(Source: ECI/ABP News)
Sidhu Moose Wala: ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ‘ਵਾਰ’ ਬਿਲਬੋਰਡ ‘ਚ ਛਾਇਆ, ਕੈਨੇਡੀਅਨ ਹੌਟ 100 ‘ਚ ਬਣਾਈ ਜਗ੍ਹਾ
Sidhu Moosewala New Song: ‘ਵਾਰ’ ਗੀਤ ਨੂੰ 8 ਨਵੰਬਰ ਨੂੰ ਯੂਟਿਊਬ ’ਤੇ ਰਿਲੀਜ਼ ਕੀਤਾ ਗਿਆ ਸੀ। ਇਹ ਗੀਤ ਯੂਟਿਊਬ ਦੀ ਮਿਊਜ਼ਿਕ ਕੈਟਾਗਰੀ ’ਚ ਪਹਿਲੇ ਨੰਬਰ ’ਤੇ ਟਰੈਂਡ ਕਰ ਰਿਹਾ ਹੈ, ਜਿਸ ਨੂੰ 23 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
![Sidhu Moose Wala: ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ‘ਵਾਰ’ ਬਿਲਬੋਰਡ ‘ਚ ਛਾਇਆ, ਕੈਨੇਡੀਅਨ ਹੌਟ 100 ‘ਚ ਬਣਾਈ ਜਗ੍ਹਾ sidhu moose wala new song vaar in billboard chart secures position in canadian hot 100 Sidhu Moose Wala: ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ‘ਵਾਰ’ ਬਿਲਬੋਰਡ ‘ਚ ਛਾਇਆ, ਕੈਨੇਡੀਅਨ ਹੌਟ 100 ‘ਚ ਬਣਾਈ ਜਗ੍ਹਾ](https://feeds.abplive.com/onecms/images/uploaded-images/2022/11/16/c1a15517db18cf0f4955f540bb555fb91668585577238469_original.jpg?impolicy=abp_cdn&imwidth=1200&height=675)
Sidhu Moosewala Vaar: ਇੰਝ ਲੱਗਦਾ ਹੈ ਕਿ ਸਿੱਧੂ ਮੂਸੇ ਵਾਲਾ ਦੇ ਗੀਤਾਂ ਲਈ ‘ਬਿਲਬੋਰਡ’ ’ਤੇ ਆਉਣ ਹੁਣ ਕੋਈ ਔਖੀ ਚੀਜ਼ ਨਹੀਂ ਹੈ। ਸਿੱਧੂ ਦੇ ਬਹੁਤ ਸਾਰੇ ਗੀਤ ‘ਬਿਲਬੋਰਡ’ ’ਤੇ ਦੇਖਣ ਨੂੰ ਮਿਲਦੇ ਰਹਿੰਦੇ ਹਨ। ਹਾਲ ਹੀ ’ਚ ਰਿਲੀਜ਼ ਹੋਇਆ ਸਿੱਧੂ ਮੂਸੇ ਵਾਲਾ ਦਾ ਗੀਤ ‘ਵਾਰ’ ਵੀ ‘ਬਿਲਬੋਰਡ’ ’ਚ ਆਪਣੀ ਜਗ੍ਹਾ ਬਣਾ ਚੁੱਕਾ ਹੈ। ‘ਬਿਲਬੋਰਡ’ ਦੀ ‘ਕੈਨੇਡੀਅਨ ਹੌਟ 100’ ਦੀ ਲਿਸਟ ’ਚ ਸਿੱਧੂ ਮੂਸੇ ਵਾਲਾ ਦੇ ਗੀਤ ਨੇ ਆਪਣੀ ਜਗ੍ਹਾ ਬਣਾਈ ਹੈ। ਇਹ ਗੀਤ ਇਸ ਲਿਸਟ ’ਚ 64ਵੇਂ ਨੰਬਰ ’ਤੇ ਹੈ।
The #HotTrendingSongs Powered by @Twitter top 10 (chart dated Nov. 19, 2022)
— billboard charts (@billboardcharts) November 15, 2022
ਦੱਸ ਦੇਈਏ ਕਿ ‘ਵਾਰ’ ਗੀਤ ਨੂੰ 8 ਨਵੰਬਰ ਨੂੰ ਯੂਟਿਊਬ ’ਤੇ ਰਿਲੀਜ਼ ਕੀਤਾ ਗਿਆ ਸੀ। ਇਹ ਗੀਤ ਅੱਜ ਵੀ ਯੂਟਿਊਬ ਦੀ ਮਿਊਜ਼ਿਕ ਕੈਟਾਗਰੀ ’ਚ ਪਹਿਲੇ ਨੰਬਰ ’ਤੇ ਟਰੈਂਡ ਕਰ ਰਿਹਾ ਹੈ, ਜਿਸ ਨੂੰ 23 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
View this post on Instagram
ਇਸ ਗੀਤ ’ਚ ਸਿੱਧੂ ਮੂਸੇ ਵਾਲਾ ਨੇ ਹਰੀ ਸਿੰਘ ਨਲੂਆ ਦੀ ਜ਼ਿੰਦਗੀ ਨੂੰ ਦਰਸਾਇਆ ਸੀ। ਹਾਲਾਂਕਿ ਮੁਸਲਿਮ ਭਾਈਚਾਰੇ ਵਲੋਂ ਇਸ ਗੀਤ ਨੂੰ ਲੈ ਕੇ ਵਿਰੋਧ ਵੀ ਜਤਾਇਆ ਗਿਆ ਸੀ ਪਰ ਬਾਅਦ ’ਚ ਸਿੱਧੂ ਦੇ ਪਿਤਾ ਦੇ ਸਪੱਸ਼ਟੀਕਰਨ ਤੋਂ ਬਾਅਦ ਮੁਸਲਿਮ ਭਾਈਚਾਰੇ ਨੇ ਗੀਤ ਦਾ ਵਿਰੋਧ ਬੰਦ ਕਰ ਦਿੱਤਾ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)