ਪੜਚੋਲ ਕਰੋ
(Source: ECI/ABP News)
ਸੜਕਾਂ 'ਤੇ ਭੀਖ ਮੰਗਣ ਵਾਲੀ ਰੀਟਾ ਬਣੀ ਸੈਲੀਬ੍ਰਿਟੀ, ਇੰਸਟਾਗ੍ਰਾਮ 'ਤੇ ਲੱਖਾਂ ਫੌਲੋਅਰਜ਼
ਰੀਟਾ ਇਨ੍ਹਾਂ ਦਿਨਾਂ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਨਾਲ ਚਰਚਾ 'ਚ ਬਣੀ ਹੋਈ ਹੈ। ਫਿਲਹਾਲ ਉਸਦੀ ਤਰਜੀਹ ਆਪਣੀ ਪੜ੍ਹਾਈ ਨੂੰ ਪੂਰਾ ਕਰਨਾ ਹੈ।
![ਸੜਕਾਂ 'ਤੇ ਭੀਖ ਮੰਗਣ ਵਾਲੀ ਰੀਟਾ ਬਣੀ ਸੈਲੀਬ੍ਰਿਟੀ, ਇੰਸਟਾਗ੍ਰਾਮ 'ਤੇ ਲੱਖਾਂ ਫੌਲੋਅਰਜ਼ Street Beggar Turns To Online Celebrity Thanks To A Photo ਸੜਕਾਂ 'ਤੇ ਭੀਖ ਮੰਗਣ ਵਾਲੀ ਰੀਟਾ ਬਣੀ ਸੈਲੀਬ੍ਰਿਟੀ, ਇੰਸਟਾਗ੍ਰਾਮ 'ਤੇ ਲੱਖਾਂ ਫੌਲੋਅਰਜ਼](https://static.abplive.com/wp-content/uploads/sites/5/2020/04/10213141/rita-gaviola.jpg?impolicy=abp_cdn&imwidth=1200&height=675)
ਮਨੀਲਾ: ਮਨੁੱਖਾਂ ਦੀ ਕਿਸਮਤ ਬਦਲਣ ਲਈ ਇੱਕ ਤਸਵੀਰ ਹੀ ਕਾਫ਼ੀ ਹੈ। 13 ਸਾਲਾ ਰੀਟਾ ਗੈਵੀਓਲਾ ਇਸ ਦੀ ਮਿਸਾਲ ਹੈ। ਚਾਰ ਸਾਲ ਪਹਿਲਾਂ ਰੀਟਾ ਨੂੰ ਫਿਲਪੀਨਜ਼ ਦੀਆਂ ਸੜਕਾਂ 'ਤੇ ਭੀਖ ਮੰਗਦਾ ਦੇਖਿਆ ਗਿਆ ਸੀ, ਪਰ ਅੱਜ ਇੱਥੇ ਉਹ ਫੈਸ਼ਨ ਮਾਡਲ ਤੇ ਆਨਲਾਈਨ ਸੈਲੀਬ੍ਰਿਟੀਜ਼ ਹੈ ਜਿਸ ਦੇ ਇੰਸਟਾਗ੍ਰਾਮ 'ਤੇ ਇੱਕ ਲੱਖ ਤੋਂ ਜ਼ਿਆਦਾ ਫਾਲੌਅਰਜ਼ ਹਨ।
ਕਹਾਣੀ ਦੀ ਸ਼ੁਰੂਆਤ ਸਾਲ 2016 ‘ਚ ਹੋਈ ਜਦੋਂ ਫੋਟੋਗ੍ਰਾਫਰ ਟੋਫਰ ਫਿਲਪੀਨਜ਼ ਦੇ ਲੂਸਬਾਨ ਸ਼ਹਿਰ ਦੇ ਕੁਇੰਟੋ ਪਹੁੰਚੇ। ਟੋਫਰ, ਰੀਟਾ ਦੀ ਕੁਦਰਤੀ ਖੂਬਸੂਰਤੀ ਤੋਂ ਪ੍ਰਭਾਵਿਤ ਹੋਇਆ ਤੇ ਇੱਕ ਤਸਵੀਰ ਖਿੱਚੀ। ਉਸ ਨੇ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ, ਜੋ ਵਾਇਰਲ ਹੋ ਗਈ ਤੇ ਰੀਟਾ ਦੀ ਜ਼ਿੰਦਗੀ ਬਦਲ ਗਈ। ਰੀਟਾ ਦੇ 5 ਭੈਣ-ਭਰਾ ਹਨ, ਮਾਂ ਘਰਾਂ ‘ਚ ਕੰਮ ਕਰਦੀ ਹੈ ਤੇ ਪਿਤਾ ਕਬਾੜ ਇਕੱਠਾ ਕਰਦਾ ਹੈ।
4 ਸਾਲ ਪਹਿਲਾਂ, ਜਦੋਂ ਫੋਟੋਗ੍ਰਾਫਰ ਟੋਫਰ ਕੁਇੰਟੋ ਨੇ ਰੀਟਾ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਸੀ, ਤਾਂ ਉਸ ਨੂੰ ਬਹੁਤ ਸਾਰੀਆਂ ਬਿਊਟੀ ਕੁਈਨਸ ਨੇ ਪਸੰਦ ਕੀਤਾ ਗਿਆ ਸੀ ਤੇ ਵਿੱਤੀ ਮਦਦ ਕੀਤੀ ਗਈ ਸੀ। ਜਦੋਂ ਤਸਵੀਰ ਵਾਇਰਲ ਹੋਈ, ਬਹੁਤ ਸਾਰੇ ਫੈਸ਼ਨ ਬ੍ਰਾਂਡ ਰੀਟਾ ਨੂੰ ਮਾਡਲਿੰਗ ਅਸਾਈਨਮੈਂਟ ਦੀ ਪੇਸ਼ਕਸ਼ ਕਰਦੇ ਸੀ। ਕੁਝ ਸਮੇਂ ਬਾਅਦ ਰੀਟਾ ਟੀਵੀ ਸ਼ੋਅ ਵਿੱਚ ਵੀ ਨਜ਼ਰ ਆਈ। ਸੋਸ਼ਲ ਮੀਡੀਆ ਯੂਜ਼ਰਸ ਨੇ ਉਸ ਦਾ ਨਾਂ ਬੈੱਡਜੈਓ ਗਰਲ ਰੱਖਿਆ।
ਰਿਅਲਟੀ ਸ਼ੋਅ ਬਿਗ ਬ੍ਰਦਰ ਵਿੱਚ ਕੀਤਾ ਕੰਮ:
ਮਿਸ ਵਰਲਡ ਫਿਲਪੀਨਜ਼ 2015, ਮਿਸ ਇੰਟਰਨੈਸ਼ਨਲ ਫਿਲੀਪੀਨਜ਼ 2014 ਤੇ ਮਿਸ ਅਰਥ 2015 ਨੇ ਸੋਸ਼ਲ ਮੀਡੀਆ 'ਤੇ ਰੀਟਾ ਦੀ ਤਸਵੀਰਾਂ ਤੇ ਕੁਦਰਤੀ ਸੁੰਦਰਤਾ ਦੀ ਪ੍ਰਸ਼ੰਸਾ ਕੀਤੀ। ਜਦੋਂ ਰੀਟਾ ਸੁਰਖੀਆਂ ‘ਚ ਆਈ, ਤਾਂ ਉਸ ਨੂੰ ਰੀਐਲਟੀ ਸ਼ੋਅ ਬਿੱਗ ਬ੍ਰਦਰ ਦੀ ਪੇਸ਼ਕਸ਼ ਕੀਤੀ ਗਈ। ਸ਼ੋਅ ਨੇ ਉਸ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾ ਦਿੱਤਾ ਤੇ ਪਰਿਵਾਰ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਇਆ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਲੁਧਿਆਣਾ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)