'ਪਾਣੀ ਦਰਿਆਵਾਂ ਦੇ' ਨਾਲ ਆ ਰਹੇ ਕਰਮਜੀਤ ਅਨਮੋਲ
Karamjeet Anmol new Song: ਲਗਪਗ ਹਰ ਪੰਜਾਬੀ ਫਿਲਮ ਦੀ ਸ਼ਾਨ ਬਣਨ ਵਾਲੇ ਮੰਨੇ-ਪ੍ਰਮੰਨੇ ਕਲਾਕਾਰ ਕਰਮਜੀਤ ਅਨਮੋਲ (Karamjeet Anmol) ਜੋ ਸਿਰਫ਼ ਇੱਕ ਅਦਾਕਾਰ ਹੀ ਨਹੀਂ ਸਗੋਂ ਇੱਕ ਗਾਇਕ ਵੀ ਹਨ।
Karamjeet Anmol new Song: ਲਗਪਗ ਹਰ ਪੰਜਾਬੀ ਫਿਲਮ ਦੀ ਸ਼ਾਨ ਬਣਨ ਵਾਲੇ ਮੰਨੇ-ਪ੍ਰਮੰਨੇ ਕਲਾਕਾਰ ਕਰਮਜੀਤ ਅਨਮੋਲ (Karamjeet Anmol) ਜੋ ਸਿਰਫ਼ ਇੱਕ ਅਦਾਕਾਰ ਹੀ ਨਹੀਂ ਸਗੋਂ ਇੱਕ ਗਾਇਕ ਵੀ ਹਨ। ਜਦੋਂ ਵੀ ਕਲਾਕਾਰ ਨੂੰ ਆਪਣੇ ਐਕਟਿੰਗ ਪ੍ਰੋਜੈਕਟਾਂ ਤੋਂ ਸਮਾਂ ਮਿਲਦਾ ਹੈ, ਉਹ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਗੀਤਾਂ ਨਾਲ ਜੋੜ ਕੇ ਰੱਖਦੇ ਹਨ। ਇਸੇ ਲੜੀ ਤਹਿਤ ਹੁਣ ਉਹ ਬਹੁਤ ਜਲਦੀ ਉਹ ਆਪਣੇ ਨਵੇਂ ਗੀਤ 'ਪਾਣੀ ਦਰਿਆਵਾਂ ਦੇ' (Pani Daryavan de) ਨਾਲ ਆ ਰਹੇ ਹਨ।
ਕਰਮਜੀਤ ਅਨਮੋਲ ਦੇ ਇਸ ਨਵੇਂ ਗਾਣੇ ਦਾ ਪੋਸਟਰ ਰੀਲੀਜ਼ ਹੋ ਚੁੱਕਿਆ ਹੈ ਜਿਸ ਨੂੰ ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ ਜਿਸ ਦੇ ਟਾਈਟਲ ਤੋਂ ਸਾਫ ਹੋ ਰਿਹਾ ਹੈ ਕਿ ਗਾਣਾ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਅਤੇ ਲੋਕਾਂ ਨੂੰ ਖੂਬ ਪਸੰਦ ਆਵੇਗਾ।
View this post on Instagram
ਨਵਾਂ ਗਾਣਾ 'ਪਾਣੀ ਦਰਿਆਵਾਂ ਦਾ' ਜੋ ਕਿ ਕਰਮਜੀਤ ਅਨਮੋਲ ਨੇ ਗਾਇਆ ਅਤੇ ਜਗਦੇਵ ਸਿੰਘ ਸੇਖੋਂ ਵੱਲੋਂ ਲਿਖਿਆ ਗਿਆ ਹੈ। ਪੋਸਟਰ ਦੇ ਨਾਲ ਇਸਦੀ ਰੀਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ ਜੋ ਕਿ 23 ਜਨਵਰੀ ਨੂੰ ਰੀਲੀਜ਼ ਹੋਣ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਦਾ ਆਉਣ ਵਾਲਾ ਹਿੰਦੀ ਸੀਰੀਅਲ ‘Swaran Ghar’
ਸਤਿੰਦਰ ਸਿੰਘ ਵੱਲੋਂ ਡਾਇਰੈਕਟ ਕੀਤੇ ਗਏ ਇਸ ਗਾਣੇ 'ਚ ਕਰਮਜੀਤ ਅਨਮੋਲ ਦੇ ਨਾਲ ਮਲਕੀਤ ਰੌਣੀ, ਜੱਗੀ ਧੂਰੀ, ਸੰਨੀ ਗਿੱਲ, ਰਾਜ ਧਾਲੀਵਾਲ ਅਤੇ ਸਮਰ ਸੰਧੂ ਵੀ ਨਜ਼ਰ ਆਉਣ ਵਾਲੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904