Uorfi Javed: ਉਰਫੀ ਜਾਵੇਦ ਨੂੰ ਫੋਨ ‘ਤੇ ਮਿਲ ਰਹੀਆਂ ਗਾਲਾਂ, ਬੁਰੀ ਤਰ੍ਹਾਂ ਭੜਕੀ ਉਰਫੀ, ਚੁੱਕਿਆ ਇਹ ਕਦਮ
Uorfi Javed Trolls: ਕੁਝ ਨੌਜਵਾਨ ਅਭਿਨੇਤਰੀ ਉਰਫੀ ਜਾਵੇਦ ਨੂੰ ਕਾਲ ਕਰ ਰਹੇ ਹਨ ਤੇ ਗਾਲ੍ਹਾਂ ਕੱਢ ਰਹੇ ਹਨ। ਅਦਾਕਾਰਾ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿੱਤੀ ਤੇ ਇਨ੍ਹਾਂ ਬਦਮਾਸ਼ਾਂ ਬਾਰੇ ਦੱਸਣ ਵਾਲਿਆਂ ਨੂੰ ਇਨਾਮ ਦੇਣ ਦਾ ਐਲਾਨ ਕੀਤਾ
Uorfi Javed On Trollers: ਸੋਸ਼ਲ ਮੀਡੀਆ ਸਨਸਨੀ ਉਰਫੀ ਜਾਵੇਦ ਆਪਣੇ ਅਜੀਬ ਕੱਪੜਿਆਂ ਲਈ ਸੁਰਖੀਆਂ ਵਿੱਚ ਰਹਿੰਦੀ ਹੈ। ਉਹ ਜਿਸ ਤਰ੍ਹਾਂ ਦੇ ਕੱਪੜੇ ਪਾਉਂਦੀ ਹੈ, ਇਸ ਬਾਰੇ ਕਿਸੇ ਨੇ ਵੀ ਨਹੀਂ ਸੋਚਿਆ ਹੋਵੇਗਾ। ਕਦੇ ਉਹ ਤਾਰ ਨਾਲ ਬਣੀ ਪਹਿਰਾਵੇ ਵਿਚ ਨਜ਼ਰ ਆਉਂਦੀ ਹੈ, ਕਦੇ ਸਰੀਰ 'ਤੇ ਟੇਪਾਂ ਚਿਪਕਾਏ ਦਿਖਾਈ ਦਿੰਦੀ ਹੈ। ਕੁਝ ਲੋਕ ਉਸ ਦੇ ਅਨੋਖੇ ਫੈਸ਼ਨ ਸੈਂਸ ਦੀ ਤਾਰੀਫ ਕਰਦੇ ਹਨ, ਜਦਕਿ ਟ੍ਰੋਲ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਇਨ੍ਹੀਂ ਦਿਨੀਂ ਅਭਿਨੇਤਰੀ ਨੂੰ ਨੌਜਵਾਨ ਲੜਕੇ ਫੋਨ ਕਰ ਪਰੇਸ਼ਾਨ ਕਰ ਰਹੇ ਹਨ। ਇਸ ਦੌਰਾਨ ਉਹ ਨੌਜਵਾਨ ਉਰਫੀ ਨਾਲ ਦੁਰਵਿਵਹਾਰ ਕਰਦੇ ਹਨ। ਇਸ ਕਾਰਨ ਅਦਾਕਾਰਾ ਕਾਫੀ ਭੜਕੀ ਹੋਈ ਨਜ਼ਰ ਆ ਰਹੀ ਹੈ।
ਉਰਫੀ ਜਾਵੇਦ ਨੇ ਟਰੋਲ ਕਰਨ ਵਾਲਿਆਂ ਨੂੰ ਪਾਈ ਝਾੜ
