ਪੰਜਾਬੀ ਗਾਇਕ ਨੂੰ ਮੋਸਟ ਵਾਂਟੇਡ ਅੱਤਵਾਦੀ ਰਿੰਦਾ ਵੱਲੋਂ ਧਮਕੀ, 1.20 ਕਰੋੜ ਦੀ ਮੰਗ, ਨਾ ਦਿੱਤੇ ਤਾਂ ਮਾਰਨ ਦੀ ਧਮਕੀ, ਸੰਗੀਤ ਜਗਤ 'ਚ ਮੱਚਿਆ ਹੜਕੰਪ
ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪੰਜਾਬੀ ਗਾਇਕ, ਅਦਾਕਾਰ ਅਤੇ ਪ੍ਰੋਡਿਊਸਰ ਨੀਰਜ ਸਾਹਨੀ ਨੂੰ ਪਾਕਿਸਤਾਨ ਵਿੱਚ ਬੈਠੇ ਹੋਏ ਮੋਸਟ ਵਾਂਟੇਡ ਅੱਤਵਾਦੀ ਹਰਵਿੰਦਰ ਰਿੰਦਾ ਵਲੋਂ ਰੰਗਦਾਰੀ ਦੇ ਲਈ ਕਾਲ..

Punjabi Singer Neeraj Sahni Threatened: ਪੰਜਾਬੀ ਗਾਇਕ, ਅਦਾਕਾਰ ਅਤੇ ਪ੍ਰੋਡਿਊਸਰ ਨੀਰਜ ਸਾਹਨੀ ਨੂੰ ਪਾਕਿਸਤਾਨ ਵਿੱਚ ਬੈਠੇ ਹੋਏ ਮੋਸਟ ਵਾਂਟੇਡ ਅੱਤਵਾਦੀ ਹਰਵਿੰਦਰ ਰਿੰਦਾ ਵਲੋਂ ਰੰਗਦਾਰੀ ਦੀ ਕਾਲ ਆਈ। ਉਸ ਤੋਂ 1 ਕਰੋੜ 20 ਲੱਖ ਰੁਪਏ ਮੰਗੇ ਗਏ। ਰੁਪਏ ਨਾ ਦੇਣ ‘ਤੇ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਜਾਨ ਮਾਰਨ ਦੀ ਧਮਕੀ ਦਿੱਤੀ ਗਈ।
ਸਿੰਗਰ ਨੇ ਹੁਣ ਇਸ ਮਾਮਲੇ ਵਿੱਚ ਮੋਹਾਲੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਉਸ ਨੇ ਮੰਗ ਕੀਤੀ ਹੈ ਕਿ ਉਸ ਅਤੇ ਉਸਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਨਾਲ ਹੀ ਸਿੰਗਰ ਨੇ ਕਾਲ ਸਬੰਧੀ ਸਾਰਾ ਸਬੂਤ ਪੁਲਿਸ ਨੂੰ ਸੌਂਪਿਆ ਹੈ
ਸਿੰਗਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਜੋ ਅਹਿਮ ਗੱਲਾਂ ਦੱਸੀਆਂ ਹਨ:
ਸਿੰਗਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਮੋਹਾਲੀ ਦੇ ਸੈਕਟਰ-88 ਵਿੱਚ ਰਹਿੰਦੇ ਹਨ, ਜਦਕਿ ਉਹਨਾਂ ਦੀ ਕੰਪਨੀ ਸੈਕਟਰ-75 ਵਿੱਚ ਸਥਿਤ ਹੈ। ਛੇ ਅਕਤੂਬਰ ਨੂੰ ਉਹਨਾਂ ਦੇ ਫ਼ੋਨ ਤੇ ਇੱਕ ਵੀਡੀਓ ਕਾਲ ਆਈ। ਇਹ ਕਾਲ 3 ਵਜੇ ਕਰ 20 ਮਿੰਟ 'ਤੇ ਆਈ ਸੀ।
