ਪੜਚੋਲ ਕਰੋ
ਮੋਦੀ ਦੀ ਜਿੱਤਣ ‘ਤੇ ਕੰਗਨਾ ਨੇ ਚਾਹ-ਪਕੌੜਿਆਂ ਦੀ ਪਾਰਟੀ ਕਰ ਮਨਾਈ ਖੁਸ਼ੀ
ਲੋਕ ਸਭਾ ਚੋਣਾਂ 2019 ਦੇ ਨਤੀਜੇ ਆ ਚੁੱਕੇ ਹਨ, ਜਿਸ ‘ਚ ਬੀਜੇਪੀ ਨੇ ਭਾਰੀ ਬਹੁਮਤ ਦੇ ਨਾਲ ਜਿੱਤ ਦਰਜ ਕੀਤੀ ਹੈ। ਇਸ ਤੋਂ ਬਾਅਦ ਦੇਸ਼-ਵਿਦੇਸ਼ ਤੋਂ ਮੋਦੀ ਨੂੰ ਵਧਾਈਆਂ ਮਿਲ ਰਹੀ ਹੈ। ਅਜਿਹੇ ‘ਚ ਮਣੀਕਰਨੀਕਾ ਸਟਾਰ ਕੰਗਨਾ ਰਨੌਤ ਨੇ ਇੰਸਟਾਗ੍ਰਾਮ ‘ਤੇ ਲਿਖਿਆ ਹੈ ਕਿ ਪੀਐਮ ਮੋਦੀ ਦੀ ਜਿੱਤ ਨਾਲ ਉਹ ਚੰਨ ‘ਤੇ ਹਨ।

ਮੁੰਬਈ: ਲੋਕ ਸਭਾ ਚੋਣਾਂ 2019 ਦੇ ਨਤੀਜੇ ਆ ਚੁੱਕੇ ਹਨ, ਜਿਸ ‘ਚ ਬੀਜੇਪੀ ਨੇ ਭਾਰੀ ਬਹੁਮਤ ਦੇ ਨਾਲ ਜਿੱਤ ਦਰਜ ਕੀਤੀ ਹੈ। ਇਸ ਤੋਂ ਬਾਅਦ ਦੇਸ਼-ਵਿਦੇਸ਼ ਤੋਂ ਮੋਦੀ ਨੂੰ ਵਧਾਈਆਂ ਮਿਲ ਰਹੀ ਹੈ। ਅਜਿਹੇ ‘ਚ ਮਣੀਕਰਨੀਕਾ ਸਟਾਰ ਕੰਗਨਾ ਰਨੌਤ ਨੇ ਇੰਸਟਾਗ੍ਰਾਮ ‘ਤੇ ਲਿਖਿਆ ਹੈ ਕਿ ਪੀਐਮ ਮੋਦੀ ਦੀ ਜਿੱਤ ਨਾਲ ਉਹ ਚੰਨ ‘ਤੇ ਹਨ।
ਕੰਗਨਾ ਨੇ ਮੋਦੀ ਦੀ ਜਿੱਤ ਤੋਂ ਉਨ੍ਹਾਂ ਲਈ ਇੱਕ ਪਾਰਟੀ ਰੱਖੀ ਗਈ ਜਿਸ ਦੀਆਂ ਕੁਝ ਤਸਵੀਰਾਂ ਉਸ ਨੇ ਪੋਸਟ ਕੀਤੀਆਂ। ਇਸਦੇ ਨਾਲ ਹੀ ਕੰਗਨਾ ਦੀ ਟੀਮ ਨੇ ਮੋਦੀ ਦੇ ਲਈ ਆਪਣੇ ਇੰਸਟਾਗ੍ਰਾਮ ‘ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਪੋਸਟ ਵੀ ਲਿਖੀ ਹੈ। ਕੰਗਨਾ ਨੇ ਆਪਣੇ ਕੁਝ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਲਈ ਇਸ ਪਾਰਟੀ ਦਾ ਖਾਣਾ ਖੁਦ ਤਿਆਰ ਕੀਤਾ। ਜਿਸ ਬਾਰੇ ਕੰਗਨਾ ਦੀ ਭੈਣ ਰੰਗੋਲੀ ਨੇ ਫ਼ੋਟੋਆਂ ਸ਼ੇਅਰ ਕਰਦੇ ਹੋਏ ਲਿਖੀਆ ਕਿ ਅਜਿਹੇ ਘੱਟ ਹੀ ਮੌਕੇ ਹਨ ਜਦੋਂ ਕੰਗਨਾ ਖਾਣਾ ਬਣਾਉਂਦੀ ਹੈ, ਜਦੋਂ ਉਹ ਕਾਫੀ ਖੁਸ਼ ਹੁੰਦੀ ਹੈ ਉਹ ਉਦੋਂ ਹੀ ਖਾਣਾ ਬਣਾਉਂਦੀ ਹੈ। ਨਰੇਂਦਰ ਮੋਦੀ ਜੀ ਦੀ ਜਿੱਤ ਦੀ ਖੁਸ਼ੀ ‘ਚ ਅੱਜ ਉਸਨੇ ਸਾਨੂੰ ਚਾਹ ਅਤੇ ਪਕੌੜਿਆਂ ਦੀ ਟ੍ਰੀਟ ਦਿੱਤੀ ਹੈ।Kangana cooks rarely, when she is absolutely exhilarated, today she treated us with chai pakodas for @narendramodi Ji’s win #JaiHind #JaiBharat 😁🥳 🙏 pic.twitter.com/6hJIuxby9W
— Rangoli Chandel (@Rangoli_A) 23 May 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















