Ammy Virk ਅਤੇ Vicky Kaushal ਦੀ ਫਿਲਮ ਦੀ ਸ਼ੂਟਿੰਗ ਸ਼ੁਰੂ, ਇੱਥੇ ਜਾਣੋ ਵਧੇਰੇ ਜਾਣਕਾਰੀ
ਪੰਜਾਬੀ ਸਿੰਗਰ ਅਤੇ ਐਕਟਰ ਐਮੀ ਵਿਰਕ ਜਲਦੀ ਹੀ ਇੱਕ ਹੋਰ ਬਾਲੀਵੁੱਡ ਫਿਲਮ 'ਚ ਨਜ਼ਰ ਆਉਣ ਵਾਲੇ ਹਨ। ਕੁਝ ਦਿਨ ਪਹਿਲਾਂ ਅਸੀਂ ਤੁਹਾਨੂੰ ਦੱਸਿਆ ਸੀ ਕਿ ਜਲਦੀ ਹੀ ਐਮੀ ਵਿਰਕ ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਨਾਲ ਸਕ੍ਰੀਨ ਸ਼ੇਅਰ ਕਰਨ ਵਾਲੇ ਹਨ।
Vicky Kaushal starts prep for Karan Johar's next with Triptii Dimri and Ammy Virk, Details inside
ਚੰਡੀਗੜ੍ਹ: ਪਹਿਲਾਂ ਹੀ ਫਿਲਮਾਂ 'ਭੁਜ' ਅਤੇ '83' ਨਾਲ ਬਾਲੀਵੁੱਡ ਵਿੱਚ ਆਪਣਾ ਨਾਂਅ ਚਮਕਾਉਣ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਪੰਜਾਬੀ ਸਿੰਗਰ ਅਤੇ ਐਕਟਰ ਐਮੀ ਵਿਰਕ ਜਲਦੀ ਹੀ ਇੱਕ ਹੋਰ ਬਾਲੀਵੁੱਡ ਫਿਲਮ 'ਚ ਨਜ਼ਰ ਆਉਣ ਵਾਲੇ ਹਨ। ਕੁਝ ਦਿਨ ਪਹਿਲਾਂ ਅਸੀਂ ਤੁਹਾਨੂੰ ਦੱਸਿਆ ਸੀ ਕਿ ਜਲਦੀ ਹੀ ਐਮੀ ਵਿਰਕ ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਨਾਲ ਸਕ੍ਰੀਨ ਸ਼ੇਅਰ ਕਰਨ ਵਾਲੇ ਹਨ। ਇਸ ਬਾਰੇ ਐਮੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਇੰਸਟਾਗ੍ਰਾਮ 'ਤੇ ਇੱਕ ਸਟੋਰੀ ਪਾ ਕੇ ਫੈਨਸ ਨੂੰ ਸਰਪ੍ਰਾਈਜ਼ ਦਿੱਤਾ ਸਾ। ਹੁਣ ਅਸੀਂ ਇਸ ਬਾਰੇ ਤਾਜ਼ਾ ਅਪਡੇਟ ਲੈ ਕੇ ਆਏ ਹਾਂ ਕਿ ਦੋਵਾਂ ਦੀ ਇਹ ਫਿਲਮ ਹੁਣ ਫਲੌਰ 'ਤੇ ਆ ਗਈ ਹੈ, ਯਾਨੀ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।
View this post on Instagram
ਨਾਲ ਹੀ ਹੁਣ ਫਿਲਮ ਬਾਰੇ ਹੋਰ ਵੀ ਜਾਣਕਾਰੀ ਸਾਹਮਣੇ ਆਈ ਹੈ। ਦੱਸ ਦਈਏ ਕਿ ਇਸ ਫਿਲਮ 'ਚ ਵਿੱਕੀ ਅਤੇ ਐਮੀ ਤੋਂ ਇਲਾਵਾ, ਨੈੱਟਫਲਿਕਸ ਦੀ ਬੁਲਬੁਲ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੀ ਤ੍ਰਿਪਤੀ ਡਿਮਰੀ ਵੀ ਨਜ਼ਰ ਆਵੇਗੀ। ਆਉਣ ਵਾਲੀ ਰੋਮਾਂਟਿਕ ਕਾਮੇਡੀ ਨੂੰ ਆਨੰਦ ਤਿਵਾਰੀ ਡਾਇਰੈਕਟ ਕਰ ਰਹੇ ਹਨ ਅਤੇ ਕਰਨ ਜੌਹਰ ਇਸ ਨੂੰ ਪ੍ਰੋਡਿਊਸ ਕਰ ਰਹੇ ਹਨ। ਦੱਸ ਦਈਏ ਕਿ ਵਿੱਕੀ ਤੋਂ ਇਲਾਵਾ ਐਮੀ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਕਰਨ ਨਾਲ ਇੱਕ ਪੋਸਟ ਸ਼ੇਅਰ ਕੀਤੀ ਹੈ।
ਖ਼ਬਰਾਂ ਮੁਤਾਬਕ ਵਿੱਕੀ ਅਤੇ ਤ੍ਰਿਪਤੀ ਮੁੰਬਈ ਦੇ ਇੱਕ ਸਟੂਡੀਓ ਵਿੱਚ ਇੱਕ ਮਹੀਨੇ ਤੱਕ ਸ਼ੂਟਿੰਗ ਕਰਨਗੇ। ਇਸ ਤੋਂ ਬਾਅਦ, ਉਹ ਦਿੱਲੀ ਅਤੇ ਉੱਤਰੀ ਭਾਰਤ ਦੇ ਕੁਝ ਹੋਰ ਸਥਾਨਾਂ ਲਈ ਰਵਾਨਾ ਹੋਣਗੇ। ਫਿਲਮ ਵਿੱਚ ਐਮੀ ਵਿਰਕ ਇੱਕ ਮੁੱਖ ਭੂਮਿਕਾ ਵਿੱਚ ਹਨ। ਇਸ ਦੇ ਨਾਲ ਹੀ ਐਮੀ ਵਿਰਕ ਦੇ ਫੈਨਸ ਨੂੰ ਉਸ 'ਤੇ ਮਾਣ ਹੈ ਕਿਉਂਕਿ ਪੰਜਾਬੀ ਇੰਡਸਟਰੀ 'ਚ ਧਮਾਲ ਕਰਨ ਤੋਂ ਬਾਅਦ ਐਮੀ ਹੁਣ ਬਾਲੀਵੁੱਡ 'ਚ ਆਪਣੀ ਧਮਾਲ ਪਾ ਰਿਹਾ ਹੈ।
ਇਹ ਵੀ ਪੜ੍ਹੋ: Audi Hike Prices: ਹੁਣ ਲਗਜ਼ਰੀ ਕਾਰਾਂ/ਐਸਯੂਵੀ ਹੋਣਗੀਆਂ ਮਹਿੰਗੀਆਂ, ਔਡੀ ਇੰਡੀਆ ਨੇ 1 ਅਪ੍ਰੈਲ ਤੋਂ ਕੀਮਤਾਂ ਵਧਾਉਣ ਦਾ ਕੀਤਾ ਐਲਾਨ