Saunkan Saunkne Box Office Collection: ਸਰਗੁਣ, ਨਿਮਰਤ ਅਤੇ ਐਮੀ ਵਿਰਕ ਦੀ 'ਸੌਂਕਣ ਸੌਂਕਣੇ' ਦਾ ਚਲਿਆ ਜਾਦੂ, ਹੁਣ ਤੱਕ ਬਾਕਸ ਆਫਿਸ 'ਤੇ ਕਮਾਏ ਇੰਨੇ ਕਰੋੜ ਰੁਪਏ
Saunkan Saunkne Box Office Collection Day 3: ਸੋਮਵਾਰ ਨੂੰ ਜਦੋਂ ਮਸ਼ਹੂਰ ਸਿਤਾਰਿਆਂ ਵਾਲੀ ਬਾਲੀਵੁੱਡ ਫਿਲਮਾਂ ਬਾਕਸ ਆਫਿਸ 'ਤੇ ਢਾਹ ਢੇਰੀ ਹੁੰਦੀਆਂ ਨਜ਼ਰ ਆ ਰਹੀਆਂ ਹਨ। ਇਸ ਦੇ ਨਾਲ ਹੀ ਇੱਕ ਪੰਜਾਬੀ ਫਿਲਮ ਨੇ ਬਾਕਸ ਆਫਿਸ 'ਤੇ ਕਬਜ਼ਾ ਕਰ ਲਿਆ ਹੈ।
Saunkan Saunkne Collection: ਇਸ ਸਮੇਂ ਫਿਲਮਾਂ ਨੇ ਸਿਨੇਮਾਘਰਾਂ ਨੂੰ ਹਿਲਾ ਦਿੱਤਾ ਹੈ। ਦੱਖਣ ਤੋਂ ਲੈ ਕੇ ਪੰਜਾਬੀ, ਹਿੰਦੀ ਤੱਕ ਹਰ ਇੰਡਸਟਰੀ ਵਿੱਚ ਫੈਨਸ ਨੂੰ ਐਂਟਰਟੇਨਮੈਂਟ ਦੀ ਡੋਜ਼ ਮਿਲ ਰਹੀ ਹੈ। ਦੱਖਣ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਵੀ ਹਰ ਪਾਸੇ ਛਾਈ ਹੋਈ ਹੈ। ਸਰਗੁਣ ਮਹਿਤਾ ਅਤੇ ਐਮੀ ਵਿਰਕ ਪੰਜਾਬੀ ਇੰਡਸਟਰੀ 'ਤੇ ਹਾਵੀ ਹਨ। ਜਦੋਂ ਵੀ ਦੋਵੇਂ ਇਕੱਠੇ ਹੁੰਦੇ ਹਨ ਤਾਂ ਹੰਗਾਮਾ ਮਚਾ ਦਿੰਦੇ ਹਨ। ਕਿਸਮਤ 2 ਤੋਂ ਬਾਅਦ ਦੋਵੇਂ ਇੱਕ ਵਾਰ ਫਿਰ ਇਕੱਠੇ ਨਜ਼ਰ ਆਏ ਹਨ। ਉਨ੍ਹਾਂ ਦੀ ਫਿਲਮ ਸੌਂਕਣ ਸੌਂਕਨੇ ਰਿਲੀਜ਼ ਹੋ ਚੁੱਕੀ ਹੈ।
ਦੱਸ ਦਈਏ ਕਿ ਇਸ ਫਿਲਮ 'ਚ ਉਨ੍ਹਾਂ ਨਾਲ ਨਿਮਰਤ ਖਹਿਰਾ ਵੀ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆ ਰਹੀ ਹੈ। ਇਹ ਕਾਮੇਡੀ ਡਰਾਮਾ ਫਿਲਮ ਰਿਲੀਜ਼ ਹੁੰਦੇ ਹੀ ਬਾਕਸ ਆਫਿਸ 'ਤੇ ਹਿੱਟ ਹੋ ਗਈ ਹੈ। ਇਸ ਦੇ ਨਾਲ ਹੀ ਫਿਲਮ ਦੀ ਹੁਣ ਤੱਕ ਬਾਕਸ ਆਫਿਸ 'ਤੇ ਕੀਤੀ ਕਮਾਈ ਵੀ ਸਾਹਮਣੇ ਆ ਗਈ ਹੈ। ਜਿਸ 'ਚ ਫਿਲਮ ਨੇ ਬਾਲੀਵੁੱਡ ਫਿਲਮਾਂ ਨੂੰ ਪਿੱਛੇ ਛੱਡ ਦਿੱਤਾ ਹੈ।
