
JioSaavn ਦੀ ਪ੍ਰੋਮੋਸ਼ਨ ਵੀਡੀਓ ਕਰਕੇ ਟ੍ਰੋਲ ਹੋਏ ਅੰਮ੍ਰਿਤ ਮਾਨ ਨੇ ਦਿੱਤੀ ਆਪਣੀ ਸਫਾਈ
ਪੰਜਾਬੀ ਗਾਇਕ ਤੇ ਅਦਾਕਾਰ ਅੰਮ੍ਰਿਤ ਮਾਨ ਜੀਓ ਸਾਵਨ ਮਿਊਜ਼ਿਕ ਐੱਪ 'ਤੇ ਆਪਣੇ ਗਾਣੇ ਨੂੰ ਅਤੇ ਜੀਓ ਸਾਵਨ ਨੂੰ ਪ੍ਰੋਮੋਟ ਕਰਦੇ ਹੋਏ ਨਜ਼ਰ ਆਏ। ਇਸ ਪ੍ਰੋਮੋਸ਼ਨ ਦੇ ਚੱਕਰ ਵਿਚ ਹੁਣ ਅੰਮ੍ਰਿਤ ਮਾਨ ਨੂੰ ਕਾਫੀ ਟ੍ਰੋਲ ਹੋਣਾ ਪੈ ਰਿਹਾ ਹੈ।

ਚੰਡੀਗੜ੍ਹ: ਕਿਸਾਨ ਅੰਦੋਲਨ (Farmers Protest) ਦੀ ਸ਼ੁਰੂਆਤ ਤੋਂ ਹੀ ਪੰਜਾਬ ਵਿਚ ਰਿਲਾਇੰਸ ਕੰਪਨੀ (Reliance Company)) ਦਾ ਅਤੇ ਇਸ ਨਾਲ ਜੁੜੀ ਹੋਰ ਕੰਪਨੀਆਂ ਦਾ ਲੋਕਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਲੋਕਾਂ ਨੇ ਵੱਡੇ ਪੱਧਰ 'ਤੇ ਜੀਓ ਕੁਨੈਕਸ਼ਨ ਦਾ ਬਾਈਕਾਟ ਕੀਤਾ ਹੋਇਆ ਹੈ। ਆਮ ਲੋਕਾਂ ਤੋਂ ਲੈ ਕੇ ਕਈ ਸਿਤਾਰਿਆਂ ਨੇ ਵੀ ਇਨ੍ਹਾਂ ਦਾ ਬਾਈਕਾਟ ਕੀਤਾ ਹੋਇਆ ਹੈ।
ਹੁਣ ਅਜਿਹੇ 'ਚ ਪੰਜਾਬੀ ਗਾਇਕ ਤੇ ਅਦਾਕਾਰ ਅੰਮ੍ਰਿਤ ਮਾਨ (Amrit Maan) ਜੀਓ ਸਾਵਨ ਮਿਊਜ਼ਿਕ ਐੱਪ 'ਤੇ ਆਪਣੇ ਗਾਣੇ ਨੂੰ ਅਤੇ ਜੀਓ ਸਾਵਨ ਨੂੰ ਪ੍ਰੋਮੋਟ ਕਰਦੇ ਹੋਏ ਨਜ਼ਰ ਆਏ। ਇਸ ਪ੍ਰੋਮੋਸ਼ਨ ਦੇ ਚੱਕਰ ਵਿਚ ਹੁਣ ਅੰਮ੍ਰਿਤ ਮਾਨ ਨੂੰ ਕਾਫੀ ਟ੍ਰੋਲ ਹੋਣਾ ਪੈ ਰਿਹਾ ਹੈ। ਦੱਸ ਦਈਏ ਕਿ ਇਸ ਪ੍ਰੋਮੋਸ਼ਨਲ ਵੀਡੀਓ ਵਿਚ ਅੰਮ੍ਰਿਤ ਮਾਨ ਇਹ ਕਹਿੰਦੇ ਸੁਣਾਈ ਦਿੱਤੇ ਕੀ ਹੁਣ ਤੁਸੀਂ ਮੇਰੇ ਨਵੇਂ ਮਿਊਜ਼ਿਕ ਨੂੰ ਸੁਣੋ ਜੀਓ ਸਾਵਨ 'ਤੇ। ਜਿਸ ਤੋਂ ਬਾਅਦ ਲੋਕਾਂ ਨੇ ਅੰਮ੍ਰਿਤ ਮਾਨ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਕਿ ਤੁਸੀਂਂ ਲੋਕ ਦਿੱਲੀ ਧਰਨੇ 'ਤੇ ਜਾ ਆਏ ਪਰ ਤੁਸੀਂ ਸਾਰੇ ਅੰਦਰੋਂ ਅੰਦਰ ਉਨ੍ਹਾਂ ਕੰਪਨੀਆਂ ਦੇ ਨਾਲ ਹੋ ਜੋ ਕਿਸਾਨਾਂ ਦੇ ਵਿਰੁੱਧ ਹਨ।
