ਬਿੱਗ ਬੌਸ 'ਚ ਰੇਖਾ ਦੀ ਐਂਟਰੀ? ਸਲਮਾਨ ਖਾਨ ਨਾਲ ਇਸ ਰੋਲ 'ਚ ਆਵੇਗੀ ਨਜ਼ਰ
ਬਿੱਗ ਬੌਸ ਇੱਕ ਅਜਿਹਾ ਰਿਐਲਿਟੀ ਸ਼ੋਅ ਹੈ ਜੋ ਕਿਸੇ ਨਾ ਕਿਸੇ ਕਾਰਨ ਚਰਚਾ 'ਚ ਰਹਿੰਦਾ ਹੈ। ਫਿਲਹਾਲ ਇਹ ਸ਼ੋਅ ਓਟੀਟੀ ਪਲੇਟਫਾਰਮ ਵੂਟ 'ਤੇ ਸਟ੍ਰੀਮ ਹੋ ਰਿਹਾ ਹੈ। ਇਸ ਲਈ ਘਰ ਦੇ ਅੰਦਰ ਹੋਣ ਵਾਲੀ ਹਰ ਹਲਚਲ ਬਾਰੇ ਚਰਚਾ ਹੈ।
ਬਿੱਗ ਬੌਸ ਇੱਕ ਅਜਿਹਾ ਰਿਐਲਿਟੀ ਸ਼ੋਅ ਹੈ ਜੋ ਕਿਸੇ ਨਾ ਕਿਸੇ ਕਾਰਨ ਚਰਚਾ 'ਚ ਰਹਿੰਦਾ ਹੈ। ਫਿਲਹਾਲ ਇਹ ਸ਼ੋਅ ਓਟੀਟੀ ਪਲੇਟਫਾਰਮ ਵੂਟ 'ਤੇ ਸਟ੍ਰੀਮ ਹੋ ਰਿਹਾ ਹੈ। ਇਸ ਲਈ ਘਰ ਦੇ ਅੰਦਰ ਹੋਣ ਵਾਲੀ ਹਰ ਹਲਚਲ ਬਾਰੇ ਚਰਚਾ ਹੈ। ਇਸ ਦੇ ਨਾਲ ਹੀ ਹੁਣ ਸ਼ੋਅ ਨਾਲ ਜੁੜੀ ਇੱਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ, ਜਿਸ ਦੇ ਅਨੁਸਾਰ ਸ਼ੋਅ ਦੇ ਮੇਕਰਸ ਬੌਲੀਵੁੱਡ ਅਭਿਨੇਤਰੀ ਰੇਖਾ ਨੂੰ ਇੱਕ ਅਹਿਮ ਜ਼ਿੰਮੇਵਾਰੀ ਸੌਂਪਣ ਜਾ ਰਹੇ ਹਨ। ਰਿਪੋਰਟਸ ਮੁਤਾਬਕ ਰੇਖਾ ਨੂੰ ਬਿੱਗ ਬੌਸ ਦੇ ਘਰ ਵਿੱਚ ਟ੍ਰੀ ਆਫ਼ ਫਾਰਚੂਨ ਦੇ ਰੂਪ ਵਿੱਚ ਲਿਆਂਦਾ ਜਾ ਰਿਹਾ ਹੈ, ਜਿਸ ਨੂੰ ਇੱਕ ਖਾਸ ਕੰਮ ਕਰਨਾ ਹੋਵੇਗਾ।
ਅਦਾਕਾਰਾ ਰੇਖਾ ਭਾਵੇਂ ਹੀ ਫਿਲਮਾਂ ਵਿੱਚ ਨਜ਼ਰ ਨਾ ਆਉਂਦੀ ਹੋਵੇ, ਪਰ ਅੱਜ ਵੀ ਰੇਖਾ ਇੰਡਸਟਰੀ ਦੀ ਇੱਕ ਮਸ਼ਹੂਰ ਸਟਾਰ ਹੈ। ਜਿੰਨਾ ਦੀ ਮੌਜੂਦਗੀ ਰਿਐਲਿਟੀ ਸ਼ੋਅ ਦੀ ਟੀਆਰਪੀ ਵਿੱਚ ਇੱਕ ਊਛਾਲ ਮਾਰਦੀ ਹੈ। ਅਦਾਕਾਰਾ ਰੇਖਾ ਹੁਣ ਬਿੱਗ ਬੌਸ ਦਾ ਹਿੱਸਾ ਬਣਨ ਜਾ ਰਹੀ ਹੈ।
ਸ਼ੋਅ ਵਿੱਚ ਉਨ੍ਹਾਂ ਦੀ ਐਂਟਰੀ ਇੱਕ ਖਾਸ ਇਰਾਦੇ ਨਾਲ ਕੀਤੀ ਜਾਵੇਗੀ। ਰੇਖਾ ਨੂੰ ਸ਼ੋਅ ਵਿੱਚ ਟ੍ਰੀ ਆਫ਼ ਫਾਰਚੂਨ ਦੇ ਰੂਪ ਵਿੱਚ ਲਿਆਂਦਾ ਜਾਵੇਗਾ। ਜਿੰਨਾ ਦੀ ਜ਼ਿੰਮੇਵਾਰੀ ਬਿੱਗ ਬੌਸ 15 ਦੇ ਘਰ ਵਿੱਚ ਓਟੀਟੀ ਕੋਨਟੈਸਟੈਂਟਸ ਦੀ ਐਂਟਰੀ ਕਰਵਾਉਣੀ ਅਤੇ ਉਨ੍ਹਾਂ ਨੂੰ ਬਿੱਗ ਬੌਸ 15 ਦੇ ਹੋਸਟ ਸਲਮਾਨ ਖਾਨ ਨਾਲ ਮਿਲਵਾਓਣਾ ਹੋਵੇਗਾ।
ਬਿੱਗ ਬੌਸ ਓਟੀਟੀ ਦੀ ਗੱਲ ਕਰੀਏ ਤਾਂ ਇਹ ਸ਼ੋਅ 6 ਹਫਤਿਆਂ ਤੱਕ ਚੱਲੇਗਾ, ਜਿਸ ਵਿੱਚੋਂ ਇੱਕ ਹਫਤਾ ਬੀਤ ਗਿਆ ਹੈ। ਉਰਫੀ ਜਾਵੇਦ ਨੂੰ ਪਹਿਲੇ ਹਫਤੇ ਘਰੋਂ ਬਾਹਰ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਦੂਜੇ ਹਫਤੇ ਵਿੱਚ ਵੀ ਕੁੱਝ ਅਜਿਹਾ ਹੀ ਹੰਗਾਮਾ ਦੇਖਣ ਨੂੰ ਮਿਲ ਰਿਹਾ ਹੈ ਜੋ ਪਹਿਲੇ ਹਫਤੇ ਵਿੱਚ ਦਿਖਾਇਆ ਗਿਆ ਸੀ। 6 ਹਫਤਿਆਂ ਬਾਅਦ, ਜੋ ਵੀ ਸ਼ੋਅ ਵਿੱਚ ਬਚਿਆ ਹੈ ਉਸ ਨੂੰ ਬਿੱਗ ਬੌਸ 15 ਦਾ ਹਿੱਸਾ ਬਣਾਇਆ ਜਾਵੇਗਾ ਜਿਸਦੀ ਮੇਜ਼ਬਾਨੀ ਸਲਮਾਨ ਖਾਨ ਕਰਨਗੇ। ਇਹ ਬਿੱਗ ਬੌਸ ਦੀ ਅਸਲ ਗੇਮ ਹੋਵੇਗੀ।