Diljit Dosanjh: ਦਿਲਜੀਤ- ਨਿਮਰਤ ਦੀ ਕਿਵੇਂ ਬਣੀ ਸੀ 'ਜੋੜੀ' ? ਦੋਸਾਂਝਾਵਾਲੇ ਨੇ ਕੀਤਾ ਖੁਲਾਸਾ ਕਿਸਨੇ ਦਿੱਤੀ ਸੀ ਸਲਾਹ
Dosanjhawala film Jodi: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਦੀ ਜੋੜੀ ਨੂੰ ਲਗਾਤਾਰ ਦਰਸ਼ਕਾਂ ਦਾ ਪਿਆਰ ਮਿਲ ਰਿਹਾ ਹੈ। ਇਸ ਜੋੜੀ ਨੇ ਗੀਤਾਂ ਤੋਂ ਬਾਅਦ ਫਿਲਮ ਨਾਲ ਪ੍ਰਸ਼ੰਸ਼ਕਾਂ ਦਾ ਮਨ ਮੋਹ ਲਿਆ।
Dosanjhawala film Jodi: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਦੀ ਜੋੜੀ ਨੂੰ ਲਗਾਤਾਰ ਦਰਸ਼ਕਾਂ ਦਾ ਪਿਆਰ ਮਿਲ ਰਿਹਾ ਹੈ। ਇਸ ਜੋੜੀ ਨੇ ਗੀਤਾਂ ਤੋਂ ਬਾਅਦ ਫਿਲਮ ਨਾਲ ਪ੍ਰਸ਼ੰਸ਼ਕਾਂ ਦਾ ਮਨ ਮੋਹ ਲਿਆ। ਦਿਲਜੀਤ ਅਤੇ ਨਿਮਰਤ ਦੀ ਪ੍ਰਸ਼ੰਸ਼ਕ ਤਾਰੀਫਾਂ ਦੇ ਪੁਲ ਬੰਨ੍ਹ ਰਹੇ ਹਨ। ਪਰ ਕੀ ਤੁਸੀ ਜਾਣਦੇ ਹੋ ਕਿ ਦਿਲਜੀਤ ਨੇ ਇਸ ਫਿਲਮ ਲਈ ਕਿਸਦੇ ਕਹਿਣ ਤੇ ਨਿਮਰਤ ਨੂੰ ਚੁਣਿਆ ਸੀ। ਜੇਕਰ ਨਹੀਂ ਤਾ ਪੜ੍ਹੋ ਪੂਰੀ ਖਬਰ...
ਦਰਅਸਲ, ਅਦਾਕਾਰ ਦਿਲਜੀਤ ਦੋਸਾਂਝ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਇਸਦਾ ਖੁਲਾਸਾ ਕੀਤਾ ਗਿਆ ਹੈ। ਉਨ੍ਹਾਂ ਸਟੋਰੀ ਵਿੱਚ ਨਿਮਰਤ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ਫਿਲਮ ਵਿੱਚ ਨਿਮਰਤ ਨੂੰ ਰੱਖਣ ਲਈ ਘਰਦਿਆਂ ਨੇ ਸਿਫਾਰਿਸ਼ ਕੀਤੀ ਸੀ। ਕਹਿੰਦੇ ਨਿਮਰਤ ਨੂੰ ਲੈ ਕਿਸੇ ਫਿਲਮ ਵਿੱਚ... ਫਿਰ ਜੋੜੀ ਤੋਂ ਵਧੀਆ ਕਿਹੜੀ ਫਿਲਮ ਹੋ ਸਕਦੀ ਸੀ। ਬਹੁਤ ਸੋਹਣਾ ਕੰਮ ਕੀਤਾ ਨਿਮਰਤ ਨੇ... ਬਾਬਾ ਸਾਰੇ ਸੁਪਨੇ ਪੂਰੇ ਕਰੇ ਕੁੜੀ ਦੇ...
View this post on Instagram
ਕਾਬਿਲੇਗੌਰ ਹੈ ਕਿ ਇਸ ਫਿਲਮ ਤੋਂ ਪਹਿਲਾਂ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਨੂੰ ਪੰਜਾਬੀ ਗੀਤ ਵਟ ਵੇ ਵਿੱਚ ਦੇਖਿਆ ਗਿਆ ਸੀ। ਉਸ ਦੌਰਾਨ ਦੋਵਾਂ ਦੀ ਸ਼ਾਨਦਾਰ ਕੈਮਿਸਟ੍ਰੀ ਨੇ ਦਰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ। ਹਾਲਾਂਕਿ ਇਸ ਗੀਤ ਤੋਂ ਬਾਅਦ ਹੀ ਇਸ ਜੋੜੀ ਨੇ ਆਪਣੀ ਫਿਲਮ ਦਾ ਐਲਾਨ ਕੀਤਾ ਸੀ। ਇਹ ਫਿਲਮ ਨਾ ਸਿਰਫ਼ ਦੇਸ਼ ਸਗੋਂ ਵਿਦੇਸ਼ ਵਿੱਚ ਵੀ ਪਸੰਦ ਕੀਤੀ ਜਾ ਰਹੀ ਹੈ। ਪੰਜਾਬੀਆਂ ਦਾ ਦਿਲਜੀਤ ਅਤੇ ਨਿਮਰਤ ਨੂੰ ਖੂਬ ਪਿਆਰ ਮਿਲ ਰਿਹਾ ਹੈ।
ਦੱਸ ਦੇਈਏ ਕਿ ਗਾਇਕੀ ਦੇ ਨਾਲ-ਨਾਲ ਨਿਮਰਤ ਲਈ ਫਿਲਮਾਂ ਵਿੱਚ ਕੰਮ ਕਰਨਾ ਬੇਹੱਦ ਲੱਕੀ ਰਿਹਾ। ਉਸਨੇ ਆਪਣੇ ਕਰੀਅਰ ਵਿੱਚ ਹਾਲੇ ਤੱਕ ਜਿੰਨੀਆਂ ਵੀ ਫਿਲਮਾਂ ਵਿੱਚ ਕੰਮ ਕੀਤਾ ਉਸਦੀ ਅਦਾਕਾਰੀ ਨੇ ਦਰਸ਼ਕਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ।
Read More:- Diljit- Nimrat: ਦਿਲਜੀਤ ਦੋਸਾਂਝ-ਨਿਮਰਤ ਖਹਿਰਾ ਦੀ ਜੋੜੀ ਨੂੰ ਫੈਨਜ਼ ਨੇ ਕੀਤਾ ਪਸੰਦ, ਅਦਾਕਾਰ ਬੋਲਿਆ- 'ਸ਼ੁਕਰ ਮੇਹਨਤ ਨੂੰ ਭਾਗ ਲੱਗੇ'
Read More:- Diljit Dosanjh: ਦਿਲਜੀਤ ਦੋਸਾਂਝ-ਨਿਮਰਤ ਖਹਿਰਾ ਦੀ Look ਤੋਂ ਨਹੀਂ ਹਟਾ ਸਕੋਗੇ ਨਜ਼ਰ, ਜੋੜੀ ਨੇ ਜਿੱਤਿਆ ਫੈਨਜ਼ ਦਾ ਦਿਲ