Pushpa 2 Screening Stampede Video: ਅੱਲੂ ਅਰਜੁਨ ਦੀ ਫਿਲਮ 'ਪੁਸ਼ਪਾ 2' ਦੀ ਸਕ੍ਰੀਨਿੰਗ ਦੌਰਾਨ ਮੱਚੀ ਭਗਦੜ, ਔਰਤ ਦੀ ਮੌਤ, ਬੇਟੇ ਦੀ ਹਾਲਤ ਗੰਭੀਰ
Pushpa 2 Screening Stampede Video: ਹੈਦਰਾਬਾਦ 'ਚ 'ਪੁਸ਼ਪਾ 2: ਦਿ ਰੂਲ' ਦੀ ਸਕਰੀਨਿੰਗ ਦੌਰਾਨ ਇਕ ਮੰਦਭਾਗੀ ਘਟਨਾ ਵਾਪਰੀ। ਜਿਸ 'ਚ 35 ਸਾਲਾ ਔਰਤ ਦੀ ਮੌਤ ਹੋ ਗਈ ਅਤੇ ਉਸ ਦਾ 9 ਸਾਲਾ ਬੇਟਾ ਗੰਭੀਰ ਜ਼ਖਮੀ ਹੋ
Pushpa 2 Screening Stampede Video: ਹੈਦਰਾਬਾਦ 'ਚ 'ਪੁਸ਼ਪਾ 2: ਦਿ ਰੂਲ' ਦੀ ਸਕਰੀਨਿੰਗ ਦੌਰਾਨ ਇਕ ਮੰਦਭਾਗੀ ਘਟਨਾ ਵਾਪਰੀ। ਜਿਸ 'ਚ 35 ਸਾਲਾ ਔਰਤ ਦੀ ਮੌਤ ਹੋ ਗਈ ਅਤੇ ਉਸ ਦਾ 9 ਸਾਲਾ ਬੇਟਾ ਗੰਭੀਰ ਜ਼ਖਮੀ ਹੋ ਗਿਆ। ਇਹ ਘਟਨਾ ਬੁੱਧਵਾਰ ਸ਼ਾਮ ਨੂੰ ਹੈਦਰਾਬਾਦ ਦੇ ਸੰਧਿਆ ਥੀਏਟਰ 'ਚ ਵਾਪਰੀ, ਜਦੋਂ ਫਿਲਮ ਦੇ ਮੁੱਖ ਅਦਾਕਾਰ ਅੱਲੂ ਅਰਜੁਨ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਪ੍ਰਸ਼ੰਸਕ ਥੀਏਟਰ ਦੇ ਬਾਹਰ ਇਕੱਠੇ ਹੋਏ ਸੀ।
ਲੜਕੇ ਦਾ ਚੱਲ ਰਿਹਾ ਇਲਾਜ
ਥੀਏਟਰ ਦੇ ਮੁੱਖ ਗੇਟ 'ਤੇ ਭੀੜ ਦਾ ਦਬਾਅ ਇੰਨਾ ਵੱਧ ਗਿਆ ਕਿ ਗੇਟ ਟੁੱਟ ਕੇ ਡਿੱਗ ਗਿਆ, ਜਿਸ ਨਾਲ ਭਗਦੜ ਮੱਚ ਗਈ। ਪੁਲਿਸ ਨੇ ਸਥਿਤੀ ਨੂੰ ਕਾਬੂ ਕਰਨ ਲਈ ਲਾਠੀਚਾਰਜ ਕੀਤਾ, ਪਰ ਉਦੋਂ ਤੱਕ ਭਗਦੜ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਸੀ ਅਤੇ ਉਸਦਾ ਪੁੱਤਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। ਜ਼ਖਮੀ ਲੜਕੇ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
Woman killed, son Injured in a stampede At 'Pushpa 2' screening in Hyderabad. Chaos erupted outside the theatre when fans surged to see the actor @alluarjun According to police, the theatre's main gate collapsed under the pressure of the crowd.#AlluArjun #Pushpa2… pic.twitter.com/eiTSiOAtxn
— Payal Mohindra (@payal_mohindra) December 5, 2024
ਪੁਲਿਸ ਮੁਤਾਬਕ ਹਜ਼ਾਰਾਂ ਲੋਕ ਨਾ ਸਿਰਫ ਫਿਲਮ ਦੇਖਣ ਆਏ ਸਨ, ਸਗੋਂ ਫਿਲਮ ਦੀ ਪ੍ਰੋਡਕਸ਼ਨ ਟੀਮ ਦੇ ਮੈਂਬਰ ਵੀ ਦੇਖਣ ਆਏ ਸਨ। ਭੀੜ ਨੂੰ ਕਾਬੂ ਕਰਨ ਲਈ ਵਾਧੂ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਫਿਲਮ ਦੀ ਰਿਲੀਜ਼ ਦੌਰਾਨ ਅਜਿਹੀ ਭਗਦੜ ਨੂੰ ਲੈ ਕੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਹੋ ਗਏ ਹਨ।
ਲੋਕ ਫਿਲਮ 'ਪੁਸ਼ਪਾ 2: ਦ ਰੂਲ' ਦੀ ਰਿਲੀਜ਼ ਨੂੰ ਲੈ ਕੇ ਕਾਫੀ ਉਤਸ਼ਾਹ ਸੀ। ਇਹ ਫਿਲਮ 2021 ਦੀ ਹਿੱਟ ਫਿਲਮ 'ਪੁਸ਼ਪਾ: ਦ ਰਾਈਜ਼' ਦਾ ਸੀਕਵਲ ਹੈ, ਅਤੇ 10,000 ਸਕ੍ਰੀਨਜ਼ 'ਤੇ ਰਿਲੀਜ਼ ਹੋਵੇਗੀ। ਫਿਲਮ 'ਚ ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਨਾ ਮੁੱਖ ਭੂਮਿਕਾਵਾਂ 'ਚ ਹਨ।