(Source: ECI/ABP News/ABP Majha)
ਨਵਾਜ਼ੂਦੀਨ ਦੀ ਪਤਨੀ ਆਲੀਆ ਸਿੱਦੀਕੀ 'ਬਿੱਗ ਬੌਸ OTT' ਤੋਂ ਹੋਈ ਬਾਹਰ, ਸਲਮਾਨ ਖਿਲਾਫ ਕੱਢੀ ਭੜਾਸ, ਬੋਲੀ- 'ਉਹ ਪੱਖਪਾਤ ਕਰਦਾ ਹੈ'
Aaliya Siddiqui Bigg Boss OTT2: ਬਿੱਗ ਬੌਸ ਓਟੀਟੀ 2 ਤੋਂ ਬਾਹਰ ਹੋਣ ਤੋਂ ਬਾਅਦ ਆਲੀਆ ਸਿੱਦੀਕੀ ਨੇ ਸਲਮਾਨ ਖਾਨ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਸਲਮਾਨ 'ਤੇ ਪੱਖਪਾਤੀ ਹੋਣ ਦਾ ਦੋਸ਼ ਲਗਾਇਆ ਹੈ।
Aaliya Siddiqui Slams Salman Khan After Getting Evicted From Bigg Boss OTT 2: ਨਵਾਜ਼ੂਦੀਨ ਸਿੱਦੀਕੀ ਤੋਂ ਵੱਖ ਹੋਈ ਉਨ੍ਹਾਂ ਦੀ ਪਤਨੀ ਆਲੀਆ ਸਿੱਦੀਕੀ ਨੇ 'ਬਿੱਗ ਬੌਸ ਓਟੀਟੀ 2' ਦੇ ਘਰ ਤੋਂ ਬਾਹਰ ਹੋਣ ਤੋਂ ਬਾਅਦ ਸਲਮਾਨ ਖਾਨ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਸਲਮਾਨ 'ਤੇ ਪੱਖਪਾਤੀ ਹੋਣ ਦਾ ਦੋਸ਼ ਲਗਾਇਆ। ਸਲਮਾਨ ਅਤੇ ਨਵਾਜ਼ੂਦੀਨ ਦੋ ਫਿਲਮਾਂ 'ਕਿਕ' ਅਤੇ 'ਬਜਰੰਗੀ ਭਾਈਜਾਨ' 'ਚ ਇਕੱਠੇ ਕੰਮ ਕਰ ਚੁੱਕੇ ਹਨ। ਆਲੀਆ ਦਾ ਕਹਿਣਾ ਹੈ ਕਿ ਸਲਮਾਨ ਨਵਾਜ਼ ਦਾ ਸਮਰਥਨ ਕਰ ਰਹੇ ਸਨ, ਕਿਉਂਕਿ ਉਨ੍ਹਾਂ ਨੇ ਉਨ੍ਹਾਂ ਨਾਲ ਕੰਮ ਕੀਤਾ ਹੈ। ਉਹ ਪੂਜਾ ਭੱਟ ਅਤੇ ਫਲਕ ਨਾਜ਼ ਨੂੰ ਸ਼ੋਅ 'ਤੇ ਉਨ੍ਹਾਂ ਦੇ ਅਤੀਤ ਬਾਰੇ ਗੱਲ ਕਰਨ ਤੋਂ ਨਹੀਂ ਰੋਕ ਰਹੇ ਸਨ, ਜਦਕਿ ਉਸ ਨੂੰ (ਆਲੀਆ) ਤੁਰੰਤ ਵਾਰਨਿੰਗ ਦਿੱਤੀ ਗਈ ਅਤੇ ਨਾਲ ਹੀ ਖੂਬ ਖਰੀਆਂ ਖਰੀਆਂ ਵੀ ਸੁਣਾਈਆਂ ਗਈਆਂ।
