Jenny Johal: ਜੈਨੀ ਜੌਹਲ ਨੇ 'ਲੌਬੀ' ਗਾਣੇ 'ਚ ਕੌਰ ਬੀ ਤੇ ਅਫਸਾਨਾ ਖਾਨ 'ਤੇ ਕੱਸੇ ਤੰਜ? ਛੋਟੇ ਕੱਦ ਨੂੰ ਲੈਕੇ ਉਡਾਇਆ ਮਜ਼ਾਕ
Jenny Johal New Song: ਜੈਨੀ ਜੌਹਲ ਦੇ ਗਾਣੇ 'ਚ ਇਹ ਲਾਈਨਾਂ ਹਨ, 'ਆਪੇ ਆਪਣੇ ਸ਼ੋਅ ਕਰਕੇ ਆਰਗਨਾਈਜ਼, ਕਹਿੰਦੀ ਸਭ ਤੋਂ ਵੱਧ ਮੈਂ ਕਰ ਗਈ ਰਾਈਜ਼। ਲਾਈਵ ਸ਼ੋਆਂ 'ਚ ਸੰਘ ਆਵਾਜ਼ ਨਾ ਕੱਢੇ। ਜ਼ੀਰੋ ਫਿਟਨੈਸ ਬੋਣੀਆਂ ਹਾਈਟਾਂ।'
Jenny Johal New Song Lobby: ਪੰਜਾਬੀ ਸਿੰਗਰ ਜੈਨੀ ਜੌਹਲ ਨੇ ਨਵੇਂ ਸਾਲ ਚੜ੍ਹਦੇ ਹੀ ਨਵੇਂ ਗਾਣੇ ਨਾਲ ਧਮਾਕਾ ਕਰ ਦਿੱਤਾ ਹੈ। ਉਸ ਦਾ ਗਾਣਾ 'ਲੌਬੀ' ਲੋਕਾਂ ਨੂੰੰ ਕਾਫੀ ਪਸੰਦ ਆ ਰਿਹਾ ਹੈ। ਇਹ ਗਾਣਾ ਸੁਣਨ 'ਚ ਕਾਫੀ ਭੜਕਾਊ ਲੱਗ ਰਿਹਾ ਹੈ। ਗਾਣਾ ਸੁਣਨ 'ਤੇ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ ਹੈ ਕਿ ਉਸ ਨੇ ਕਈ ਸਿੰਗਰਾਂ 'ਤੇ ਤਿੱਖੇ ਤੰਜ ਕੱਸੇ ਹਨ।
ਕੌਰ ਬੀ ਤੇ ਅਫਸਾਨਾ ਖਾਨ ਨੂੰ ਬਣਾਇਆ ਨਿਸ਼ਾਨਾ?
ਜੈਨੀ ਜੌਹਲ ਦੇ ਗਾਣੇ 'ਚ ਇਹ ਲਾਈਨਾਂ ਹਨ, 'ਆਪੇ ਆਪਣੇ ਸ਼ੋਅ ਕਰਕੇ ਆਰਗਨਾਈਜ਼, ਕਹਿੰਦੀ ਸਭ ਤੋਂ ਵੱਧ ਮੈਂ ਕਰ ਗਈ ਰਾਈਜ਼। ਲਾਈਵ ਸ਼ੋਆਂ 'ਚ ਸੰਘ ਆਵਾਜ਼ ਨਾ ਕੱਢੇ। ਜ਼ੀਰੋ ਫਿਟਨੈਸ ਬੋਣੀਆਂ ਹਾਈਟਾਂ।' ਇਹ ਲਾਈਨਾਂ ਤਾਂ ਕੌਰ ਬੀ ਤੇ ਅਫਸਾਨਾ ਖਾਨ ਵੱਲ ਇਸ਼ਾਰਾ ਕਰ ਰਹੀਆਂ ਹਨ। ਕੱੁਝ ਸਮਾਂ ਪਹਿਲਾਂ ਗਾਇਕਾ ਕੌਰ ਬੀ ਦੀ ਬਠਿੰਡਾ ਸ਼ੋਅ 'ਚ ਆਵਾਜ਼ ਬੈਠ ਗਈ ਸੀ। ਜਦਕਿ 'ਜ਼ੀਰੋ ਫਿਟਨੈਸ ਤੇ ਛੋਟੀ ਹਾਈਟ' ਵਾਲੀ ਲਾਈਨ ਸਾਫ ਅਫਸਾਨਾ ਖਾਨ ਵੱਲ ਇਸ਼ਾਰਾ ਕਰ ਰਹੀ ਹੈ। ਇਹ ਸਿਰਫ ਅਸੀਂ ਨਹੀਂ ਕਹਿ ਰਹੇ। ਲੋਕ ਜੈਨੀ ਜੌਹਲ ਦੇ ਗਾਣੇ ਵਾਲੀ ਪੋਸਟ 'ਤੇ ਕਮੈਂਟ 'ਚ ਵੀ ਇਹੀ ਲਿਖ ਰਹੇ ਹਨ।
View this post on Instagram
ਅਫਸਾਨਾ ਖਾਨ ਦੀ ਗੱਲ ਦਾ ਗਾਣੇ ਰਾਹੀਂ ਦਿੱਤਾ ਜਵਾਬ