ਜਦੋਂ ਲੋਕਾਂ ਨੇ ਅੰਮ੍ਰਿਤ ਮਾਨ ਨੂੰ ਇਸ ਪ੍ਰਮੋਸ਼ਨਲ ਵੀਡੀਓ ਕਰਕੇ ਟ੍ਰੋਲ ਕਰਨਾ ਸ਼ੁਰੂ ਕੀਤਾ ਤਾਂ ਹੁਣ ਅੰਮ੍ਰਿਤ ਮਾਨ ਨੇ ਆਪਣਾ ਰੀਐਕਸ਼ਨ ਦਿੱਤਾ। ਅੰਮ੍ਰਿਤ ਮਾਨ ਨੇ ਆਪਣੇ ਸੋਸ਼ਲ ਮੀਡਿਆ 'ਤੇ ਇੱਕ ਪੋਸਟ ਸ਼ੇਅਰ ਕਰ ਆਪਣੀ ਸਫਾਈ ਦਿੱਤੀ ਹੈ। ਜਿਸ 'ਚ ਅੰਮ੍ਰਿਤ ਮਾਨ ਨੇ ਮਿਊਜ਼ਿਕ ਕੰਪਨੀ ਸਪੀਡ ਰਿਕਾਰਡਸ ਨੂੰ ਟੈਗ ਕਰਦੇ ਹੋਏ ਲਿਖਿਆ ਕਿ ਤੁਸੀਂ ਮੇਰਾ ਸਾਰਾ ਕੋਨਟੈਂਟ ਜੀਓ ਸਾਵਨ ਤੋਂ ਹਟਾ ਦਿਓ। ਅਤੇ ਜਿਹੜੇ ਹੈਂਡਲਰਜ਼ ਮੇਰਾ ਇੰਸਟਾਗ੍ਰਾਮ ਚਲਾ ਰਹੇ ਹਨ। ਉਨ੍ਹਾਂ ਨੂੰ ਵੀ ਵਾਰਨਿੰਗ ਹੈ ਕੀ ਮੇਰੇ ਅਕਾਊਂਟ ਤੋਂ ਕੋਈ ਵੀ ਪੋਸਟ ਜੀਓ ਦੇ ਰਿਲੇਟਡ ਨਾ ਹੋਵੇ , ਜਿਹੜੀ ਮੇਰੀ ਪ੍ਰੋਮੋਸ਼ਨ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਪੁਰਾਣੀ ਵੀਡੀਓ ਹੈ। ਜਿਸ ਵੀ ਹੈਂਡਲਰ ਨੇ ਇਹ ਵੀਡੀਓ ਸ਼ੇਅਰ ਕੀਤੀ ਹੈ ਮੈਂ ਉਸਦੇ ਖਿਲਾਫ ਲੀਗਲ ਐਕਸ਼ਨ ਲਵਾਂਗਾ।
ਉਨ੍ਹਾਂ ਨੇ ਆਪਣੀ ਪੋਸਟ 'ਚ ਅੱਗੇ ਲਿਖਿਆ ਕਿ ਅਸੀਂ ਕਿਸਾਨਾਂ ਦੇ ਨਾਲ ਸੀ ਅਤੇ ਹਮੇਸ਼ਾ ਰਹਾਂਗੇ। ਅੰਮ੍ਰਿਤ ਮਾਨ ਕਈ ਵਾਰ ਕਿਸਾਨ ਅੰਦੋਲਨ ਦਾ ਹਿੱਸਾ ਬਣੇ ਹਨ। ਜਿੱਥੇ ਉਨ੍ਹਾਂ ਨੇ ਕਿਸਾਨ ਦੇ ਹਿੱਤਾਂ ਦੀ ਗੱਲ ਕੀਤੀ। ਪਰ ਅੰਮ੍ਰਿਤ ਮਾਨ ਦੀ ਇਸ ਵੀਡੀਓ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਕਾਫੀ ਏਤਰਾਜ਼ ਜਤਾ ਰਹੇ ਹਨ।
ਇਹ ਵੀ ਪੜ੍ਹੋ: ਮਾਸਕ ਨਾ ਪਾਉਣ ਕਰਕੇ ਕੀਤੀ ਸੀ ਉਬਰ ਡ੍ਰਾਈਵਰ ਨਾਲ ਬਤਮੀਜ਼ੀ, ਹੁਣ ਹੋ ਸਕਦੀ 16 ਸਾਲ ਦੀ ਜੇਲ੍ਹ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
