ਸਲਮਾਨ ਖ਼ਾਨ ਨੇ ਇਸ ਫ਼ਿਲਮ ਲਈ ਬੁੱਕ ਕੀਤੀ ਸਾਲ 2022 ਦੀਵਾਲੀ
ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ ਦੀਵਾਲੀ ਦੇ ਮੌਕੇ 'ਤੇ ਫੈਨਜ਼ ਨੂੰ ਈਦੀ ਦੇਣ ਦਾ ਪਲੈਨ ਤਿਆਰ ਕੀਤਾ ਹੈ। ਸਲਮਾਨ ਖ਼ਾਨ ਦੀਵਾਲੀ ਦੇ ਮੌਕੇ 'ਤੇ ਪ੍ਰਸ਼ੰਸਕਾਂ ਨੂੰ ਆਪਣੀ ਫ਼ਿਲਮ ਦਾ ਤੋਹਫ਼ਾ ਦੇਣਗੇ।

ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ ਦੀਵਾਲੀ ਦੇ ਮੌਕੇ 'ਤੇ ਫੈਨਜ਼ ਨੂੰ ਈਦੀ ਦੇਣ ਦਾ ਪਲੈਨ ਤਿਆਰ ਕੀਤਾ ਹੈ। ਸਲਮਾਨ ਖ਼ਾਨ ਦੀਵਾਲੀ ਦੇ ਮੌਕੇ 'ਤੇ ਪ੍ਰਸ਼ੰਸਕਾਂ ਨੂੰ ਆਪਣੀ ਫ਼ਿਲਮ ਦਾ ਤੋਹਫ਼ਾ ਦੇਣਗੇ। ਅਦਾਕਾਰ ਸਲਮਾਨ ਖ਼ਾਨ ਦੀਆਂ ਆਉਣ ਵਾਲੀਆਂ ਫ਼ਿਲਮਾਂ 'ਚ ਟਾਈਗਰ-3 ਤੇ 'ਕਭੀ ਈਦ-ਕਭੀ ਦੀਵਾਲੀ' ਦਾ ਨਾਮ ਸ਼ਾਮਿਲ ਹੈ। ਸਲਮਾਨ ਖ਼ਾਨ ਤੇ ਫ਼ਿਲਮ ਮੇਕਰ ਸਾਜਿਦ ਨਾਡੀਅਡਵਾਲਾ ਨੇ 'ਕਭੀ ਈਦ-ਕਭੀ ਦੀਵਾਲੀ' ਫ਼ਿਲਮ ਲਈ 2022 ਦੀ ਦੀਵਾਲੀ ਪਹਿਲਾ ਤੋਂ ਹੀ ਬੁੱਕ ਕਰ ਲਈ ਹੈ।
ਇਸ ਕੌਮੇਡੀ ਡਰਾਮਾ ਫ਼ਿਲਮ ਨੂੰ ਫ਼ਰਹਾਦ ਸਾਮਜੀ ਵਲੋਂ ਬਣਾਇਆ ਜਾਏਗਾ। ਸਲਮਾਨ ਖ਼ਾਨ ਵੀ ਕਾਫੀ ਅਰਸੇ ਬਾਅਦ ਕੌਮੇਡੀ ਅਵਤਾਰ 'ਚ ਨਜ਼ਰ ਆਉਣਗੇ। ਬੌਲੀਵੁੱਡ ਦੇ ਦਬੰਗ ਨੇ ਆਪਣੀ ਆਉਣ ਵਾਲੀ ਫ਼ਿਲਮ 'ਟਾਈਗਰ-3' 'ਤੇ ਕੰਮ ਸ਼ੁਰ ਕਰ ਦਿੱਤਾ ਹੈ। ਸਲਮਾਨ ਤੇ ਕੈਟਰੀਨਾ ਨੇ ਟੀਮ ਨੂੰ ਸੈੱਟ 'ਤੇ ਜੋਇਨ ਵੀ ਕਰ ਲਿਆ ਹੈ। ਟਾਈਗਰ-3 ਤੋਂ ਬਾਅਦ ਸਲਮਾਨ ਖ਼ਾਨ 'ਕਭੀ ਈਦ-ਕਭੀ ਦੀਵਾਲੀ' ਦੀ ਤਿਆਰੀ ਕਰਨਗੇ।
ਇਸ ਤੋਂ ਇਲਾਵਾ ਸਲਮਾਨ ਖ਼ਾਨ ਦੀ ਫ਼ਿਲਮ 'ਅੰਤਿਮ' ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਫ਼ਿਲਮ ਨੂੰ ਇਸ ਸਾਲ ਦੇ ਅੰਤ ਜਾ ਫਿਰ 2022 ਦੀ ਸ਼ੁਰੂਆਤ 'ਚ ਰਿਲੀਜ਼ ਕੀਤਾ ਜਾਏਗਾ। ਜਿਸ ਤੋਂ ਬਾਅਦ ਟਾਈਗਰ-3 ਤੇ 'ਕਭੀ ਈਦ-ਕਭੀ ਦੀਵਾਲੀ' ਨਾਲ ਸਲਮਾਨ 2022 ਨੂੰ ਆਪਣੇ ਨਾਮ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ।






