ਜਦੋਂ ਅਫਸਾਨਾ ਖਾਨ ਕੋਲੋਂ ਐਨਆਈਏ ਨੇ ਪੁੱਛਗਿੱਛ ਕੀਤੀ ਸੀ, ਤਾਂ ਅਫਸਾਨਾ ਖਾਨ ਲਾਈਵ ਹੋਈ ਸੀ। ਉਸ ਨੇ ਆਪਣੇ ਇੱਕ ਘੰਟੇ ਦੇ ਲਾਈਵ 'ਚ ਜੈਨੀ ਜੌਹਲ 'ਤੇ ਨਿਸ਼ਾਨਾ ਸਾਧਿਆ ਸੀ। ਅਫਸਾਨਾ ਨੇ ਕਿਹਾ ਸੀ, 'ਉਹ ਸ਼ੁਰੂ ਤੋਂ ਹੀ ਸਿੱਧੂ ਮੂਸੇਵਾਲਾ ਨਾਲ ਰਹੀ ਹੈ। ਉਹ ਉਨ੍ਹਾਂ ਲੋਕਾਂ ਵਰਗੀ ਨਹੀਂ, ਜਿਨ੍ਹਾਂ ਨੇ ਸਿੱਧੂ ਦੇ ਮਰਨ ਤੋਂ 4 ਮਹੀਨੇ ਬਾਅਦ ਗੀਤ ਕੱਢ ਸ਼ਰਧਾਂਜਲੀ ਦਿੱਤੀ ਸੀ।' ਦੱਸ ਦਈਏ ਕਿ ਜੈਨੀ ਦਾ ਗਾਣਾ 'ਲੈਟਰ ਟੂ ਸੀਐਮ' ਸਿੱਧੂ ਦੇ ਕਤਲ ਤੋਂ 4 ਮਹੀਨੇ ਬਾਅਦ ਹੀ ਰਿਲੀਜ਼ ਹੋਇਆ ਸੀ। ਤਾਂ ਇਨ੍ਹਾਂ ਸਾਰੀਆਂ ਗੱਲਾਂ ਤੋਂ ਇਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਜੈਨੀ ਜੌਹਲ ਨੇ ਗਾਣੇ ਦੇ ਜ਼ਰੀਏ ਅਫਸਾਨਾ ਖਾਨ ਨੂੰ ਜਵਾਬ ਦਿੱਤਾ ਹੋਵੇ।
ਲੋਕਾਂ ਨੇ ਕਮੈਂਟ ;ਚ ਕਹੀਆਂ ਇਹ ਗੱਲਾਂ
ਜੈਨੀ ਜੌਹਲ ਦਾ ਇਹ ਗਾਣਾ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਲੋਕਾਂ ਨੂੰ ਇਹ ਗਾਣਾ ਖੂਬ ਪਸੰਦ ਵੀ ਆ ਰਿਹਾ ਹੈ। ਕਈ ਲੋਕਾਂ ਨੇ ਤਾਂ ਜੈਨੀ ਨੂੰ ਸਿੱਧੂ ਮੂਸੇਵਾਲਾ ਦਾ ਲੇਡੀ ਵਰਜ਼ਨ ਵੀ ਕਹਿ ਦਿੱਤਾ ਹੈ। ਇੱਕ ਯੂਜ਼ਰ ਨੇ ਲਿਿਖਆ, 'ਕਰਤਾ ਅਫਸਾਨਾ ਖਾਨ ਨੂੰ ਰਿਪਲਾਈ।' ਇੱਕ ਹੋਰ ਯੂਜ਼ਰ ਨੇ ਕਿਹਾ, 'ਕੌਰ ਬੀ ਠੋਕਤੀ।' ਪੜ੍ਹੋ ਇਹ ਕਮੈਂਟਸ
ਕਾਬਿਲੇਗ਼ੌਰ ਹੈ ਕਿ ਕਾਬਿਲੇਗ਼ੌਰ ਹੈ ਕਿ ਜੈਨੀ ਜੌਹਲ 'ਲੈਟਰ ਟੂ ਸੀਐਮ' ਗਾਣੇ ਕਰਕੇ ਸੁਰਖੀਆਂ 'ਚ ਆਈ ਸੀ। ਇਸ ਗੀਤ 'ਚ ਉਸ ਨੇ ਪੰਜਾਬ ਸਰਕਾਰ ਵੱਲੋਂ ਸਿੱਧੂ ਮੂਸੇਵਾਲਾ ਦੀ ਸਕਿਉਰਟੀ ;'ਚ ਕਟੌਤੀ ਕਰਨ 'ਤੇ ਸਵਾਲ ਚੁੱਕੇ ਸੀ। ਇਸ ਗਾਣੇ 'ਤੇ ਕਾਫੀ ਵਿਵਾਦ ਭਖਿਆ ਸੀ। ਇਸ ਤੋਂ ਬਾਅਦ ਸਰਕਾਰ ਦੀ ਸ਼ਿਕਾਇਤ 'ਤੇ ਇਸ ਗਾਣੇ ਨੂੰ ਯੂਟਿਊਬ ਤੋਂ ਹਟਵਾ ਦਿੱਤਾ ਗਿਆ ਸੀ।