ਉਰਫੀ ਜਾਵੇਦ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਸਟੋਰੀ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਕਾਲਰਾਂ ਬਾਰੇ ਦੱਸਿਆ ਹੈ। ਅਦਾਕਾਰਾ ਨੇ ਪੋਸਟ 'ਚ ਲਿਖਿਆ, ''ਇਹ ਬੱਚਾ ਅਤੇ ਉਸ ਦੇ 10 ਦੋਸਤ ਮੈਨੂੰ ਲਗਾਤਾਰ ਕਾਲ ਕਰ ਰਹੇ ਹਨ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੂੰ ਨੰਬਰ ਕਿੱਥੋਂ ਮਿਲਿਆ। ਉਹ ਮੈਨੂੰ ਕਾਲ ਕਰ ਕੇ ਗਾਲ੍ਹਾਂ ਕੱਢ ਰਹੇ ਹਨ। ਅੱਜ ਕੱਲ੍ਹ ਬੱਚਿਆਂ ਨੂੰ ਕੀ ਹੋ ਗਿਆ ਹੈ? ਬਿਨਾਂ ਕਿਸੇ ਕਾਰਨ ਮੈਨੂੰ ਪਰੇਸ਼ਾਨ ਕਰਨਾ। ਮੈਂ ਉਨ੍ਹਾਂ 10 ਬੱਚਿਆਂ ਦੇ ਖਿਲਾਫ ਪੁਲਿਸ ਸ਼ਿਕਾਇਤ ਦਰਜ ਕਰਵਾਉਣ ਜਾ ਰਹੀ ਹਾਂ, ਪਰ ਜੇਕਰ ਕੋਈ ਉਨ੍ਹਾਂ ਦੇ ਮਾਤਾ-ਪਿਤਾ ਨੂੰ ਜਾਣਦਾ ਹੈ ਤਾਂ ਮੈਨੂੰ ਦੱਸੋ। ਮੈਂ ਤੁਹਾਨੂੰ ਇਨਾਮ ਦੇਵਾਂਗੀ!"
ਉਰਫੀ ਜਾਵੇਦ ਦਾ ਚੇਤਨ ਭਗਤ ਨਾਲ ਵਿਵਾਦ
ਉਰਫੀ ਜਾਵੇਦ ਆਪਣੇ ਫੈਸ਼ਨ ਕਾਰਨ ਆਲੋਚਨਾਵਾਂ ਵਿੱਚ ਘਿਰੀ ਹੋਈ ਹੈ। ਹਾਲ ਹੀ 'ਚ ਮਸ਼ਹੂਰ ਲੇਖਕ ਚੇਤਨ ਭਗਤ ਨੇ ਇਕ ਕਾਨਫਰੰਸ 'ਚ ਕਿਹਾ ਸੀ ਕਿ ਉਰਫੀ ਜਾਵੇਦ ਦੀਆਂ ਫੋਟੋਆਂ ਕਾਰਨ ਨੌਜਵਾਨ ਵਿਗੜ ਰਹੇ ਹਨ। ਜਿਸ 'ਤੇ ਅਦਾਕਾਰਾ ਨੇ ਖੁਲਾਸਾ ਕੀਤਾ ਕਿ ਚੇਤਨ ਲੜਕੀਆਂ ਨੂੰ ਵਟਸਐਪ ਮੈਸੇਜ ਭੇਜ ਰਿਹਾ ਸੀ। ਇੰਨਾ ਹੀ ਨਹੀਂ ਅਭਿਨੇਤਰੀ ਨੇ ਇਹ ਵੀ ਕਿਹਾ ਕਿ ਉਸ ਨੂੰ ਰੇਪ ਕਲਚਰ ਨੂੰ ਉਤਸ਼ਾਹਿਤ ਨਹੀਂ ਕਰਨਾ ਚਾਹੀਦਾ। ਵਟਸਐਪ ਸੰਦੇਸ਼ਾਂ ਵਾਲੇ ਬਿਆਨ ਨੂੰ ਬਾਅਦ ਵਿੱਚ ਚੇਤਨ ਭਗਤ ਨੇ ਰੱਦ ਕਰ ਦਿੱਤਾ ਸੀ।
ਤੁਹਾਨੂੰ ਦੱਸ ਦੇਈਏ ਕਿ ਇਨ੍ਹੀਂ ਦਿਨੀਂ ਉਰਫੀ ਜਾਵੇਦ 'MTV Splitsvilla 14' 'ਚ ਨਜ਼ਰ ਆ ਰਹੀ ਹੈ। ਸ਼ੋਅ 'ਚ ਅਦਾਕਾਰਾ ਨੂੰ ਕਸ਼ਿਸ਼ ਠਾਕੁਰ ਦੇ ਰੂਪ 'ਚ ਆਪਣਾ ਸਾਥੀ ਵੀ ਮਿਲਿਆ ਹੈ।