ਆਰੋਪੀ ਨੇ ਉਸ ਨੂੰ ਕਿਹਾ ਕਿ ਉਹ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਹੈ। ਉਸ ਨੂੰ 1 ਕਰੋੜ 20 ਲੱਖ ਰੁਪਏ ਦਾ ਇੰਤਜ਼ਾਮ ਕਰਨਾ ਹੋਵੇਗਾ। ਜੇ ਪੇਮੈਂਟ ਦਾ ਇੰਤਜ਼ਾਮ ਨਹੀਂ ਕਰ ਪਾਇਆ ਤਾਂ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨ ਤੋਂ ਮਾਰ ਦੇਵੇਗਾ।
ਆਰੋਪੀ ਨੇ ਕਿਹਾ ਕਿ ਇਹ ਪੈਸੇ ਦਿਲਪ੍ਰੀਤ ਨੂੰ ਦੇਣੇ ਹਨ। ਉਸ ਨੇ ਇੱਕ ਹੋਰ ਵਿਅਕਤੀ ਨੂੰ ਵੀ ਵੀਡੀਓ ਕਾਲ 'ਤੇ ਲਿਆ ਸੀ ਅਤੇ ਕਿਹਾ ਸੀ ਕਿ ਇਸ ਨੂੰ ਪੈਸੇ ਦੇਣੇ ਹੋਣਗੇ। ਰਿੰਦਾ ਨੇ ਵੀ ਉਸ ਦੇ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ।
ਗੈਂਗਸਟਰ ਰਿੰਦਾ ਨੇ ਕਿਹਾ ਕਿ ਉਸ ਦਾ ਸਬੰਧ ਪਾਕਿਸਤਾਨ ਦੇ ਅੱਤਵਾਦੀਆਂ ਨਾਲ ਹੈ। “ਤੇਰੇ ਬਾਰੇ ਅਸੀਂ ਸਾਰੀ ਜਾਣਕਾਰੀ ਹੈ। ਤੇਰੇ ਘਰ ਤੇ ਅਸੀਂ ਹਮਲਾ ਬੋਲ ਦੇਵਾਂਗੇ। ਤੈਨੂੰ ਮੇਰੇ ਸਾਥੀ ਗੈਂਗਸਟਰ ਬਾਬਾ ਅਤੇ ਰਿੰਦਾ ਗਰੁੱਪ ਦੇ ਲੋਕਾਂ ਦੀਆਂ ਕਾਲਾਂ ਆਉਣਗੀਆਂ।”
ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆਏ
ਮੋਹਾਲੀ ਵਿੱਚ ਇਸ ਤਰ੍ਹਾਂ ਰੰਗਦਾਰੀ ਮੰਗਣਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਇੱਕ ਦਵਾਈ ਕੰਪਨੀ ਦੇ ਮਾਲਕ ਤੋਂ ਪੈਸੇ ਮੰਗੇ ਗਏ ਸਨ। ਇਸ ਤੋਂ ਬਾਅਦ ਸੋਹਾਣਾ ਵਿੱਚ ਇੱਕ ਪ੍ਰਾਪਰਟੀ ਡੀਲਰ ਨੂੰ ਧਮਕੀ ਦਿੱਤੀ ਗਈ ਸੀ। ਇੱਕ ਆਈਟੀ ਕੰਪਨੀ ਦੇ ਮਾਲਕ ਤੋਂ ਵੀ ਪੈਸੇ ਮੰਗੇ ਗਏ ਸਨ, ਪਰ ਉਸ ਮਾਮਲੇ ਵਿੱਚ ਪੁਲਿਸ ਨੇ ਆਰੋਪੀਆਂ ਨੂੰ ਕਾਬੂ ਕਰ ਲਿਆ ਸੀ। 11 ਦਿਨ ਪਹਿਲਾਂ ਇਸ ਤਰ੍ਹਾਂ ਦੀ ਇੱਕ ਆਡੀਓ ਕਾਲ ਆਈ ਸੀ। ਉਸ ਮਾਮਲੇ ਵਿੱਚ ਸੋਹਾਣਾ ਥਾਣੇ ਵਿੱਚ ਕੇਸ ਦਰਜ ਹੋਇਆ।






















