Satinder Satti: ਪੰਜਾਬੀ ਅਦਾਕਾਰਾ ਪ੍ਰੀਤੀ ਸਪਰੂ ਨੂੰ 21 ਸਾਲਾਂ ਬਾਅਦ ਮਿਲੀ ਸਤਿੰਦਰ ਸੱਤੀ, ਕਿਹਾ- ਇੰਜ ਲੱਗਦਾ ਜਿਵੇਂ ਜ਼ਮਾਨਾ ਗੁਜ਼ਰ ਗਿਆ
Satindet Satti Preeti Sapru: ਸਤਿੰਦਰ ਸੱਤੀ ਨੇ ਹਾਲ ਹੀ ਪ੍ਰੀਤੀ ਸਪਰੂ ਨਾਲ ਖਾਸ ਮੁਲਾਕਾਤ ਕੀਤੀ, ਜਿਸ ਦਾ ਵੀਡੀਓ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ।
Satinder Satti Meets Preeti Sapru: ਪੰਜਾਬੀ ਅਭਿਨੇਤਰੀਆਂ ਸਤਿੰਦਰ ਸੱਤੀ ਪ੍ਰੀਤੀ ਸਪਰੂ ਇੰਡਸਟਰੀ ਦੀਆਂ ਸਭ ਤੋਂ ਖੂਬਸੂਰਤ ਤੇ ਟੈਲੇਂਟਡ ਅਭਿਨੇਤਰੀਆਂ ਹਨ। ਦੋਵਾਂ ਨੇ ਆਪੋ ਆਪਣੇ ਸਮੇਂ ‘ਚ ਇੰਡਸਟਰੀ ‘ਤੇ ਰਾਜ ਕੀਤਾ। ਹਾਲ ਹੀ ‘ਚ ਇਹ ਦੋਵੇਂ ਅਭਿਨੇਤਰੀਆਂ ਸੁਰਖੀਆਂ ‘ਚ ਆ ਗਈਆਂ ਹਨ। ਸਤਿੰਦਰ ਸੱਤੀ ਨੇ ਹਾਲ ਹੀ ਪ੍ਰੀਤੀ ਸਪਰੂ ਨਾਲ ਖਾਸ ਮੁਲਾਕਾਤ ਕੀਤੀ, ਜਿਸ ਦਾ ਵੀਡੀਓ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰਦਿਆਂ ਸੱਤੀ ਨੇ ਕੈਪਸ਼ਨ ‘ਚ ਲਿਖਿਆ, “ਮੈਂ 21 ਸਾਲ ਪਹਿਲਾਂ ਪ੍ਰੀਤੀ ਦੀਦੀ ਨੂੰ ਮਿਲੀ ਸੀ। ਯਕੀਨ ਨਹੀਂ ਹੁੰਦਾ ਕਿ ਇਨ੍ਹਾਂ ਸਮਾਂ ਬੀਤ ਗਿਆ। ਸਭ ਪਿਅਰ, ਇੱਜ਼ਤ ਤੇ ਮਜ਼ਬੂਤ ਰਿਸ਼ਤੇ ਦੀ ਗੱਲ ਹੈ। ਇਸੇ ਕਰਕੇ ਮੈਂ ਉਨ੍ਹਾਂ ਨੂੰ ਪ੍ਰੀਤੀ ਦੀਦੀ ਕਹਿੰਦੀ ਹਾਂ। ਅਸੀਂ 3 ਦਿਨ ਇਕੱਠੇ ਰਹੇ ਹਾਂ, ਪਰ ਇੰਜ ਲੱਗਦਾ ਹੈ ਕਿ ਅਸੀਂ ਬਹੁਤ ਘੱਟ ਸਮਾਂ ਬਿਤਾਇਆ ਹੈ।”
View this post on Instagram
ਸਤਿੰਦਰ ਸੱਤੀ ਦੇ ਫੈਨਜ਼ ਉਨ੍ਹਾਂ ਦੀ ਇਸ ਵੀਡੀਓ ‘ਤੇ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ। ਇਸ ਦਾ ਪਤਾ ਉਨ੍ਹਾਂ ਦੀ ਵੀਡੀਓ ‘ਤੇ ਕਮੈਂਟ ਦੇਖ ਕੇ ਲਗਦਾ ਹੈ। ਦਸ ਦਈਏ ਕਿ ਦੋਵੇਂ ਅਭਿਨੇਤਰੀਆਂ ਵੀਡੀਓ ‘ਚ ਪੰਜਾਬੀ ਅਵਤਾਰ ‘ਚ ਨਜ਼ਰ ਆ ਰਹੀਆਂ ਹਨ। ਪ੍ਰੀਤੀ ਸਪਰੂ ਨੇ ਚਿੱਟੇ ਰੰਗ ਦਾ ਸੂਟ ਪਹਿਨਿਆ ਹੋਇਆ ਹੈ, ਜਦਕਿ ਸੱਤੀ ਨੇ ਹਰੇ ਰੰਗ ਦਾ ਪੰਜਾਬੀ ਸੂਟ ਪਾਇਆ ਹੋਇਆ ਹੈ।
ਦਸ ਦਈਏ ਕਿ ਪ੍ਰੀਤੀ ਸਪਰੂ ਨੇ ਹਾਲ ਹੀ ‘ਤੇਰੀ ਮੇਰੀ ਗੱਲ ਬਣ ਗਈ’ ਫਿਲਮ ਡਾਇਰੈਕਟ ਕੀਤੀ ਸੀ। ਇਸ ਫਿਲਮ ‘ਚ ਅਖਿਲ ਤੇ ਰੁਬੀਨਾ ਬਾਜਵਾ ਐਕਟਿੰਗ ਕਰਦੇ ਨਜ਼ਰ ਆਏ ਸੀ। ਇਹ ਫਿਲਮ ਬੁਰੀ ਤਰ੍ਹਾਂ ਫਲਾਪ ਹੋਈ ਸੀ। ਦੂਜੇ ਪਾਸੇ ਸਤਿੰਦਰ ਸੱਤੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਹਾਲ ਹੀ ਭਾਰਤ ਪਰਤੀ ਹੈ। ਉਨ੍ਹਾਂ ਨੇ ਹਾਲ ਹੀ ਪਟਿਆਲਾ ਯੂਨੀਵਰਸਿਟੀ ‘ਚ ਲਾਈਵ ਸ਼ੋਅ ਕੀਤਾ। ਇਸ ਦੇ ਨਾਲ ਹੀ ਅਦਾਕਾਰਾ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਨਾਲ ਨਿਊ ਜ਼ੀਲੈਂਡ ਟੂਰ ਕਰਨ ਜਾ ਰਹੀ ਹੈ।