ਸਰਗੁਣ ਮਹਿਤਾ ਨੇ ਆਪਣੀ ਫ਼ਿਲਮ `ਮੋਹ` ਦਾ ਇਹ ਗਾਣਾ ਗਾਇਆ, ਵੀਡੀਓ ਸ਼ੇਅਰ ਕਰ ਕਿਹਾ- ਬੀ ਪਰਾਕ ਮੈਨੂੰ ਮਾਰਨਾ ਨੀ
Sargun Mehta New Film: ਸਰਗੁਣ ਮਹਿਤਾ ਵੀ ਆਪਣੀ ਇਸ ਫ਼ਿਲਮ ਦਾ ਪ੍ਰਚਾਰ ਜ਼ੋਰ ਸ਼ੋਰ ਨਾਲ ਕਰ ਰਹੀ ਹੈ। ਹਾਲ ਹੀ `ਚ ਸਰਗੁਣ ਮਹਿਤਾ ਨੇ ਏਬੀਪੀ ਨਿਊਜ਼ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੀ ਫ਼ਿਲਮ ਨਾਲ ਜੁੜੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ
Sargun Mehta: ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਉਹ ਇੰਨੀਂ ਦਿਨੀਂ ਖੂਬ ਚਰਚਾ ਵਿੱਚ ਬਣੀ ਹੋਈ ਹੈ। ਹਾਲ ਹੀ `ਚ ਆਈ ਉਨ੍ਹਾਂ ਦੀ ਫ਼ਿਲਮ `ਕਠਪੁਤਲੀ` ਹਿੱਟ ਹੋ ਗਈ ਹੈ। ਸਰਗੁਣ ਦੇ ਕੰਮ ਨੂੰ ਫ਼ਿਲਮ `ਚ ਕਾਫ਼ੀ ਪਸੰਦ ਕੀਤਾ ਗਿਆ। ਇਸ ਦੇ ਨਾਲ ਨਲ਼ ਸਰਗੁਣ ਮਹਿਤਾ ਦੀ ਫ਼ਿਲਮ `ਮੋਹ` ਜਲਦ ਰਿਲੀਜ਼ ਹੋਣ ਜਾ ਰਹੀ ਹੈ। ਦਰਸ਼ਕ ਉਨ੍ਹਾਂ ਦੀ ਇਸ ਫ਼ਿਲਮ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਸਰਗੁਣ ਮਹਿਤਾ ਵੀ ਆਪਣੀ ਇਸ ਫ਼ਿਲਮ ਦਾ ਪ੍ਰਚਾਰ ਜ਼ੋਰ ਸ਼ੋਰ ਨਾਲ ਕਰ ਰਹੀ ਹੈ। ਹਾਲ ਹੀ `ਚ ਸਰਗੁਣ ਮਹਿਤਾ ਨੇ ਏਬੀਪੀ ਨਿਊਜ਼ ਨਾਲ ਖਾਸ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੀ ਫ਼ਿਲਮ ਨਾਲ ਜੁੜੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ। ਇਸ ਦੌਰਾਨ ਸਰਗੁਣ ਗਾਣਾ ਗਾਉਂਦੀ ਹੋਈ ਵੀ ਨਜ਼ਰ ਆਈ। ਉਨ੍ਹਾਂ ਨੇ ਮੋਹ ਫ਼ਿਲਮ ਦਾ ਗੀਤ `ਮੇਰੀ ਜ਼ੁਬਾਨ` ਆਪਣੀ ਅਵਾਜ਼ `ਚ ਗਾਇਆ। ਉਨ੍ਹਾਂ ਨੇ ਇਸ ਦੀ ਵੀਡੀਓ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੇ ਵੀ ਸ਼ੇਅਰ ਕੀਤੀ ਹੈ। ਫ਼ੈਨਜ਼ ਨੂੰ ਸਰਗੁਣ ਦੀ ਗਾਇਕੀ ਕਾਫ਼ੀ ਪਸੰਦ ਆ ਰਹੀ ਹੈ।
ਉੱਧਰ, ਸਰਗੁਣ ਨੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ `ਚ ਲਿਖਿਆ, "ਸਿੰਗਿੰਗ ਤਾਂ ਹੋ ਗਈ, ਲਓ....ਜਾਨੀ ਤੇ ਬੀ ਪਰਾਕ ਬੱਸ ਮੈਨੂੰ ਮਾਰਿਓ ਨਾ।" ਅੱਗੇ ਸਰਗੁਣ ਨੇ ਲਿਖਿਆ, "ਗੀਤਾਜ਼ ਤੇ ਜਗਦੀਪ ਸਿੱਧੂ ਤਾਂ ਮੁਰੀਦ ਹੀ ਹੋ ਗਏ ਮੇਏ। ਹੁਣ ਮੈਂ ਮਿਊਜ਼ਿਕ ਸਿਖਾਉਣ ਦੀ ਕਲਾਸ ਵੀ ਲਗਾਇਆ ਕਰਾਂਗੀ।"
View this post on Instagram
ਕਾਬਿਲੇਗ਼ੌਰ ਹੈ ਕਿ ਮੋਹ ਫ਼ਿਲਮ 16 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ `ਚ ਸਰਗੁਣ ਤੇ ਗੀਤਾਜ਼ ਬਿੰਦਰੱਖੀਆ ਦੀ ਰੋਮਾਂਟਿਕ ਕੈਮਿਸਟਰੀ ਨਜ਼ਰ ਆਉਣ ਵਾਲੀ ਹੈ।