ਅੰਬਾਲਾ 'ਚ ਗਾਇਕ ਪਰਮੀਸ਼ ਵਰਮਾ ਜ਼ਖ਼ਮੀ: ਫ਼ਿਲਮ 'SHERA' ਦੀ ਸ਼ੂਟਿੰਗ ਦੌਰਾਨ ਟੁੱਟਿਆ ਕਾਰ ਦਾ ਸ਼ੀਸ਼ਾ , ਚਿਹਰੇ 'ਤੇ ਲੱਗਿਆ ਕੱਚ...ਫੈਨਜ਼ ਪ੍ਰੇਸ਼ਾਨ
ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ, ਜੀ ਹਾਂ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਆਪਣੀ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸਨ, ਜਿਸ ਦੌਰਾਨ ਉਹ ਜ਼ਖਮੀ ਹੋ ਗਏ। ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਲਿਜਾਇਆ

ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਪੰਜਾਬੀ ਫ਼ਿਲਮ SHERA ਦੀ ਸ਼ੂਟਿੰਗ ਦੌਰਾਨ ਅੰਬਾਲਾ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਦੇ ਚਿਹਰੇ ‘ਤੇ ਕੱਚ ਦਾ ਟੁਕੜਾ ਲੱਗਿਆ। ਉਨ੍ਹਾਂ ਨੂੰ ਤੁਰੰਤ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਤੋਂ ਬਾਅਦ ਉਹ ਵਾਪਸ ਚੰਡੀਗੜ੍ਹ ਆ ਗਏ। ਇਸ ਸਮੇਂ ਫ਼ਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ।
ਸੂਤਰਾਂ ਦੇ ਮੁਤਾਬਕ, ਸ਼ੂਟਿੰਗ ਦੌਰਾਨ ਪਰਮੀਸ਼ ਆਪਣੀ ਕਾਰ ਵਿੱਚ ਬੈਠੇ ਸਨ। ਸ਼ੂਟਿੰਗ ਵਿੱਚ ਵਰਤੀ ਜਾਣ ਵਾਲੀ ਨਕਲੀ ਗੋਲੀ ਉਨ੍ਹਾਂ ਦੀ ਕਾਰ ਦੇ ਸ਼ੀਸ਼ੇ ‘ਤੇ ਲੱਗੀ, ਜਿਸ ਕਾਰਨ ਸ਼ੀਸ਼ਾ ਟੁੱਟ ਗਿਆ ਅਤੇ ਟੁਕੜੇ ਪਰਮੀਸ਼ ਦੇ ਚਿਹਰੇ ‘ਤੇ ਲੱਗ ਗਏ। ਹਾਲਾਂਕਿ ਇਸ ਮਾਮਲੇ ਦੀ ਅਧਿਕਾਰਿਕ ਪੁਸ਼ਟੀ ਨਹੀਂ ਹੋਈ, ਪਰ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ‘ਤੇ ਜ਼ਰੂਰ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ ਕਿ ਇਹ ਘਟਨਾ Shera ਫ਼ਿਲਮ ਦੇ ਸੈੱਟ ‘ਤੇ ਹੋਈ ਹੈ ਅਤੇ ਭਗਵਾਨ ਦੀ ਕਿਰਪਾ ਨਾਲ ਉਹ ਸੁਰੱਖਿਅਤ ਹਨ।
ਸਾਲ 2018 'ਚ ਗਾਇਕ 'ਤੇ ਹੋਈ ਸੀ ਫਾਇਰਿੰਗ
