Happy Birthday: 29 ਸਾਲਾਂ ਦੇ ਹੋਏ ਬੰਬ ਜੱਟ ਅੰਮ੍ਰਿਤ ਮਾਨ, ਇੰਜੀਨਅਰਿੰਗ ਦੀ ਪੜ੍ਹਾਈ ਮਗਰੋਂ ਇਸ ਗਾਣੇ ਤੋਂ ਕੀਤੀ ਸੀ ਸ਼ੁਰੂਆਤ
ਪੰਜਾਬੀ ਇੰਡਸਟਰੀ ਦੇ ਬੰਬ ਜੱਟ ਕਹੇ ਜਾਣ ਵਾਲੇ ਅੰਮ੍ਰਿਤ ਮਾਨ ਦਾ ਅੱਜ ਜਨਮ ਦਿਨ ਹੈ। ਅੰਮ੍ਰਿਤ ਮਾਨ 29 ਸਾਲਾਂ ਦੇ ਹੋ ਗਏ ਹਨ। ਆਪਣੇ ਗਾਣਿਆਂ ਵਿੱਚ ਗੋਨਿਆਣਾ ਦਾ ਅਕਸਰ ਜ਼ਿਕਰ ਕਰਨ ਵਾਲੇ ਅੰਮ੍ਰਿਤ ਮਾਨ ਗੋਨਿਆਣਾ ਦੇ ਜੰਮਪਲ ਹਨ। ਅੰਮ੍ਰਿਤ ਮਾਨ ਦੀ ਇੰਡਸਟਰੀ 'ਚ ਐਂਟਰੀ ਬਤੌਰ ਗੀਤਕਾਰ ਹੋਈ ਸੀ। ਉਨ੍ਹਾਂ ਦਾ ਪਹਿਲਾ ਲਿਖਿਆ ਗੀਤ ਹੀ ਦਿਲਜੀਤ ਦੋਸਾਂਝ ਨਾਲ ਸੀ ਜਿਸ ਦਾ ਨਾਮ ਸੀ 'ਜੱਟ ਫਾਇਰ ਕਰਦਾ'।
ਚੰਡੀਗੜ੍ਹ: ਪੰਜਾਬੀ ਇੰਡਸਟਰੀ ਦੇ ਬੰਬ ਜੱਟ ਕਹੇ ਜਾਣ ਵਾਲੇ ਅੰਮ੍ਰਿਤ ਮਾਨ ਦਾ ਅੱਜ ਜਨਮ ਦਿਨ ਹੈ। ਅੰਮ੍ਰਿਤ ਮਾਨ 29 ਸਾਲਾਂ ਦੇ ਹੋ ਗਏ ਹਨ। ਆਪਣੇ ਗਾਣਿਆਂ ਵਿੱਚ ਗੋਨਿਆਣਾ ਦਾ ਅਕਸਰ ਜ਼ਿਕਰ ਕਰਨ ਵਾਲੇ ਅੰਮ੍ਰਿਤ ਮਾਨ ਗੋਨਿਆਣਾ ਦੇ ਜੰਮਪਲ ਹਨ। ਅੰਮ੍ਰਿਤ ਮਾਨ ਦੀ ਇੰਡਸਟਰੀ 'ਚ ਐਂਟਰੀ ਬਤੌਰ ਗੀਤਕਾਰ ਹੋਈ ਸੀ। ਉਨ੍ਹਾਂ ਦਾ ਪਹਿਲਾ ਲਿਖਿਆ ਗੀਤ ਹੀ ਦਿਲਜੀਤ ਦੋਸਾਂਝ ਨਾਲ ਸੀ ਜਿਸ ਦਾ ਨਾਮ ਸੀ 'ਜੱਟ ਫਾਇਰ ਕਰਦਾ'।
ਅੰਮ੍ਰਿਤ ਦਾ ਬਤੌਰ ਗੀਤਕਾਰ ਡੈਬਿਊ ਗੀਤ ਹੀ ਸੁਪਰਹਿੱਟ ਰਿਹਾ। ਇਸ ਤੋਂ ਬਾਅਦ ਅੰਮ੍ਰਿਤ ਮਾਨ ਨੇ ਕਈ ਹੋਰ ਪੰਜਾਬੀ ਕਲਾਕਾਰਾਂ ਲਈ ਵੀ ਗੀਤ ਲਿਖੇ। ਅੰਮ੍ਰਿਤ ਨੇ ਬਤੌਰ ਗਾਇਕ ਗੀਤ 'ਦੇਸੀ ਦਾ ਡ੍ਰਮ' ਦੇ ਨਾਲ ਸਾਲ 2015 ਵਿੱਚ ਆਪਣਾ ਡੈਬਿਊ ਕੀਤਾ। ਅੰਮ੍ਰਿਤ ਦਾ ਇਹ ਡੈਬਿਊ ਗੀਤ ਵੀ ਸੁਪਰ ਹਿੱਟ ਰਿਹਾ। ਬੱਸ ਇਸ ਤੋਂ ਬਾਅਦ ਇਸ ਬੰਬ ਜੱਟ ਦੇ ਬੰਬ ਪ੍ਰੋਜੈਕਟਸ ਬੈਕ ਟੁ ਬੈਕ ਆਉਣੇ ਸ਼ੁਰੂ ਹੋ ਗਏ।
ਅੱਜ ਇੰਡਸਟਰੀ ਵਿੱਚ ਅੰਮ੍ਰਿਤ ਮਾਨ ਦਾ ਵੱਡਾ ਨਾਮ ਹੈ। ਫਿਲਮ 'ਚੰਨਾ ਮੇਰਿਆ' ਵਿੱਚ ਨੈਗੇਟਿਵ ਕਿਰਦਾਰ ਨਾਲ ਅੰਮ੍ਰਿਤ ਆਪਣੀ ਫ਼ਿਲਮੀ ਪਾਰੀ ਦੀ ਵੀ ਸ਼ੁਰੂਆਤ ਕੀਤੀ। ਅੰਮ੍ਰਿਤ ਦੇ ਇਸ ਨੈਗੇਟਿਵ ਕਿਰਦਾਰ ਨੂੰ ਵੀ ਇਨ੍ਹਾਂ ਪਸੰਦ ਕੀਤਾ ਗਿਆ ਕਿ ਉਨ੍ਹਾਂ ਨੂੰ ਫਿਰ ਲੀਡ ਕਿਰਦਾਰ ਵਾਲਿਆਂ ਫ਼ਿਲਮ ਆਫਰ ਹੋਣੀਆਂ ਵੀ ਸ਼ੁਰੂ ਹੋ ਗਈਆਂ।
ਇਸ ਵਿੱਚ 'ਦੋ ਦੂਣੀ ਪੰਜ' ਤੇ 'ਆਟੇ ਦੀ ਚਿੜੀ' ਵਰਗੀਆਂ ਫ਼ਿਲਮਾਂ ਦੇ ਨਾਮ ਸ਼ਾਮਿਲ ਹਨ। ਅੰਮ੍ਰਿਤ ਮਾਨ ਇੰਡਸਟਰੀ ਦੇ ਉਨ੍ਹਾਂ ਕਲਾਕਾਰਾਂ ਵਿੱਚੋਂ ਆਉਂਦੇ ਨੇ ਜਿਹੜੇ ਪੜ੍ਹੇ-ਲਿਖੇ ਕਲਾਕਾਰ ਹਨ। ਅੰਮ੍ਰਿਤ ਮਾਨ ਨੇ masters in software engineering ਕੀਤੀ ਹੈ।