Debi Makhsoorpuri: ਦੇਬੀ ਮਖਸੂਸਪੁਰੀ ਦਾ ਗਾਣਾ ‘ਛੜੇ’ ਹੋਇਆ ਰਿਲੀਜ਼, ਵਿੱਦਿਆ ਬਾਲਨ ਦੀ ਫੋਟੋ ਨਾਲ ਰੋਮਾਂਸ ਕਰਦੇ ਨਜ਼ਰ ਆਏ ਹਾਰਬੀ ਸੰਘਾ
Debi Makhsoorpuri Song Chharhe: ਦੇਬੀ ਮਖਸੂਸਪੁਰੀ ਨੇ ਆਪਣਾ ਗਾਣਾ ‘ਛੜੇ’ ਰਿਲੀਜ਼ ਕਰ ਦਿੱਤਾ ਹੈ। ਇਸ ਗਾਣੇ ਦੀ ਵੀਡੀਓ ਬੇਹੱਦ ਮਜ਼ੇਦਾਰ ਹੈ। ਦੇਬੀ ਨੇ ਗਾਣਾ ਖਾਸ ਕਰਕੇ ਛੜਿਆਂ ਦੇ ਲਈ ਗਾਇਆ ਹੈ
Debi Makhsoospuri New Song: ਪੰਜਾਬੀ ਗਾਇਕ ਦੇਬੀ ਮਖਸੂਸਪੁਰੀ ਨੇ ਆਪਣੇ ਫੈਨਜ਼ ਦਾ ਇੰਤਜ਼ਾਰ ਖਤਮ ਕਰ ਦਿੱਤਾ ਹੈ। ਉਹ ਕਾਫੀ ਸਮੇਂ ਬਾਅਦ ਕੋਈ ਨਵਾਂ ਗਾਣਾ ਲੈਕੇ ਆਏ ਹਨ। ਦੇਬੀ ਨੇ ਆਪਣਾ ਗਾਣਾ ‘ਛੜੇ’ ਰਿਲੀਜ਼ ਕਰ ਦਿੱਤਾ ਹੈ। ਇਸ ਗਾਣੇ ਦੀ ਵੀਡੀਓ ਬੇਹੱਦ ਮਜ਼ੇਦਾਰ ਹੈ। ਦੇਬੀ ਨੇ ਗਾਣਾ ਖਾਸ ਕਰਕੇ ਛੜਿਆਂ ਦੇ ਲਈ ਗਾਇਆ ਹੈ। ਗੀਤ ਨੂੰ ਰਿਲੀਜ਼ ਹੋਏ 24 ਘੰਟੇ ਹੋ ਚੁੱਕੇ ਹਨ ਅਤੇ ਹੁਣ ਤੱਕ ਇਸ ਗਾਣੇ ਨੂੰ ਡੇਢ ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਇਹ ਗਾਣਾ ਦਰਸ਼ਕਾਂ ਤੇ ਸਰੋਤਿਆਂ ਦਾ ਖੂਬ ਦਿਲ ਜਿੱਤ ਰਿਹਾ ਹੈ।
ਗਾਣੇ ਵਿੱਚ ਪੰਜਾਬੀ ਐਕਟਰ ਹਾਰਬੀ ਸੰਘਾ ਵੀ ਨਜ਼ਰ ਆ ਰਹੇ ਹਨ। ਉਹ ਇਸ ਗਾਣੇ ਵਿੱਚ ਵਿਦਿਆ ਬਾਲਨ ਦੀ ਤਸਵੀਰ ਨਾਲ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ। ਇਹ ਗਾਣਾ ਸੁਣਨ ‘ਚ ਹੀ ਨਹੀਂ, ਸਗੋਂ ਦੇਖਣ ‘ਚ ਵੀ ਕਾਫ਼ੀ ਮਜ਼ੇਦਾਰ ਹੈ।
View this post on Instagram
ਦਸ ਦਈਏ ਕਿ ਇਹ ਗਾਣੇ ਨੂੰ ਦੇਬੀ ਮਖਸੂਸਪੁਰੀ ਨੇ ਆਪਣੇ ਸੁਰਾਂ ਦੇ ਨਾਲ ਸਜਾਇਆ ਹੈ, ਨਾਲ ਨਾਲ ਗੀਤ ਦੇ ਬੋਲ ਵੀ ਖੁਦ ਦੇਬੀ ਨੇ ਹੀ ਲਿਖੇ ਹਨ। ਗਾਣੇ ਨੂੰ ਮਿਊਜ਼ਿਕ ਜੱਸੀ ਐਕਸ ਨੇ ਦਿੱਤਾ ਹੈ। ਗਾਣੇ ਨੂੰ ਦੇਬੀ ਮਖਸੂਸਪੁਰੀ ਦੇ ਯੂਟਿਊਬ ਪੇਜ ‘ਤੇ ਰਿਲੀਜ਼ ਕੀਤ ਗਿਆ ਹੈ।
ਕਾਬਿਲੇਗ਼ੌਰ ਹੈ ਕਿ ਦੇਬੀ ਮਖਸੂਸਪੁਰੀ ਪੰਜਾਬੀ ਇੰਡਸਟਰੀ ਦੇ ਲੈਜੇਂਡ ਗਾਇਕ ਹਨ। ਉਹ ਆਪਣੀ ਸਾਫ਼ ਸੁਥਰੀ, ਅਰਥ ਭਰਪੂਰ ਲਈ ਜਾਣੇ ਜਾਂਦੇ ਹਨ। ਦੁਨੀਆ ਦੇ ਕੋਨੇ ਕੋਨੇ ‘ਚ ਮਖਸੂਸਪੁਰੀ ਦੇ ਫੈਨਜ਼ ਹਨ। ਇਸ ਦੇ ਨਾਲ ਨਾਲ ਸੋਸ਼ਲ ਮੀਡੀਆ ‘ਤੇ ਵੀ ਮਖਸੂਸਪੁਰੀ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ।
ਇਹ ਵੀ ਪੜ੍ਹੋ: ਸੋਨਮ ਬਾਜਵਾ ਮੂਫਾਰਮ ਕੰਪਨੀ ਦੀ ਬਣੀ ਬਰਾਂਡ ਅੰਬਾਸਡਰ, ਕਿਸਾਨਾਂ ਲਈ ਕੰਮ ਕਰੇਗੀ ਕੰਪਨੀ