13 ਅਪ੍ਰੈਲ 2018 ਨੂੰ ਗਾਇਕ-ਅਦਾਕਾਰ ਪਰਮੀਸ਼ ਵਰਮਾ ‘ਤੇ ਮੋਹਾਲੀ ਵਿੱਚ ਹਮਲਾ ਹੋਇਆ ਸੀ। ਉਨ੍ਹਾਂ ਦੀ ਕਾਰ ‘ਤੇ ਫਾਇਰਿੰਗ ਕੀਤੀ ਗਈ, ਜਿਸ ਵਿੱਚ ਇਕ ਗੋਲੀ ਉਨ੍ਹਾਂ ਦੇ ਪੈਰ ‘ਚ ਲੱਗੀ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਸ ਘਟਨਾ ਦੀ ਜ਼ਿੰਮੇਵਾਰੀ ਗੈਂਗਸਟਰ ਦਿਲਪ੍ਰੀਤ ਬਾਬਾ ਨੇ ਲਈ ਸੀ। ਪਿਛਲੇ 7 ਸਾਲਾਂ ਵਿੱਚ ਇਹ ਪਹਿਲਾ ਮਾਮਲਾ ਸੀ ਜਦੋਂ ਗੈਂਗਸਟਰਾਂ ਦੀ ਨਜ਼ਰ ਪਹਿਲੀ ਵਾਰ ਪੰਜਾਬ ਦੀ ਮਿਊਜ਼ਿਕ ਅਤੇ ਫ਼ਿਲਮ ਇੰਡਸਟਰੀ ‘ਤੇ ਪਈ ਸੀ।
ਕੀ ਸੀ ਪੂਰਾ ਮਾਮਲਾ
ਪਰਮੀਸ਼ ਜੋ ਕਿ ਉਸ ਸਮੇਂ ਰਾਤ ਨੂੰ ਚੰਡੀਗੜ੍ਹ ਵਿੱਚ ਪ੍ਰੋਗਰਾਮ ਕਰਕੇ ਸੈਕਟਰ-91 ਮੋਹਾਲੀ ਆਪਣੇ ਫਲੈਟ ਵੱਲ ਆ ਰਹੇ ਸਨ। ਇਸ ਦੌਰਾਨ ਅਚਾਨਕ ਗੈਂਗਸਟਰ ਦਿਲਪ੍ਰੀਤ ਅਤੇ ਉਸਦੇ ਸਾਥੀਆਂ ਨੇ ਪਰਮੀਸ਼ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਗਾਇਕ ਨੇ ਧਿਆਨ ਨਹੀਂ ਦਿੱਤਾ, ਪਰ ਜਦੋਂ ਉਹ ਸੈਕਟਰ-91 ‘ਚ ਪਹੁੰਚੇ ਤਾਂ ਗੈਂਗਸਟਰਾਂ ਨੇ ਪਰਮੀਸ਼ ਦੀ ਕਾਰ ਅੱਗੇ ਲਾ ਕੇ ਰੋਕ ਲਈ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਕ ਗੋਲੀ ਪਰਮੀਸ਼ ਦੀ ਟੰਗ ‘ਚ ਲੱਗੀ। ਜ਼ਖ਼ਮੀ ਹੋਣ ਤੋਂ ਬਾਅਦ ਪਰਮੀਸ਼ ਵਰਮਾ ਨੇ 6 ਕਿਲੋਮੀਟਰ ਆਪਣੀ ਕਾਰ ਚਲਾਈ। ਇਸ ਦੌਰਾਨ ਉਹਨਾਂ ਨੇ ਮੋਹਾਲੀ ਦੇ ਉਸ ਵੇਲੇ ਦੇ SSP ਕੁਲਦੀਪ ਸਿੰਘ ਚਹਿਲ ਨੂੰ ਫ਼ੋਨ ਕੀਤਾ। ਉਸ ਤੋਂ ਬਾਅਦ ਉਹਨਾਂ ਨੂੰ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜੁਲਾਈ 2018 ਵਿੱਚ ਐਨਕਾਊਂਟਰ ਤੋਂ ਬਾਅਦ ਗੈਂਗਸਟਰ ਦਿਲਪ੍ਰੀਤ ਗਿਰਫ਼ਤਾਰ ਕੀਤਾ ਗਿਆ ਸੀ। ਪੁੱਛਗਿੱਛ ਵਿੱਚ ਪਤਾ ਲੱਗਾ ਕਿ ਦਿਲਪ੍ਰੀਤ ਨੇ ਪਰਮੀਸ਼ ਤੋਂ 20 ਲੱਖ ਰੁਪਏ ਦੀ ਰੰਗਦਾਰੀ ਮੰਗੀ ਸੀ। ਇਹ ਮਾਮਲਾ ਅਜੇ ਵੀ ਮੋਹਾਲੀ ਅਦਾਲਤ ਵਿੱਚ ਚੱਲ ਰਿਹਾ ਹੈ।






















