ਰਿਲੀਜ਼ ਹੋਇਆ 'Bhuj' ਦਾ ਦੂਸਰਾ ਟ੍ਰੇਲਰ, ਐਮੀ ਵਿਰਕ ਦਾ ਬੌਲੀਵੁੱਡ ਡੈਬਿਊ
'Bhuj: The Pride Of India' ਦਾ ਦੂਸਰਾ ਟਰੇਲਰ ਵੀ ਅੱਜ ਰਿਲੀਜ਼ ਹੋ ਗਿਆ ਹੈ। ਇਸ ਆਜ਼ਾਦੀ ਦਿਹਾੜੇ ਮੌਕੇ ਫ਼ਿਲਮ ਲੈਂਡ ਹੋਏਗੀ। ਦੂਸਰਾ ਟ੍ਰੇਲਰ ਇੱਕ ਮਿੰਟ ਦਾ ਹੈ ਤੇ ਜਿਸ 'ਚ ਕਹਾਣੀ ਲਗਪਗ ਦੱਸ ਦਿਤੀ ਗਈ ਹੈ।
'Bhuj: The Pride Of India' ਦਾ ਦੂਸਰਾ ਟਰੇਲਰ ਵੀ ਅੱਜ ਰਿਲੀਜ਼ ਹੋ ਗਿਆ ਹੈ। ਇਸ ਆਜ਼ਾਦੀ ਦਿਹਾੜੇ ਮੌਕੇ ਫ਼ਿਲਮ ਲੈਂਡ ਹੋਏਗੀ। ਦੂਸਰਾ ਟ੍ਰੇਲਰ ਇੱਕ ਮਿੰਟ ਦਾ ਹੈ ਤੇ ਜਿਸ 'ਚ ਕਹਾਣੀ ਲਗਪਗ ਦੱਸ ਦਿਤੀ ਗਈ ਹੈ। ਇਸ ਫਿਲਮ ਵਿੱਚ ਐਮੀ ਵਿਰਕ 83 ਤੋਂ ਪਹਿਲਾ 'Bhuj: The Pride Of India' ਨਾਲ ਆਪਣਾ ਬੌਲੀਵੁੱਡ ਡੈਬਿਊ ਕਰਨਗੇ।
1971 ਦੀ ਇੰਡੀਆ-ਪਾਕਿਸਤਾਨ ਲੜਾਈ ਦੌਰਾਨ ਪਾਕਿਸਤਾਨ ਨੇ 'ਭੁਜ' ਏਅਰਬੇਸ ਨੂੰ ਤਬਾਹ ਕਰ ਦਿੱਤਾ ਸੀ। ਇਸ ਤੋਂ ਬਾਅਦ IAF Squadron leader Vijay Karnik ਵਿਜੈ ਕਰਨਿਕ ਨੇ 300 ਲੋਕਲ ਮਹਿਲਾਵਾਂ ਨਾਲ ਮਿਲ ਕੇ ਜਲਦ ਏਅਰਬੇਸ ਨੂੰ ਤਿਆਰ ਕੀਤਾ। ਇੰਡੀਅਨ ਏਅਰਫੋਰਸ ਨੇ ਫਿਰ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ। ਇਸ ਘਟਨਾ 'ਤੇ ਫ਼ਿਲਮ 'Bhuj: The Pride Of India' ਬਣਾਈ ਗਈ ਹੈ।
ਫ਼ਿਲਮ ਦਾ ਡਾਇਲੌਗ ਵੀ ਕਾਫੀ ਪਸੰਦ ਕੀਤਾ ਗਿਆ ਹੈ। "ਮੈਂ ਜੀਤਾ ਹੂੰ ਮਰਨੇ ਕੇ ਲੀਏ, ਮੇਰਾ ਨਾਮ ਹੈ ਸਿਪਾਹੀ।" ਇੰਡੀਅਨ ਆਰਮੀ ਦੀ ਬਹਾਦੁਰੀ ਨੂੰ ਦਰਸਾਉਂਦੀ ਇਸ ਫ਼ਿਲਮ ਦਾ ਇੰਤਜ਼ਾਰ ਖਤਮ ਹੋਣ ਵਾਲਾ ਹੈ। ਫ਼ਿਲਮ 13 ਅਗਸਤ ਨੂੰ OTT 'ਤੇ ਰਿਲੀਜ਼ ਹੋਏਗੀ।
