ਕਦੇ ਅਣਚਾਹੀ ਬੱਚੀ ਸੀ ਕੰਗਨਾ, ਹੁਣ ਬਣ ਗਈ ਬਹੁਤ ਜ਼ਰੂਰੀ, ਖੁਦ ਦੱਸੀ ਸਾਰੀ ਗੱਲ
ਕੰਗਨਾ ਨੂੰ ਬੈਸਟ ਐਕਟ੍ਰੈੱਸ ਐਵਾਰਡ ਮਿਲਣ ਤੋਂ ਬਾਅਦ ਉਸ ਦੇ ਨਾਮ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਇਸ ਸਨਮਾਨ ਲਈ ਹਰ ਕੋਈ ਉਸ ਦੀ ਤਾਰੀਫ ਕਰ ਰਿਹਾ ਹੈ। ਕੰਗਨਾ ਦੀ ਬਾਲੀਵੁੱਡ ਦੇ ਮਸ਼ਹੂਰ ਫਿਲਮ ਮੇਕਰ ਵਿਵੇਕ ਰੰਜਨ ਅਗਨੀਹੋਤਰੀ ਦੀ ਟਵਿਟਰ 'ਤੇ ਤਾਰੀਫ ਕੀਤੀ ਹੈ।
ਮੁੰਬਈ: ਕੰਗਨਾ ਨੂੰ ਬੈਸਟ ਐਕਟ੍ਰੈੱਸ ਐਵਾਰਡ ਮਿਲਣ ਤੋਂ ਬਾਅਦ ਉਸ ਦੇ ਨਾਮ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਇਸ ਸਨਮਾਨ ਲਈ ਹਰ ਕੋਈ ਉਸ ਦੀ ਤਾਰੀਫ ਕਰ ਰਿਹਾ ਹੈ। ਕੰਗਨਾ ਦੀ ਬਾਲੀਵੁੱਡ ਦੇ ਮਸ਼ਹੂਰ ਫਿਲਮ ਮੇਕਰ ਵਿਵੇਕ ਰੰਜਨ ਅਗਨੀਹੋਤਰੀ ਦੀ ਟਵਿਟਰ 'ਤੇ ਤਾਰੀਫ ਕੀਤੀ ਹੈ। ਇਸ ਦੇ ਨਾਲ ਹੀ ਆਪਣੀ ਤਾਰੀਫ ਸੁਣ ਕੇ ਕੰਗਨਾ ਦੀ ਖੁਸ਼ੀ ਦਾ ਵੀ ਕੋਈ ਠਿਕਾਣਾ ਨਹੀਂ ਰਿਹਾ ਹੈ। ਵਿਵੇਕ ਰੰਜਨ ਦੀ ਪੋਸਟ ਪੜ੍ਹਨ ਤੋਂ ਬਾਅਦ, ਕੰਗਨਾ ਬਹੁਤ ਭਾਵੁਕ ਹੋ ਗਈ ਅਤੇ ਉਸ ਨੇ ਦੱਸਿਆ, ਕਿਵੇਂ ਉਹ ਅਣਚਾਹਿਆ ਬੱਚਾ ਹੋਣ ਦੇ ਬਾਵਜੂਦ ਆਪਣੇ ਕਰੀਅਰ ਦੇ ਇਸ ਮੁਕਾਮ 'ਤੇ ਹੈ।
ਦਰਅਸਲ, ਵਿਵੇਕ ਰੰਜਨ ਨੇ ਇਕ ਟਵੀਟ ਨੂੰ ਰੀਟਵੀਟ ਕਰਕੇ ਕੰਗਨਾ ਦੀ ਤਰੀਫ ਕੀਤੀ ਹੈ। ਇਸ ਬਾਰੇ ਭਾਵੁਕ ਹੋ ਕੇ, ਕੰਗਨਾ ਨੇ ਵੀ ਟਵੀਟ ਕੀਤਾ ਅਤੇ ਲਿਖਿਆ ਕਿ, ਮੈਂ ਇਕ ਅਣਚਾਹਿਆ ਬੱਚਾ ਸੀ, ਅੱਜ ਮੈਂ ਬੈਸਟ ਅਤੇ ਪੈਸ਼ਨੇਟ ਫਿਲਮ ਨਿਰਮਾਤਾਵਾਂ, ਕਲਾਕਾਰਾਂ ਅਤੇ ਟੈਕਨੀਸ਼ੀਅਨਜ਼ ਨਾਲ ਕੰਮ ਕਰਦੀ ਹਾਂ। ਮੈਨੂੰ ਪੈਸੇ ਨਾਲੋਂ ਵੱਧ ਆਪਣਾ ਕੰਮ ਪਸੰਦ ਹੈ। ਇਹੀ ਕਾਰਨ ਹੈ ਕਿ ਹੁਣ ਦੁਨੀਆ ਦੇ ਸਭ ਤੋਂ ਚੰਗੇ ਲੋਕ ਮੈਨੂੰ ਵੇਖਦੇ ਹਨ ਅਤੇ ਕਹਿੰਦੇ ਹਨ ਕਿ ਸਿਰਫ ਤੁਸੀਂ ਹੀ ਅਜਿਹਾ ਕਰ ਸਕਦੇ ਹੋ। ਮੈਨੂੰ ਪਤਾ ਸੀ ਕਿ, ਮੈਂ ਇਕ ਅਣਚਾਹਿਆ ਬੱਚਾ ਸੀ, ਪਰ ਅਜੇ ਵੀ ਦੁਨੀਆ 'ਚ, ਮੇਰੀ ਲੋੜ ਸੀ, ਬਹੁਤ ਲੋੜ ਸੀ।
ਕੰਗਨਾ ਦੇ ਇੱਕ ਟਵੀਟ ਨੂੰ ਵਿਵੇਕ ਰੰਜਨ ਨੇ ਰਿਟਵੀਟ ਕਰਦੇ ਹੋਏ ਲਿਖਿਆ ਕਿ, "ਮੈਨੂੰ ਲਗਦਾ ਹੈ ਕਿ ਕੰਗਨਾ ਨੂੰ ਆਪਣੀ ਐਨਰਜ਼ੀ, ਲਗਾਤਾਰ ਕੰਮ ਕਰਨ ਅਤੇ ਕੋਵਿਡ ਵਰਗੇ ਮੁਸ਼ਕਲ ਸਮਿਆਂ ਵਿੱਚ ਵੀ ਮਹਾਨ ਫਿਲਮਾਂ ਕਰਨ ਲਈ ਵੀ ਐਵਾਰਡ ਮਿਲਣਾ ਚਾਹੀਦਾ ਹੈ। ਬੱਸ ਜ਼ਰਾ ਸੋਚੋ 'ਜੈਲਲਿਤਾ' ਐਕਸ਼ਨ ਏਅਰ ਫੋਰਸ ... ਇਕ ਜ਼ਿੰਦਗੀ ਜਿਸਦੇ ਲਈ ਮਰਿਆ ਜਾ ਸਕਦਾ ਹੈ। ਬਹੁਤ ਸਾਰੇ ਨੌਜਵਾਨ ਅਦਾਕਾਰਾਂ ਨੂੰ ਉਨ੍ਹਾਂ ਤੋਂ ਸਿੱਖਣਾ ਚਾਹੀਦਾ ਹੈ।"






















