Punjabi Singer: ਨਾਮੀ ਪੰਜਾਬੀ ਗਾਇਕ ਦੀ ਸਟੇਜ ਕੋਲ ਬੰਦੂਕ ਲੈ ਪੁੱਜਿਆ ਅਣਜਾਣ ਸ਼ਖਸ਼, ਭਰੀ ਮਹਿਲ 'ਚ ਮੱਚੀ ਤਰਥੱਲੀ
Punjabi Singer Jassie Gill: ਪੰਜਾਬੀ ਗਾਇਕ ਜੱਸੀ ਗਿੱਲ ਨੂੰ ਲੈ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਜਿਸ ਨੇ ਹਰ ਪਾਸੇ ਹਲਚਲ ਮਚਾ ਦਿੱਤੀ ਹੈ। ਦਰਅਸਲ, ਜੱਸੀ ਗਿੱਲ ਉੱਤਰ ਪ੍ਰਦੇਸ਼ ਦੇ ਏਟਾ ਵਿੱਚ ਪਰਫਾਰਮ ਕਰਨ ਲਈ ਪੁੱਜੇ।

Punjabi Singer Jassie Gill: ਪੰਜਾਬੀ ਗਾਇਕ ਜੱਸੀ ਗਿੱਲ ਨੂੰ ਲੈ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਜਿਸ ਨੇ ਹਰ ਪਾਸੇ ਹਲਚਲ ਮਚਾ ਦਿੱਤੀ ਹੈ। ਦਰਅਸਲ, ਜੱਸੀ ਗਿੱਲ ਉੱਤਰ ਪ੍ਰਦੇਸ਼ ਦੇ ਏਟਾ ਵਿੱਚ ਪਰਫਾਰਮ ਕਰਨ ਲਈ ਪੁੱਜੇ। ਇਸ ਦੌਰਾਨ ਜਦੋਂ ਉਹ ਸਟੇਜ ਉੱਪਰ ਪਰਫਾਰਮ ਕਰ ਰਹੇ ਸੀ, ਤਾਂ ਇੱਕ ਅਣਜਾਣ ਸ਼ਖਸ਼ ਉਨ੍ਹਾਂ ਦੀ ਸਟੇਜ ਕੋਲ ਬੰਦੂਕ ਲੈ ਪੁੱਜਿਆ। ਜਿਸ ਨੂੰ ਮੌਕੇ ਤੇ ਮੌਜੂਦ ਪੁਲਿਸ ਨੇ ਉਸਨੂੰ ਉੱਥੋਂ ਬਾਹਰ ਕੱਢ ਦਿੱਤਾ। ਦੱਸ ਦੇਈਏ ਕਿ ਪੁਲਿਸ ਨੂੰ ਇਸ ਸ਼ੱਕੀ ਵਿਅਕਤੀ ਕੋਲੋਂ ਇੱਕ ਕਿਸਾਨ ਯੂਨੀਅਨ ਅਤੇ ਦੂਜਾ ਮੀਡੀਆ ਕਾਰਡ ਬਰਾਮਦ ਹੋਇਆ ਹੈ।
ਇਸ ਘਟਨਾ ਤੋਂ ਬਾਅਦ ਪ੍ਰੋਗਰਾਮ ਵਿੱਚ ਹਲਚਲ ਮੱਚ ਗਈ। ਹਾਲਾਂਕਿ ਪੁਲਿਸ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਉਸ ਸ਼ੱਕੀ ਵਿਅਕਤੀ ਦੇ ਸਟੇਜ ਨੇੜੇ ਬੰਦੂਕ ਲੈ ਕੇ ਜਾਣ ਦਾ ਮਕਸਦ ਕੀ ਸੀ।
ਦੱਸ ਦੇਈਏ ਕਿ ਜੱਸੀ ਗਿੱਲ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਆਸਟ੍ਰੇਲੀਆ 'ਚ ਕਾਰ ਵਾਸ਼ ਦਾ ਕੰਮ ਕਰਦੇ ਸੀ। ਉਨ੍ਹਾਂ ਖੁਸ ਇੱਕ ਇੰਟਰਵਿਊ ਦੌਰਾਨ ਇਸਦਾ ਖੁਲਾਸਾ ਕਰ ਦੱਸਿਆ ਸੀ ਕਿ, 'ਇਹ 2009-10 ਦੀ ਗੱਲ ਹੈ। ਮੈਂ ਬਹੁਤ ਪਹਿਲਾਂ ਦੱਸਦਾ ਨਹੀਂ ਸੀ ਕਿਉਂਕਿ ਮੈਂ ਟੂਰਿਸਟ ਵੀਜ਼ੇ 'ਤੇ ਗਿਆ ਸੀ। ਉਥੇ ਗੈਰ-ਕਾਨੂੰਨੀ ਢੰਗ ਨਾਲ ਰਹਿ ਰਿਹਾ ਸੀ। 'ਮੈਂ ਆਸਟ੍ਰੇਲੀਆ ਆਪਣੀ ਮਾਂ ਨਾਲ ਗਿਆ ਸੀ। ਉੱਥੇ ਮੈਂ ਤਿੰਨ ਤੋਂ ਸਾਢੇ ਤਿੰਨ ਮਹੀਨੇ ਲਗਾਤਾਰ ਕਾਰਾਂ ਧੋਣ ਦਾ ਕੰਮ ਕੀਤਾ। ਜੱਸੀ ਗਿੱਲ ਨੇ ਕਾਰਾਂ ਧੋ ਕੇ ਜੋ ਵੀ ਪੈਸਾ ਕਮਾਇਆ, ਉਹ ਆਪਣੀ ਸੰਗੀਤ ਐਲਬਮ ਵਿੱਚ ਲਗਾ ਦਿੱਤਾ। ਉਨ੍ਹਾਂ ਨੇ ਦੱਸਿਆ, 'ਮੈਂ ਉਸੇ ਪੈਸੇ ਨਾਲ ਐਲਬਮ ਬਣਾਈ ਸੀ। ਮੈਂ ਹਮੇਸ਼ਾ ਇਹੀ ਕਹਿੰਦਾ ਹਾਂ ਕਿ ਇੰਡਸਟਰੀ 'ਚ ਮੈਂ ਜੋ ਵੀ ਕੀਤਾ ਹੈ, ਉਸੇ ਪੈਸੇ ਨਾਲ ਹੀ ਕੀਤਾ ਹੈ।
ਵਰਕਫਰੰਟ ਦੀ ਗੱਲ ਕਰਿਏ ਤਾਂ ਜੱਸੀ ਗਿੱਲ ਪੰਜਾਬੀ ਗੀਤਾਂ ਦੇ ਨਾਲ-ਨਾਲ ਹਿੰਦੀ ਫਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਚੁੱਕੇ ਹਨ। ਉਨ੍ਹਾਂ ਨੂੰ ਸਲਮਾਨ ਖਾਨ ਨਾਲ ਫਿਲਮ ਕਿਸੀ ਕਾ ਭਾਈ ਕਿਸੀ ਕੀ ਜਾਨ ਵਿੱਚ ਵੀ ਵੇਖਿਆ ਗਿਆ ਸੀ। ਹਾਲ ਹੀ ਵਿੱਚ ਗਾਇਕ ਨੇ ਆਪਣੇ ਨਵੇਂ ਗੀਤ “ Lor Lor “ ਦਾ ਐਲਾਨ ਕੀਤਾ ਹੈ, ਜੋ ਕਿ 14 ਫਰਵਰੀ ਨੂੰ ਰਿਲੀਜ਼ ਹੋਏਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
