ਪੜਚੋਲ ਕਰੋ

Prakash Raj: ਪ੍ਰਕਾਸ਼ ਰਾਜ ਨੂੰ ਹਿੰਦੂ ਧਰਮ 'ਤੇ ਟਿੱਪਣੀ ਕਰਨਾ ਪਿਆ ਭਾਰੀ, ਮਿਲੀ ਜਾਨੋਂ ਮਾਰਨ ਦੀ ਧਮਕੀ, ਐਕਟਰ ਨੇ ਦਰਜ ਕਰਾਈ FIR

Prakash Raj Death Threat: ਪ੍ਰਕਾਸ਼ ਰਾਜ ਨੂੰ ਸਨਾਤਨ ਧਰਮ 'ਤੇ ਟਿੱਪਣੀ ਕਰਨਾ ਮੁਸ਼ਕਲ ਹੋ ਗਿਆ ਹੈ। ਅਭਿਨੇਤਾ ਨੂੰ ਹੁਣ ਆਪਣੀ ਜਾਨ ਦਾ ਖਤਰਾ ਹੈ ਅਤੇ ਇਸ ਕਾਰਨ ਉਸ ਨੇ ਇਕ ਯੂਟਿਊਬ ਚੈਨਲ ਖਿਲਾਫ ਪੁਲਸ ਵਿਚ ਸ਼ਿਕਾਇਤ ਵੀ ਦਰਜ ਕਰਵਾਈ ਹੈ।

Prakash Raj Death Threat: ਦੱਖਣ ਸਿਨੇਮਾ ਅਤੇ ਬਾਲੀਵੁੱਡ ਵਿੱਚ ਆਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਅਦਾਕਾਰ ਪ੍ਰਕਾਸ਼ ਰਾਜ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹਨ। ਅਸਲ 'ਚ ਉਹ ਆਪਣੇ ਬੇਬਾਕ ਵਿਚਾਰਾਂ ਕਾਰਨ ਲਾਈਮਲਾਈਟ 'ਚ ਰਹਿੰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਉਹ ਆਪਣੇ ਬਿਆਨਾਂ ਕਾਰਨ ਅਕਸਰ ਮੁਸੀਬਤ ਵਿੱਚ ਫਸ ਜਾਂਦੇ ਹਨ। ਹੁਣ ਅਦਾਕਾਰ ਨੂੰ ਸਨਾਤਨ ਧਰਮ 'ਤੇ ਟਿੱਪਣੀ ਕਰਨਾ ਭਾਰੀ ਪੈ ਗਿਆ ਹੈ ਅਤੇ ਇਸ ਕਾਰਨ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਹਨ। ਇਸ ਸਬੰਧੀ ਪ੍ਰਕਾਸ਼ ਰਾਜ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

ਇਹ ਵੀ ਪੜ੍ਹੋ: ਰਾਘਵ ਚੱਢਾ ਦੀ ਬਾਰਾਤ ਜਿਸ ਹੋਟਲ 'ਚ ਜਾ ਰਹੀ ਹੈ, ਜਾਣੋ ਉਸ ਨੂੰ ਕਿਉਂ ਕਹਿੰਦੇ ਹਨ ਭਾਰਤ ਦਾ 'ਜਲ ਮਹਿਲ'

ਪ੍ਰਕਾਸ਼ ਰਾਜ ਨੂੰ ਜਾਨੋਂ ਮਾਰਨ ਦੀ ਧਮਕੀ
ਖਬਰਾਂ ਮੁਤਾਬਕ ਪ੍ਰਕਾਸ਼ ਰਾਜ ਨੂੰ ਸਨਾਤਨ ਧਰਮ 'ਤੇ ਲਗਾਤਾਰ ਟਿੱਪਣੀ ਕਰਨ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਅਭਿਨੇਤਾ ਨੇ ਇੱਕ ਯੂਟਿਊਬ ਚੈਨਲ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਹੋਏ ਕਿਹਾ ਹੈ ਕਿ ਇਹ ਉਸਦੀ ਅਤੇ ਉਸਦੇ ਪਰਿਵਾਰ ਦੀ ਸੁਰੱਖਿਆ ਲਈ ਖ਼ਤਰਾ ਹੈ ਅਤੇ ਉਨ੍ਹਾਂ ਨੇ ਬੈਂਗਲੁਰੂ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਪ੍ਰਕਾਸ਼ ਰਾਜ ਦੀ ਸ਼ਿਕਾਇਤ ਦੇ ਆਧਾਰ 'ਤੇ ਅਸ਼ੋਕਨਗਰ ਪੁਲਿਸ ਨੇ ਯੂ-ਟਿਊਬ ਚੈਨਲ ਵਿਕਰਮ ਟੀਵੀ ਖਿਲਾਫ ਐੱਫ.ਆਈ.ਆਰ. ਦਰਜ ਕਰ ਲਈ ਹੈ।

