Sonam Bajwa ਨੇ ਆਪਣੀ ਆਉਣ ਵਾਲੀ ਫਿਲਮ 'Puaada' ਦੀ ਇੱਕ ਝਲਕ ਕੀਤੀ ਸਾਂਝੀ
ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਪੰਜਾਬੀ ਰੋਮਾਂਟਿਕ-ਕਾਮੇਡੀ ਪੁਆੜਾ 12 ਅਗਸਤ ਨੂੰ ਵਿਸ਼ਵਵਿਆਪੀ ਤੌਰ 'ਤੇ ਥੀਏਟਰ 'ਚ ਰਿਲੀਜ਼ ਹੋਣ ਵਾਲੀ ਹੈ।
ਚੰਡੀਗੜ੍ਹ: ਪੰਜਾਬੀ ਐਕਟਰਸ ਸੋਨਮ ਬਾਜਵਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਹ ਅਸਕਰ ਕੋਸ਼ਿਸ਼ ਕਰਦੀ ਹੈ ਕਿ ਉਸਦੇ ਪ੍ਰਸ਼ੰਸਕਾਂ ਨੂੰ ਉਸ ਦੀਆਂ ਰੋਜ਼ਮਰ੍ਹਾ ਦੀਆਂ ਗਤੀਵਿਧੀਆਂ ਨਾਲ ਅਪਡੇਟ ਰਹਿਣ। ਇਸ ਦੇ ਨਾਲ ਹੀ ਹਾਲ ਹੀ ਵਿੱਚ ਬਾਜਵਾ ਨੇ ਆਪਣੀ ਆਉਣ ਵਾਲੀ ਫਿਲਮ ਪੁਆੜਾ ਦੀ ਇੱਕ ਝਲਕ ਸਾਂਝੀ ਕੀਤੀ ਹੈ।
ਤਸਵੀਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸੋਨਮ ਬਾਜਵਾ ਦੇ ਨਾਲ ਪੰਜਾਬੀ ਐਕਟਰ ਅਤੇ ਸਿੰਗਰ ਐਮੀ ਵਿਰਕ ਵੀ ਨਜ਼ਰ ਆ ਰਹੇ ਹਨ। ਦੱਸ ਦਈਏ ਐਮੀ ਫ਼ਿਲਮ ਪੁਆੜਾ 'ਚ ਲੀਡ ਰੋਲ ਪਲੇਅ ਕਰਦੇ ਨਜ਼ਰ ਆਉਣਗੇ। ਸੋਨਮ ਬਾਜਵਾ ਵਲੋਂ ਸ਼ੇਅਰ ਕੀਤੀ ਤਸਵੀਰ 'ਚ ਦੋਵੇਂ ਇੱਕ ਦੂਜੇ ਨੂੰ ਰੋਮਾਂਟਿਕ ਲੁੱਕ ਦਿੰਦੇ ਨਜ਼ਰ ਆ ਰਹੇ ਹਨ। ਤੁਸੀਂ ਯਕੀਨਨ ਉਸ ਦੀ ਤਸਵੀਰ ਤੋਂ ਆਪਣੀਆਂ ਅੱਖਾਂ ਨਹੀਂ ਹਟਾ ਪਾਓਗੇ।
View this post on Instagram
ਇਸ ਫੋਟੋ 'ਚ ਸੋਨਮ ਨੇ ਲਾਲ ਜੈਪੁਰੀ ਦੁਪੱਟਾ ਲਿਆ ਹੈ। ਇਸ ਦੇ ਨਾਲ ਉਸ ਨੇ ਪੀਲੇ ਸਲਵਾਰ ਸੂਟ ਪਾਇਆ ਹੈ ਅਤੇ ਐਮੀ ਵਿਰਕ ਲਾਲ ਪੱਗ ਦੇ ਨਾਲ ਹਰੇ ਰੰਗ ਦੇ ਕੁੜਤਾ ਪਜ਼ਾਮਾ 'ਚ ਸਿੰਪਲ ਡੈਸ਼ਿੰਗ ਲੱਗ ਰਹੇ ਹਨ। ਦੋਵਾਂ ਦੀ ਲੁੱਕ ਨੂੰ ਫੈਨਸ ਕਾਫੀ ਪਸੰਦ ਕਰ ਰਹੇ ਹਨ।
ਸੋਸ਼ਲ ਮੀਡੀਆ 'ਤੇ ਇਸ ਪੋਸਟ ਦੇ ਅਪਲੋਡ ਹੋਣ ਤੋਂ ਬਾਅਦ ਇਸ ਨੂੰ ਪ੍ਰਸ਼ੰਸਕਾਂ ਅਤੇ ਸੋਨਮ ਦੇ ਫੋਲੋਅਰਸ ਵਲੋਂ ਖੂਬ ਲਾਈਕ ਅਤੇ ਕੁਮੈਂਟ ਕੀਤੇ ਜਾ ਰਹੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਜੋੜੀ ਹਮੇਸ਼ਾਂ ਆਪਣੇ ਪ੍ਰੋਜੈਕਟਾਂ ਨੂੰ ਲੈ ਕੇ ਫੈਨਸ 'ਚ ਛਾਈ ਰਹਿੰਦੀ ਹੈ ਅਤੇ ਪ੍ਰਸ਼ੰਸਕਾਂ ਵਿੱਚ ਉਤਸ਼ਾਹ ਵਧਾਉਂਦੀ ਹੈ। ਇਸ ਵਾਰ ਫਿਰ ਉਹ ਆਪਣੇ ਆਉਣ ਵਾਲੇ ਪ੍ਰੋਜੈਕਟਾਂ ਨੂੰ ਲੈ ਕੇ ਇੱਕ ਵਾਰ ਫਿਰ ਚਰਚਾ 'ਚ ਹਨ।
ਜੇਕਰ ਇਨ੍ਹਾਂ ਦੀਆਂ ਆਉਣ ਵਾਲੀ ਪੰਜਾਬੀ ਫਿਲਮ ਬਾਰੇ ਗੱਲ ਕਰੀਏ ਤਾਂ ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਪੰਜਾਬੀ ਰੋਮਾਂਟਿਕ-ਕਾਮੇਡੀ ਪੁਆੜਾ 12 ਅਗਸਤ ਨੂੰ ਵਿਸ਼ਵਵਿਆਪੀ ਤੌਰ 'ਤੇ ਥੀਏਟਰ 'ਚ ਰਿਲੀਜ਼ ਹੋਣ ਵਾਲੀ ਹੈ।
ਇਹ ਵੀ ਪੜ੍ਹੋ: ਹਰਸਿਮਰਤ ਬਾਦਲ ਦੀ ਅਗਵਾਈ ਵਿੱਚ ਵਫ਼ਦ ਨੇ ਰਾਸ਼ਟਰਪਤੀ ਕੋਵਿੰਦ ਨਾਲ ਮੁਲਾਕਾਤ ਕਰ ਕੀਤੀ ਇਹ ਮੰਗ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904