ਸਰਗਨ, ਨਿਮਰਤ ਅਤੇ ਐਮੀ ਦੀ 'ਸੌਕਣ ਸੌਂਕਨੇ' ਨੇ ਤਿੰਨਾਂ 'ਚ 18 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਫਿਲਮ ਦੀ ਕਮਾਈ ਦੇ ਅੰਕੜੇ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਜਾਰੀ ਕੀਤੇ ਹਨ। ਫਿਲਮ ਨੇ ਪਹਿਲੇ ਦਿਨ ਬਾਕਸ ਆਫਿਸ 'ਤੇ 4.20 ਕਰੋੜ ਰੁਪਏ, ਦੂਜੇ ਦਿਨ 6 ਕਰੋੜ ਰੁਪਏ ਅਤੇ ਤੀਜੇ ਦਿਨ ਯਾਨੀ ਐਤਵਾਰ ਨੂੰ 7.90 ਕਰੋੜ ਰੁਪਏ ਦੀ ਕਮਾਈ ਕੀਤੀ। ਇਸੇ ਤਰ੍ਹਾਂ ਫਿਲਮ ਨੇ ਪਹਿਲੇ ਤਿੰਨ ਦਿਨਾਂ 'ਚ 18.10 ਕਰੋੜ ਰੁਪਏ ਕਮਾ ਲਏ। ਫਿਲਮ ਦਾ ਬਜਟ ਕਰੀਬ ਅੱਠ ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਇਸ ਤਰ੍ਹਾਂ ਫਿਲਮ ਪਹਿਲੇ ਵੀਕੈਂਡ 'ਤੇ ਹੀ ਜ਼ਬਰਦਸਤ ਮੁਨਾਫੇ 'ਚ ਚਲੀ ਗਈ ਹੈ।
View this post on Instagram
ਟੀਵੀ ਦੀ ਦੁਨੀਆ ਤੋਂ ਪੰਜਾਬੀ ਸਿਨੇਮਾ 'ਚ ਆਪਣੀ ਸ਼ੁਰੂਆਤ ਕਰਨ ਵਾਲੀ ਸਰਗੁਣ ਮਹਿਤਾ ਦੀ ਫਿਲਮ 'ਸੌਕਣ ਸੌਂਕਨੇ' ਨੇ ਬਾਕਸ ਆਫਿਸ 'ਤੇ ਬੰਪਰ ਕਮਾਈ ਕੀਤੀ ਹੈ। ਸਰਗੁਣ ਮਹਿਤਾ ਨਾ ਸਿਰਫ਼ ਫ਼ਿਲਮ ਦੀ ਹੀਰੋਇਨ ਹੈ, ਸਗੋਂ ਉਹ ਫ਼ਿਲਮ ਦੀ ਨਿਰਮਾਤਾ ਵੀ ਹੈ। ਵੈਸੇ ਵੀ ਉਹ ਪੰਜਾਬੀ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਐਕਟਰਸ ਚੋਂ ਇੱਕ ਹੈ। 'ਸੌਕਣ ਸੌਂਕਨੇ' ਵਿੱਚ ਉਸ ਨਾਲ ਐਮੀ ਵਿਰਕ ਅਤੇ ਨਿਮਰਤ ਖਹਿਰਾ ਵੀ ਹਨ। ਫਿਲਮ ਦਾ ਨਿਰਮਾਣ ਸਰਗੁਣ ਮਹਿਤਾ ਨੇ ਪਤੀ ਰਵੀ ਦੂਬੇ ਅਤੇ ਜਤਿਨ ਸੇਠੀ ਨਾਲ ਕੀਤਾ ਹੈ।
ਇਹ ਵੀ ਪੜ੍ਹੋ: PM Kisan Scheme: ਖੁਸ਼ਖਬਰੀ, ਇਸ ਦਿਨ ਕਿਸਾਨਾਂ ਦੇ ਖਾਤੇ 'ਚ ਆਉਣਗੇ 2000 ਰੁਪਏ! ਚੈੱਕ ਕਰੋਂ ਆਪਣਾ ਨਾਂਅ