ਪ੍ਰਕਾਸ਼ ਰਾਜ ਨੇ ਯੂਟਿਊਬ ਚੈਨਲ ਖਿਲਾਫ ਆਪਣੀ ਸ਼ਿਕਾਇਤ 'ਚ ਕੀ ਕਿਹਾ?
ਆਪਣੀਸ ਸ਼ਿਕਾਇਤ ਵਿਚ ਪ੍ਰਕਾਸ਼ ਰਾਜ ਨੇ ਵਿਕਰਮ ਟੀਵੀ 'ਤੇ ਯੂਟਿਊਬ 'ਤੇ ਭੜਕਾਊ ਭਾਸ਼ਣਾਂ ਵਾਲੀ ਵੀਡੀਓ ਪੋਸਟ ਕਰਨ ਦਾ ਦੋਸ਼ ਲਗਾਇਆ ਹੈ, ਜਿਸ ਕਾਰਨ ਉਨ੍ਹਾਂ ਦੀ ਜਾਨ ਨੂੰ ਸਿੱਧਾ ਖ਼ਤਰਾ ਹੈ। ਸ਼ਿਕਾਇਤ ਵਿੱਚ, ਅਦਾਕਾਰ ਨੇ ਇੱਕ ਵੀਡੀਓ ਦਾ ਹਵਾਲਾ ਦਿੱਤਾ ਜਿਸ ਵਿੱਚ ਉਨ੍ਹਾਂ ਨੇ ਕਥਿਤ ਤੌਰ 'ਤੇ ਕਿਹਾ, "ਕੀ ਸਟਾਲਿਨ ਅਤੇ ਪ੍ਰਕਾਸ਼ ਰਾਜ ਨੂੰ ਖਤਮ ਕਰ ਦੇਣਾ ਚਾਹੀਦਾ ਹੈ?" ਪ੍ਰਕਾਸ਼ ਰਾਜ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ ਵੀਡੀਓ 'ਚ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਖਰਾਬ ਅਕਸ 'ਚ ਦਿਖਾਇਆ ਗਿਆ ਹੈ, ਜੋ ਲੋਕਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਨ੍ਹਾਂ ਖਿਲਾਫ ਭੜਕਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਵੀਡੀਓ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਭੇਜਣ ਦੀ ਸਪੱਸ਼ਟ ਕੋਸ਼ਿਸ਼ ਸੀ, ਜਿਸ ਵਿੱਚ ਯੂਟਿਊਬ ਚੈਨਲ ਦੇ ਮਾਲਕ ਅਤੇ ਇਸ ਵਿੱਚ ਸ਼ਾਮਲ ਕਿਸੇ ਵੀ ਹੋਰ ਵਿਅਕਤੀ ਵਿਰੁੱਧ ਢੁਕਵੀਂ ਕਾਰਵਾਈ ਦੀ ਮੰਗ ਕੀਤੀ ਗਈ ਸੀ।

ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, "ਵਿਕਰਮ ਟੀਵੀ 'ਤੇ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 506 (ਅਪਰਾਧਿਕ ਧਮਕੀ), 504 (ਜਾਣ ਬੁੱਝ ਕੇ ਅਪਮਾਨ ਕਰਨਾ ਜਾਂ ਉਕਸਾਉਣਾ), ਅਤੇ 505 (2) (ਬਦਨਾਮੀ ਸਮੱਗਰੀ ਵਾਲੀ ਛਾਪੀ ਜਾਂ ਉੱਕਰੀ ਹੋਈ ਸਮੱਗਰੀ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 

