾ ਹੈ, ਜੋ ਕਿ ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਇੰਡਸਟਰੀ 'ਚ ਐਕਟਿਵ ਹੈ। ਤਕਰੀਬਨ ਹਰ ਪੰਜਾਬੀ ਫਿਲਮ 'ਚ ਨਿਰਮਲ ਰਿਸ਼ੀ ਐਕਟਿੰਗ ਕਰਦੇ ਨਜ਼ਰ ਆਉਂਦੇ ਹਨ। ਕੋਈ ਵੀ ਪੰਜਾਬੀ ਫਿਲਮ ਉਨ੍ਹਾਂ ਦੇ ਬਿਨਾਂ ਅਧੂਰੀ ਹੁੰਦੀ ਹੈ। ਉਨ੍ਹਾਂ ਨੇ ਆਪਣੀ ਦਮਦਾਰ ਐਕਟਿੰਗ ਦੇ ਨਾਲ ਘਰ-ਘਰ 'ਚ ਵੱਖਰੀ ਪਛਾਣ ਬਣਾਈ ਹੈ। ਪਰ ਇੰਨੀਂ ਦਿਨੀਂ ਨਿਰਮਲ ਰਿਸ਼ੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਪੰਜਾਬੀ ਫਿਲਮ ਇੰਡਸਟਰੀ ਦਾ ਕਾਲਾ ਸੱਚ ਬਿਆਨ ਕਰਦੇ ਨਜ਼ਰ ਆ ਰਹੇ ਹਨ।


Nirmal Rishi: ਦਿੱਗਜ ਅਦਾਕਾਰਾ ਨਿਰਮਲ ਰਿਸ਼ੀ ਨੇ ਬਿਆਨ ਕੀਤਾ ਪੰਜਾਬੀ ਫਿਲਮ ਇੰਡਸਟਰੀ ਦਾ ਕਾਲਾ ਸੱਚ, ਬੋਲੀ- 'ਭਿਖਾਰੀਆਂ ਵਾਂਗ ਮੰਗਣੇ ਪੈਂਦੇ ਆਪਣੇ ਪੈਸੇ'

ਪਿਛੋਕੜ

Entertainment News Today Latest Updates 19 January: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:


ਸਾਊਥ ਸਟਾਰ ਨਯਨਤਾਰਾ ਨੇ 'ਅੰਨਪੂਰਨੀ' ਵਿਵਾਦ 'ਤੇ ਤੋੜੀ ਚੁੱਪੀ, ਫਿਲਮ ਨੂੰ ਲੈਕੇ ਮੰਗੀ ਮੁਆਫੀ, ਕਹੀ ਇਹ ਗੱਲ'


Annapoorani Controversy: ਨਯਨਥਾਰਾ (Nayanthara) ਦੀ ਫਿਲਮ 'ਅੰਨਪੂਰਣੀ' (Annapoorani) ਨੂੰ ਲੈ ਕੇ ਪਿਛਲੇ ਦਿਨੀਂ ਕਾਫੀ ਵਿਵਾਦ ਹੋਏ ਸਨ। ਜਦੋਂ ਇਹ ਫਿਲਮ 1 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ, ਇਹ 29 ਦਸੰਬਰ ਨੂੰ OTT ਪਲੇਟਫਾਰਮ ਨੈੱਟਫਲਿਕਸ (Netflix) 'ਤੇ ਆਈ ਸੀ, ਜਿਸ ਨੇ ਹਲਚਲ ਮਚਾ ਦਿੱਤੀ ਸੀ। ਫਿਲਮ 'ਤੇ 'ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ' ਦਾ ਦੋਸ਼ ਲਗਾਇਆ ਗਿਆ ਸੀ, ਜਿਸ ਤੋਂ ਬਾਅਦ ਫਿਲਮ ਨੂੰ OTT ਤੋਂ ਹਟਾ ਦਿੱਤਾ ਗਿਆ ਸੀ।


ਨਯਨਥਾਰਾ ਨੇ ਫਿਲਮ ਲਈ ਮੰਗੀ ਮੁਆਫੀ
ਹੁਣ ਫਿਲਮ ਦੀ ਹੀਰੋਇਨ ਨਯਨਥਾਰਾ ਨੇ ਇਸ ਪੂਰੇ ਮਾਮਲੇ 'ਤੇ ਆਪਣੇ ਸਾਰੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗ ਲਈ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਲੰਮਾ ਨੋਟ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਇਸ ਨੋਟ ਦੀ ਸ਼ੁਰੂਆਤ ਜੈ ਸ਼੍ਰੀ ਰਾਮ ਲਿਖ ਕੇ ਕੀਤੀ ਹੈ। ਇਸ ਤੋਂ ਬਾਅਦ ਉਹ ਲਿਖਦੀ ਹੈ ਕਿ 'ਮੈਂ ਇਹ ਨੋਟ ਬਹੁਤ ਭਾਰੀ ਦਿਲ ਨਾਲ ਲਿਖ ਰਹੀ ਹਾਂ। ਮੇਰੀ ਫਿਲਮ ਅੰਨਪੂਰਨੀ ਸਿਰਫ ਇਕ ਫਿਲਮ ਨਹੀਂ ਹੈ ਬਲਕਿ ਇਹ ਫਿਲਮ ਲੋਕਾਂ ਨੂੰ ਆਪਣੀ ਜ਼ਿੰਦਗੀ ਵਿਚ ਅੱਗੇ ਵਧਣ ਲਈ ਪ੍ਰੇਰਿਤ ਵੀ ਕਰਦੀ ਹੈ।


