ਪੜਚੋਲ ਕਰੋ
Advertisement
ਵੈੱਬ ਸੀਰੀਜ਼ 'Delhi Crime' ਨੇ ਜਿੱਤਿਆ ਇੰਟਰਨੈਸਨਲ ਅਵਾਰਡ
ਇੰਟਰਨੈਸਨਲ ਐਮੀ ਐਵਾਰਡ 2020 (International Emmy Awards 2020) ਵਿੱਚ ਬੈਸਟ ਡਰਾਮਾ ਸੀਰੀਜ਼ ਦਾ ਐਵਾਰਡ ਮਿਲਿਆ ਹੈ। ਸੋਮਵਾਰ ਨੂੰ ਵਰਚੁਅਲ ਸੈਰੇਮਨੀ ਦੌਰਾਨ ਇਸ ਐਵਾਰਡ ਦਾ ਐਲਾਨ ਕੀਤਾ ਗਿਆ।
ਚੰਡੀਗੜ੍ਹ: ਮਸ਼ਹੂਰ ਵੈਬ ਸੀਰੀਜ਼ 'ਦਿੱਲੀ ਕ੍ਰਾਇਮ' (Delhi Crime) ਨੂੰ ਇੱਕ ਹੋਰ ਵੱਡੀ ਸਫ਼ਲਤਾ ਮਿਲੀ ਹੈ। ਇਸ ਵੈਬ ਸੀਰੀਜ਼ ਨੂੰ ਇੰਟਰਨੈਸਨਲ ਐਮੀ ਐਵਾਰਡ 2020 (International Emmy Awards 2020) ਵਿੱਚ ਬੈਸਟ ਡਰਾਮਾ ਸੀਰੀਜ਼ ਦਾ ਐਵਾਰਡ ਮਿਲਿਆ ਹੈ। ਸੋਮਵਾਰ ਨੂੰ ਵਰਚੁਅਲ ਸੈਰੇਮਨੀ ਦੌਰਾਨ ਇਸ ਐਵਾਰਡ ਦਾ ਐਲਾਨ ਕੀਤਾ ਗਿਆ।
ਐਮੀ ਐਵਾਰਡ ਕੋਰੋਨਾ ਵਾਇਰਸ ਕਾਰਨ ਵਰਚੁਅਲ ਤਰੀਕੇ ਨਾਲ ਨਿਊਯਾਰਕ ਸ਼ਹਿਰ ਤੋਂ ਹੋਇਆ। ਵੈਬ ਸੀਰੀਜ਼ 'ਦਿੱਲੀ ਕ੍ਰਾਈਮ' ਨੂੰ ਡਰਾਮਾ ਕੈਟੇਗਰੀ ਵਿੱਚ ਇੰਟਰਨੈਸ਼ਨਲ ਐਮੀ ਐਵਾਰਡ 'ਚ ਪਹਿਲਾ ਨੰਬਰ ਮਿਲਿਆ ਹੈ। ਇਸ ਸੀਰੀਜ਼ ਨੇ ਅਰਜਨਟੀਨਾ, ਜਰਮਨੀ ਤੇ ਬ੍ਰਿਟੇਨ ਦੇ ਇੰਟਰਨੈਸ਼ਨਲ ਡਰਾਮਾ ਸੀਰੀਜ਼ ਨੂੰ ਪਿੱਛੇ ਛੱਡ ਕੇ ਇਹ ਖਿਤਾਬ ਹਾਸਲ ਕੀਤਾ ਹੈ।
ਨਿਰਭਿਆ ਬਲਾਤਕਾਰ ਤੇ ਅਧਾਰਤ ਦਿੱਲੀ ਕ੍ਰਾਇਮ ਦੀ ਕਹਾਣੀ
ਇਸ ਸੀਰੀਜ਼ ਦਾ ਪਹਿਲਾ ਸੀਜ਼ਨ 2012 ਵਿੱਚ ਰਿਲੀਜ਼ ਹੋਇਆ ਸੀ। ਇਸ ਵੈੱਬ ਸੀਰੀਜ਼ ਵਿੱਚ ਸ਼ੇਫਾਲੀ ਸ਼ਾਹ, ਰਾਜੇਸ਼ ਤੈਲੰਗ, ਆਦਿਲ ਹੁਸੈਨ ਤੇ ਰਸਿਕਾ ਦੁੱਗਲ ਵਰਗੇ ਚੇਹਰੇ ਅਹਿਮ ਕਿਰਦਾਰ 'ਚ ਹਨ। ਇਸ ਵੈੱਬ ਸੀਰੀਜ਼ ਦੇ ਰਾਈਟਰ-ਡਾਇਰੈਕਟਰ ਰਿਸ਼ੀ ਮਹਿਤਾ ਨੇ ਜਿਨ੍ਹਾਂ ਨੂੰ ਐਵਾਰਡ ਮਿਲਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵਧਾਈਆਂ ਮਿਲ ਰਹੀਆਂ ਹਨ।
ਜਦੋਂ ਇਹ ਸੀਰੀਜ਼ ਰਿਲੀਜ਼ ਹੋਈ ਸੀ ਤਾਂ ਜਿੱਥੇ ਇੱਕ ਪਾਸੇ ਇਸ ਦੀ ਖੂਬ ਤਾਰੀਫ ਹੋ ਰਹੀ ਸੀ ਤੇ ਉਥੇ ਹੀ ਦੂਜੇ ਪਾਸੇ ਕਈਆਂ ਨੇ ਇਸ ਵੈੱਬ ਸੀਰੀਜ਼ 'ਚ ਨਿਰਭਿਆ ਦੀ ਕਹਾਣੀ ਦਰਸਾਉਣ ਕਾਰਨ ਕਾਨੂੰਨੀ ਕਾਰਵਾਈ ਦੀ ਮੰਗ ਵੀ ਕੀਤੀ ਸੀ। ਇਸ ਦੇ ਨਾਲ ਹੀ ਅਦਾਕਾਰ ਅਰਜੁਨ ਮਾਥੁਰ ਦਾ ਨਾਮ ਵੀ ਵੈੱਬ ਸੀਰੀਜ਼ 'ਮੇਡ ਇਨ ਹੈਵਿਨ' ਵਿੱਚ ਚੰਗੇ ਪ੍ਰਦਰਸ਼ਨ ਲਈ ਨੌਮੀਨੇਸ਼ਨ ਦੀ ਦੌੜ ਵਿਚ ਸੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਅੰਮ੍ਰਿਤਸਰ
ਪੰਜਾਬ
Advertisement