ਪ੍ਰਕਾਸ਼ ਰਾਜ ਨੂੰ ਸਨਾਤਨ ਧਰਮ 'ਤੇ ਟਿੱਪਣੀ ਕਰਨੀ ਪਈ ਭਾਰੀ
ਦੱਸ ਦਈਏ ਕਿ ਇਹ ਕਥਿਤ ਧਮਕੀਆਂ ਪ੍ਰਕਾਸ਼ ਰਾਜ ਵੱਲੋਂ ਸਨਾਤਨ ਧਰਮ 'ਤੇ ਕੀਤੀ ਗਈ ਟਿੱਪਣੀ ਤੋਂ ਬਾਅਦ ਆਈਆਂ ਹਨ। ਸਨਾਤਨ ਧਰਮ ਬਾਰੇ ਪ੍ਰਕਾਸ਼ ਰਾਜ ਦੀਆਂ ਟਿੱਪਣੀਆਂ, ਕਲਬੁਰਗੀ ਵਿੱਚ ਲੇਖਕਾਂ ਅਤੇ ਕਲਾਕਾਰਾਂ ਨੂੰ ਇੱਕ ਸੰਬੋਧਨ ਦੌਰਾਨ ਕੀਤੀਆਂ, ਜਿੱਥੇ ਉਨ੍ਹਾਂ ਨੇ ਦਲੀਲ ਦਿੱਤੀ ਕਿ ਜੋ ਵਿਅਕਤੀ ਸਨਾਤਨ ਧਰਮ ਅਤੇ ਹਿੰਦੂਤਵ ਦੀ ਹਮਲਾਵਰਤਾ ਨਾਲ ਵਕਾਲਤ ਕਰਦੇ ਹਨ, ਉਹ ਸੱਚੇ ਹਿੰਦੂ ਨਹੀਂ ਹਨ, ਸਗੋਂ "ਹਿੰਦੂਤਵ ਦੇ ਠੇਕੇਦਾਰ" ਹਨ। ਅਜਿਹੇ ਬਿਆਨ ਸਿਆਸੀ ਬਦਨਾਮੀ ਨਾਲ ਦਿੱਤੇ ਜਾਂਦੇ ਹਨ। ਲੋਕਾਂ ਨੂੰ ਅਜਿਹੇ ਬਿਆਨਾਂ ਦੇ ਪਿੱਛੇ ਦੇ ਮਕਸਦ ਨੂੰ ਸਮਝਣਾ ਚਾਹੀਦਾ ਹੈ, ਮੈਨੂੰ ਉਮੀਦ ਹੈ ਕਿ ਉਹ ਇਸ ਨੂੰ ਸਮਝਣਗੇ। 

ਇਹ ਵੀ ਪੜ੍ਹੋ: ਕਰੀਨਾ ਕਪੂਰ ਮਨਾ ਰਹੀ 43ਵਾਂ ਜਨਮਦਿਨ, ਕਰੋੜਾਂ ਦੀ ਜਾਇਦਾਦ, ਲਗਜ਼ਰੀ ਕਾਰ ਕਲੈਕਸ਼ਨ, ਜਾਣੋ ਕਰੀਨਾ ਦੀ ਜਾਇਦਾਦ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Delhi Airport Accident: ਦਿੱਲੀ ਏਅਰਪੋਰਟ 'ਤੇ ਵੱਡਾ ਹਾਦਸਾ, ਛੱਤ ਡਿੱਗਣ ਨਾਲ 4 ਲੋਕ ਜ਼ਖਮੀ, ਵਾਹਨਾਂ ਨੂੰ ਭਾਰੀ ਨੁਕਸਾਨ
Delhi Airport Accident: ਦਿੱਲੀ ਏਅਰਪੋਰਟ 'ਤੇ ਵੱਡਾ ਹਾਦਸਾ, ਛੱਤ ਡਿੱਗਣ ਨਾਲ 4 ਲੋਕ ਜ਼ਖਮੀ, ਵਾਹਨਾਂ ਨੂੰ ਭਾਰੀ ਨੁਕਸਾਨ
Akali Dal: ਚੌਧਰ ਚਮਕਾਉਣ ਖਾਤਰ ਕਾਟੋ-ਕਲੇਸ਼ 'ਚ ਉਲਝਿਆ ਅਕਾਲੀ ਦਲ, ਬਾਦਲ ਹੁਣ ਹੋਰ ਪਾਰਟੀ ਲਈ ਕਰਨਗੇ ਪ੍ਰਚਾਰ 
Akali Dal: ਚੌਧਰ ਚਮਕਾਉਣ ਖਾਤਰ ਕਾਟੋ-ਕਲੇਸ਼ 'ਚ ਉਲਝਿਆ ਅਕਾਲੀ ਦਲ, ਬਾਦਲ ਹੁਣ ਹੋਰ ਪਾਰਟੀ ਲਈ ਕਰਨਗੇ ਪ੍ਰਚਾਰ 
Jalandhar By Election: 'ਨਤੀਜਿਆਂ ਤੋਂ ਬਾਅਦ ਜਲੰਧਰੀਏ CM ਮਾਨ ਨੂੰ ਮੰਜੇ ਸਣੇ ਪਿੰਡ ਸਤੌਜ ਛੱਡ ਕੇ ਆਉਣਗੇ'
Jalandhar By Election: 'ਨਤੀਜਿਆਂ ਤੋਂ ਬਾਅਦ ਜਲੰਧਰੀਏ CM ਮਾਨ ਨੂੰ ਮੰਜੇ ਸਣੇ ਪਿੰਡ ਸਤੌਜ ਛੱਡ ਕੇ ਆਉਣਗੇ'
Akali Dal Downfall: ਬਾਗੀ ਅਕਾਲੀ ਟਕਸਾਲੀਆਂ ਦਾ ਫੈਸਲਾ, ਪ੍ਰਧਾਨਗੀ ਨੂੰ ਲੈ ਕੇ ਰੱਖੀਆਂ ਸ਼ਰਤਾਂ, ਹੁਣ ਤਾਂ ਬਾਦਲ ਨੂੰ ਛੱਡਣੀ ਪੈ ਸਕਦੀ ਕੁਰਸੀ 
Akali Dal Downfall: ਬਾਗੀ ਅਕਾਲੀ ਟਕਸਾਲੀਆਂ ਦਾ ਫੈਸਲਾ, ਪ੍ਰਧਾਨਗੀ ਨੂੰ ਲੈ ਕੇ ਰੱਖੀਆਂ ਸ਼ਰਤਾਂ, ਹੁਣ ਤਾਂ ਬਾਦਲ ਨੂੰ ਛੱਡਣੀ ਪੈ ਸਕਦੀ ਕੁਰਸੀ 
Advertisement
ABP Premium