'ਲੋਕਾਂ ਨੂੰ ਦੁੱਖ ਪਹੁੰਚਾਉਣਾ ਸਾਡਾ ਇਰਾਦਾ ਨਹੀਂ ਸੀ'
ਉਨ੍ਹਾਂ ਅੱਗੇ ਲਿਖਿਆ ਕਿ ਅਸੀਂ ਇਸ ਫਿਲਮ ਰਾਹੀਂ ਸਕਾਰਾਤਮਕ ਸੰਦੇਸ਼ ਦੇਣਾ ਚਾਹੁੰਦੇ ਸੀ, ਪਰ ਅਣਜਾਣੇ ਵਿੱਚ ਅਸੀਂ ਕੁਝ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਮੇਰਾ ਜਾਂ ਮੇਰੀ ਟੀਮ ਦਾ ਲੋਕਾਂ ਦੇ ਮਨਾਂ 'ਚ ਪਰੇਸ਼ਾਨੀ ਪੈਦਾ ਕਰਨ ਦਾ ਕੋਈ ਇਰਾਦਾ ਨਹੀਂ ਸੀ। ਮੈਂ ਆਪ ਹੀ ਰੱਬ ਨੂੰ ਮੰਨਣ ਵਾਲੀ ਇਨਸਾਨ ਹਾਂ। ਮੈਂ ਭਗਵਾਨ ਦੀ ਪੂਜਾ ਕਰਦੀ ਹਾਂ, ਮੰਦਰ ਜਾਂਦੀ ਹਾਂ। ਇਸ ਲਈ ਇਹ ਆਖਰੀ ਗੱਲ ਹੋਵੇਗੀ ਜੋ ਮੈਂ ਲੋਕਾਂ ਨਾਲ ਕਰਾਂਗੀ। ਮੈਂ ਉਨ੍ਹਾਂ ਸਾਰਿਆਂ ਤੋਂ ਮੁਆਫੀ ਮੰਗਣਾ ਚਾਹੁੰਦੀ, ਹਾਂ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਮੇਰੇ ਫਿਲਮੀ ਕਰੀਅਰ ਦੇ ਪਿਛਲੇ ਦੋ ਦਹਾਕਿਆਂ ਵਿੱਚ ਮੇਰਾ ਉਦੇਸ਼ ਸਿਰਫ ਸਕਾਰਾਤਮਕਤਾ ਫੈਲਾਉਣਾ ਰਿਹਾ ਹੈ।


ਫਿਲਮ ਨੂੰ ਲੈ ਕੇ ਹੋਇਆ ਕਾਫੀ ਹੰਗਾਮਾ
ਤੁਹਾਨੂੰ ਦੱਸ ਦੇਈਏ ਕਿ ਫਿਲਮ ਵਿੱਚ ਭਗਵਾਨ ਰਾਮ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਸਨ। ਫਿਲਮ 'ਚ ਭਗਵਾਨ ਸ਼੍ਰੀ ਰਾਮ ਨੂੰ 'ਮਾਸ ਖਾਣ ਵਾਲਾ' ਦੱਸਿਆ ਗਿਆ ਹੈ। ਜਿਸ ਕਾਰਨ ਲੋਕ ਨਾਰਾਜ਼ ਹੋ ਗਏ ਅਤੇ ਨੈੱਟਫਲਿਕਸ ਨੂੰ ਬੈਨ ਕਰਨ ਦੀ ਮੰਗ ਕਰਨ ਲੱਗੇ। ਵਧਦੇ ਵਿਵਾਦ ਨੂੰ ਦੇਖਦੇ ਹੋਏ ਨੈੱਟਫਲਿਕਸ ਨੇ ਤੁਰੰਤ ਇਸ 'ਤੇ ਕਾਰਵਾਈ ਕੀਤੀ ਅਤੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਨਯਨਥਾਰਾ ਦੀ ਫਿਲਮ ਨੂੰ OTT ਪਲੇਟਫਾਰਮ ਤੋਂ ਹਟਾਉਣ ਦਾ ਫੈਸਲਾ ਕੀਤਾ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.