ਆਲੀਆ ਸਿੱਦੀਕੀ ਨੇ 'ਬਿੱਗ ਬੌਸ ਓਟੀਟੀ 2' ਤੋਂ ਬਾਹਰ ਆਉਂਦੇ ਹੀ ਇੱਕ ਇੰਟਰਵਿਊ ਵਿੱਚ ਕਿਹਾ, "ਇਸ ਤੋਂ ਪਤਾ ਲੱਗਦਾ ਹੈ ਕਿ ਕੋਈ ਆਪਣੀ ਪਾਵਰ ਦਾ ਇਸਤੇਮਾਲ ਦੂਜਿਆਂ ਦੇ ਖਿਲਾਫ ਕਿਵੇਂ ਕਰਦਾ ਹੈ। ਮੈਂ ਇਹ ਕਹਿਣ ਤੋਂ ਨਹੀਂ ਡਰਦੀ ਕਿਉਂਕਿ ਮੈਂ ਜਾਣਦੀ ਹਾਂ ਕਿ ਮੈਂ ਗਲਤ ਨਹੀਂ ਸੀ। ਸ਼ੋਅ 'ਚ ਹਰ ਕੋਈ ਆਪਣੀ ਪਿਛਲੀ ਜ਼ਿੰਦਗੀ ਬਾਰੇ ਗੱਲ ਕਰ ਰਿਹਾ ਹੈ। ਪੂਜਾ ਭੱਟ ਤੋਂ ਲੈਕੇ ਫਲਕ ਨਾਜ਼ ਸਭ ਇਹ ਗੱਲਾਂ ਕਰ ਰਹੇ ਹਨ, ਪਰ ਝਿੜਕਾਂ ਸਿਰਫ ਮੇਰੇ ਹੀ ਕਿਉਂ ਪੈਂਦੀਆਂ ਹਨ।"
ਆਲੀਆ ਸਿੱਦੀਕੀ ਨੇ ਅੱਗੇ ਕਿਹਾ, “ਅਜਿਹਾ ਬਹੁਤ ਕੁੱਝ ਹੈ, ਜਿਸ ਦੇ ਬਾਰੇ ਤੁਸੀਂ ਗੱਲ ਕਰ ਸਕਦੇ ਹੋ। ਅਭਿਸ਼ੇਕ ਮਲਹਾਨ ਨਾਲ ਮੇਰੀ ਦੋਸਤੀ ਹੋ ਗਈ ਸੀ ਅਤੇ ਉਹ ਮੇਰੇ ਬਾਰੇ ਜਾਣਨਾ ਚਾਹੁੰਦਾ ਸੀ। ਮੈਂ ਕਦੇ ਵੀ ਕਿਸੇ ਦੇ ਬਾਰੇ ਬੁਰਾ ਨਹੀਂ ਬੋਲਿਆ।" ਆਲੀਆ ਦੂਜੇ ਹਫਤੇ 'ਚ ਸ਼ੋਅ ਤੋਂ ਬਾਹਰ ਹੋਣ ਕਰਕੇ ਬੇਹੱਦ ਦੇਖੀ ਹੈ। ਉਸ ਨੂੰ ਇਸ ਸ਼ੋਅ ਤੋਂ ਕਾਫੀ ਉਮੀਦਾਂ ਸੀ। ਉਹ ਖੁਦ ਨੂੰ ਸਾਬਤ ਕਰਨ ਲਈ 'ਬਿੱਗ ਬੌਸ ਓਟੀਟੀ 2' 'ਚ ਆਈ ਸੀ।
ਦਰਅਸਲ, ਵੀਕੈਂਡ ਕਾ ਵਾਰ ਦੌਰਾਨ ਸਲਮਾਨ ਖਾਨ ਨੇ ਆਲੀਆ ਸਿੱਦੀਕੀ 'ਤੇ ਪੀੜਤ ਕਾਰਡ ਯਾਨਿ ਕਿ ਵਿਕਟਮ ਕਾਰਡ ਖੇਡਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਉਹ ਵਾਰ-ਵਾਰ ਨਵਾਜ਼ੂਦੀਨ ਸਿੱਦੀਕੀ ਦਾ ਨਾਂ ਲੈ ਰਹੀ ਹੈ। ਇਸ ਲਈ ਸਲਮਾਨ ਨੇ ਉਸ ਨੂੰ ਖੂਬ ਖਰੀਆਂ-ਖਰੀਆਂ ਵੀ ਸੁਣਾਈਆਂ ਸੀ।
ਸਲਮਾਨ ਖਾਨ ਨੇ ਆਲੀਆ ਸਿੱਦੀਕੀ ਨੂੰ ਕੀ ਕਿਹਾ?
ਸਲਮਾਨ ਨੇ ਆਲੀਆ ਨੂੰ ਕਿਹਾ ਸੀ, 'ਤੁਸੀਂ ਬਹੁਤ ਕੁੱਝ ਬੋਲ ਚੁੱਕੇ ਹੋ। ਘਰ ਦੇ ਅੰਦਰ ਵੀ ਤੇ ਘਰ ਦੇ ਬਾਹਰ ਵੀ। ਤੁਸੀਂ ਹਰੇਕ ਨੂੰ ਫੜ-ਫੜ ਕੇ ਉਸ ਦੇ ਸਾਹਮਣੇ ਆਪਣਾ ਪੱਖ ਰੱਖਿਆ। ਤਾਂ ਕਿ ਸਭ ਨੂੰ ਤੁਹਾਡੀ ਮਾਸੂਮੀਅਤ ਬਾਰੇ ਪਤਾ ਲੱਗੇ। ਉਹ ਜੋ ਘਰ ਦੀਆਂ ਗੱਲਾਂ ਹਨ, ਪਤੀ-ਪਤਨੀ, ਸੱਸ ਨਣਦ, ਸਹੁਰੇ ਮਾਮੇ ਦੀ, ਚਾਚੇ ਦੀ, ਇਸ ਦੀ-ਉਸ ਦੀ। ਇਹ ਸਭ ਇਸ ਘਰ ਵਿੱਚ ਨਹੀਂ ਚੱਲੇਗਾ।'