ਵੀਡੀਓਜ਼

Breaking | ਜਲੰਧਰ 'ਚ ਭਾਜਪਾ ਤੇ ਕਾਂਗਰਸ ਨੂੰ ਵੱਡਾ ਝਟਕਾ, ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੀABP Live Premium: ਵਿਸ਼ੇਸ਼ ਖਬਰਾਂ ਤੇ ਪੂਰਾ ਵਿਸ਼ਲੇਸ਼ਨ ਸਿਰਫ  ABP Live Premium 'ਤੇ !ਅਰਵਿੰਦ ਕੇਜਰੀਵਾਲ ਦੀ ਰਿਹਾਈ ਦੀ ਮੰਗ, ਆਪ ਸਾਂਸਦਾਂ ਨੇ ਕੀਤਾ ਪ੍ਰਦਰਸ਼ਨਲੋਕਾਂ ਦੇ ਘਰਾਂ ਵਿੱਚ ਵੜਿਆ ਪਾਣੀ, ਹੋਇਆ ਲੱਖਾਂ ਦਾ ਨੁਕਸਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Delhi Airport Accident: ਦਿੱਲੀ ਏਅਰਪੋਰਟ 'ਤੇ ਵੱਡਾ ਹਾਦਸਾ, ਛੱਤ ਡਿੱਗਣ ਨਾਲ 4 ਲੋਕ ਜ਼ਖਮੀ, ਵਾਹਨਾਂ ਨੂੰ ਭਾਰੀ ਨੁਕਸਾਨ
Delhi Airport Accident: ਦਿੱਲੀ ਏਅਰਪੋਰਟ 'ਤੇ ਵੱਡਾ ਹਾਦਸਾ, ਛੱਤ ਡਿੱਗਣ ਨਾਲ 4 ਲੋਕ ਜ਼ਖਮੀ, ਵਾਹਨਾਂ ਨੂੰ ਭਾਰੀ ਨੁਕਸਾਨ
Akali Dal: ਚੌਧਰ ਚਮਕਾਉਣ ਖਾਤਰ ਕਾਟੋ-ਕਲੇਸ਼ 'ਚ ਉਲਝਿਆ ਅਕਾਲੀ ਦਲ, ਬਾਦਲ ਹੁਣ ਹੋਰ ਪਾਰਟੀ ਲਈ ਕਰਨਗੇ ਪ੍ਰਚਾਰ 
Akali Dal: ਚੌਧਰ ਚਮਕਾਉਣ ਖਾਤਰ ਕਾਟੋ-ਕਲੇਸ਼ 'ਚ ਉਲਝਿਆ ਅਕਾਲੀ ਦਲ, ਬਾਦਲ ਹੁਣ ਹੋਰ ਪਾਰਟੀ ਲਈ ਕਰਨਗੇ ਪ੍ਰਚਾਰ 
Jalandhar By Election: 'ਨਤੀਜਿਆਂ ਤੋਂ ਬਾਅਦ ਜਲੰਧਰੀਏ CM ਮਾਨ ਨੂੰ ਮੰਜੇ ਸਣੇ ਪਿੰਡ ਸਤੌਜ ਛੱਡ ਕੇ ਆਉਣਗੇ'
Jalandhar By Election: 'ਨਤੀਜਿਆਂ ਤੋਂ ਬਾਅਦ ਜਲੰਧਰੀਏ CM ਮਾਨ ਨੂੰ ਮੰਜੇ ਸਣੇ ਪਿੰਡ ਸਤੌਜ ਛੱਡ ਕੇ ਆਉਣਗੇ'
