Jassie Gill: ਪੰਜਾਬੀ ਸਿੰਗਰ ਜੱਸੀ ਗਿੱਲ ਨੇ ਸਲਮਾਨ ਖਾਨ ਨਾਲ ਸ਼ੇਅਰ ਕੀਤੀ ਫ਼ੋਟੋ, `ਕਿਸੀ ਕਾ ਭਾਈ ਕਿਸੀ ਕੀ ਜਾਨ` ਦੇ ਸੈੱਟ `ਤੇ ਆਏ ਨਜ਼ਰ
Jassie Gill Salman Khan: ਜੱਸੀ ਗਿੱਲ ਨੇ ਸਲਮਾਨ ਖਾਨ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਫ਼ਿਲਮ `ਕਿਸੀ ਕਾ ਭਾਈ ਕਿਸੀ ਕੀ ਜਾਨ` ਦੇ ਸੈੱਟ ਤੇ ਬੈਠੇ ਨਜ਼ਰ ਆ ਰਹੇ ਹਨ
Jassie Gill Shares Photo With Salman Khan: ਪੰਜਾਬੀ ਸਿੰਗਰ ਜੱਸੀ ਗਿੱਲ ਪਾਲੀਵੁੱਡ ਇੰਡਸਟਰੀ ਦੇ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹਨ, ਜਿਸ ਨੇ ਪੰਜਾਬੀ ਇੰਡਸਟਰੀ ਤੋਂ ਬਾਲੀਵੁੱਡ ਤੱਕ ਨਾਮ ਕਮਾਇਆ ਹੈ। ਉਹ ਅਕਸਰ ਕਿਸੇ ਨਾ ਕਿਸੇ ਕਾਰਨ ਤੋਂ ਸੁਰਖੀਆਂ `ਚ ਰਹਿੰਦੇ ਹਨ। ਹੁਣ ਜੱਸੀ ਗਿੱਲ ਆਪਣੀ ਤਾਜ਼ਾ ਸੋਸ਼ਲ ਮੀਡੀਆ ਪੋਸਟ ਕਰਕੇ ਫ਼ਿਰ ਤੋਂ ਲਾਈਮ ਲਾਈਟ `ਚ ਆ ਗਏ ਹਨ।
ਦਰਅਸਲ, ਜੱਸੀ ਗਿੱਲ ਨੇ ਸਲਮਾਨ ਖਾਨ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਫ਼ਿਲਮ `ਕਿਸੀ ਕਾ ਭਾਈ ਕਿਸੀ ਕੀ ਜਾਨ` ਦੇ ਸੈੱਟ ਤੇ ਬੈਠੇ ਨਜ਼ਰ ਆ ਰਹੇ ਹਨ। ਤਸਵੀਰ `ਚ ਜੱਸੀ ਗਿੱਲ ਤੇ ਸਲਮਾਨ ਖਾਨ ਦੇ ਨਾਲ ਰਾਘਵ ਜੁਆਲ ਵੀ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸੋਸ਼ਲ ਮੀਡੀਆ `ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਤਸਵੀਰ ਸ਼ੇਅਰ ਕਰਦਿਆਂ ਜੱਸੀ ਗਿੱਲ ਨੇ ਕੈਪਸ਼ਨ `ਚ ਲਿਖਿਆ, "ਹੈਪੀ ਬਰਥਡੇ ਵਿਜੇਂਦਰ ਸਿੰਘ ਭਾਜੀ, ਤੁਹਾਡਾ ਸਵਾਗਤ ਹੈ। ਇਸ ਦੇ ਨਾਲ ਜੱਸੀ ਗਿੱਲ ਨੇ ਹੈਸ਼ਟੈਗ ਕਿਸੀ ਕਾ ਭਾਈ ਕਿਸੀ ਕੀ ਜਾਨ ਲਿਖਿਆ। ਨਾਲ ਨਾਲ ਐਕਟਰ ਨੇ ਸਲਮਾਨ ਖਾਨ ਨੂੰ ਵੀ ਆਪਣੀ ਪੋਸਟ `ਚ ਟੈਗ ਕਰ ਭਾਈਜਾਨ ਲਈ ਲਾਲ ਰੰਗ ਦੇ ਦਿਲ ਵਾਲੀ ਇਮੋਜੀ ਬਣਾਈ।
View this post on Instagram
ਜੱਸੀ ਗਿੱਲ ਦੀ ਸਲਮਾਨ ਦੀ ਫ਼ਿਲਮ ਦੇ ਸੈੱਟ ਤੋਂ ਤਸਵੀਰ ਸਾਹਮਣੇ ਆਉਣਾ ਮਤਲਬ ਕਿ ਪੰਜਾਬੀ ਸਿੰਗਰ ਇਸ ਫ਼ਿਲਮ ਦਾ ਹਿੱਸਾ ਹੈ। ਇਸ ਦਾ ਖੁਲਾਸਾ ਹਾਲੇ ਤੱਕ ਤਾਂ ਨਹੀਂ ਹੋਇਆ ਸੀ, ਪਰ ਜੱਸੀ ਗਿੱਲ ਦੀ ਇਹ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ `ਚ ਜੱਸੀ ਗਿੱਲ ਦੀ ਕੋਈ ਭੂੁਮਿਕਾ ਤਾਂ ਜ਼ਰੂਰ ਹੈ। ਦਸ ਦਈਏ ਕਿ ਇਸ ਫ਼ਿਲਮ ਚ ਪੰਜਾਬੀ ਮਾਡਲ, ਸਿੰਗਰ ਤੇ ਅਦਾਕਾਰਾ ਅਤੇ ਬਿੱਗ ਬੌਸ 16 ਫ਼ੇਮ ਸ਼ਹਿਨਾਜ਼ ਗਿੱਲ ਵੀ ਨਜ਼ਰ ਆਉਣ ਵਾਲੀ ਹੈ।