ਕੰਗਨਾ ਰਣੌਤ ਦੀ ਖੁਸ਼ੀ ਦਾ ਟਿਕਾਣਾ ਨਹੀਂ, ਫੈਨਸ ਨਾਲ ਵੀ ਸਾਂਝੀ ਕੀਤੀ ਇਹ ਗੱਲ
ਕੰਗਨਾ ਨੇ ਪਾਸਪੋਰਟ ਰਿਨਿਊ ਕਰਾਉਣ ਲਈ ਅਪਲਾਈ ਕੀਤਾ ਸੀ।ਪਰ ਕੰਗਨਾ 'ਤੇ ਦਰਜ ਦੇਸ਼ਦ੍ਰੋਹ ਦੇ ਮਾਮਲੇ ਕਾਰਨ ਉਸਦੀ ਅਪੀਲ ਨੂੰ ਠੁਕਰਾ ਦਿੱਤਾ ਗਿਆ ਸੀ।

ਚੰਡੀਗੜ੍ਹ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਚਿਹਰੇ 'ਤੇ ਖੁਸ਼ੀ ਵਾਪਿਸ ਆ ਗਈ ਹੈ।ਕਿਉਂਕਿ ਅਦਾਕਾਰਾ ਨੂੰ ਉਸਦਾ ਪਾਸਪੋਰਟ ਮਿਲ ਗਿਆ ਹੈ।ਕੰਗਨਾ ਨੇ ਪਾਸਪੋਰਟ ਰਿਨਿਊ ਕਰਾਉਣ ਲਈ ਅਪਲਾਈ ਕੀਤਾ ਸੀ।ਪਰ ਕੰਗਨਾ 'ਤੇ ਦਰਜ ਦੇਸ਼ਦ੍ਰੋਹ ਦੇ ਮਾਮਲੇ ਕਾਰਨ ਉਸਦੀ ਅਪੀਲ ਨੂੰ ਠੁਕਰਾ ਦਿੱਤਾ ਗਿਆ ਸੀ।
ਜਿਸ ਤੋਂ ਬਾਅਦ ਅਦਾਕਾਰਾ ਨੇ ਬੰਬੇ ਹਾਈ ਕੋਰਟ 'ਚ ਵੀ ਪਟੀਸ਼ਨ ਦਾਇਰ ਕੀਤੀ ਸੀ, ਪਰ ਕੋਰਟ ਨੇ ਵੀ ਪਟੀਸ਼ਨ ਠੁਕਰਾ ਦਿੱਤੀ। ਤਦ ਕੰਗਨਾ ਨੇ ਮਹਾਰਾਸ਼ਟਰ ਸਰਕਾਰ 'ਤੇ ਟਵੀਟ ਰਾਹੀਂ ਕਈ ਇਲਜ਼ਾਮ ਲਾਏ ਸੀ।ਇਥੋਂ ਤਕ ਕਿ ਆਮਿਰ ਖਾਨ ਦੇ 2015 ਦੇ ਟਵੀਟ ਦਾ ਵੀ ਜ਼ਿਕਰ ਕੀਤਾ ਸੀ।
ਕੰਗਨਾ ਆਪਣੇ ਬਿਆਨਾਂ ਕਾਰਨ ਸੁਰਖੀਆਂ 'ਚ ਰਹਿੰਦੀ ਹੈ।ਇਸ ਲਈ ਪਾਸਪੋਰਟ ਰਿਨਿਊ ਨਾ ਹੋਣ 'ਤੇ ਉਸਨੇ ਵਿਵਾਦਤ ਬਿਆਨ ਦਿੱਤਾ। ਦਰਅਸਲ ਕੰਗਨਾ ਨੇ ਆਪਣੀ ਅਗਲੀ ਫ਼ਿਲਮ ਧਾਕੜ ਦੀ ਸ਼ੂਟਿੰਗ ਲਈ ਬੁੱਧਾਪੈਸਟ ਜਾਣਾ ਸੀ, ਤੇ ਉਸਦੇ ਪਾਸਪੋਰਟ ਦੀ ਵੇਲੇਡੀਟੀ ਸਤੰਬਰ ਮਹੀਨੇ ਖ਼ਤਮ ਹੋ ਜਾਣੀ ਸੀ, ਜਿਸ ਕਰਕੇ ਉਸਨੇ ਪਾਸਪੋਰਟ ਨੂੰ ਰੀਨਿਊ ਕਰਨ ਲਈ ਪਾਸਪੋਰਟ ਅਥਾਰਿਟੀ ਨੂੰ ਕਿਹਾ ਸੀ। ਪਰ ਹੁਣ ਅਖੀਰ ਕੰਗਨਾ ਨੂੰ ਉਸਦਾ ਪਾਸਪੋਰਟ ਮਿਲ ਗਿਆ ਹੈ। ਇਸ ਦੀ ਖੁਸ਼ੀ ਉਸਨੇ ਫੈਨਸ ਨਾਲ ਵੀ ਸਾਂਝੀ ਕੀਤੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :






