Akali Dal Downfall: ਬਾਗੀ ਅਕਾਲੀ ਟਕਸਾਲੀਆਂ ਦਾ ਫੈਸਲਾ, ਪ੍ਰਧਾਨਗੀ ਨੂੰ ਲੈ ਕੇ ਰੱਖੀਆਂ ਸ਼ਰਤਾਂ, ਹੁਣ ਤਾਂ ਬਾਦਲ ਨੂੰ ਛੱਡਣੀ ਪੈ ਸਕਦੀ ਕੁਰਸੀ 
Akali Dal Downfall: ਬਾਗੀ ਅਕਾਲੀ ਟਕਸਾਲੀਆਂ ਦਾ ਫੈਸਲਾ, ਪ੍ਰਧਾਨਗੀ ਨੂੰ ਲੈ ਕੇ ਰੱਖੀਆਂ ਸ਼ਰਤਾਂ, ਹੁਣ ਤਾਂ ਬਾਦਲ ਨੂੰ ਛੱਡਣੀ ਪੈ ਸਕਦੀ ਕੁਰਸੀ 
ਵਿਗਿਆਨੀਆਂ ਦੀ ਨਵੇਂ ਵਾਇਰਸ ਬਾਰੇ ਚਿਤਾਵਨੀ, ਬੱਚਿਆਂ ਦੀ ਲੈ ਰਿਹਾ ਹੈ ਜਾਨ, ਐਡਵਾਇਜ਼ਰੀ ਜਾਰੀ
ਵਿਗਿਆਨੀਆਂ ਦੀ ਨਵੇਂ ਵਾਇਰਸ ਬਾਰੇ ਚਿਤਾਵਨੀ, ਬੱਚਿਆਂ ਦੀ ਲੈ ਰਿਹਾ ਹੈ ਜਾਨ, ਐਡਵਾਇਜ਼ਰੀ ਜਾਰੀ
Punjab News: 'ਮਾਨ ਸਰਕਾਰ ਤੋਂ ਅੱਕੇ ਡਾਕਟਰ, ਪੰਜਾਬ 'ਚ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ, ਖਾਲੀ ਹੋਣ ਲੱਗੇ ਹਸਪਤਾਲ'
Punjab News: 'ਮਾਨ ਸਰਕਾਰ ਤੋਂ ਅੱਕੇ ਡਾਕਟਰ, ਪੰਜਾਬ 'ਚ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ, ਖਾਲੀ ਹੋਣ ਲੱਗੇ ਹਸਪਤਾਲ'
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (28-06-2024)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (28-06-2024)
IND vs ENG: ਭਾਰਤ ਨੇ ਅੰਗਰੇਜ਼ਾਂ ਨਾਲ ਹਿਸਾਬ ਕੀਤਾ ਬਰਾਬਰ, ਸੈਮੀਫਾਈਨਲ 'ਚ 68 ਦੌੜਾਂ ਨਾਲ ਹਰਾਇਆ; 10 ਸਾਲਾਂ ਬਾਅਦ ਫਾਈਨਲ 'ਚ ਕੀਤੀ ਐਂਟਰੀ
IND vs ENG: ਭਾਰਤ ਨੇ ਅੰਗਰੇਜ਼ਾਂ ਨਾਲ ਹਿਸਾਬ ਕੀਤਾ ਬਰਾਬਰ, ਸੈਮੀਫਾਈਨਲ 'ਚ 68 ਦੌੜਾਂ ਨਾਲ ਹਰਾਇਆ; 10 ਸਾਲਾਂ ਬਾਅਦ ਫਾਈਨਲ 'ਚ ਕੀਤੀ ਐਂਟਰੀ
Embed widget