ਡਿਜ਼ਨੀ ਪਲੱਸ ਹੌਟਸਟਾਰ ਫ਼ਿਲਮ ਦਾ ਪ੍ਰੀਮਿਅਰ ਕਰੇਗਾ। ਇਸ ਫ਼ਿਲਮ 'ਚ ਅਜੇ ਦੇਵਗਨ ਦੇ ਨਾਲ-ਨਾਲ ਸੰਜੇ ਦੱਤ, ਸੋਨਾਕਸ਼ੀ ਸਿਨ੍ਹਾ, ਨੋਰਾ ਫਤੇਹੀ, ਸ਼ਰਦ ਕੇਲਕਰ, ਇਹਾਣਾ ਢਿੱਲੋਂ ਤੇ ਐਮੀ ਵਿਰਕ ਨਜ਼ਰ ਆਉਣਗੇ। ਐਮੀ 83 ਤੋਂ ਪਹਿਲਾ 'Bhuj: The Pride Of India' ਨਾਲ ਆਪਣਾ ਬੌਲੀਵੁੱਡ ਡੈਬਿਊ ਕਰਨਗੇ।
ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਸਿੰਗਰ ਅਤੇ ਐਕਟਰ ਐਮੀ ਵਿਰਕ ਵੀ ਇਸ ਫਿਲਮ 'ਚ ਖਾਸ ਰੋਲ ਪਲੇਅ ਕਰਦੇ ਨਜ਼ਰ ਆਉਣਗੇ। ਅਜੇ ਵਲੋਂ ਸ਼ੇਅਰ ਕੀਤੇ ਮੋਸ਼ਨ ਪੋਸਟਰ 'ਚ ਅਜੇ, ਸੋਨਾਕਸ਼ੀ ਅਤੇ ਸੰਜੇ ਦੱਤ ਦੇ ਨਾਲ ਪੰਜਾਬ ਕਲਾਕਾਰ ਐਮੀ ਵਿਰਤ ਦਾ ਲੁੱਕ ਵੀ ਵੰਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਐਮੀ ਦੀ ਪਹਿਲੀ ਬਾਲੀਵੁੱਦ ਫਿਲਮ '83' ਨਹੀਂ ਸਗੋਂ ਹੁਣ ਭੁਜ ਹੋਵੇਗੀ।
ਇਸ ਦੇ ਨਾਲ ਹੀ ਦੱਸ ਦਈਏ ਕਿ ਅਜੇ ਗੀ ਇਹ ਪਹਿਲੀ ਫਿਲਮ ਹੋਵੇਗੀ ਜੋ ਸਿੱਧੇ ਤੌਰ 'ਤੇ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਕੀਤੀ ਜਾਏਗੀ। ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਨੇ ਆਪਣੀ ਆਉਣ ਵਾਲੀ ਫਿਲਮ 'ਭੁਜ: ਦ ਪ੍ਰਾਈਡ ਆਫ ਇੰਡੀਆ' ਦੀ ਰਿਲੀਜ਼ ਦੀ ਤਰੀਕ ਜਾਰੀ ਕੀਤੀ ਹੈ। ਹਾਲ ਹੀ ਵਿੱਚ ਅਭਿਨੇਤਾ ਨੇ ਆਪਣੀ ਆਉਣ ਵਾਲੀ ਫਿਲਮ ਦਾ ਸਬੰਧਤ ਵੀਡੀਓ ਅਤੇ ਪੋਸਟਰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਇਸ ਦੇ ਨਾਲ ਹੀ ਅਜੇ ਨੇ ਇਸ ਫਿਲਮ ਦੀ ਰਿਲੀਜ਼ ਤਰੀਕ ਅਤੇ ਇਹ ਫਿਲਮ ਕਿੱਥੇ ਰਿਲੀਜ਼ ਕੀਤੀ ਜਾਏਗੀ ਬਾਰੇ ਜਾਣਕਾਰੀ ਦਿੱਤੀ।